ਇੱਥੇ ਝਾੜੀਆਂ ਵਿੱਚ ਖੜ੍ਹੇ ਅਸੀਂ 'ਸ਼ੈਤਾਨ ਦੀ ਰੀੜ੍ਹ' ਦੀ ਭਾਲ਼ ਕਰ ਰਹੇ ਹਾਂ। ਇਸ ਨੂੰ ਪਿਰੰਡਈ (ਸੀਸਸ ਕੁਡ੍ਰੇਂਗੁਲਰਿਸ) ਕਿਹਾ ਜਾਂਦਾ ਹੈ। ਰਥੀ ਅਤੇਮੈਂ ਚੌਰਸ-ਡੰਡੇ ਵਾਲ਼ੀ ਜਿਹੜੀ ਵੇਲ਼ ਦੀ ਭਾਲ਼ ਵਿੱਚ ਹਾਂ ਉਹ ਬਹੁਤ ਸਾਰੇ ਚੰਗੇ ਗੁਣਾਂ ਨਾਲ਼ ਭਰਪੂਰ ਹੈ। ਆਮ ਤੌਰ 'ਤੇ, ਨਾਜ਼ੁਕ ਨਰੋਏ ਤਣੇ ਤੋੜੇ ਜਾਂਦੇ ਹਨ, ਸਾਫ਼ ਕਰਕੇ ਲਾਲ ਮਿਰਚ ਪਾਊਡਰ, ਲੂਣ ਅਤੇ ਤਿਲ ਦੇ ਤੇਲ ਦੀ ਮਦਦ ਨਾਲ਼ ਸੁਰੱਖਿਅਤ ਕੀਤੇ ਜਾਂਦੇ ਹਨ। ਜੇਕਰ ਇਸ ਪ੍ਰਕਿਰਿਆ ਨੂੰ ਸਹੀ ਤਰੀਕੇ ਨਾਲ਼ ਕੀਤਾ ਜਾਵੇ ਤਾਂ ਬਣਾਇਆ ਗਿਆ ਅਚਾਰ ਇੱਕ ਸਾਲ ਤੱਕ ਖਰਾਬ ਹੋਏ ਬਿਨਾਂ ਚੰਗਾ ਰਹਿ ਸਕਦਾ ਹੈਅਤੇ ਇਹ ਚੌਲਾਂ ਦੇ ਨਾਲ਼ ਬਹੁਤ ਸੁਆਦੀ ਲੱਗਦਾ ਹੈ।
ਇਹ ਜਨਵਰੀ ਦੀ ਗਰਮ ਦੁਪਹਿਰ ਹੈ ਅਤੇ ਸਾਡਾ ਜੰਗਲ ਦਾ ਰਸਤਾ ਇੱਕ ਪ੍ਰਾਚੀਨ, ਸੁੱਕੀ ਹੋਈ ਖਾੜੀ ਵਿੱਚੋਂ ਲੰਘਦਾ ਹੈ। ਇਸ ਦਾ ਇੱਕ ਦਿਲਚਸਪ ਤਾਮਿਲ ਨਾਮ ਹੈ: ਏੱਲਾਇਤੱਮਨ ਓਡਾਈ। ਜਿਹਦਾ ਸ਼ਾਬਦਿਕ ਅਰਥ ਹੈਅਸੀਮ ਧਾਰਾਵਾਂ ਵਾਲ਼ੀ ਦੇਵੀ। ਇਹ ਇੱਕ ਵਾਕ ਹੈ ਜੋ ਤੁਹਾਡੇ ਲੂ-ਕੰਡੇ ਖੜ੍ਹੇ ਕਰ ਦਿੰਦਾ ਹੈ। ਸਾਡਾ ਮਾਰਗ ਚੱਟਾਨ ਤੇ ਰੇਤ ਵਿੱਚੋਂ ਦੀ ਹੋ ਕੇ ਲੰਘਦਾ ਹੈ ਅਤੇ ਕਿਤਿਓਂ ਚੌੜਾ ਹੋ ਜਾਂਦਾ ਹੈ ਤੇ ਕਿਤਿਓਂ ਨਮੀ-ਭਰਪੂਰ- ਮੇਰੇ ਲਈ ਇਹ ਨਵਾਂ ਹੀ ਤਜ਼ਰਬਾ ਹੋ ਨਿਬੜਿਆ।
ਪੈਦਲ ਤੁਰਦਿਆਂ ਰਥੀ ਮੈਨੂੰ ਕਹਾਣੀਆਂ ਸੁਣਾਉਂਦੀ ਰਹੀ। ਕੁਝਕਹਾਣੀਆਂ ਕਾਲਪਨਿਕ ਅਤੇ ਮਜ਼ੇਦਾਰ ਹਨ, ਖ਼ਾਸ ਕਰਕੇ ਸੰਤਰੇ ਤੇ ਤਿਤਲੀਆਂ ਦੀਆਂ। ਕੁਝ ਕਹਾਣੀਆਂਸੱਚੀਆਂ ਤੇ ਭਿਆਨਕ ਵੀ ਹਨ, ਜੋ ਭੁੱਖ 'ਤੇ ਹੁੰਦੀ ਸਿਆਸਤ ਤੇ ਜਾਤੀ-ਦਾਬੇ 'ਤੇ ਅਧਾਰਤ ਹਨ, ਜੋ 90 ਦੇ ਦਹਾਕੇ ਵਿੱਚ ਉਦੋਂਵਾਪਰੀਆਂ, ਜਦੋਂ ਉਹ (ਰਥੀ) ਹਾਈ ਸਕੂਲ ਪੜ੍ਹਿਆ ਕਰਦੀ ਸਨ। "ਮੇਰਾ ਪਰਿਵਾਰ ਥੂਥੁਕੁਡੀ ਭੱਜ ਗਿਆ ਸੀ..."
ਦੋ ਦਹਾਕਿਆਂ ਮਗਰੋਂ ਰਥੀ ਇੱਕ ਪੇਸ਼ੇਵਰ ਕਹਾਣੀਕਾਰ, ਲਾਇਬ੍ਰੇਰੀ ਸਲਾਹਕਾਰ ਅਤੇ ਕਠਪੁਤਲੀ ਕਲਾਕਾਰ ਦੇ ਰੂਪ ਵਿੱਚ ਆਪਣੇ ਪਿੰਡ ਵਾਪਸ ਆਈ ਹਨ। ਉਹ ਹੌਲ਼ੀ-ਹੌਲ਼ੀ ਬੋਲਦੀ ਹਨ, ਪਰ ਓਨੀ ਹੀ ਤੇਜ਼ੀ ਨਾਲ਼ ਪੜ੍ਹਦੀ ਵੀ ਹਨ। "ਕੋਵਿਡ ਮਹਾਂਮਾਰੀ ਦੌਰਾਨ ਸੱਤ ਮਹੀਨਿਆਂ ਵਿੱਚ, ਮੈਂ ਬੱਚਿਆਂ ਦੀਆਂ ਲਗਭਗ22,000 ਛੋਟੀਆਂ ਅਤੇ ਵੱਡੀਆਂ ਕਿਤਾਬਾਂ ਪੜ੍ਹ ਲਈਆਂ। ਫਿਰ ਇੱਕ ਸਮਾਂ ਆਇਆ ਜਦੋਂ ਮੇਰੇ ਸਹਾਇਕ ਮੈਨੂੰ ਹਰ ਰੋਜ਼ ਕਹਿਣ ਲੱਗੇ ਕਿ ਮੈਂ ਹੋਰ ਨਾ ਪੜ੍ਹਾਂ। ਕਿਉਂਕਿ ਮੈਂ ਸੰਵਾਦਾਂ ਵਿੱਚ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ,'' ਉਹ ਹੱਸਦਿਆਂ ਕਹਿੰਦੀ ਹਨ।
ਉਨ੍ਹਾਂ ਦੇ ਹਾਸੇ ਜਿਓਂ ਨਦੀਆਂ ਦੀ ਕਲਕਲ ਹੋਵੇ। ਇਸੇ ਲਈ ਉਨ੍ਹਾਂ ਦਾ ਨਾਮ ਭਾਗੀਰਥੀ ਨਦੀ 'ਤੇ ਰੱਖਿਆ ਗਿਆ ਹੈ। ਹਾਲਾਂਕਿ, ਉਨ੍ਹਾਂ ਨੇ ਆਪਣੇ ਨਾਮ ਨੂੰ ਥੋੜ੍ਹਾ ਛੋਟਾ ਕਰ ਲਿਆ ਹੈ ਤੇ ਹਿਮਾਲਿਆ ਦੇ ਪਹਾੜਾਂ, ਜਿੱਥੇ ਉਨ੍ਹਾਂ ਦੀ ਹਮਨਾਮ ਨਦੀ ਗੰਗਾ ਵਿੱਚ ਬਦਲ ਜਾਂਦੀ ਹੈ, ਤੋਂ ਲਗਭਗ 3,000 ਕਿਲੋਮੀਟਰ ਦੂਰ ਦੱਖਣ ਵੱਲ ਰਹਿੰਦੀ ਹਨ। ਉਨ੍ਹਾਂ ਦਾ ਪਿੰਡ ਤੇਨਕਲਮ ਤਾਮਿਲਨਾਡੂ ਦੇ ਤਿਰੂਨੇਲਵੇਲੀ ਜ਼ਿਲ੍ਹੇ ਵਿੱਚ ਹੈ ਜੋ ਚੁਫੇਰਿਓਂ ਪਹਾੜੀਆਂ ਅਤੇ ਝਾੜੀਨੁਮਾ ਜੰਗਲਾਂ ਨਾਲ਼ ਘਿਰਿਆ ਹੋਇਆ ਹੈ। ਉਨ੍ਹਾਂ ਨੂੰ ਉਨ੍ਹਾਂ ਪਹਾੜੀਆਂਤੇ ਜੰਗਲਾਂ ਬਾਰੇ ਸਾਰਾ ਕੁਝ ਪਤਾ ਹੈਜਿਵੇਂ ਕਿ ਪਿੰਡ ਵਿੱਚ ਹਰ ਕੋਈ ਉਨ੍ਹਾਂ ਬਾਰੇ ਜਾਣਦਾ ਹੈ।
"ਤੁਸੀਂ ਜੰਗਲ ਵੱਲ ਕਿਉਂ ਜਾ ਰਹੀਆਂਓ?" ਮਜ਼ਦੂਰ ਔਰਤਾਂ ਪੁੱਛਦੀਆਂ ਹਨ, "ਅਸੀਂ ਪਿਰੰਡਈ ਲੱਭਣ ਜਾ ਰਹੇਆਂ,'' ਰਥੀ ਜਵਾਬ ਵਿੱਚ ਕਹਿੰਦੀ ਹਨ। "ਤੁਹਾਡੇ ਨਾਲ਼ ਇਹ ਔਰਤ ਕੌਣ ਏ? ਕੀ ਤੁਹਾਡੀ ਕੋਈ ਦੋਸਤ ਏ?" ਆਜੜੀ ਦਾ ਹਵਾ ਵਿੱਚ ਤੈਰਦਾ ਸਵਾਲ ਆਇਆ। ''ਹਾਂ, ਹਾਂ,'' ਰਥੀ ਹੱਸਦਿਆਂ ਕਹਿੰਦੀ ਹਨ। ਉਨ੍ਹਾਂ ਨੂੰ ਦੇਖ ਮੈਂ ਵੀ ਹੱਥ ਹਿਲਾਉਂਦੀ ਹਾਂ ਅਤੇ ਅਸੀਂ ਅੱਗੇ ਵੱਧ ਜਾਂਦੀਆਂ ਹਾਂ...

















