ਕਬਾਇਲੀ ਲੋਕਾਂ ਅੰਦਰ ਜ਼ਰੂਰ ਖ਼ਾਮੀਆਂ ਹਨ, ਪਰ ਇਹ ਦੇਖਣਾ ਲਾਜ਼ਮੀ ਬਣਦਾ ਹੈ ਕਿ ਉਨ੍ਹਾਂ ਨੇ ਭਾਈਚਾਰੇ ਅੰਦਰ ਕਿਸੇ ਸੱਭਿਆਚਾਰ ਨੂੰ ਕਿਸ ਤਰੀਕੇ ਨਾਲ਼ ਅਪਣਾਇਆ ਹੈ। ਮਿਸਾਲ ਵਜੋਂ, ਆਧੁਨਿਕ ਸਿੱਖਿਆ ਨਾਲ਼ ਇੱਕ ਨਵਾਂ ਰੁਝਾਨ ਦੇਖਣ ਨੂੰ ਮਿਲ਼ਿਆ ਹੈ ਤੇ ਅੱਜ ਸਾਡੇ ਅੰਦਰਲੇ ਸੰਘਰਸ਼ ਇਸ ਨਵੀਂ ਪੜ੍ਹੀ-ਲਿਖੀ ਜਮਾਤ ਕਾਰਨ ਹੋਰ ਤਿਖੇਰੇ ਹੋਏ ਹਨ। ਅੱਜ ਮੇਰੇ ਪਿੰਡ ਦਾ ਕੋਈ ਅਧਿਆਪਕ ਪਿੰਡ ਅੰਦਰ ਘਰ ਨਹੀਂ ਬਣਾਉਂਦਾ। ਉਹ ਰਾਜਪੀਪਲਾ ਵਿਖੇ ਜ਼ਮੀਨ ਖਰੀਦਦਾ ਹੈ। ਨੌਜਵਾਨ ਪੀੜ੍ਹੀ ਵਿਕਾਸ ਦੇ ਚਕਾਚੌਂਧ ਵਿਚਾਰਾਂ ਤੋਂ ਪ੍ਰਭਾਵਤ ਹੈ ਤੇ ਉਹਦੀ ਮਗਰ ਲੱਗੀ ਹੋਈ ਹੈ। ਆਪਣੀਆਂ ਜੜ੍ਹਾਂ ਤੋਂ ਟੁੱਟ ਕੇ ਕਿਸੇ ਹੋਰ ਧਰਤੀ 'ਤੇ ਵਧਣ-ਫੁੱਲਣ ਕਾਰਨ ਉਹ ਰਵਾਇਤੀ ਤਰੀਕਿਆਂ ਨਾਲ਼ ਜੀਵਨ ਨਹੀਂ ਜਿਊਂਦੀ। ਲਾਲ ਚੌਲ਼ ਉਹਨੂੰ ਬਦਹਜ਼ਮੀ ਕਰਦੇ ਹਨ। ਉਹ ਸ਼ਹਿਰਾਂ ਦੀਆਂ ਨੌਕਰੀਆਂ ਨਾਲ਼ ਬਣਨ ਵਾਲ਼ੀ ਸ਼ਾਖ ਦਾ ਸੁਆਦ ਚਖਣਾ ਚਾਹੁੰਦੀ ਹੈ। ਦਾਸਤਾ ਦਾ ਅਜਿਹਾ ਭਾਵ ਕਦੇ ਵੀ ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ ਰਿਹਾ। ਹੁਣ ਉਹ ਪੜ੍ਹੀ-ਲਿਖੀ ਜ਼ਰੂਰ ਹੈ ਅਤੇ ਨੌਕਰੀਆਂ ਕਰਦੀ ਹੈ, ਤਾਂ ਵੀ ਉਨ੍ਹਾਂ ਨੂੰ ਸ਼ਹਿਰਾਂ ਅੰਦਰ ਰਹਿਣ ਲਈ ਥਾਂ ਨਹੀਂ ਮਿਲ਼ ਪਾਉਂਦੀ। ਉੱਥੋਂ ਦੇ ਬਾਸ਼ਿੰਦੇ ਇਹਦਾ ਬਾਈਕਾਟ ਕਰੀ ਰੱਖਦੇ ਹਨ। ਇਸਲਈ, ਇਸ ਟਕਰਾਅ ਤੋਂ ਛੁਟਕਾਰਾ ਪਾਉਣ ਲਈ ਉਹ ਆਪਣੀ ਹੀ ਪਛਾਣ ਲੁਕਾਉਣ ਲੱਗਦੀ ਹੈ। ਅੱਜ, ਆਦਿਵਾਸੀ ਪਛਾਣ ਨੂੰ ਲੈ ਕੇ ਚੱਲਦੇ ਸੰਘਰਸ਼ ਤੇ ਟਕਰਾਅ ਹੋਰ ਤਿਖੇਰੇ ਹੋ ਗਏ ਹਨ।


Narmada, Gujarat
|THU, SEP 15, 2022
ਰੁੱਖਾਂ, ਮਨੁੱਖਾਂ ਤੇ ਸੱਭਿਆਤਾਵਾਂ ਦੇ ਪਤਨ ਦਾ ਵੇਲ਼ਾ
ਦੇਹਵਲੀ ਭੀਲੀ ਵਿੱਚ ਲਿਖੀ ਪੰਜ ਕਵਿਤਾਵਾਂ ਦੀ ਇਹ ਲੜੀ ਇਸੇ ਕਵਿਤਾ ਨਾਲ਼ ਖ਼ਤਮ ਹੁੰਦੀ ਹੈ। ਇਸ ਕਵਿਤਾ ਵਿੱਚ ਕਵੀ, ਵਿਕਾਸ ਦੇ ਗੰਗਨਚੁੰਬੀ ਵਿਚਾਰਾਂ ਦੁਆਰਾ ਨਿਯੰਤਰਤ ਸਮਾਜ ਅੰਦਰ ਆਦਿਵਾਸੀ ਪਛਾਣ ਨੂੰ ਕਾਇਮ ਰੱਖਣ ਲਈ ਵੱਧ ਰਹੇ ਟਕਰਾਵਾਂ ਦਾ ਵਰਣਨ ਕਰਦਾ ਹੈ
Poem and Text
Painting
Editor
Translator
ਅਸੱਭਿਅਕ ਐਲਾਨਿਆ ਮਹੂਆ
ਜਦੋਂ ਤੋਂ ਮੇਰੇ ਦੇਸ਼ ਦੇ
ਕੁਝ ਅਖੌਤੀ ਸੱਭਿਅਕ ਲੋਕਾਂ ਨੇ
ਸਾਡੇ ਮਹੂਏ ਦੇ ਰੁੱਖ ਨੂੰ ਹੀ
ਅਸੱਭਿਅਕ ਐਲਾਨ ਦਿੱਤਾ ਏ
ਤੇ ਮੇਰੇ ਲੋਕ
ਖ਼ੁਦ ਨੂੰ ਅਸੱਭਿਅਕ ਮਹਿਸੂਸ ਕਰਨ ਲੱਗੇ ਨੇ
ਉਦੋਂ ਤੋਂ ਹੀ ਮੇਰੀ ਮਾਂ ਮਹੂਏ ਨੂੰ ਹੱਥ
ਲਾਉਣੋਂ ਵੀ ਡਰਦੀ ਏ
ਮੇਰੇ ਪਿਤਾ ਨੂੰ ਮਹੂਏ ਦਾ ਨਾਮ ਹੀ ਪਸੰਦ ਨਾ ਰਿਹਾ
ਉਦੋਂ ਤੋਂ ਮੇਰਾ ਭਰਾ ਵਿਹੜੇ 'ਚ ਮਹੂਏ ਦੀ ਥਾਂ
ਤੁਲਸੀ ਦਾ ਬੂਟਾ ਲਾਈ
ਖ਼ੁਦ ਨੂੰ ਸੱਭਿਅਕ ਮਹਿਸੂਸ ਕਰ ਰਿਹਾ ਏ
ਜਦੋਂ ਤੋਂ ਮੇਰੇ ਦੇਸ਼ ਦੇ
ਕੁਝ ਅਖੌਤੀ ਸੱਭਿਅਕ ਲੋਕਾਂ ਨੇ
ਸਾਡੇ ਮਹੂਏ ਦੇ ਰੁੱਖ ਨੂੰ ਹੀ
ਅਸੱਭਿਅਕ ਐਲਾਨ ਦਿੱਤਾ ਏ
ਤੇ ਮੇਰੇ ਲੋਕ
ਖ਼ੁਦ ਨੂੰ ਅਸੱਭਿਅਕ ਮਹਿਸੂਸ ਕਰਨ ਲੱਗੇ ਨੇ
ਉਦੋਂ ਤੋਂ ਅਧਿਆਤਮ ਨਾਲ਼ ਜੀਣ ਵਾਲ਼ੇ ਮੇਰੇ ਲੋਕ
ਰੁੱਖਾਂ ਨਾਲ਼ ਗੱਲ ਕਰਨ ਤੋਂ
ਨਦੀ ਨੂੰ ਪੂਜਣਯੋਗ ਮੰਨਣ ਤੋਂ
ਪਹਾੜਾਂ ਦੀ ਪੂਜਾ ਕਰਨ ਤੋਂ
ਪੁਰਖਿਆਂ ਦੇ ਰਾਹ ਤੁਰ ਕੇ
ਧਰਤੀ ਨੂੰ ਮਾਂ ਕਹਿਣ ਵਿੱਚ
ਕੁਝ ਸ਼ਰਮ ਮਹਿਸੂਸ ਕਰ ਰਹੇ ਹਨ
ਅਤੇ ਆਪਣੀ ਪਛਾਣ ਲੁਕੋ ਕੇ
ਅਸੱਭਿਅਤਾ ਤੋਂ ਮੁਕਤੀ ਪਾਉਣ ਖਾਤਰ
ਕੋਈ ਈਸਾਈ ਹੋ ਰਿਹਾ, ਕੋਈ ਹਿੰਦੂ
ਕੋਈ ਜੈਨੀ ਤੇ ਕੋਈ ਮੁਸਲਮਾਨ ਹੋ ਰਿਹਾ ਏ
ਜਦੋਂ ਤੋਂ ਮੇਰੇ ਦੇਸ਼ ਦੇ
ਕੁਝ ਅਖੌਤੀ ਸੱਭਿਅਕ ਲੋਕਾਂ ਨੇ
ਸਾਡੇ ਮਹੂਏ ਦੇ ਰੁੱਖ ਨੂੰ ਹੀ
ਅਸੱਭਿਅਕ ਐਲਾਨ ਦਿੱਤਾ ਏ
ਤੇ ਮੇਰੇ ਲੋਕ
ਖ਼ੁਦ ਨੂੰ ਅਸੱਭਿਅਕ ਮਹਿਸੂਸ ਕਰਨ ਲੱਗੇ ਨੇ
ਬਜ਼ਾਰ ਨੂੰ ਨਾ-ਪਸੰਦ ਕਰਨ ਵਾਲ਼ੇ ਮੇਰੇ ਲੋਕ
ਬਜ਼ਾਰ ਨਾਲ਼ ਘਰ ਭਰ ਰਹੇ ਹਨ
ਸੱਭਿਅਤਾ ਦੀ ਹਰ ਸ਼ੈਅ
ਆਪਣੇ ਹੱਥੋਂ ਖੁੱਸਣ ਨੀ ਦਿੰਦੇ
ਸੱਭਿਅਤਾ ਦੀ ਸਭ ਤੋਂ ਵੱਡੀ ਹੈ ਖ਼ੋਜ਼-
'ਵਿਅਕਤੀਵਾਦ'
ਹਰ ਆਦਮੀ 'ਮੈਂ' ਸਿੱਖ ਰਿਹਾ ਏ
'स्व/ਸਵ' ਤੋਂ 'ਸਮਾਜ' ਨਹੀਂ
'स्व/ਸਵ' ਤੋਂ 'ਸਵਾਰਥ' ਸਮਝ ਰਿਹਾ ਏ
ਜਦੋਂ ਤੋਂ ਮੇਰੇ ਦੇਸ਼ ਦੇ
ਕੁਝ ਅਖੌਤੀ ਸੱਭਿਅਕ ਲੋਕਾਂ ਨੇ
ਸਾਡੇ ਮਹੂਏ ਦੇ ਰੁੱਖ ਨੂੰ ਹੀ
ਅਸੱਭਿਅਕ ਐਲਾਨ ਦਿੱਤਾ ਏ
ਤੇ ਮੇਰੇ ਲੋਕ
ਖ਼ੁਦ ਨੂੰ ਅਸੱਭਿਅਕ ਮਹਿਸੂਸ ਕਰਨ ਲੱਗੇ ਨੇ
ਆਪਣੀ ਭਾਸ਼ਾ ਵਿੱਚ ਮਹਾਂਕਾਵਿ, ਗਾਥਾ ਗਾਉਣ ਵਾਲ਼ੇ
ਮੇਰੇ ਲੋਕ, ਬੱਚਿਆਂ ਤੋਂ ਆਪਣੀ ਭਾਸ਼ਾ ਖੋਹ
ਅੰਗਰੇਜ਼ੀ ਫੜ੍ਹਾ ਰਹੇ ਹਨ
ਮਾਤ-ਭੂਮੀ ਦੇ ਰੁੱਖ-ਪੌਦੇ, ਨਦੀ, ਪਹਾੜ
ਬੱਚਿਆਂ ਦੇ ਸੁਪਨਿਆਂ 'ਚ ਨਹੀਓਂ ਆਉਂਦੇ
ਸਾਡਾ ਹਰੇਕ ਬੱਚਾ ਅਮੇਰਿਕਾ,
ਲੰਡਨ ਦੇ ਸੁਪਨੇ ਦੇਖ ਰਿਹਾ ਏ
ਜਦੋਂ ਤੋਂ ਮੇਰੇ ਦੇਸ਼ ਦੇ
ਕੁਝ ਅਖੌਤੀ ਸੱਭਿਅਕ ਲੋਕਾਂ ਨੇ
ਸਾਡੇ ਮਹੂਏ ਦੇ ਰੁੱਖ ਨੂੰ ਹੀ
ਅਸੱਭਿਅਕ ਐਲਾਨ ਦਿੱਤਾ ਏ
ਤੇ ਮੇਰੇ ਲੋਕ
ਖ਼ੁਦ ਨੂੰ ਅਸੱਭਿਅਕ ਮਹਿਸੂਸ ਕਰਨ ਲੱਗੇ ਨੇ।
ਤਰਜਮਾ: ਕਮਲਜੀਤ ਕੌਰ
Want to republish this article? Please write to [email protected] with a cc to [email protected]
Donate to PARI
All donors will be entitled to tax exemptions under Section-80G of the Income Tax Act. Please double check your email address before submitting.
PARI - People's Archive of Rural India
ruralindiaonline.org
https://ruralindiaonline.org/articles/ਰੁੱਖਾਂ-ਮਨੁੱਖਾਂ-ਤੇ-ਸੱਭਿਆਤਾਵਾਂ-ਦੇ-ਪਤਨ-ਦਾ-ਵੇਲ਼ਾ

