PARI-series-on-sexual-and-gender-based-violence-(SGBV)-pa

Mumbai, Maharashtra

Feb 21, 2025

ਜਿਣਸੀ ਅਤੇ ਲਿੰਗ-ਅਧਾਰਤ ਹਿੰਸਾ (ਐੱਸਜੀਬੀਵੀ) ਨੂੰ ਪੇਸ਼ ਕਰਦੀ ਪਾਰੀ ਦੀ ਇਹ ਲੜੀ

ਔਰਤਾਂ ਖ਼ਿਲਾਫ਼ ਹੁੰਦੇ ਅਪਰਾਧਾਂ ਦੇ ਕਈ ਲੁਕਵੇਂ ਤੇ ਕਈ ਪ੍ਰਤੱਖ ਰੂਪ ਹੁੰਦੇ ਹਨ, ਜਿਣਸੀ ਅਤੇ ਲਿੰਗ-ਅਧਾਰਤ ਹਿੰਸਾ (ਐੱਸਜੀਬੀਵੀ) 'ਤੇ ਇਸ ਰਿਪੋਰਟ ਸੰਕਲਨ ਵਿੱਚ ਇਹ ਗੱਲਾਂ ਹੋਰ ਸਪੱਸ਼ਟ ਹੋ ਜਾਂਦੀਆਂ ਹਨ। ਇਸ ਵਿੱਚ ਸੈਕਸ ਵਰਕ, ਵਪਾਰ, ਲਿੰਗ-ਪਛਾਣ ਸਰਜਰੀ ਅਤੇ ਇੱਕ ਮਹਿਲਾ ਪੁਲਿਸਕਰਮੀ ਦਾ ਆਪਣੇ ਦੋ ਸੀਨੀਅਰ ਅਫ਼ਸਰਾਂ ਖ਼ਿਲਾਫ਼ ਨਿਆ ਲਈ ਸੰਘਰਸ਼ ਦਾ ਜ਼ਿਕਰ ਵੀ ਹੈ, ਭਾਵ ਇਸ ਲੜੀ ਵਿੱਚ ਇਹ ਸਭ ਸਮੋਇਆ ਹੈ। ਕਿਸੇ ਵੀ ਸਟੋਰੀ ਨੂੰ ਚੁੱਕ ਕੇ ਦੇਖੋ ਇਨ੍ਹਾਂ ਅੰਦਰ ਪਿੱਤਰਸੱਤ੍ਹਾ ਦੇ ਮਾਨਦੰਡਾਂ ਦੀਆਂ ਪਰਤਾਂ ਖੁੱਲ੍ਹਦੀਆਂ ਮਿਲ਼ਣਗੀਆਂ ਜਿੱਥੇ ਔਰਤਾਂ ਖ਼ਿਲਾਫ਼ ਹਿੰਸਾ ਨੂੰ ਸਧਾਰਣ ਗੱਲ ਵਜੋਂ ਲਿਆ ਜਾਣਾ ਸ਼ਾਮਲ ਹੈ ਤੇ 'ਪਿਆਰ' ਦੇ ਜਾਲ਼ ਵਿੱਚ ਫਸੀਆਂ ਮੁਟਿਆਰ ਕੁੜੀਆਂ ਦੀ ਤਸਕਰੀ ਤੱਕ ਸ਼ਾਮਲ ਹੈ। ਲਿੰਗ ਅਧਾਰਤ ਹਿੰਸਾ ਖ਼ਿਲਾਫ਼ ਕਨੂੰਨ ਕੀ ਹੈ ਤੇ ਇਹ ਕੀ ਕਹਿੰਦਾ ਹੈ ਤੇ ਕਨੂੰਨੀ ਪ੍ਰਕਿਰਿਆ ਅੰਦਰ ਕੀ ਕੁਝ ਗੁਆਉਣਾ ਤੇ ਕੀ ਕੁਝ ਹੰਢਾਉਣਾ ਪੈਂਦਾ ਹੈ... ਸਭ ਕੁਝ ਸ਼ਾਮਲ ਹੈ। ਪਾਰੀ ਵੱਲੋਂ ਚਲਾਈ ਇਹ ਛੋਟੀ ਜਿਹੀ ਲੜੀ Médecins Sans Frontières (MSF)/ Doctors Without Borders, India ਦੀ ਮਦਦ ਤੋਂ ਬਗੈਰ ਸੰਭਵ ਨਹੀਂ ਸੀ

Want to republish this article? Please write to [email protected] with a cc to [email protected]

Author

PARI Contributors

Translation

PARI Translations, Punjabi