''ਕਿਸੇ ਦੇਸ਼ ਜਾਂ ਭਾਸ਼ਾ ਜਾਂ ਧਰਮ ਦਾ ਇਤਿਹਾਸ ਰਾਜਿਆਂ, ਸਰਦਾਰਾਂ ਅਤੇ ਨੇਤਾਵਾਂ ਦੇ ਕਾਰਨਾਮਿਆਂ ਨਾਲ਼ ਭਰਿਆ ਪਿਆ ਹੁੰਦਾ ਹੈ। ਜਨਤਾ ਲਈ ਜ਼ਿਆਦਾ ਜਗ੍ਹਾ ਨਹੀਂ ਬਚਦੀ। ਫਿਰ ਵੀ ਇਤਿਹਾਸ ਸ਼ਾਇਦ ਹੀ ਆਮ ਲੋਕਾਂ ਦੀ ਮੌਜੂਦਗੀ ਤੋਂ ਬਿਨਾ ਅੱਗੇ ਵਧਿਆ ਹੋਵੇ। ਲੋਕ ਰਾਸ਼ਟਰਾਂ ਦਾ ਨਿਰਮਾਣ ਕਰਦੇ ਹਨ, ਭਾਸ਼ਾਵਾਂ ਬਣਾਉਂਦੇ ਹਨ ਅਤੇ ਧਰਮਾਂ ਨੂੰ ਪ੍ਰਸਿੱਧ ਕਰਦੇ ਹਨ, ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਜਾਂਦਾ ਹੈ, ਸ਼ਕਤੀਸ਼ਾਲੀ ਕੁਲੀਨ ਲੋਕ ਇਸ 'ਤੇ ਕਬਜ਼ਾ ਕਰਨ ਲਈ ਉਤਾਵਲ਼ੇ ਹੋਏ ਰਹਿੰਦੇ ਹਨ," ਮੇਰਾਜੂਦੀਨ ਕਹਿੰਦੇ ਹਨ, ਜੋ ਹੁਣ ਕੁਨੋ ਨੈਸ਼ਨਲ ਪਾਰਕ ਦੇ ਕਿਨਾਰੇ ਰਹਿੰਦੇ ਹਨ। ਪਾਰਕ ਦੇ ਅੰਦਰ ਅਤੇ ਆਲ਼ੇ-ਦੁਆਲ਼ੇ ਰਹਿੰਦੇ ਭਾਈਚਾਰਿਆਂ ਨਾਲ਼ ਨੇੜਿਓਂ ਕੰਮ ਕਰਦੇ ਹੋਏ, ਉਹ ਜੰਗਲ ਦੇ ਲੋਕਾਂ ਨੂੰ ਨਾਗਰਿਕਤਾ ਦੇ ਅਧਿਕਾਰ ਤੇ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝੇ ਕੀਤੇ ਜਾਣ ਦਾ ਗਵਾਹ ਰਹੇ ਹਨ। ਉਨ੍ਹਾਂ ਨੇ ਆਮ ਲੋਕਾਂ ਦਾ ਦਰਦ ਮਹਿਸੂਸ ਕੀਤਾ ਹੈ ਤੇ ਉਨ੍ਹਾਂ ਦੀਆਂ ਕਵਿਤਾਵਾਂ ਇਨ੍ਹਾਂ ਲੋਕਾਂ ਦੇ ਦਰਦ ਦੀ ਜ਼ੁਬਾਨ ਬਣੀਆਂ।


Sheopur, Madhya Pradesh
|SUN, FEB 11, 2024
ਆਪਣੇ ਇਤਿਹਾਸ, ਆਪਣੇ ਵਰਤਮਾਨ ਤੇ ਨਬੀ ਨੂੰ ਹਾਸਲ ਕਰਾਂਗੇ ਹੀ
ਬੇਦਖ਼ਲੀ ਤੇ ਉਜਾੜੇ ਦਾ ਸੰਤਾਪ ਹੰਢਾਉਣ ਵਾਲ਼ੇ ਦਲਿਤ ਅਤੇ ਆਦਿਵਾਸੀ ਭਾਈਚਾਰਿਆਂ ਦੇ ਬੱਚਿਆਂ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲ਼ਾ ਕਵੀ ਅਤੇ ਅਧਿਆਪਕ ਉਨ੍ਹਾਂ ਦੇ ਸਾਂਝੇ ਦਰਦ ਦੀ ਆਵਾਜ਼ ਬਣਦਾ ਰਿਹਾ ਹੈ
Poem and Text
Illustration
Editor
Translator
ਸੁਣ ਲਓ ਕਿ ਹਾਲੇ ਮੈਂ ਜਿਊਂਦਾ ਹਾਂ
ਐ ਦੈਰ-ਓ-ਹਰਮ ਦੇ ਮੁਖ਼ਤਿਆਰੋ
ਐ ਮੁਲਕ-ਓ-ਜ਼ਬਾਂ ਦੇ ਸਰਦਾਰੋ
ਸੁਣ ਲਓ ਕਿ ਹਾਲੇ ਮੈਂ ਜਿਊਂਦਾ ਹਾਂ
ਐ ਤਾਜ਼-ਬਸਰ ਮੀਜ਼ਾਨ-ਬ-ਕਫ਼
ਤੂੰ ਅਦਲ-ਓ-ਹਿਮਾਇਤ ਭੁੱਲ ਗਿਓਂ
ਕਾਗ਼ਜ਼ ਦੇ ਰੁੱਕਿਆਂ 'ਤੇ ਲਿਖ ਕੇ
ਇਨਸਾਨ ਦੀ ਕੀਮਤ ਭੁੱਲ ਗਿਓਂ
ਚੱਲ ਲਿਖ ਕਿ ਹਾਲੇ ਮੈਂ ਜਿਊਂਦਾ ਹਾਂ
ਸੁਣ ਲੈ ਕਿ ਹਾਲੇ ਮੈਂ ਜਿਊਂਦਾ ਹਾਂ
ਮੰਨਿਆ ਕਿ ਸਿਹਤ ਹਾਲੇ ਰਾਜ਼ੀ ਨਹੀਂ
ਮੰਨਿਆ ਕਿ ਭੁੱਖ ਲੂੰਹਦੀ ਆਂਦਰਾਂ ਨੂੰ
ਮੰਨਿਆ ਕਿ ਪਾਣੀ ਨਾ ਰਿਹਾ ਨਸਾਂ ਅੰਦਰ
ਪਰ ਸਾਹ ਹੈ ਕਿ ਫਿਰ ਵੀ ਚੱਲਦਾ ਹੈ
ਸੰਭਲ਼ ਜਾ ਤੂੰ ਕਿ ਹਾਲੇ ਮੈਂ ਜਿਊਂਦਾ ਹਾਂ
ਸੁਣ ਲੈ ਕਿ ਹਾਲੇ ਮੈਂ ਜਿਊਂਦਾ ਹਾਂ
ਐ ਸ਼ਾਹ-ਏ-ਸੁਖ਼ਨ ਫ਼ਰਜ਼ਾਨਾ ਕ਼ਲਮ
ਐ ਸ਼ੋਰਿਸ਼-ਏ-ਦਾਨਮ ਬੰਦ ਕਰੋ
ਰੋਂਦਾਂ ਵੀ ਏਂ ਤੂੰ ਪੈਸਿਆਂ ਖ਼ਾਤਰ
ਰਹਿਣ ਦੇ ਇਹ ਮਾਤਮ ਬੰਦ ਕਰ
ਬਖ਼ਸ਼ ਲੈ ਕਿ ਹਾਲੇ ਮੈਂ ਜਿਊਂਦਾ ਹਾਂ
ਸੁਣ ਲੈ ਕਿ ਹਾਲੇ ਮੈਂ ਜਿਊਂਦਾ ਹਾਂ
ਆਈਨ-ਏ-ਮਈਸ਼ਤ ਲਿਖੇ ਕਿਹਨੇ
ਆਦਾਬ-ਏ-ਸਿਆਸਤ ਲਿਖੇ ਕਿਹਨੇ
ਹੈ ਜਿਨ੍ਹਾਂ 'ਤੇ ਤੇਰੀ ਆਗ਼ਾਈ
ਵੋ ਬਾਬ-ਏ-ਸ਼ਰੀਅਤ ਲਿਖੇ ਕਿਹਨੇ
ਲਿਖੋ ਕਿ ਹਾਲੇ ਮੈਂ ਜਿਊਂਦਾ ਹਾਂ
ਸੁਣ ਲੈ ਕਿ ਹਾਲੇ ਮੈਂ ਜਿਊਂਦਾ ਹਾਂ
ਏ ਪੰਦ-ਗਰਾਨ-ਏ-ਦੀਨ-ਓ-ਧਰਮ
ਪੈਗੰਬਰ-ਓ-ਕਾਬਾ ਮੇਰਾ ਹੈ
ਮੰਦਰ ਵੀ ਮੇਰਾ ਭਗਵਾਨ ਵੀ ਮੇਰਾ
ਗੁਰੂਦੁਆਰੇ ਕਲੀਸਾ ਮੇਰੇ ਨੇ
ਚਲੋ ਚਲੋ ਕਿ ਹਾਲੇ ਮੈਂ ਜਿਊਂਦਾ ਹਾਂ
ਸੁਣ ਲੈ ਕਿ ਹਾਲੇ ਮੈਂ ਜਿਊਂਦਾ ਹਾਂ
ਕਹਿ ਦਿਓ ਜਾ ਕੇ ਸੁਲਤਾਨਾਂ ਨੂੰ
ਜ਼ਰਦਾਰਾਂ ਨੂੰ ਏਵਾਨਾਂ ਨੂੰ
ਪੈਕਾਰ-ਏ-ਤਮਦੁੱਦੁਨ ਦੇ ਹਾਮੀ
ਬੇ-ਰੰਗ ਸਿਆਸਤਦਾਨਾਂ ਨੂੰ
ਕਹਿ ਦਿਓ ਕਿ ਹਾਲੇ ਮੈਂ ਜਿਊਂਦਾ ਹਾਂ
ਸੁਣ ਲੈ ਕਿ ਹਾਲੇ ਮੈਂ ਜਿਊਂਦਾ ਹਾਂ
(original) سن لو کہ ابھی میں زندہ ہوں
اے دیر و حرم کے مختارو
اے ملک و زباں کے سردارو
سن لو کہ ابھی میں زندہ ہوں
اے تاج بسر میزان بکف
تم عدل و حمایت بھول گئے
کاغذ کی رسیدوں میں لکھ کر
انسان کی قیمت بھول گئے
لکھو کہ ابھی میں زندہ ہوں
سن لو کہ ابھی میں زندہ ہوں
مانا کہ طبیعت بھاری ہے
اور بھوک بدن پر طاری ہے
پانی بھی نہیں شریانوں میں
پر سانس ابھی تک جاری ہے
سنبھلو کہ ابھی میں زندہ ہوں
سن لو کہ ابھی میں زندہ ہوں
اے شاہ سخن فرزانہ قلم
یہ شورش دانم بند کرو
روتے بھی ہو تم پیسوں کے لیے
رہنے دو یہ ماتم بند کرو
بخشو کہ ابھی میں زندہ ہوں
سن لو کہ ابھی میں زندہ ہوں
آئین معیشت کس نے لکھے
آداب سیاست کس نے لکھے
ہے جن میں تمہاری آغائی
وہ باب شریعت کس نے لکھے
لکھو کہ ابھی میں زندہ ہوں
سن لو کہ ابھی میں زندہ ہوں
اے پند گران دین و دھرم
پیغمبر و کعبہ میرے ہیں
مندر بھی مرے بھگوان مرے
گرودوارے کلیسا میرے ہیں
نکلو کہ ابھی میں زندہ ہوں
سن لو کہ ابھی میں زندہ ہوں
کہہ دو جا کر سلطانوں سے
زرداروں سے ایوانوں سے
پیکار تمدّن کے حامی
بے ننگ سیاست دانوں سے
کہہ دو کہ ابھی میں زندہ ہوں
سن لو کہ ابھی میں زندہ ہوں
ਸ਼ਬਦਾਵਲੀ:
ਦੈਰ-ਓ-ਹਰਮ: ਮੰਦਰ ਤੇ ਮਸਜਿਦ
ਮੁਖ਼ਤਾਰ: ਜਿਹਦੇ ਕੋਲ਼ ਅਧਿਕਾਰ ਹੋਵੇ, ਸੰਰਖਣ
ਤਾਜ਼-ਬਸਰ: ਤਾਜ਼ ਨੂੰ ਢੋਹਣ ਵਾਲ਼ੇ
ਮੀਜ਼ਾਨ-ਬ-ਕਫ਼: ਹੱਥ ਵਿੱਚ ਤਕੜੀ ਫੜ੍ਹੀ
ਅਦਲ-ਓ-ਹਿਮਾਇਤ: ਇਨਸਾਫ਼ ਤੇ ਸੁਰੱਖਿਆ
ਸ਼ਿਰਯਾਨ: ਨਸ
ਸ਼ਾਹ-ਏ-ਸੁਖ਼ਨ: ਕਵਿਤਾ ਦੀ ਦੁਨੀਆ ਦਾ ਬਾਦਸ਼ਾਹ
ਫ਼ਰਜ਼ਾਨਾ-ਕ਼ਲਮ: ਲਿਖਣ ਵਿੱਚ ਉਸਤਾਦ
ਸ਼ੋਰਿਸ਼-ਏ-ਦਾਨਮ: ਗਿਆਨ ਦੀ ਸ਼ੇਖੀ
ਆਈਨ-ਏ-ਮਈਸ਼ਤ: ਰੋਜ਼ੀ-ਰੋਟੀ ਦਾ ਕਾਇਦਾ-ਕਨੂੰਨ
ਆਦਾਬ-ਏ-ਸਿਆਸਤ: ਰਾਜਨੀਤੀ ਦੇ ਨਿਯਮ
ਆਗ਼ਾਈ: ਰਾਜ ਜਾਂ ਹਕੂਮਤ
ਬਾਬ-ਏ-ਸ਼ਰੀਅਤ: ਕਨੂੰਨ ਦਾ ਅਧਿਆਇ
ਪੰਦ-ਗਰਾਨ-ਏ-ਦੀਨ-ਓ-ਧਰਮ: ਧਾਰਮਿਕ ਉਪਦੇਸ਼ ਦੇਣ ਵਾਲ਼ੇ
ਜ਼ਰਦਾਰ: ਪੂੰਜੀਪਤੀ
ਏਵਾਨ: ਮਹਿਲ, ਰਾਜਭਵਨ, ਸੰਸਦ
ਪੈਕਾਰ-ਏ-ਤਮਦੁੱਦੁਨ: ਸੱਭਿਆਤਾਵਾਂ ਵਿਚਾਲੇ ਸੰਘਰਸ਼
ਬੇ-ਰੰਗ: ਬੇਸ਼ਰਮ
ਪੰਜਾਬੀ ਤਰਜਮਾ: ਕਮਲਜੀਤ ਕੌਰ
Want to republish this article? Please write to [email protected] with a cc to [email protected]
Donate to PARI
All donors will be entitled to tax exemptions under Section-80G of the Income Tax Act. Please double check your email address before submitting.
PARI - People's Archive of Rural India
ruralindiaonline.org
https://ruralindiaonline.org/articles/reclaiming-the-past-the-present-and-the-prophet-pa

