ਸਰਦ ਟਾਊਨ ਦਾ ਮੁੱਢਲਾ ਸਿਹਤ ਕੇਂਦਰ ਜਿਓਂ ਹੀ ਸੋਮਵਾਰ ਦੀ ਸਵੇਰੇ ਖੁੱਲ੍ਹਿਆ, ਸੁਨੀਤਾ ਦੱਤਾ ਆਪਣੇ ਪਤੀ ਦੇ ਨਾਲ਼ ਉੱਥੇ ਅੱਪੜ ਗਈ। ਪਰ ਸਹਾਇਕ ਨਰਸ ਮਿਡਵਾਈਫ (ਏਐੱਨਐੱਮ) ਜਦੋਂ ਸੁਨੀਤਾ ਨੂੰ ਪ੍ਰਸਵ (ਡਿਲੀਵਰ) ਵਾਰਡ ਵਿੱਚ ਲੈ ਕੇ ਗਈ ਤਾਂ ਉਹ ਮੂਧੇ ਪੈਰੀਂ ਬਾਹਰ ਆਈ ਅਤੇ ਆਪਣੇ ਪਤੀ ਦੇ ਨਾਲ਼ ਪੀਐੱਚਸੀ ਤੋਂ ਤੁਰੰਤ ਵਾਪਸ ਮੁੜ ਗਈ। "ਇਸ ਮੇਂ ਕੈਸੇ ਹੋਗਾ ਬੱਚਾ, ਬਹੁਤ ਗੰਦਗੀ ਹੈ ਇਧਰ (ਮੈਂ ਇੰਨੀ ਗੰਦਗੀ ਭਰੀ ਥਾਂ 'ਤੇ ਆਪਣਾ ਬੱਚਾ ਕਿਵੇਂ ਪੈਦਾ ਕਰ ਸਕਦੀ ਹਾਂ)," ਸੁਨੀਤਾ ਨੇ ਉਸੇ ਰਿਕਸ਼ੇ ਵਿੱਚ ਸਵਾਰ ਹੁੰਦਿਆਂ ਕਿਹਾ, ਜਿਸ ਵਿੱਚ ਉਹ ਬਹਿ ਕੇ ਉੱਥੇ ਅਪੜੀ ਸਨ।
"ਅੱਜ ਉਹਦੀ ਡਿਲੀਵਰੀ ਦੀ ਤਰੀਕ ਹੈ-ਇਸ ਲਈ ਸਾਨੂੰ ਕਿਸੇ ਨਿੱਜੀ ਹਸਪਤਾਲ ਜਾਣਾ ਪੈਣਾ ਹੈ," ਉਨ੍ਹਾਂ ਦੇ ਪਤੀ ਅਮਰ ਦੱਤਾ ਨੇ ਉਸ ਵੇਲ਼ੇ ਕਿਹਾ, ਜਦੋਂ ਉਨ੍ਹਾਂ ਦਾ ਰਿਕਸ਼ਾ ਉੱਥੋਂ ਜਾ ਰਿਹਾ ਸੀ। ਸੁਨੀਤਾ ਨੇ ਇਸ ਪੀਐੱਚਸੀ ਵਿੱਚ ਆਪਣੇ ਤੀਜੇ ਬੱਚੇ ਨੂੰ ਜਨਮ ਦਿੱਤਾ ਸੀ। ਪਰ ਇਸ ਵਾਰ, ਆਪਣੇ ਚੌਥੇ ਬੱਚੇ ਲਈ, ਉਨ੍ਹਾਂ ਨੇ ਕਿਤੇ ਹੋਰ ਜਾਣ ਦਾ ਵਿਕਲਪ ਚੁਣਿਆ ਹੈ।
ਸਵੇਰੇ 11 ਵਜੇ, ਸਦਰ ਪੀਐੱਚਸੀ ਦੇ ਲੇਬਰ ਰੂਮ ਵਿੱਚ ਸਫਾਈ-ਕਰਮੀਆਂ ਦੇ ਆਉਣ ਦੀ ਉਡੀਕ ਹੋ ਰਹੀ ਹੈ ਤਾਂਕਿ ਖੂਨ ਨਾਲ਼ ਲਿਬੜਿਆ ਫ਼ਰਸ਼ ਸਾਫ਼ ਹੋ ਸਕੇ- ਜੋ ਬੀਤੇ ਦਿਨ ਦੀ ਡਿਲੀਵਰੀ ਨਾਲ਼ ਹਾਲੇ ਤੀਕਰ ਗੰਦਾ ਪਿਆ ਹੈ।
"ਮੈਂ ਮੈਨੂੰ ਇੱਥੋਂ ਲਿਜਾਏ ਜਾਣ ਲਈ ਆਪਣੇ ਪਤੀ ਦੀ ਉਡੀਕ ਕਰ ਰਹੀ ਹਾਂ। ਅੱਜ ਦੀ ਮੇਰੀ ਡਿਊਟੀ ਦਾ ਸਮਾਂ ਮੁੱਕ ਗਿਆ ਹੈ। ਮੇਰੀ ਰਾਤ ਦੀ ਸਿਫ਼ਟ ਸੀ ਅਤੇ ਕੋਈ ਮਰੀਜ਼ ਨਹੀਂ ਆਇਆ, ਪਰ ਮੱਛਰਾਂ ਦੇ ਕਾਰਨ ਮੈਂ ਮੁਸ਼ਕਲ ਹੀ ਸੌਂ ਸਕੀ," 43 ਸਾਲਾ ਪੁਸ਼ਪਾ ਦੇਵੀ (ਬਦਲਿਆ ਨਾਮ) ਕਹਿੰਦੀ ਹਨ। ਪੁਸ਼ਪਾ ਬਿਹਾਰ ਦੇ ਦਰਭੰਗਾ ਜਿਲ੍ਹੇ ਵਿੱਚ ਸਦਰ ਟਾਊਨ ਦੇ ਪੀਐੱਚਸੀ ਵਿੱਚ ਬਤੌਰ ਏਐੱਨਐੱਮ ਕੰਮ ਕਰਦੀ ਹਨ। ਉਹ ਦਫ਼ਤਰ ਦੀ ਥਾਂ 'ਤੇ, ਡਿਊਟੀ ਵਿੱਚ ਤੈਨਾਤ ਏਐੱਨਐੱਮ ਦੀ ਕੁਰਸੀ 'ਤੇ ਬਹਿ ਕੇ ਸਾਡੇ ਨਾਲ਼ ਕਰਦੀ ਪਈ ਹਨ। ਕੁਰਸੀ ਦੇ ਮਗਰ ਇੱਕ ਮੇਜ਼ ਹੈ, ਜਿਸ 'ਤੇ ਕੁਝ ਕਾਗ਼ਜ਼ ਖਿੰਡੇ ਹੋਏ ਹਨ ਅਤੇ ਲੱਕੜ ਦੀ ਇੱਕ ਮੰਜੀ ਹੈ। ਉਹੀ ਮੰਜੀ ਜਿਸ 'ਤੇ ਪੁਸ਼ਪਾ ਨੇ ਆਪਣੀ ਮੁਸ਼ਕਲ ਭਰੀ ਰਾਤ ਕੱਟੀ।
ਪੀਲ਼ੀ ਮੱਛਰਦਾਨੀ, ਜੋ ਕਦੇ ਕ੍ਰੀਮ-ਰੰਗੀ ਰਹੀ ਹੋਣੀ ਹੈ, ਮੰਜੇ ਦੇ ਉੱਪਰ ਟੰਗੀ ਹੋਈ ਹੈ, ਜਿਸ ਵਿੱਚ ਇੰਨੇ ਵੱਡੇ-ਵੱਡੇ ਸੁਰਾਖ ਹਨ ਕਿ ਮੱਛਰ ਮਜ਼ੇ ਨਾਲ਼ ਅੰਦਰ-ਬਾਹਰ ਘੁੰਮ ਸਕਦੇ ਹਨ। ਮੰਜੇ ਹੇਠਾਂ ਤਹਿ ਮਾਰਿਆ ਬਿਸਤਰਾ, ਸਿਰਹਾਣੇ ਦੇ ਨਾਲ਼ ਟਿਕਾ ਕੇ ਰੱਖਿਆ ਹੋਇਆ ਹੈ- ਜਿਸ ਬਿਸਤਰੇ ਨੂੰ ਰਾਤ ਦੀ ਸ਼ਿਫਟ ਵਾਲੀ ਏਐੱਨਐੱਮ ਦੁਆਰਾ ਇਸਤੇਮਾਲ ਕੀਤਾ ਜਾਵੇਗਾ।







