ਵੀਡਿਓ ਦੇਖੋ : ਮਰਨ ਤੱਕ ਸਾਡੇ ਕੋਲ਼ ਸਿਰਫ਼ ਇਹੀ ਕੰਮ ਰਹਿਣਾ ਹੈ

2019 ਵਿੱਚ ਉਦੋਂ ਮੈਂ ਉਨ੍ਹਾਂ ਨੂੰ ਪਹਿਲੀ ਵਾਰੀ ਦੇਖਿਆ ਸੀ ਜਦੋਂ ਮੈਂ ਬਕਿੰਘਮ ਕੈਨਾਲ ਦੇ ਇਲਾਕੇ ਵੱਲ ਸਫ਼ਰ ਕਰ ਰਿਹਾ ਸਾਂ। ਗ੍ਰੇਬ ਪੰਛੀ ਵਾਂਗਰ, ਨਹਿਰ ਵਿੱਚ ਚੁੱਭੀ ਲਾਉਣ ਅਤੇ ਪਾਣੀ ਹੇਠਾਂ ਲੱਥਣ ਦੀ ਉਨ੍ਹਾਂ ਦੀ ਇਸ ਮੁਹਾਰਤ ਨੇ ਮੇਰਾ ਧਿਆਨ ਖਿੱਚਿਆ। ਉਨ੍ਹਾਂ ਨੇ ਨਦੀ ਦੇ ਤਲ਼ੇ ਦੀ ਖੁਰਦੁਰੀ ਰੇਤ ਦੀ ਮੋਟੀ ਤਹਿ ਵਿੱਚ ਬੜੀ ਫੁਰਤੀ ਨਾਲ਼ ਆਪਣਾ ਹੱਥ ਘੁਮਾਇਆ ਅਤੇ ਕਿਸੇ ਵੀ ਹੋਰ ਇਨਸਾਨ ਦੇ ਮੁਕਾਬਲੇ ਵੱਧ ਕਾਹਲੀ ਦੇਣੀ ਝੀਂਗਾ ਫੜ੍ਹ ਲਿਆ।

ਗੋਵਿੰਦੱਮਾ ਵੇਲੂ ਇਰੂਲਰ ਭਾਈਚਾਰੇ ਨਾਲ਼ ਤਾਅਲੁੱਕ ਰੱਖਦੀ ਹਨ ਜੋ ਤਮਿਲਨਾਡੂ ਵਿਖੇ ਪਿਛੜੇ ਕਬੀਲੇ ਵਜੋਂ ਸੂਚੀਬੱਧ ਹੈ। ਜਦੋਂ ਉਹ ਛੋਟੀ ਬੱਚੀ ਸਨ ਉਦੋਂ ਵੀ ਚੇਨੱਈ ਨੇੜਲੀ ਇਸ ਕੋਸਾਸਤਲੀਅਰ ਨਦੀ ਅੰਦਰ ਇੰਝ ਹੀ ਗੋਤੇ ਲਾਇਆ ਕਰਦੀ ਤੇ ਝੀਂਗੇ ਫੜ੍ਹਿਆ ਕਰਦੀ। ਪਰਿਵਾਰ ਦੀ ਕੰਗਾਲ਼ੀ ਭਰੀ ਹਾਲਤ ਨੇ ਅੱਜ ਵੀ 77 ਸਾਲਾਂ ਦੀ ਇਸ ਬਜ਼ੁਰਗ ਨੂੰ ਪਾਣੀ ਅੰਦਰ ਲੱਥਣ ਲਈ ਮਜ਼ਬੂਰ ਕੀਤਾ ਹੈ, ਭਾਵੇਂਕਿ ਉਨ੍ਹਾਂ ਦੀ ਨਜ਼ਰ ਕੰਮ ਨਹੀਂ ਕਰਦੀ ਤੇ ਉਨ੍ਹਾਂ ਦੇ ਹੱਥ ਚੀਰਿਆਂ ਨਾਲ਼਼ ਭਰੇ ਰਹਿੰਦੇ ਹਨ, ਪਰ ਬਦਲ ਕੋਈ ਨਹੀਂ।

ਇਹ ਵੀਡਿਓ ਮੈਂ ਉਦੋਂ ਬਣਾਈ ਜਦੋਂ ਉਹ ਚੇਨੱਈ ਦੇ ਉੱਤਰੀ ਹਿੱਸੇ ਵਿਖੇ ਪੈਂਦੀ ਕੋਸਾਸਤਲੀਅਰ ਨਦੀ ਦੇ ਨਾਲ਼ ਲੱਗਦੀ ਬਕਿੰਘਮ ਕੈਨਾਲ ਅੰਦਰ ਗੋਤੇ ਲਾਉਣ ਵਿੱਚ ਮਸ਼ਰੂਫ਼ ਸਨ। ਝੀਂਗਾ ਫੜ੍ਹਨ ਲਈ ਹਰ ਵਾਰੀ ਗੋਤਾ ਲਾਉਣ ਤੋਂ ਐਨ ਪਹਿਲਾਂ ਉਹ ਮੇਰੇ ਨਾਲ਼ ਆਪਣੇ ਜੀਵਨ ਬਾਰੇ ਗੱਲ ਕਰਦੀ ਹੋਈ ਦੱਸਦੀ ਹਨ ਕਿ ਉਨ੍ਹਾਂ ਨੂੰ ਸਿਰਫ਼ ਇਹੋ ਇੱਕ ਕੰਮ ਹੀ ਕਰਨਾ ਆਉਂਦਾ ਹੈ।

ਇੱਥੇ ਤੁਸੀਂ ਗੋਵਿੰਦੱਮਾ ਦੇ ਜੀਵਨ ਬਾਰੇ ਹੋਰ ਪੜ੍ਹ ਸਕਦੇ ਹੋ।

ਤਰਜਮਾ: ਕਮਲਜੀਤ ਕੌਰ

M. Palani Kumar

एम. पलनी कुमार २०१९ सालचे पारी फेलो आणि वंचितांचं जिणं टिपणारे छायाचित्रकार आहेत. तमिळ नाडूतील हाताने मैला साफ करणाऱ्या कामगारांवरील 'काकूस' या दिव्या भारती दिग्दर्शित चित्रपटाचं छायांकन त्यांनी केलं आहे.

यांचे इतर लिखाण M. Palani Kumar
Text Editor : Vishaka George

विशाखा जॉर्ज बंगळुरुस्थित पत्रकार आहे, तिने रॉयटर्ससोबत व्यापार प्रतिनिधी म्हणून काम केलं आहे. तिने एशियन कॉलेज ऑफ जर्नलिझममधून पदवी प्राप्त केली आहे. ग्रामीण भारताचं, त्यातही स्त्रिया आणि मुलांवर केंद्रित वार्तांकन करण्याची तिची इच्छा आहे.

यांचे इतर लिखाण विशाखा जॉर्ज
Translator : Kamaljit Kaur

कमलजीत कौर पंजाबच्या रहिवासी असून मुक्त अनुवादक आहेत. त्यांनी पंजाबी साहित्यामध्ये एमए केलं आहे. समाज न्याय आणि समताधिष्ठित असावा असा त्यांचा ठाम विश्वास असून तो प्रत्यक्षात आणण्यासाठी त्या कार्यरत असतात.

यांचे इतर लिखाण Kamaljit Kaur