ਸ਼ੇਰਿੰਗ ਦੋਰਜੀ ਭੁਟੀਆ ਪੰਜ ਦਹਾਕਿਆਂ ਤੋਂ ਹੱਥੀਂ ਧਨੁੱਖ ਬਣਾ ਰਹੇ ਹਨ। ਪੇਸ਼ੇ ਤੋਂ ਤਰਖ਼ਾਣ ਰਹੇ ਦੋਰਜੀ ਨੇ ਫ਼ਰਨੀਚਰ ਦੀ ਮੁਰੰਮਤ ਕਰਕੇ ਆਪਣੀ ਰੋਜ਼ੀਰੋਟੀ ਤੋਰੀ ਰੱਖੀ, ਪਰ ਤੀਰਅੰਦਾਜ਼ੀ ਉਨ੍ਹਾਂ ਦਾ ਪ੍ਰੇਰਣਾ-ਸ੍ਰੋਤ ਰਹੀ। ਤੀਰਅੰਦਾਜ਼ੀ ਉਨ੍ਹਾਂ ਦੇ ਰਾਜ ਸਿੱਕਮ ਦੇ ਸੱਭਿਆਚਾਰ ਅੰਦਰ ਘਿਓ-ਖਿਚੜੀ ਹੋਈ ਰਹੀ ਹੈ।
ਮੁਕਾਮੀ ਲੋਕਾਂ ਦਾ ਕਹਿਣਾ ਹੈ ਕਿ ਇੱਕ ਸਮਾਂ ਸੀ ਜਦੋਂ ਸਿੱਕਮ ਦੇ ਪਾਕਯੋਂਗ ਜ਼ਿਲ੍ਹੇ ਦੇ ਕਾਰਥੋਕ ਪਿੰਡ ਵਿਖੇ ਧਨੁੱਖ ਬਣਾਉਣ ਵਾਲ਼ੇ ਹੋਰ ਵੀ ਕਈ ਲੋਕ ਹੁੰਦੇ ਸਨ, ਪਰ ਹੁਣ ਸ਼ੇਰਿੰਗ ਇਕੱਲੇ ਹੀ ਧਨੁੱਖ-ਨਿਰਮਾਤਾ ਬਚੇ ਹਨ। ਉਹ ਬਾਂਸ ਦਾ ਇਸਤੇਮਾਲ ਕਰਕੇ ਧਨੁੱਖ ਬਣਾਉਂਦੇ ਹਨ ਤੇ ਲੋਸਾਂਗ ਦੇ ਬੁੱਧ ਤਿਓਹਾਰ ਵਿੱਚ ਉਨ੍ਹਾਂ ਨੂੰ ਵੇਚਿਆ ਜਾਂਦਾ ਹੈ।
ਸ਼ੇਰਿੰਗ ਭੁਟੀਆ ਬਾਰੇ ਵਿਸਤਾਰ ਨਾਲ਼ ਜਾਣਨ ਵਾਸਤੇ ਇਸ ਲਿੰਕ 'ਤੇ ਜਾਓ- ਸੇਰਿੰਗ: ਪਾਕਯੋਂਗ ਵਿਖੇ ਕਮਾਨ ਅਤੇ ਤੀਰ ਘੜ੍ਹਨ ਵਾਲ਼ਾ ਸ਼ਿਲਪਕਾਰ
ਤਰਜਮਾ: ਕਮਲਜੀਤ ਕੌਰ