ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਘੱਗਾ ਦੇ ਜੰਮਪਲ ਡਾ. ਹਰਪਾਲ ਸਿੰਘ ਪੰਨੂ ਨੇ ਪੰਜਾਬੀ ਅਤੇ ਧਾਰਮਿਕ ਸਿੱਖਿਆ ਵਿੱਚ ਐੱਮ. ਏ. ਕੀਤੀ ਹੋਈ ਹੈ। ਬਾਅਦ ਦੇ ਸਾਲੀਂ ਉਹਨਾਂ ਐੱਮਫਿਲ ਤੇ ਪੀਐੱਚਡੀ ਵੀ ਕੀਤੀ। ਉਹਨਾਂ ਨੇ ਖ਼ਾਲਸਾ ਕਾਲਜ, ਪਟਿਆਲਾ ਵਿਖੇ ਬਤੌਰ ਸਹਾਇਕ ਪ੍ਰੋਫੈ਼ਸਰ ਤੇ 1996 ਵਿੱਚ ਪੰਜਾਬੀ ਯੂਨੀਵਰਸਿਟੀ ਵਿਖੇ ਬਤੌਰ ਪ੍ਰੋਫੈ਼ਸਰ ਆਪਣੀਆਂ ਸੇਵਾਵਾਂ ਦਿੱਤੀਆਂ।