ਨਰਾਇਣ ਕੁੰਡਲਿਕ ਹਜਾਰੇ ਬਜਟ ਸ਼ਬਦ ਜਾਂਦੇ ਹਨ ਤਾਂ ਹਨ ਪਰ ਉਹਨਾਂ ਦਾ ਆਪਣਾ ਕੋਈ ਵੱਡਾ ਬਜਟ ਨਹੀਂ ਹੈ।
“ਆਪਲਾ ਤੇਵੜਾ ਬਜਟੇਚ ਨਾਹੀ [ਮੇਰੇ ਕੋਲ ਇਹੋ ਜਿਹਾ ਬਜਟ ਨਹੀਂ ਹੈ]!” ਸਿਰਫ਼ ਚਾਰ ਹੀ ਸ਼ਬਦਾਂ ਵਿੱਚ ਨਰਾਇਣ ਕਾਕਾ ਨੇ ਨਵੀਂ ਬਜਟ ਸਕੀਮ ਦੀ ਹਵਾ ਕੱਢ ਦਿੱਤੀ ਜਿਸ ਵਿੱਚ 12 ਲੱਖ ਤੱਕ ਆਮਦਨ ਕਰ ਮੁਕਤ ਕਰ ਦਿੱਤੀ ਗਈ ਹੈ।
ਕੇਂਦਰੀ ਬਜਟ ਬਾਰੇ ਸਵਾਲ ਇਸ 65 ਸਾਲਾ ਕਿਸਾਨ ਅਤੇ ਫ਼ਲ ਵਪਾਰੀ ਨੂੰ ਸੋਚਾਂ ਵਿੱਚ ਪਾ ਦਿੰਦਾ ਹੈ। ਉਹ ਪੂਰੇ ਭਰੋਸੇ ਨਾਲ ਜਵਾਬ ਦਿੰਦੇ ਹਨ। “ਮੈਂ ਇਸ ਬਾਰੇ ਕਦੇ ਕੁਝ ਨਹੀਂ ਸੁਣਿਆ। ਏਨੇ ਸਾਲਾਂ ਵਿੱਚ ਕਦੀ ਵੀ ਨਹੀਂ”।
ਨਰਾਇਣ ਕਾਕਾ ਨੂੰ ਇਸ ਬਾਰੇ ਪਤਾ ਹੋਣ ਦਾ ਕੋਈ ਰਾਹ ਨਹੀਂ। “ਮੇਰੇ ਕੋਲ ਮੋਬਾਈਲ ਫੋਨ ਨਹੀਂ ਹੈ। ਅਤੇ ਨਾ ਹੀ ਘਰ ਵਿੱਚ ਟੀਵੀ ਹੈ”। ਉਹਨਾਂ ਦੇ ਇੱਕ ਦੋਸਤ ਨੇ ਕੁਝ ਦਿਨ ਪਹਿਲਾਂ ਉਹਨਾਂ ਨੂੰ ਇੱਕ ਰੇਡੀਓ ਭੇਂਟ ਕੀਤਾ ਸੀ। ਪਰ ਜਨਤਕ ਪ੍ਰਸਾਰਣ ਸੇਵਾ ਤੇ ਇਸ ਸਲਾਨਾ ਵਾਰਤਾ ਦੀ ਸੂਚਨਾ ਆਉਣੀ ਹਾਲੇ ਬਾਕੀ ਹੈ। “ਆਮਚਾ ਅਦਾਨੀ ਮਨਾਸਾਚਾ ਕਾਇ ਸੰਬੰਧ, ਤੁਮਿਚ ਸਾਂਗਾ [ਸਾਡੇ ਵਰਗੇ ਅਨਪੜ ਲੋਕਾਂ ਦੀ ਕਿ ਪਹੁੰਚ ਹੈ?]” ਉਹ ਪੁੱਛਦੇ ਹਨ। ਨਰਾਇਣ ਹਜਾਰੇ ‘ਕਿਸਾਨ ਕ੍ਰੈਡਿਟ ਕਾਰਡ’ ਜਾਂ ‘ਵਧੀ ਹੋਈ ਲੋਨ ਲਿਮਿਟ’ ਵਰਗੇ ਸ਼ਬਦਾਂ ਤੋਂ ਬਿਲਕੁਲ ਅਨਜਾਣ ਹਨ।



