ਸਾਂਝਾ ਕਰਨ ਲਈ ਬਹੁਤ ਸਾਰੀਆਂ ਚੀਜ਼ਾਂ ਹਨ ਪਰ ਮੈਂ ਸਾਂਝਾ ਨਹੀਂ ਕਰਦਾ। ਮੈਂ ਹੁਣ 89 ਸਾਲਾਂ ਦਾ ਹਾਂ। ਮੇਰੇ ਅੰਦਰ ਬਹੁਤ ਸਾਰੀਆਂ ਕਹਾਣੀਆਂ ਹਨ। ਪਰ ਮੈਂ ਉਨ੍ਹਾਂ ਨੂੰ ਕਿਸੇ ਨੂੰ ਨਹੀਂ ਦੱਸਦਾ। ਮੈਂ ਉਨ੍ਹਾਂ ਨੂੰ ਆਪਣੇ ਦਿਲ ਵਿੱਚ ਰੱਖਿਆ ਹੈ। ਬਹੁਤ ਸਾਰੇ ਪੱਤਰਕਾਰ ਅਤੇ ਪੱਤਰਕਾਰ ਆਉਂਦੇ ਹਨ ਅਤੇ ਮੇਰੀ ਕਹਾਣੀ ਲਿਖਦੇ ਹਨ। ਉਹ ਕਿਤਾਬਾਂ ਪ੍ਰਕਾਸ਼ਤ ਕਰਦੇ ਹਨ ਅਤੇ ਦੁਨੀਆ ਨੂੰ ਦੱਸਦੇ ਹਨ ਕਿ ਉਨ੍ਹਾਂ ਨੇ ਮੈਨੂੰ ਮਸ਼ਹੂਰ ਕੀਤਾ ਹੈ। ਬਹੁਤ ਸਾਰੇ ਸੰਗੀਤਕਾਰ ਆਉਂਦੇ ਹਨ ਅਤੇ ਮੇਰਾ ਸੰਗੀਤ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਮੈਂ ਹਰ ਕਿਸੇ ਨੂੰ ਨਹੀਂ ਮਿਲ਼ਦਾ। ਤੁਸੀਂ ਖੁਸ਼ਕਿਸਮਤ ਹੋ ਕਿ ਤੁਸੀਂ ਮੈਨੂੰ ਮਿਲੇ ਹੋ।
ਮੈਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਮਿਲਿਆ। ਇਹ ਸਮਾਰੋਹ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ ਸੀ। ਜਦੋਂ ਮੈਨੂੰ ਪੁਰਸਕਾਰ ਮਿਲਿਆ ਤਾਂ ਮੇਰੀਆਂ ਅੱਖਾਂ ਹੰਝੂਆਂ ਨਾਲ਼ ਭਰ ਗਈਆਂ। ਮੇਰੇ ਪਿਤਾ ਜੀ ਨੇ ਮੈਨੂੰ ਸਕੂਲ ਨਹੀਂ ਭੇਜਿਆ ਸੀ। ਉਸਨੇ ਸੋਚਿਆ ਕਿ ਮੈਨੂੰ ਉਸ ਸਿੱਖਿਆ ਨਾਲ਼ ਨੌਕਰੀ ਮਿਲ ਸਕਦੀ ਹੈ ਜਾਂ ਨਹੀਂ। ਪਰ ਉਸਨੇ ਕਿਹਾ 'ਇਹ ਸਾਜ ਹੀ ਸਾਡੀ ਦੇਵੀ ਹੈ'। ਇਹ ਸੱਚਮੁੱਚ ਇੱਕ ਦੇਵੀ ਹੈ। ਇਸ ਨੇ ਮੈਨੂੰ ਸਭ ਕੁਝ ਦਿੱਤਾ। ਇਸ ਨੇ ਮੈਨੂੰ ਮਨੁੱਖਤਾ ਸਿਖਾਈ। ਦੁਨੀਆ ਭਰ ਦੇ ਲੋਕ ਮੇਰਾ ਨਾਮ ਜਾਣਦੇ ਹਨ। ਮੇਰਾ ਤਾਰਪਾ ਡਾਕ ਲਿਫਾਫੇ (ਡਾਕ ਟਿਕਟ) 'ਤੇ ਛਾਪਿਆ ਗਿਆ ਹੈ। ਜੇ ਤੁਸੀਂ ਆਪਣੇ ਫੋਨ 'ਤੇ ਮੇਰੇ ਨਾਮ ਦਾ ਬਟਨ ਦਬਾਉਂਦੇ ਹੋ, ਤਾਂ ਤੁਹਾਨੂੰ ਮੇਰੀ ਵੀਡੀਓ ਦਿਖਾਈ ਦੇਵੇਗੀ ... ਤੁਸੀਂ ਹੋਰ ਕੀ ਚਾਹੁੰਦੇ ਹੋ? ਖੂਹ ਦਾ ਡੱਡੂ ਨਹੀਂ ਜਾਣਦਾ ਕਿ ਇਸਦੇ ਬਾਹਰ ਕੀ ਹੈ। ਪਰ ਮੈਂ ਉਸ ਖੂਹ ਤੋਂ ਬਾਹਰ ਆਇਆ ... ਮੈਂ ਦੁਨੀਆਂ ਨੂੰ ਦੇਖਿਆ।
ਅੱਜ ਦੇ ਨੌਜਵਾਨ ਤਾਰਪਾ ਦੀ ਧੁਨ 'ਤੇ ਨਾਚ ਨਹੀਂ ਕਰਦੇ। ਉਨ੍ਹਾਂ ਨੂੰ ਡੀਜੇ ਦੀ ਲੋੜ ਹੈ। ਉਨ੍ਹਾਂ ਨੂੰ ਇੰਝ ਕਰਨ ਦਿਓ। ਪਰ ਮੈਨੂੰ ਇੱਕ ਗੱਲ ਦੱਸੋ, ਜਦੋਂ ਅਸੀਂ ਖੇਤ ਤੋਂ ਫ਼ਸਲ ਲਿਆਉਂਦੇ ਹਾਂ, ਜਦੋਂ ਅਸੀਂ ਦੇਵੀ ਗਾਓਂ ਨੂੰ ਭੋਗ ਲਵਾਉਣ ਜਾਂਦੇ ਹਾਂ, ਅਸੀਂ ਉਹਦਾ ਨਾਮ ਜਪਦੇ ਹਾਂ ਉਹਦੇ ਅੱਗੇ ਅਰਦਾਸ ਕਰਦੇ ਹਾਂ, ਕੀ ਉਦੋਂ ਅਸੀਂ ਡੀਜੀ ਲਾਵਾਂਗੇ? ਉਨ੍ਹਾਂ ਪਲਾਂ ਵਿੱਚ ਸਿਰਫ਼ ਇੱਕ ਤਰਪੇ ਦੀ ਲੋੜ ਹੁੰਦੀ ਹੈ। ਉੱਥੇ ਹੋਰ ਕਿਸੇ ਚੀਜ਼ ਦੀ ਕੋਈ ਕੀਮਤ ਨਹੀਂ ਹੈ।
ਇਸ ਦਸਤਾਵੇਜ ਵਿੱਚ ਆਪਣੀ ਮਦਦ ਦੇਣ ਵਾਸਤੇ ਪਾਰੀ (PARI) ਅਰੋਏਹਨ ਦੀ ਮਾਧੁਰੀ ਮੁਕਾਨੇ ਦਾ ਸ਼ੁਕਰੀਆ ਅਦਾ ਕਰਦੀ ਹੈ।
ਇੰਟਰਵਿਊ, ਟ੍ਰਾਂਸਕ੍ਰਿਪਸ਼ਨ ਅਤੇ ਅੰਗਰੇਜ਼ੀ ਅਨੁਵਾਦ: ਮੇਧਾ ਕਾਲੇ
ਤਸਵੀਰਾਂ ਅਤੇ ਵੀਡੀਓ: ਸਿਧੀਤਾ ਸੋਨਵਾਨੇ
ਇਹ ਲੇਖ ਪਾਰੀ ਦੇ ਅਲੋਪ ਹੋ ਰਹੀਆਂ ਭਾਸ਼ਾਵਾਂ ਦੇ ਪ੍ਰੋਜੈਕਟ ਦਾ ਹਿੱਸਾ ਹੈ, ਜਿਸਦਾ ਉਦੇਸ਼ ਦੇਸ਼ ਦੀਆਂ ਕਮਜ਼ੋਰ ਅਤੇ ਖ਼ਤਰੇ ਵਿੱਚ ਪਈਆਂ ਭਾਸ਼ਾਵਾਂ ਦਾ ਦਸਤਾਵੇਜ਼ ਬਣਾਉਣਾ ਹੈ।
ਵਾਰਲੀ ਇੱਕ ਇੰਡੋ-ਆਰੀਅਨ ਭਾਸ਼ਾ ਹੈ ਜੋ ਗੁਜਰਾਤ, ਦਮਨ ਅਤੇ ਦੀਵ, ਦਾਦਰਾ ਅਤੇ ਨਗਰ ਹਵੇਲੀ, ਮਹਾਰਾਸ਼ਟਰ, ਕਰਨਾਟਕ ਅਤੇ ਗੋਆ ਵਿੱਚ ਰਹਿਣ ਵਾਲ਼ੇ ਭਾਰਤ ਦੇ ਵਾਰਲੀ ਜਾਂ ਵਰਲੀ ਆਦਿਵਾਸੀਆਂ ਦੁਆਰਾ ਬੋਲੀ ਜਾਂਦੀ ਹੈ। ਯੂਨੈਸਕੋ ਦੀ ਐਟਲਸ ਆਫ ਲੈਂਗੂਏਜ ਵਰਲੀ ਨੂੰ ਭਾਰਤ ਦੀਆਂ ਸਭ ਤੋਂ ਖ਼ਤਰੇ ਹੇਠਲੀਆਂ ਭਾਸ਼ਾਵਾਂ ਵਿੱਚੋਂ ਇੱਕ ਵਜੋਂ ਸੂਚੀਬੱਧ ਕਰਦੀ ਹੈ।
ਸਾਡਾ ਉਦੇਸ਼ ਵਰਲੀ ਨੂੰ ਮਹਾਰਾਸ਼ਟਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਵਜੋਂ ਦਸਤਾਵੇਜ਼ਬੱਧ ਕਰਨਾ ਹੈ।
ਪੰਜਾਬੀ ਤਰਜਮਾ: ਕਮਲਜੀਤ ਕੌਰ