ਭਾਰਤੀ ਡਾਲਰ ਅਰਬਪਤੀਆਂ ਦੀ ਸੂਚੀ 12 ਮਹੀਨਿਆਂ ਵਿੱਚ 102 ਤੋਂ 140 ਹੋ ਗਈ, ਜੇਕਰ ਫੋਰਬਸ 2021 ਦੀ ਸੂਚੀ 'ਤੇ ਭਰੋਸਾ ਕੀਤਾ ਜਾਵੇ (ਅਤੇ ਜਦੋਂ ਗੱਲ ਅਰਬਪਤੀਆਂ ਅਤੇ ਉਨ੍ਹਾਂ ਦੀ ਸੰਪੱਤੀ ਦੀ ਆਉਂਦੀ ਹੈ, ਫੋਰਬਸ 'ਤੇ ਸਭ ਤੋਂ ਵੱਧ ਭਰੋਸਾ ਕੀਤਾ ਜਾਂਦਾ ਹੈ)। ਇਹ ਦੱਸਦਾ ਹੈ ਕਿ ਉਨ੍ਹਾਂ ਦੀ ਸਾਂਝੀ ਸੰਪੱਤੀ, ਪਿਛਲੇ ਇੱਕ ਸਾਲ ਵਿੱਚ "ਦੋਗੁਣੀ ਹੋ ਕੇ $ 596 ਬਿਲੀਅਨ" ਹੋ ਗਈ ਹੈ।
ਇਹਦਾ ਮਤਲਬ ਹੈ ਕਿ 140 ਵਿਅਕਤੀਆਂ ਜਾਂ ਕੁੱਲ ਅਬਾਦੀ ਦਾ 0.000014 ਫੀਸਦ, ਜਿਹਦੇ ਕੋਲ਼ ਕੁੱਲ ਸੰਪੱਤੀ ਦਾ $ 2.62 ਟ੍ਰਿਲੀਅਨ ਦੀ ਸਾਡੀ ਕੁੱਲ ਘਰੇਲੂ ਉਤਪਾਦ ਦਾ 22.7 ਫੀਸਦ (ਜਾਂ ਪੰਜਵੇਂ ਨਾਲ਼ੋਂ ਵੀ ਵੱਧ) ਜਾਂ $ 2.62 ਟ੍ਰਿਲੀਅਨ ਹੈ, ਉਹ ਹਮੇਸ਼ਾਂ ਵਾਂਗ, 'ਕੁੱਲ' (Gross) ਦਾ ਦੂਸਰਾ ਅਰਥ ਬਣਦੇ ਜਾ ਰਹੇ ਹਨ।
ਦੇਸ਼ ਦੀਆਂ ਪ੍ਰਮੁੱਖ ਬਹੁਤੇਰੇ ਅਖ਼ਬਾਰਾਂ ਵਿੱਚੋਂ ਬਹੁਤੇਰੀਆਂ ਨੇ ਫੋਰਬਸ ਦੇ ਐਲਾਨ ਨੂੰ ਆਪਣੇ ਪ੍ਰਵਾਨਗੀ ਵਜੋਂ ਛਾਪਿਆ ਕੇ ਮੁਹਰ ਲਾਈ ਹੈ- ਓਰੇਕਲ ਆਫ਼ ਪੇਲਫ ਜੋ ਜ਼ਿਆਦਾ ਸਪੱਸ਼ਟ ਅਤੇ ਈਮਾਨਦਾਰ ਤਰੀਕੇ ਨਾਲ਼ ਕਹਿੰਦਾ ਹੈ, ਉਹਦਾ ਜ਼ਿਕਰ ਕਰਨਾ ਹੀ ਛੱਡ ਦਿੱਤਾ ਹੈ।
ਇਸ ਦੇਸ਼ ਬਾਰੇ ਆਪਣੀ ਰਿਪੋਰਟ ਕਰਦਿਆਂ ਆਪਣੇ ਪਹਿਲੇ ਪੈਰ੍ਹੇ ਵਿੱਚ ਫੋਰਬਸ ਕਹਿੰਦਾ ਹੈ,"ਕੋਵਿਡ-19 ਦੀ ਦੂਸਰੀ ਲਹਿਰ ਹੈ ਅਤੇ ਰੋਗੀਆਂ ਦੀ ਕੁ੍ੱਲ ਗਿਣਤੀ ਹੁਣ 12 ਮਿਲੀਅਨ ਤੋਂ ਪਾਰ ਕਰ ਗਈ ਹੈ। ਪਰ ਦੇਸ ਦੇ ਸ਼ੇਅਰ ਬਜ਼ਾਰ ਨੇ ਮਹਾਂਮਾਰੀ ਦੇ ਡਰ ਦੀ ਪਰਵਾਹ ਨਾ ਕਰਦਿਆਂ, ਨਵੀਂ ਸਿਖਰਾਂ ਨੂੰ ਹੱਥ ਲਾਉਣਾ ਸ਼ੁਰੂ ਕਰ ਦਿੱਤਾ ਹੈ; ਭਾਵ ਪਿਛਲੇ ਸਾਲ ਦੇ ਮੁਕਾਬਲੇ ਸੈਂਸੈਕਸ 75% ਵਧਿਆ ਹੈ। ਬੀਤੇ ਵਰ੍ਹੇ ਭਾਰਤ ਵਿੱਚ ਅਰਬਪਤੀਆਂ ਦੀ ਗਿਣਤੀ 102 ਤੋਂ 140 ਹੋ ਗਈ; ਉਨ੍ਹਾਂ ਦੀ ਸਾਂਝੀ ਸੰਪੱਤੀ ਦੋਗੁਣੀ ਹੋ ਕੇ $ 596 ਬਿਲੀਅਨ ਹੋ ਗਈ ਹੈ।"
ਇਹ ਸੱਚ ਹੈ ਕਿ ਇਨ੍ਹਾਂ 140 ਧਨਾਢਾਂ ਦੀ ਸਾਂਝੀ ਸੰਪੱਤੀ 90.4 ਫੀਸਦੀ ਵੱਧੀ ਹੈ- ਜਦੋਂ ਕਿ ਇੱਕ ਸਾਲ ਵਿੱਚ ਜੀਡੀਪੀ 7.7 ਫੀਸਦੀ ਤੱਕ ਸੁੰਗੜ ਗਈ। ਮਾਰੀਆਂ ਮੱਲ੍ਹਾਂ ਦੀਆਂ ਇਹ ਖ਼ਬਰਾਂ ਉਸ ਸਮੇਂ ਆਈਆਂ ਹਨ ਜਦੋਂ ਅਸੀਂ ਪ੍ਰਵਾਸੀ ਮਜ਼ਦੂਰ ਦੀ ਸ਼ਹਿਰਾਂ ਨੂੰ ਛੱਡ ਕੇ ਆਪਣੇ ਪਿੰਡਾਂ ਵੱਲ ਵਾਪਸੀ ਦੀ ਦੂਜੀ ਲਹਿਰ ਦੇਖ ਰਹੇ ਹਾਂ- ਇੱਕ ਵਾਰ ਫਿਰ ਤੋਂ ਸ਼ਹਿਰਾਂ ਨੂੰ ਛੱਡ ਕੇ ਆਪਣੇ ਪਿੰਡਾਂ ਜਾਣ ਵਾਲ਼ਿਆਂ ਦੀ ਗਿਣਤੀ ਅਣਗਿਣਤ ਅਤੇ ਖਿੰਡੀ-ਪੁੰਡੀ ਹੈ। ਜੀਡੀਪੀ ਨੂੰ ਇਸ ਤੋਂ ਕੋਈ ਫ਼ਾਇਦਾ ਨਹੀਂ ਹੋਣ ਵਾਲ਼ਾ। ਪਰ ਰੱਬ ਦਾ ਵਾਸਤਾ ਹੈ, ਸਾਡੇ ਅਰਬਪਤੀਆਂ ਨੂੰ ਇਸ ਤੋਂ ਬਹੁਤ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ। ਇਸ ਬਾਰੇ ਸਾਡੀ ਲਈ ਫੋਰਬਸ ਦੀ ਮੁਹਰ ਲੱਗੀ ਹੈ।
ਇਸ ਤੋਂ ਛੁੱਟ, ਅਰਬਪਤੀਆਂ ਦੀ ਸੰਪੱਤੀ ਅਤੇ ਕੋਵਿਡ-19 ਦਾ ਅਨੁਪਾਤ ਉਲਟਾ ਜਾਪਦਾ ਹੈ। ਸੰਪੱਤੀ ਜਿੰਨੀ ਜ਼ਿਆਦਾ ਇਕੱਠੀ ਹੁੰਦੀ ਹੈ, ਓਹਦੇ ਫੈਲਾਅ ਦੀ ਸੰਭਾਵਨਾ ਓਨੀ ਹੀ ਘੱਟ ਹੁੰਦੀ ਜਾਂਦੀ ਹੈ।







