ਗਣੇਸ਼ ਪੰਡਿਤ, ਜੋ ਹੁਣ ਆਪਣੀ ਉਮਰ ਦੇ 30ਵੇਂ ਦਹਾਕੇ ਵਿੱਚ ਹਨ, ਨਵੀਂ ਦਿੱਲੀ ਦੇ ਯਮੁਨਾ ਪੁਲ ਦੇ ਨੇੜਲੇ ਲੋਹਾ ਪੁਲ ਇਲਾਕੇ ਦੇ ਸਭ ਤੋਂ ਛੋਟੇ ਵਸਨੀਕ ਹਨ। ਉਹ ਕਹਿੰਦੇ ਹਨ ਕਿ ਅੱਜ ਦੇ ਨੌਜਵਾਨ ਚਾਂਦਨੀ ਚੌਕ ਨੇੜੇ "ਮੁੱਖ ਧਾਰਾ" ਦੀਆਂ ਨੌਕਰੀਆਂ ਕਰਨ ਨੂੰ ਮਹੱਤਵ ਦੇ ਰਹੇ ਹਨ ਜਿਨ੍ਹਾਂ ਕੰਮਾਂ ਵਿੱਚ ਉਹ ਤੈਰਾਕੀ ਟ੍ਰੇਨਰ, ਪ੍ਰਚੂਨ ਦੁਕਾਨਾਂ ਵਿੱਚ ਸਹਾਇਕ ਵਜੋਂ ਕੰਮ ਕਰਦੇ ਹਨ।

ਯਮੁਨਾ ਨਦੀ ਦਿੱਲੀ ਵਿੱਚੋਂ ਲੰਘਦੀ ਹੈ ਅਤੇ ਗੰਗਾ ਦੀ ਸਭ ਤੋਂ ਲੰਬੀ ਸਹਾਇਕ ਨਦੀ ਹੈ ਅਤੇ ਘਣਤਾ ਦੇ ਮਾਮਲੇ ਵਿੱਚ ਦੂਜੀ ਸਭ ਤੋਂ ਵੱਡੀ (ਪਹਿਲੀ ਘੱਗਰ ਹੈ) ਸਹਾਇਕ ਨਦੀ ਹੈ।

ਪੰਡਿਤ ਯਮੁਨਾ ਦੇ ਕਿਨਾਰੇ ਇੱਕ ਫੋਟੋ ਸ਼ੂਟ ਦਾ ਆਯੋਜਨ ਕਰਦੇ ਹਨ ਅਤੇ ਉਨ੍ਹਾਂ ਲੋਕਾਂ ਨੂੰ ਆਪਣੀ ਕਿਸ਼ਤੀ ਰਾਹੀਂ ਲੈ ਜਾਂਦੇ ਹਨ ਜੋ ਨਦੀ ਦੇ ਵਿਚਕਾਰ ਰਸਮਾਂ ਕਰਨਾ ਚਾਹੁੰਦੇ ਹਨ। "ਜਿੱਥੇ ਵਿਗਿਆਨ ਅਸਫ਼ਲ ਹੁੰਦਾ ਹੈ, ਉੱਥੇ ਵਿਸ਼ਵਾਸ ਕੰਮ ਕਰਦਾ ਹੈ," ਉਹ ਦੱਸਦੇ ਹਨ। ਉਨ੍ਹਾਂ ਦੇ ਪਿਤਾ ਉੱਥੇ ਪੁਜਾਰੀ ਵਜੋਂ ਕੰਮ ਕਰਦੇ ਹਨ ਤੇ ਉਨ੍ਹਾਂ ਅਤੇ ਉਨ੍ਹਾਂ ਦੇ ਦੋਵਾਂ ਭਰਾਵਾਂ ਨੇ "ਕੁਝ ਸਮਾਂ ਪਹਿਲਾਂ ਜਮੁਨਾ [ਯਮੁਨਾ] ਵਿੱਚ ਤੈਰਾਕੀ ਕਰਨੀ ਸਿੱਖ ਲਈ ਸੀ।'' ਪੰਡਿਤ ਦੇ ਭਰਾ ਇਸ ਸਮੇਂ ਪੰਜ ਸਿਤਾਰਾ ਹੋਟਲਾਂ ਵਿੱਚ ਲਾਈਫਗਾਰਡ ਵਜੋਂ ਕੰਮ ਕਰ ਰਹੇ ਹਨ।

PHOTO • Shalini Singh
PHOTO • Shalini Singh

ਖੱਬੇ: ਦਿੱਲੀ ਦੇ ਲੋਹਾ ਪੁਲ ਬ੍ਰਿਜ ਦੇ ਰਹਿਣ ਵਾਲ਼ੇ 33 ਸਾਲਾ ਗਣੇਸ਼ ਪੰਡਿਤ, ਜੋ ਯਮੁਨਾ ਨਦੀ ਵਿੱਚ ਕਿਸ਼ਤੀ ਚਲਾਉਂਦੇ ਹਨ। ਸੱਜੇ: ਪੁਲ ' ਤੇ ਲੱਗਿਆ ਸਾਈਨ ਬੋਰਡ ਇਸ ਜਗ੍ਹਾ ਦੇ ਇਤਿਹਾਸ ‘ਤੇ ਝਾਤ ਪਵਾਉਂਦਾ ਹੈ

PHOTO • Shalini Singh
PHOTO • Shalini Singh

ਖੱਬੇ: ਗਣੇਸ਼ ਪੰਡਿਤ ਦੀ ਕਿਸ਼ਤੀ ਸਟਾਪ ' ਤੇ ਖਿਲਰੀ ਬੂਟੀ। ਸੱਜੇ: ਇੱਕ ਖਾਲੀ ਡੱਬਾ, ਜਮੁਨਾ ਨੇੜੇ ਤੰਤਰ-ਮੰਤਰ ਕਰਨ ਆਏ ਲੋਕਾਂ ਵੱਲੋਂ ਲਿਆਂਦਾ ਗਿਆ ਹੋਣਾ। ਗਣੇਸ਼ ਲੋਕਾਂ ਤੋਂ ਪੈਸੇ ਲੈਂਦੇ ਤੇ ਕਿਸ਼ਤੀ ਦੀ ਸਵਾਰੀ ਕਰਾਉਂਦੇ ਹਨ

ਨੌਜਵਾਨ ਦਾ ਕਹਿਣਾ ਹੈ ਕਿ ਅੱਜ ਲੋਕ ਆਪਣੀ ਧੀ ਦਾ ਵਿਆਹ ਕਿਸ਼ਤੀ ਚਾਲਕ ਨਾਲ਼ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਸ ਕੰਮ ਤੋਂ ਨਾ ਤਾਂ ਕੋਈ ਆਮਦਨੀ ਹੀ ਹੁੰਦੀ ਹੈ ਤੇ ਨਾ ਹੀ ਇਸ ਕੰਮ ਪ੍ਰਤੀ ਕੋਈ ਸਨਮਾਨ ਹੀ ਬਾਕੀ ਹੈ। "ਮੈਂ ਲੋਕਾਂ ਨੂੰ ਕਿਸ਼ਤੀ ਦੀ ਸਵਾਰੀ ਕਰਾਉਂਦਿਆਂ ਦਿਹਾੜੀ ਦਾ 300-500 ਰੁਪਏ ਕਮਾਉਂਦਾ ਹਾਂ," ਉਹ ਲੋਕਾਂ ਦੀ ਮਾਨਸਿਕਤਾ ਨਾਲ਼ ਅਸਹਿਮਤ ਹੁੰਦੇ ਹੋਏ ਕਹਿੰਦੇ ਹਨ। ਪੰਡਿਤ ਦਾ ਕਹਿਣਾ ਹੈ ਕਿ ਉਹ ਨਦੀ 'ਤੇ ਫ਼ੋਟੋ ਅਤੇ ਵੀਡੀਓ ਸ਼ੂਟ ਦਾ ਪ੍ਰਬੰਧ ਕਰਕੇ ਵੀ ਥੋੜ੍ਹਾ ਬਹੁਤ ਪੈਸਾ ਕਮਾਉਂਦੇ ਹਨ।

ਦਹਾਕਿਆਂ-ਬੱਧੀ ਕਿਸ਼ਤੀ ਚਲਾਉਣ ਤੋਂ ਬਾਅਦ ਵੀ, ਉਹ ਨਦੀ ਦੇ ਪਾਣੀ ਦੇ ਪ੍ਰਦੂਸ਼ਣ ਬਾਰੇ ਗੱਲ ਕਰਦਿਆਂ ਉਦਾਸ ਹੋ ਜਾਂਦੇ ਹਨ। ਉਹ ਕਹਿੰਦੇ ਹਨ ਕਿ ਯਮੁਨਾ ਉਦੋਂ ਹੀ ਸਾਫ਼ ਹੁੰਦੀ ਹੈ ਜਦੋਂ ਸਤੰਬਰ ਮਹੀਨੇ ਮਾਨਸੂਨ ਦੇ ਪਾਣੀ ਨਾਲ਼ ਹੜ੍ਹ ਆਉਂਦਾ ਹੈ ਅਤੇ ਮੌਜੂਦਾ ਪਾਣੀ ਨੂੰ ਬਾਹਰ ਕੱਢ ਦਿੰਦਾ ਹੈ।

ਯਮੁਨਾ ਨਦੀ ਦਾ ਸਿਰਫ਼ 22 ਕਿਲੋਮੀਟਰ (ਜਾਂ ਸਿਰਫ 1.6 ਪ੍ਰਤੀਸ਼ਤ) ਦਾ ਦਾਇਰਾ ਹੀ ਰਾਸ਼ਟਰੀ ਰਾਜਧਾਨੀ ਖੇਤਰ ਦੇ ਅੰਦਰ ਵਗਦਾ ਹੈ। ਪਰ 1,376 ਕਿਲੋਮੀਟਰ ਲੰਬੀ ਇਸ ਨਦੀ ਦੇ 80 ਪ੍ਰਤੀਸ਼ਤ ਪ੍ਰਦੂਸ਼ਣ ਦਾ ਕਾਰਨ ਇਹ ਛੋਟਾ ਜਿਹਾ ਦਾਇਰਾ ਹੀ ਬਣਦਾ ਹੈ। ਪੜ੍ਹੋ: ਯਮੁਨਾ ਨਦੀ ਬਣੀ ਦਿੱਲੀ ਦੀ ਸੀਵਰ ਲਾਈਨ

ਤਰਜਮਾ: ਕਮਲਜੀਤ ਕੌਰ

Shalini Singh

ಶಾಲಿನಿ ಸಿಂಗ್ ಪರಿಯ ಪ್ರಕಟಣಾ ಸಂಸ್ಥೆಯಾದ ಕೌಂಟರ್ ಮೀಡಿಯಾ ಟ್ರಸ್ಟ್‌ನ ಸ್ಥಾಪಕ ಟ್ರಸ್ಟಿ. ದೆಹಲಿ ಮೂಲದ ಪತ್ರಕರ್ತರಾಗಿರುವ ಅವರು ಪರಿಸರ, ಲಿಂಗ ಮತ್ತು ಸಂಸ್ಕೃತಿಯ ಕುರಿತು ಬರೆಯುತ್ತಾರೆ ಮತ್ತು ಹಾರ್ವರ್ಡ್ ವಿಶ್ವವಿದ್ಯಾಲಯವು ಪತ್ರಿಕೋದ್ಯಮಕ್ಕಾಗಿ ನೀಡುವ ನೀಮನ್ ಫೆಲೋ ಪುರಸ್ಕಾರವನ್ನು 2017-2018ರ ಸಾಲಿನಲ್ಲಿ ಪಡೆದಿರುತ್ತಾರೆ.

Other stories by Shalini Singh
Editor : PARI Desk

ಪರಿ ಡೆಸ್ಕ್ ನಮ್ಮ ಸಂಪಾದಕೀಯ ಕೆಲಸಗಳ ಕೇಂದ್ರಸ್ಥಾನ. ಈ ತಂಡವು ದೇಶಾದ್ಯಂತ ಹರಡಿಕೊಂಡಿರುವ ನಮ್ಮ ವರದಿಗಾರರು, ಸಂಶೋಧಕರು, ಛಾಯಾಗ್ರಾಹಕರು, ಚಲನಚಿತ್ರ ನಿರ್ಮಾಪಕರು ಮತ್ತು ಭಾಷಾಂತರಕಾರರೊಂದಿಗೆ ಕೆಲಸ ಮಾಡುತ್ತದೆ. ಪರಿ ಪ್ರಕಟಿಸುವ ಪಠ್ಯ, ವಿಡಿಯೋ, ಆಡಿಯೋ ಮತ್ತು ಸಂಶೋಧನಾ ವರದಿಗಳ ತಯಾರಿಕೆ ಮತ್ತು ಪ್ರಕಟಣೆಯಗೆ ಡೆಸ್ಕ್ ಸಹಾಯ ಮಾಡುತ್ತದೆ ಮತ್ತು ಅವುಗಳನ್ನು ನಿರ್ವಹಿಸುತ್ತದೆ.

Other stories by PARI Desk
Translator : Kamaljit Kaur

ಕಮಲಜಿತ್ ಕೌರ್ ಪಂಜಾಬ್‌ನ ಸ್ವತಂತ್ರ ಅನುವಾದಕರು. ಅವರು ಪಂಜಾಬಿ ಸಾಹಿತ್ಯದಲ್ಲಿ ಎಂಎ ಮಾಡಿದ್ದಾರೆ. ಕಮಲಜಿತ್ ಸಮತೆ ಮತ್ತು ಸಮಾನತೆಯ ಜಗತ್ತಿನಲ್ಲಿ ನಂಬಿಕೆ ಇಟ್ಟಿದ್ದಾರೆ ಮತ್ತು ಅದನ್ನು ಸಾಧ್ಯವಾಗಿಸುವ ನಿಟ್ಟಿನಲ್ಲಿ ಕೆಲಸ ಮಾಡುತ್ತಿದ್ದಾರೆ.

Other stories by Kamaljit Kaur