ਇੱਕ ਵਾਰ ਦੀ ਗੱਲ ਹੈ, ਲਾਲਾਲੈਂਡ ਦੇ ਜਾਦੂਈ ਸਾਮਰਾਜ ਵਿੱਚ, ਦੇਵ-ਰਾਜਾ, ਨਰਿੰਮੋ ਦਰਦੀ ਲੋਹੇ ਦੀ ਛੜੀ ਦੇ ਦਬਦਬੇ ਨਾਲ਼ ਲੋਕਾਂ 'ਤੇ ਰਾਜ ਕਰਦਾ ਸੀ। ਸਹਿਮੇ ਲੋਕ ਬੱਸ ਮਹਾਰਾਜ ਕੀ ਜੈ ਦੇ ਨਾਅਰੇ ਲਾਉਂਦੇ ਰਹਿੰਦੇ। ਜਨਤਾ ਦਾ ਸੇਵਕ ਕਹਾਉਣ ਵਾਲ਼ਾ ਇਹ ਰਾਜਾ ਨਾ ਖ਼ੁਦ ਖਾਂਦਾ ਤੇ ਨਾ ਹੀ ਕਿਸੇ ਹੋਰ ਨੂੰ ਖਾਣ ਦਿੰਦਾ। ਉਦਾਰ ਬਣਨ ਦਾ ਡਰਾਮਾ ਰਚਾਉਂਦਾ ਇਹ ਰਾਜਾ ਓਦੋਂ ਬੌਂਦਲ ਗਿਆ। ਜਦੋਂ ਕਿਸੇ ਨੇ ਪੁੱਛ ਲਿਆ, ਮਹਾਰਾਜ ਤੁਹਾਨੂੰ ਉਦਾਰ ਰਾਜਾ ਲਿਖਣਾ ਸੀ ਜਾਂ ਉਧਾਰ ਰਾਜਾ? ਰਾਜੇ ਨੂੰ ਚੜ੍ਹ ਗੁੱਸਾ ਗਿਆ ਉਹਨੇ ਪੱਛਮੀ ਦੇਸ਼ ਦੇ ਰਾਜੇ, ਗੋਡਾਮ ਨੀਅਤ ਨੂੰ ਸੱਦਿਆ ਤੇ ਆਪਣੇ ਸਾਮਰਾਜ ਨੂੰ ਇੱਕ-ਇੱਕ ਕਰਕੇ ਉਸ ਕੋਲ਼ ਨੀਲਾਮ ਕਰਨਾ ਸ਼ੁਰੂ ਕਰ ਦਿੱਤਾ।

ਇੱਕ ਦਿਨ ਰਾਜੇ ਦੇ ਜਾਦੂਈ ਰਾਜ ਦੇ ਮਹਾਨ ਪੁਜਾਰੀ, ਹਸ਼ਾ ਮਿਅਤ ਨੂੰ ਇੱਕ ਸੁਪਨਾ ਆਇਆ। ਉਹਨੇ ਸੁਪਨਾ ਦੇਖਿਆ ਕਿ ਰਾਜੇ ਨੇ ਆਪਣੀ ਗੱਦੀ ਗੁਆ ਲਈ ਹੈ। ਇਹ ਬੜਾ ਵੱਡਾ ਬਦਸ਼ਗਨ ਸੀ। ਰਾਜੇ ਦੀ ਪ੍ਰਜਾ ਪਹਿਲਾਂ ਹੀ ਲੋਕਤੰਤਰ ਵਰਗੀਆਂ ਬੁਰੀਆਂ ਰਵਾਇਤਾਂ ਨੂੰ ਨਾ ਸਿਰਫ਼ ਮੰਨਦੀ ਸੀ ਬਲਿਕ ਉਹਦਾ ਅਭਿਆਸ ਕਰਨ ਵਾਲੀ ਇੱਕ ਵਹਿਸ਼ੀ ਨਸਲ ਵੀ ਸੀ।  ਹਾਹਾਕਾਰ ਮੱਚ ਗਿਆ, ਬੋਰਡ ਆਫ ਵਿਜ਼ਾਰਡਜ਼ ਨੇ ਹੰਗਾਮੀ ਬੈਠਕ ਸੱਦੀ ਅਤੇ ਉਸ ਮੀਟਿੰਗ ਵਿੱਚ ਇੱਕ ਜਾਦੂਈ ਹੱਲ ਲੱਭਿਆ ਗਿਆ। ਸੋਚਿਆ ਗਿਆ ਕਿ ਬਾਂਡਾਂ ਦੀ ਦੇਵੀ, ਤਾਊਗਮਾ ਦੇ ਗੋਬਰ ਤੋਂ 108 ਫੁੱਟ ਲੰਬੀ ਸੁਗੰਧਿਤ ਅਗਰਬੱਤੀ ਬਣਾਈ ਜਾਵੇ।

ਬੱਸ ਹੰਗਾਮੀ ਬੈਠਕ ਤੋਂ ਫ਼ੌਰਨ ਬਾਅਦ ਤਾਊਗਮਾ ਦਾ ਗੋਬਰ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਹੋ ਗਈ। ਅਗਰਬੱਤੀ ਬਣਾਉਣ ਲਈ ਗੋਬਰ ਦੇ ਨਾਲ਼-ਨਾਲ਼ ਹੋਰ ਕਈ ਲੋੜੀਂਦੇ ਮਾਲ਼-ਅਸਬਾਬ ਤੇ ਬਾਂਡ ਇਕੱਠੇ ਕੀਤੇ ਗਏ ਤੇ ਅਖ਼ੀਰ ਵਿੱਚ ਅਗਰਬੱਤੀ ਬਣ ਕੇ ਤਿਆਰ ਹੋ ਗਈ ਤੇ ਇੱਕ ਦਿਨ ਇਹਨੂੰ ਬਾਲ਼ਿਆ ਗਿਆ। ਆਹਾ! ਕਿੰਨੀ ਸੋਹਣੀ ਖ਼ੁਸ਼ਬੂ ਹੈ! ਕਿਸਾਨ-ਵੈਰ ਨਾਲ਼ ਭਰੀ ਜਿਓਂ ਜੁਮਲਿਆਂ ਨੂੰ ਪਿਆਰਨ ਵਾਲ਼ੀ ਗੰਧ ਹੋਵੇ! ਕਹਿੰਦੇ ਹਨ ਅਗਰਬੱਤੀ ਦੀ ਖ਼ੁਸ਼ਬੂ ਜਿਓਂ ਭੁੱਖ ਨਾਲ਼ ਅੱਖਾਂ ਅੱਡੀ ਅਸਮਾਨ ਵਿੱਚ ਜਾ ਮਿਲ਼ਣ ਲੱਗੀ, ਰਾਜਾ ਨਰਿੰਮੋ ਦਰਦੀ ਅਤੇ ਪੁਜਾਰੀ ਹਸ਼ਾ ਮਿਅਤ ਨੇ ਨੱਚਣਾ ਸ਼ੁਰੂ ਕਰ ਦਿੱਤਾ। ਖ਼ੈਰ, ਬਦਸ਼ਗਨੀ ਦਾ ਵੇਲ਼ਾ ਸ਼ਾਇਦ ਟਲ਼ ਗਿਆ ਸੀ, ਸ਼ਾਇਦ ਨਹੀਂ ਟਲ਼ਿਆ, ਕੀ ਪਤਾ...ਕੀ ਹੋਇਆ ਜਾਂ ਕੀ ਹੋਣਾ ਸੀ? ਅੰਤ ਅਸੀਂ ਜਾਣਦੇ ਹੀ ਹਾਂ ਕਿ ਕਿਵੇਂ ਲਾਲਾਲੈਂਡ ਖੁਸ਼ੀ-ਖ਼ੁਸ਼ੀ ਵੱਸਣ ਲੱਗਿਆ।

ਜੋਸ਼ੂਆ ਨੂੰ ਕਵਿਤਾ ਪਾਠ ਕਰਦਿਆਂ ਸੁਣੋ

ਮਹਾਰਾਜ ਦੀ ਜੈ ਹੋਵੇ!

1)
ਕੰਮ ਤੋਂ ਦੱਸ ਕੀ ਲੈਣਾ, ਨਾਮ ਲਿਆਂ ਹੀ ਚੱਲ਼ਦੀ ਗੋਲ਼ੀ?
ਕੱਢਦਾ ਕਸੀਦਾ? ਪੜ੍ਹਦਾ ਮਰਸਿਆ? ਜਾਂ ਕਰਦਾ ਰਹੇ ਕਾਮੇਡੀ?
ਗੋਬਰ ਦਾ ਹੈ ਤਣਾ,
ਈਵੀਐੱਮ 'ਤੇ ਕੀ ਬਣਨਾ,
ਇੱਕ ਸੌ ਅੱਠ ਫੁੱਟੀ ਅਗਰਬੱਤੀ, ਧੂ-ਧੂ ਕੇ ਹੈ ਬਲ਼ਣਾ।

2)
ਕਰੋੜਾਂ ਦੀ ਵਾਹ, ਖਾਤਰ ਥੋੜ੍ਹਿਆਂ ਦੀ ਆਹ
ਬਲ਼ਦੀ ਰਹੂਗੀ ਪੰਤਾਲੀ ਦਿਨ ਬਣ ਸੁਆਹ
ਪਰਮਾਤਮਾ ਹੀ ਚੁੱਪ ਹੈ,
ਸ਼ਰਧਾ ਵੀ ਘੁੱਪ ਹੈ
ਸਿਰ ਜਿਹਦਾ ਜਾਣਾ, ਉਹ ਸ਼ੰਭੂਕਾ ਚੁੱਪ ਹੈ।

3)
ਬਾਬਰੀ ਦੇ ਗੁੰਬਦ 'ਤੇ ਝੂਲ਼ਦਾ ਕੇਸਰੀ ਝੰਡਾ ਹੈ
ਵਟਸੈੱਪ੍ਹ ਨਾਲ਼ ਤੁਰਨਾ ਗਾਵਾਂ ਤੇ ਚੱਲਣਾ ਬਜਰੰਗੀ ਡੰਡਾ ਹੈ,
ਪਰ, ਇਹ ਮੁਸ਼ਕ ਕਾਹਦਾ?
ਸਵਰਗ ਦਾ ਜਾਂ ਨਰਕ ਦਾ?
ਚੱਲ ਦੱਸੋ ਹੁਣ! ਚੀਕੋ ਨਾ, ਕੰਨ ਨਾ ਪਾੜ੍ਹੋ!

4)
ਇੱਕ ਸੌ ਅੱਠ ਫੁੱਟਾ ਕੇਸਰੀ ਲੱਠ —
ਚੁਣਿਆ ਸੀ ਰਾਜਾ, ਨਿਕਲ਼ਿਆ ਠੱਗ।
ਪਰ ਆਪਣੇ ਹੀ ਘਰ ਇਹਨੂੰ ਸੀ ਪਾਲ਼ਿਆ,
ਚੱਲੋ ਹੁਣ, ਚੁੱਕੋ ਆਪਣਾ ਕੈਮਰਾ-ਕੂਮਰਾ!
ਇੱਕ ਸੌ ਅੱਠ ਫੁੱਟੇ ਨੇ ਬੜਾ ਕੁਝ ਚੂਰਨਾ।

5)
ਨਜ਼ਰ ਚੁੱਕੋ, ਜਿੱਧਰ ਦੇਖੋ ਭੁੱਖੇ ਮਰਦੇ ਦਿੱਸਣਗੇ ਕਿਸਾਨ,
ਭਗਵਾ ਬਸਤੀ 'ਚ ਦੰਗੇ ਨਾਲ਼ ਮਰਦਾ ਹਰ ਇਨਸਾਨ,
ਅਗਰ ਇੱਕੋ ਏ ਇੱਕੋ ਏ ਬੱਤੀ ਵੀ —
ਢਾਹੀ ਜਾਂਦੀ ਗ਼ਰੀਬ ਦੀ ਹੀ ਬਸਤੀ ਵੀ —
ਖੱਬਿਆਂ ਦੀ ਸੋਚਣ ਸ਼ਕਤੀ ਵੀ ਦੇਖੋ,
ਜਾਪਦੀ ਹੁਣ ਘੱਟਦੀ ਜਾਂਦੀ, ਬੱਸ ਘੱਟਦੀ ਤੁਰੀ ਜਾਂਦੀ।


ਤਰਜਮਾ: ਕਮਲਜੀਤ ਕੌਰ

Poems and Text : Joshua Bodhinetra

जोशुआ बोधिनेत्र यांनी जादवपूर विद्यापीठातून तुलनात्मक साहित्य या विषयात एमफिल केले आहे. एक कवी, कलांविषयीचे लेखक व समीक्षक आणि सामाजिक कार्यकर्ते असणारे जोशुआ पारीसाठी अनुवादही करतात.

यांचे इतर लिखाण Joshua Bodhinetra
Editor : Pratishtha Pandya

प्रतिष्ठा पांड्या पारीमध्ये वरिष्ठ संपादक असून त्या पारीवरील सर्जक लेखन विभागाचं काम पाहतात. त्या पारीभाषासोबत गुजराती भाषेत अनुवाद आणि संपादनाचं कामही करतात. त्या गुजराती आणि इंग्रजी कवयीत्री असून त्यांचं बरंच साहित्य प्रकाशित झालं आहे.

यांचे इतर लिखाण Pratishtha Pandya
Illustration : Atharva Vankundre

Atharva Vankundre is a storyteller and illustrator from Mumbai. He has been an intern with PARI from July to August 2023.

यांचे इतर लिखाण Atharva Vankundre
Translator : Kamaljit Kaur

कमलजीत कौर पंजाबच्या रहिवासी असून मुक्त अनुवादक आहेत. त्यांनी पंजाबी साहित्यामध्ये एमए केलं आहे. समाज न्याय आणि समताधिष्ठित असावा असा त्यांचा ठाम विश्वास असून तो प्रत्यक्षात आणण्यासाठी त्या कार्यरत असतात.

यांचे इतर लिखाण Kamaljit Kaur