ਤਰਜਮਾ: ਕਮਲਜੀਤ ਕੌਰ
T


Rayagada, Odisha
|WED, NOV 06, 2024
ਨਿਯਮਗਿਰੀ ਦੇ ਇੱਕ ਵਿਆਹ ਵਿੱਚ ਸ਼ਾਮਲ ਹੁੰਦਿਆਂ...
ਪੱਛਮੀ ਉੜੀਸਾ ਦੇ ਬਾਕਸਾਈਟ ਭਰਪੂਰ ਨਿਯਮਗਿਰੀ ਪਹਾੜ, ਜੋ ਇੱਥੋਂ ਦੇ ਡੋਂਗਰੀਆ ਕੋਂਧ ਆਦਿਵਾਸੀਆਂ ਦਾ ਘਰ ਹਨ ਤੇ ਪਹਾੜੀ, ਝਰਨੇ ਤੇ ਜੰਗਲ, ਭਾਈਚਾਰੇ ਦੇ ਜੀਵਨ ਤੇ ਸੱਭਿਆਚਾਰਕ ਪਰੰਪਰਾਵਾਂ ਦਾ ਅਨਿਖੜਵਾਂ ਅੰਗ ਹਨ
Author
Translator

Purusottam Thakur
ਪੱਛਮੀ ਉੜੀਸ਼ਾ ਦੇ ਬਾਕਸਾਈਟ ਭਰਪੂਰ ਨਿਯਮਗਿਰੀ ਪਹਾੜ ਡੋਂਗਰਿਆ ਕੋਂਧ ਆਦਿਵਾਸੀਆਂ ਦਾ ਘਰ ਹਨ

Purusottam Thakur
ਵਿਆਹ ਸਮਾਰੋਹ ਸਾਦਗੀ ਨਾਲ਼ ਆਯੋਜਿਤ ਕੀਤੇ ਜਾਂਦੇ ਹਨ, ਜਿਸ ਵਿੱਚ ਉਨ੍ਹਾਂ ਦੇ ਨਜ਼ਦੀਕੀ ਹਰ ਕੋਈ ਹਿੱਸਾ ਲੈਂਦਾ ਹੈ ਅਤੇ ਭਾਈਚਾਰਿਆਂ ਦੇ ਲੋਕ ਵੱਖ-ਵੱਖ ਕੰਮਾਂ ਦੀ ਜ਼ਿੰਮੇਵਾਰੀ ਲੈਂਦੇ ਹਨ। ਇੱਥੇ, ਨੇੜਲੇ ਪਿੰਡਾਂ ਦੇ ਨੌਜਵਾਨ ਇੱਕ ਵਿਆਹ ਸਮਾਰੋਹ (2009 ਵਿੱਚ) ਵਿੱਚ ਢਾਪ ਵਜਾਉਣ ਜਾ ਰਹੇ ਹਨ, ਜੋ ਇੱਕ ਪ੍ਰਸਿੱਧ ਸੰਗੀਤ ਯੰਤਰ ਹੈ

Purusottam Thakur
ਬੈਂਡ ਦੇ ਮੈਂਬਰ ਗੀਤ ਅਤੇ ਸੰਗੀਤ ਵਜਾਉਂਦਿਆਂ ਸਮਾਗਮ ਵਾਲੀ ਥਾਂ 'ਤੇ ਪਹੁੰਚਦੇ ਹਨ

Purusottam Thakur
ਜ਼ਿਆਦਾਤਰ ਭਾਈਚਾਰਿਆਂ ਵਿੱਚ, ਜਿੱਥੇ ਵਿਆਹ ਲਈ ਔਰਤ ਦੀ ਸਹਿਮਤੀ ਨਹੀਂ ਲਈ ਜਾਂਦੀ, ਦੂਜੇ ਪਾਸੇ, ਡੋਂਗਰੀਆ ਕੌਂਧ ਭਾਈਚਾਰੇ ਦੇ ਲੋਕ ਲਾੜੀ ਦੀ ਸਹਿਮਤੀ 'ਤੇ ਜ਼ੋਰ ਦਿੰਦੇ ਹਨ। ਆਪਣੇ ਵਿਆਹ ਲਈ, ਟੈਲਡੀ ਨੇ ਲੋਡੋ ਸਿਕਾਕਾ ਨੂੰ ਆਪਣੇ ਲਾੜੇ ਵਜੋਂ ਸਵੀਕਾਰ ਕੀਤਾ ਹੈ

Purusottam Thakur
ਭਾਈਚਾਰੇ ਦੀਆਂ ਔਰਤਾਂ ਤੇ ਟੈਲਡੀ ਨੇ ਬਾਰ੍ਹਾਂਮਾਹ ਪਹਾੜੀ ਝਰਨੇ ਤੋਂ ਪਾਣੀ ਲਿਆਉਣ ਲਈ ਆਪਣੇ ਸਿਰਾਂ 'ਤੇ ਪੀਤਲ ਦੇ ਭਾਂਡੇ ਟਿਕਾਏ ਹੋਏ ਹਨ। ਚੌਲ਼ ਇਸੇ ਪਾਣੀ ਨਾਲ਼ ਪਕਾਏ ਜਾਣੇ ਹਨ ਅਤੇ ਫਿਰ ਲਾੜੀ ਦੁਆਰਾ ਧਾਰਨੀ ਪੇਨੂ (ਧਰਤੀ ਦੀ ਦੇਵੀ) ਨੂੰ ਭੇਟ ਕੀਤੇ ਜਾਣੇ ਹਨ

Purusottam Thakur
ਲਾੜੀ ਦੇ ਨੌਜਵਾਨ ਦੋਸਤ ਲਾੜੇ ਦੇ ਪਿੰਡ ਲਖਾਪਦਾਰ ਤੱਕ ਨੱਚਦੇ ਹੋਏ ਜਾਂਦੇ ਹਨ ਅਤੇ ਹੋਰ ਪਿੰਡ ਵਾਸੀ ਉਤਸੁਕਤਾ ਨਾਲ਼ ਉਨ੍ਹਾਂ ਨੂੰ ਦੇਖ ਰਹੇ ਹਨ

Purusottam Thakur
ਕਬਾਇਲੀ ਕੁੜੀਆਂ ਢਾਪ ਦੀ ਤਾਲ਼ 'ਤੇ ਨੱਚਦੀਆਂ ਹਨ

Purusottam Thakur
ਅਤੇ ਡਾਂਸ ਨੇ ਰਫਤਾਰ ਫੜਨੀ ਸ਼ੁਰੂ ਕਰ ਦਿੱਤੀ ਹੈ

Purusottam Thakur
ਇਸ ਦੌਰਾਨ, ਹੋਰ ਪਿੰਡ ਵਾਸੀ ਵਿਆਹ ਦੀ ਦਾਅਵਤ ਤਿਆਰ ਕਰਨ ਵਿੱਚ ਮਦਦ ਕਰਦੇ ਹਨ – ਚੁੱਲ੍ਹੇ ਤੇ ਹੀ ਆਮ ਤੌਰ 'ਤੇ ਚਾਵਲ, ਦਾਲ ਅਤੇ ਮੀਟ ਘੱਟ ਤੇਲ ਅਤੇ ਮਸਾਲਿਆਂ ਨਾਲ਼ ਪਕਾਏ ਜਾਂਦੇ ਹਨ, ਅਤੇ ਫਿਰ ਪੱਤਲਾਂ 'ਤੇ ਪਰੋਸੇ ਜਾਂਦੇ ਹਨ

Purusottam Thakur
ਭਾਈਚਾਰੇ ਦੇ ਬੱਚੇ ਦਾਅਵਤ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ

Purusottam Thakur
ਅਤੇ ਇਹ ਛੋਟੀ ਬੱਚੀ ਪੂਰੇ ਦਿਨ ਚੱਲੇ ਇਸ ਪ੍ਰੋਗਰਾਮ ਤੋਂ ਬੜੀ ਖੁਸ਼ ਹੈ
Want to republish this article? Please write to [email protected] with a cc to [email protected]
Donate to PARI
All donors will be entitled to tax exemptions under Section-80G of the Income Tax Act. Please double check your email address before submitting.
PARI - People's Archive of Rural India
ruralindiaonline.org
https://ruralindiaonline.org/articles/a-wedding-in-niyamgiri-pa

