ਜਿੱਥੇ ਪ੍ਰਵੀਨ ਕੁਮਾਰ ਫੌੜੀ (ਫੌਹੜੀ) ਲਈ ਸਕੂਟਰ 'ਤੇ ਬੈਠੇ ਹਨ ਅਤੇ ਇੱਕ ਹੱਥ ਵਿੱਚ ਬੁਰਸ਼ ਫੜ੍ਹੀ ਆਪਣੇ ਨੇੜੇ-ਤੇੜੇ ਦੇ ਲੋਕਾਂ ਨਾਲ਼ ਗੱਲ ਕਰ ਰਹੇ ਹਨ, ਉੱਥੇ ਨੇੜੇ ਹੀ ਕਰੀਬ 18 ਫੁੱਟ ਦਾ ਵੱਡਾ ਸਾਰਾ ਕੈਨਵਸ- ਜਿਸ 'ਤੇ ਉਨ੍ਹਾਂ ਨੇ ਸਿੰਘੂ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਕੁਝ ਚਿੱਤਰ ਬਣਾਏ ਹਨ।
ਪ੍ਰਵੀਨ ਲੁਧਿਆਣਾ ਤੋਂ ਕਰੀਬ 300 ਕਿਲੋਮੀਟਰ ਦੀ ਯਾਤਰਾ ਕਰਕੇ ਸਿੰਘੂ ਪਹੁੰਚੇ ਹਨ, ਜਿੱਥੇ ਉਹ ਕਲਾ ਦੇ ਅਧਿਆਪਕ ਅਤੇ ਕਲਾਕਾਰ ਹਨ। ਉਹ ਦੱਸਦੇ ਹਨ ਕਿ ਆਪਣਾ ਯੋਗਦਾਨ ਦੇਣ ਵਾਸਤੇ, ਮਜ਼ਬੂਰੀ-ਵੱਸ, ਉਹ 10 ਜਨਵਰੀ ਨੂੰ ਹਰਿਆਣਾ-ਦਿੱਲੀ ਸੀਮਾ ਦੇ ਇਸ ਧਰਨਾ-ਸਥਲ 'ਤੇ ਅੱਪੜੇ।
"ਮੈਂ ਆਪਣਾ ਪ੍ਰਚਾਰ ਨਹੀਂ ਕਰ ਰਿਹਾ ਹਾਂ, ਭਗਵਾਨ ਨੇ ਮੈਨੂੰ ਬੜਾ ਕੁਝ ਦਿੱਤਾ ਹੈ, ਮੈਨੂੰ ਇਹਦੀ ਕੋਈ ਚਿੰਤਾ ਨਹੀਂ ਹੈ। ਮੇਰੇ ਵਾਸਤੇ ਖ਼ੁਸ਼ੀ ਦੀ ਗੱਲ ਇਹ ਹੈ ਕਿ ਮੈਂ ਹੁਣ ਇਸ ਅੰਦੋਲਨ ਦਾ ਹਿੱਸਾ ਹਾਂ," ਉਹ ਕਹਿੰਦੇ ਹਨ।
"ਮੈਂ 70 ਪ੍ਰਤੀਸ਼ਤ ਵਿਕਲਾਂਗ ਹਾਂ," ਉਹ ਆਪਣੇ ਪੈਰ ਵੱਲੋਂ ਇਸ਼ਾਰਾ ਕਰਦਿਆਂ ਕਹਿੰਦੇ ਹਨ, ਜੋ ਤਿੰਨ ਸਾਲ ਦੀ ਉਮਰ ਵਿੱਚ ਪੋਲਿਓ ਨਾਲ਼ ਅਪਾਹਜ਼ ਹੋ ਗਿਆ ਸਾਂ। ਪ੍ਰਵੀਨ ਦਾ ਨਾ ਤਾਂ ਅਪਾਹਜ਼ਪੁਣਾ ਅਤੇ ਨਾ ਹੀ ਉਹਦੇ ਪਰਿਵਾਰ ਦੀ ਸ਼ੁਰੂਆਤੀ ਨਰਾਜ਼ਗੀ ਉਹਨੂੰ ਸਿੰਘੂ ਆਉਣ ਤੋਂ ਰੋਕ ਸਕੀ।
ਪ੍ਰਵੀਨ, ਉਮਰ 43 ਸਾਲ, ਨੇ ਲੁਧਿਆਣਾ ਵਿੱਚ ਹੀ ਵੱਡੇ ਕੈਨਵਾਸ 'ਤੇ ਪੇਟਿੰਗ ਸ਼ੁਰੂ ਕਰ ਦਿੱਤੀ ਸੀ ਅਤੇ ਉਹਨੂੰ ਸਿੰਘੂ ਤੱਕ ਲੈ ਆਏ, ਜਿੱਥੇ ਉਹ- ਪ੍ਰਦਰਸ਼ਨਕਾਰੀਆਂ ਦੇ ਦਰਮਿਆਨ ਸੜਕ 'ਤੇ ਬੈਠੇ ਹੋਏ- ਉਸ 'ਤੇ ਉਦੋਂ ਤੱਕ ਕੰਮ ਕਰਦੇ ਰਹੇ ਜਦੋਂ ਤੱਕ ਕਿ ਉਹ ਤਿਆਰ ਨਹੀਂ ਹੋ ਗਿਆ।ਰਾਜਧਾਨੀ ਦੀ ਸੀਮਾ 'ਤੇ ਸਥਿਤ ਸਿੰਘੂ ਅਤੇ ਹੋਰ ਧਰਨਾਂ ਸਥਲਾਂ 'ਤੇ, ਲੱਖਾਂ ਕਿਸਾਨ ਤਿੰਨ ਖੇਤੀ ਕਨੂੰਨਾਂ ਕੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ, ਜਿਹਨੂੰ ਸਭ ਤੋਂ ਪਹਿਲਾਂ 5 ਜੂਨ, 2020 ਨੂੰ ਆਰਡੀਨੈਂਸ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਅਤੇ ਉਸੇ ਮਹੀਨੇ ਦੀ 14 ਤਰੀਕ ਨੂੰ ਬਤੌਰ ਖੇਤੀ ਬਿੱਲ ਸੰਸਦ ਵਿੱਚ ਪੇਸ਼ ਕੀਤਾ ਗਿਆ ਅਤੇ 20 ਸਤੰਬਰ ਤੱਕ ਕਨੂੰਨ ਦੇ ਰੂਪ ਵਿੱਚ ਪਾਸ ਕਰ ਦਿੱਤਾ ਗਿਆ।
ਪ੍ਰਦਰਸ਼ਨਕਾਰੀ ਕਿਸਾਨ ਕਹਿੰਦੇ ਹਨ ਕਿ ਇਹ ਕਨੂੰਨ ਵਿਆਪਕ ਵਿਨਾਸ਼ ਦਾ ਕਾਰਨ ਬਣਨਗੇ- ਕਿਸਾਨਾਂ ਦੀ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020 ; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 । ਭਾਰਤੀ ਸੰਵਿਧਾਨ ਦੀ ਧਾਰਾ 32 ਨੂੰ ਕਮਜ਼ੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਅਧਿਕਾਰਾਂ ਨੂੰ ਅਯੋਗ ਕਰਨ ਦੇ ਨਾਲ਼-ਨਾਲ਼ ਕਨੂੰਨਾਂ ਦੀ ਵੀ ਅਲੋਚਨਾ ਕੀਤੀ ਗਈ ਹੈ।
ਪ੍ਰਵੀਨ ਦੇ ਚਿੱਤਰਾਂ ਵਿੱਚ ਇਨ੍ਹਾਂ ਕਨੂੰਨਾਂ ਦੇ ਖ਼ਿਲਾਫ਼ ਹੋ ਰਹੇ ਪ੍ਰਦਰਸ਼ਨ ਦੇ ਵੱਖੋ-ਵੱਖ ਪੜਾਵਾਂ ਨੂੰ ਕਵਰ ਕੀਤਾ ਗਿਆ ਹੈ। ਇਹ ਕੈਨਵਾਸ ਇਸ ਅੰਦੋਲਨ ਦਾ ਇੱਕ ਮਹੱਤਵਪੂਰਨ ਚਿਤਰਣ ਹੈ-ਕਿਸਾਨਾਂ ਦੁਆਰਾ ਰੇਲਵੇ ਦੀਆਂ ਪੱਟੜੀਆਂ ਨੂੰ ਡੱਕਣ ਦੇ ਦਿਨ ਤੋਂ ਲੈ ਕੇ ਅੱਥਰੂ ਗੈਸ ਦੇ ਗ਼ੋਲਿਆਂ ਅਤੇ ਪਾਣੀ ਦੀਆਂ ਫੁਹਾਰਾਂ ਦਾ ਸਾਹਮਣਾ ਕਰਨ ਤੋਂ ਅੱਜ ਤੱਕ, ਜਦੋਂ ਉਹ ਦਿੱਲੀ ਦੀਆਂ ਸੀਮਾਵਾਂ 'ਤੇ ਅੜੇ ਹੋਏ ਹਨ।
ਉਨ੍ਹਾਂ ਨੇ ਕੈਨਵਾਸ 'ਤੇ ਸਖ਼ਤ ਮਿਹਨਤ ਨਾਲ਼ ਕੰਮ ਕੀਤਾ ਹੈ, ਪਰ ਆਉਣ ਵਾਲ਼ੇ ਸਮੇਂ ਵਿੱਚ ਇਹਨੂੰ ਹੋਰ ਵਿਸਤਾਰ ਦੇਣਾ ਚਾਹੁੰਦੇ ਹਾਂ ਅਤੇ ਕਹਿੰਦੇ ਹਨ,"ਮੈਂ ਇਹਨੂੰ ਇਹਦੇ ਆਖ਼ਰੀ ਸਿੱਟੇ 'ਤੇ ਲੈ ਜਾਣਾ ਚਾਹੁੰਦਾ ਹਾਂ ਅਤੇ ਕਹਿੰਦੇ ਹਨ,"ਮੈਂ ਇਹਨੂੰ ਆਖ਼ਰੀ ਸਿੱਟੇ 'ਤੇ ਲੈ ਜਾਣਾ ਚਾਹੁੰਦਾ ਹਾਂ"- ਵਿਰੋਧ ਦੀ ਸਫ਼ਲਤਾ ਅਤੇ ਖੇਤੀ ਕਨੂੰਨਾਂ ਨੂੰ ਰੱਦ ਕਰਨ ਤੱਕ।
ਤਰਜਮਾ: ਕਮਲਜੀਤ ਕੌਰ