ਰਾਜੂ ਡੁਮਰਗਾਓਨ ਆਪਣੀਆਂ ਗੱਲਾਂ ਵਿੱਚ ਹਵਾ ਭਰਦੇ ਹੋਏ ਤਾਰਪੀ (ਤਾਰਪਾ ਵੀ ਕਿਹਾ ਜਾਂਦਾ ਹੈ) ਵਜਾਉਣ ਲੱਗਦੇ ਹਨ। ਬਾਂਸ ਤੇ ਸੁੱਕੀ ਲੌਕੀ ਦੇ ਖੋਲ਼ ਨਾਲ਼ ਬਣਿਆ ਇਹ ਪੰਜ-ਫੁੱਟਾ ਸਾਜ਼ ਅੰਦਰ ਹਵਾ ਜਾਂਦਿਆਂ ਹੀ ਜੀਵੰਤ ਹੋ ਉੱਠਦਾ ਹੈ ਤੇ ਇਹਦੀ ਸੁਰੀਲੀ ਅਵਾਜ਼ ਆਬੋ-ਹਵਾ ਵਿੱਚ ਤੈਰਨ ਲੱਗਦੀ ਹੈ।
ਛੱਤੀਸਗੜ੍ਹ ਦੇ ਰਾਏਪੁਰ ਦੇ ਪ੍ਰਦਰਸ਼ਨੀ ਮੈਦਾਨ ਵਿੱਚ ਮੌਜੂਦ ਇਸ ਵਿਲੱਖਣ ਸਾਜ਼ ਦੇ ਸੰਗੀਤਕਾਰ ਨੂੰ ਤੇ ਉਸ ਦੇ ਸਾਜ਼ ਨੂੰ ਦੇਖੇ ਬਗੈਰ ਕੋਈ ਹਿੱਲ ਨਾ ਸਕਿਆ, ਧਿਆਨ ਰਹੇ ਇਹ ਗੱਲ ਹੋ ਰਹੀ ਹੈ ਰਾਜ ਸਰਕਾਰ ਦੁਆਰਾ ਆਯੋਜਿਤ ਰਾਸ਼ਟਰੀ ਕਬਾਇਲੀ ਡਾਂਸ ਫੈਸਟੀਵਲ ਦੀ ਜੋ 27 ਤੋਂ 29 ਦਸੰਬਰ, 2020 ਤੱਕ ਆਯੋਜਿਤ ਕੀਤਾ ਗਿਆ ਸੀ।
ਸੰਗੀਤਕਾਰ ਰਾਜੂ ਨੇ ਦੱਸਿਆ ਕਿ ਉਨ੍ਹਾਂ ਨੇ ਦੁਸਹਿਰੇ ਅਤੇ ਨਵਰਾਤਰੀ ਅਤੇ ਹੋਰ ਤਿਉਹਾਰਾਂ ਦੌਰਾਨ ਮਹਾਰਾਸ਼ਟਰ ਦੇ ਪਾਲਘਰ ਦੀ ਇੱਕ ਬਸਤੀ ਮੋਖੜਾ ਗੁਨਾਦਜਾਪਾਰਾ ਵਿੱਚ ਘਰ ਵਿੱਚ ਤਾਰਪੀ ਵਜਾਇਆ ਸੀ।
ਇਹ ਵੀ ਪੜ੍ਹੋ: ‘ਮੇਰਾ ਤਾਰਪਾ ਹੀ ਮੇਰਾ ਸਭ ਕੁਝ ਹੈ’
ਤਰਜਮਾ: ਕਮਲਜੀਤ ਕੌਰ