community-health-workers-of-rural-india-pa

Jul 15, 2025

ਕਮਿਊਨਿਟੀ ਹੈਲਥ ਵਰਕਰ: ਪੇਂਡੂ ਭਾਰਤ ਸਿਹਤ ਸੰਭਾਲ਼ ਦੀ ਰੀੜ੍ਹ

ਆਸ਼ਾ ਵਰਕਰ ਤੇ ਦਾਈਆਂ ਕਮਿਊਨਿਟੀ ਸਿਹਤ ਵਰਕਰਾਂ ਵਿੱਚ ਸ਼ੁਮਾਰ ਹਨ ਜਿਨ੍ਹਾਂ ਨੂੰ ਤਾਇਨਾਤ ਹੀ ਇਸਲਈ ਕੀਤਾ ਗਿਆ ਹੈ ਤਾਂ ਕਿ ਸਿਹਤ-ਸੰਭਾਲ਼ ਹਰੇਕ ਲਈ ਪਹੁੰਚ ਦੇ ਦਾਇਰੇ ਵਿੱਚ ਆ ਸਕੇ। ਹਾਲਾਂਕਿ ਇਹ ਫਰੰਟਲਾਈਨ ਸਹਾਇਕ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਹਨ, ਆਪਾ ਭੁਲਾ ਕੇ ਚੁਣੌਤੀ ਭਰੀਆਂ ਹਾਲਤਾਂ ਵਿੱਚ ਕੰਮ ਕਰਦੇ ਹਨ, ਜਿੱਥੇ ਉਨ੍ਹਾਂ ਦੀ ਆਪਣੀ ਸੁਰੱਖਿਆ ਕੁਝ ਵੀ ਨਹੀਂ ਹੁੰਦੀ। ਉਨ੍ਹਾਂ ਦੀਆਂ ਤਨਖਾਹਾਂ ਪਹਿਲਾਂ ਹੀ ਬਹੁਤੀ ਨਿਗੂਣੀਆਂ ਹੁੰਦੀਆਂ ਹਨ ਤੇ ਉੱਤੋਂ ਮਿਲ਼ਦੀਆਂ ਵੀ ਦੇਰੀ ਨਾਲ਼ ਹਨ। ਪਰ ਜਦੋਂ ਕਦੇ ਦੇਸ਼ 'ਤੇ ਸਿਹਤ ਸਬੰਧੀ ਬਿਪਤਾ ਆਣ ਪੈਂਦੀ ਹੈ ਤਾਂ ਉਨ੍ਹਾਂ ਸਿਹਤ ਕਰਮੀਆਂ ਤੋਂ ਹੀ ਹਰ ਉਮੀਦ ਕੀਤੀ ਜਾਂਦੀ ਹੈ। ਆਓ ਪਾਰੀ ਦੀਆਂ ਸਟੋਰੀਆਂ ਜ਼ਰੀਏ ਇਨ੍ਹਾਂ ਸਿਹਤ ਸੰਭਾਲ਼ ਕਰਮੀਆਂ ਦੀਆਂ ਮੁਸੀਬਤਾਂ ਦੀ ਗੱਲ ਕਰੀਏ ਤੇ ਇਨ੍ਹਾਂ ਦੇ ਅਨਮੋਲ ਯੋਗਦਾਨ ਦੀ ਵੀ।

Want to republish this article? Please write to [email protected] with a cc to [email protected]

Author

PARI Contributors

Translation

PARI Translations, Punjabi