ਉੱਤਰੀ ਕੋਲਕਾਤਾ ਵਿੱਚ ਕੁਮੌਰਟੁਲੀ ਦੀਆਂ ਗਲੀਆਂ ਇੰਨੀਆਂ ਭੀੜੀਆਂ ਹਨ ਕਿ ਇੱਥੋਂ ਹੱਥ ਨਾਲ ਖਿੱਚਿਆ ਜਾਣ ਵਾਲਾ ਰਿਕਸ਼ਾ ਮਸਾਂ ਹੀ ਲੰਘਦਾ ਹੈ। ਇੱਥੇ ਮਿਲਣ ਵਾਲੇ ਜਿਆਦਾਤਰ ਲੋਕ ਕੁਮੌਰ ਹੁੰਦੇ ਹਨ ਜੋ ਕਿ ਸ਼ਹਿਰ ਦੇ ਮੂਰਤੀਕਾਰ ਹਨ। ਹਰ ਸਾਲ ਕੋਲਕਾਤਾ ਵਿੱਚ ਜਾਣ ਵਾਲੀਆਂ ਦੁਰਗਾ ਮਾਤਾ ਅਤੇ ਹੋਰ ਦੇਵਤਿਆਂ ਦੀਆਂ ਮੂਰਤੀਆਂ ਇੱਥੋਂ ਹੀ ਬਣ ਕੇ ਜਾਂਦੀਆਂ ਹਨ।

ਕਾਰਤਿਕ ਪਾਲ ਦੀ ਇੱਥੇ ਬਰੌਜੇਸ਼ੌਰ ਐਂਡ ਸੰਸ (ਉਸ ਦੇ ਪਿਤਾ ਜੀ ਦੇ ਨਾਮ ਤੇ) ਨਾਮ ਦੀ ਬਾਂਸ ਅਤੇ ਪਲਾਸਟਿਕ ਸ਼ੀਟਾਂ ਦੀ ਵਰਕਸ਼ਾਪ ਹੈ। ਉਹ ਮੂਰਤੀ ਬਣਾਉਣ ਦੀ ਲੰਬੀ ਅਤੇ ਕਈ ਪੜਾਵਾਂ ਵਾਲੀ ਪ੍ਰਕਿਰਿਆ ਬਾਰੇ ਦੱਸਦੇ ਹਨ। ਮੂਰਤੀ ਘੜ੍ਹਨ ਦੇ ਵੱਖ ਵੱਖ ਪੜਾਵਾਂ ਤੇ ਵੱਖ ਵੱਖ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਗੌਂਗਾ ਮਾਟੀ (ਨਦੀ ਦੇ ਕਿਨਾਰੇ ਤੋਂ ਲਿਆਂਦੀ ਮਿੱਟੀ) ਅਤੇ ਪਾਟ ਮਾਟੀ (ਜੂਟ ਦੇ ਰੇਸ਼ੇ ਅਤੇ ਗੌਂਗਾ ਮਾਟੀ ਦਾ ਮਿਸ਼ਰਣ) ਦੀ ਵਰਤੋਂ ਹੁੰਦੀ ਹੈ।

Karthik Paul at his workshop in Kumartuli

ਕੁਮੌਰਟੁਲੀ ਵਿਖੇ ਆਪਣੀ ਵਰਕਸ਼ਾਪ ਵਿੱਚ ਕਾਰਤਿਕ ਪਾਲ

ਸਾਡੀ ਗੱਲਬਾਤ ਦੌਰਾਨ ਪਾਲ ਗਿੱਲੀ ਮਿੱਟੀ ਨਾਲ ਭਗਵਾਨ ਕਾਰਤਿਕ ਦਾ ਮੁਖੜਾ ਘੜ੍ਹ ਰਹੇ ਸਨ ਅਤੇ ਬੜੀ ਮਹਾਰਤ ਨਾਲ ਆਪਣੇ ਹੱਥਾਂ ਨਾਲ ਬਰੀਕੀਆਂ ਘੜ੍ਹ ਰਹੇ ਹਨ। ਉਹ ਇੱਕ ਪੇਂਟ ਬੁਰਸ਼ ਅਤੇ ਚਿਆੜੀ (ਬਾਂਸ ਦਾ ਬਣਿਆ ਮੂਰਤੀ ਬਣਾਉਣ ਵਿੱਚ ਕੰਮ ਵਾਲਾ ਸੰਦ) ਦੀ ਵਰਤੋਂ ਕਰਦੇ ਹਨ।

ਨੇੜੇ ਹੀ ਇੱਕ ਹੋਰ ਵਰਕਸ਼ਾਪ ਵਿੱਚ ਗੋਪਾਲ ਪਾਲ ਨੇ ਇੱਕ ਮਹੀਨ ਤੌਲੀਏ ਵਰਗੇ ਕੱਪੜੇ ਨੂੰ ਮਿੱਟੀ ਦੀ ਮੂਰਤ ਤੇ ਲਗਾਉਣ ਲਈ ਇੱਕ ਗੂੰਦ ਬਣਾਈ ਹੈ ਜਿਸ ਨਾਲ ਮੂਰਤੀ ਚਮੜੀ ਵਰਗੀ ਹੀ ਦਿਖਾਈ ਦਿੰਦੀ ਹੈ। ਗੋਪਾਲ ਉੱਤਰੀ ਕੋਲਕਾਤਾ ਤੋਂ 120 ਕਿਲੋਮੀਟਰ ਦੂਰ ਨੌਦੀਆ ਜਿਲ੍ਹੇ ਦੇ ਕ੍ਰਿਸ਼ਨੋਨੌਗਰ ਤੋਂ ਹਨ। ਇੱਥੇ ਕੰਮ ਕਰਨ ਵਾਲੇ ਜਿਆਦਾਤਰ ਆਦਮੀ ਹਨ ਜੋ ਇੱਕੋ ਜਿਲ੍ਹੇ ਤੋਂ ਹਨ ਅਤੇ ਇਹਨਾਂ ਵਿੱਚੋਂ ਜਿਆਦਾਤਰ ਵਰਕਸ਼ਾਪ ਮਾਲਕਾਂ ਵੱਲੋਂ ਇੱਕੋ ਹੀ ਇਲਾਕੇ ਵਿੱਚ ਦਿੱਤੇ ਗਏ ਕੁਆਟਰਾਂ ਵਿੱਚ ਰਹਿੰਦੇ ਹਨ। ਕੰਮ ਦੇ ਸੀਜ਼ਨ ਤੋਂ ਮਹੀਨਿਆਂ ਪਹਿਲਾਂ ਹੀ ਇਹਨਾਂ ਨੂੰ ਕੰਮ ਤੇ ਰੱਖਿਆ ਜਾਂਦਾ ਹੈ। ਇਹ ਅੱਠ ਘੰਟਿਆਂ ਦੀ ਸ਼ਿਫਟ ਵਿੱਚ ਕੰਮ ਕਰਦੇ ਹਨ ਪਰ ਪਤਝੜ ਦੇ ਤਿਉਹਾਰ ਤੋਂ ਪਹਿਲਾਂ ਕਾਰੀਗਰ ਸਾਰੀ ਸਾਰੀ ਰਾਤ ਵੀ ਓਵਰਟੈਮ ਤੇ ਕੰਮ ਕਰਦੇ ਹਨ।

ਕੁਮੌਰਟੁਲੀ ਵਿੱਚ ਸਭ ਤੋਂ ਪਹਿਲੇ ਘੁਮਿਆਰ ਲਗਭਗ 300 ਸਾਲ ਪਹਿਲਾਂ ਕ੍ਰਿਸ਼ਨੋਨੌਗਰ ਤੋਂ ਆਏ ਸਨ। ਉਸ ਸਮੇਂ ਉਹ ਕੁਝ ਮਹੀਨੇ ਬਾਗਬਾਜ਼ਾਰ ਘਾਟ ਨੇੜੇ ਨਵੇਂ ਬਣ ਰਹੇ ਕੁਮੌਰਟੁਲੀ ਵਿੱਚ ਰਹੇ ਤਾਂ ਜੋ ਨਦੀ ਤੋਂ ਮਿੱਟੀ ਅਸਾਨੀ ਨਾਲ ਮਿਲ ਸਕੇ। ਉਹ ਜੌਮੀਂਦਾਰਾਂ ਦੇ ਘਰਾਂ ਵਿੱਚ ਹੀ ਕੰਮ ਕਰਦੇ ਸਨ, ਅਤੇ ਦੁਰਗਾ ਪੂਜੋ ਤੋਂ ਕਈ ਹਫ਼ਤੇ ਪਹਿਲਾਂ ਹੀ ਠਾਕੁਰਦਾਲਾਨ (ਜੌਮੀਂਦਾਰਾਂ ਦੇ ਘਰਾਂ ਵਿੱਚ ਹੀ ਧਾਰਮਿਕ ਤਿਉਹਾਰਾਂ ਲਈ ਨਿਯਤ ਥਾਂ) ਵਿੱਚ ਮੂਰਤੀ ਬਣਾਉਂਦੇ ਸਨ।

1905 ਵਿੱਚ ਬੰਗਾਲ ਦੇ ਵਿਭਾਜਨ ਅਤੇ ਇਸ ਤੋਂ ਪਹਿਲਾਂ ਵੀ ਬੰਗਲਾਦੇਸ਼ ਦੇ ਢਾਕਾ, ਬਿਕਰੌਮਪੁਰ, ਫ਼ੌਰੀਦਪੁਰ ਤੋਂ ਮਾਹਿਰ ਕਾਰੀਗਰ ਕੁਮੌਰਟੁਲੀ ਆ ਗਏ। ਭਾਰਤ ਦੀ ਅਜ਼ਾਦੀ ਤੋਂ ਬਾਅਦ ਜੌਮੀਂਦਾਰੀ ਸਿਸਟਮ ਖਤਮ ਹੋਣ ਦੇ ਨਾਲ ਸੌਰਬੋਜੋਨੀਨ ਜਾਂ ਭਾਈਚਾਰਿਕ ਪੂਜਾ ਦਾ ਪ੍ਰਚਲਨ ਵਧ ਗਿਆ। ਇਹ ਹੀ ਉਹ ਸਮਾਂ ਸੀ ਜਦ ਮਾਂ ਦੁਰਗਾ ਤੰਗ ਠਾਕੁਰਦਾਲਾਨਾਂ ਤੋਂ ਨਿਕਲ ਕੇ ਸੜਕ ਕਿਨਾਰੇ ਖੁੱਲੇ ਪੰਡਾਲ ਵਿੱਚ ਆ ਗਈ ਜਿੱਥੇ ਹੋਰ ਦੇਵੀ ਦੇਵਤਿਆਂ ਲਈ ਵੀ ਵੱਡੇ ਆਕਰਸ਼ਕ ਅਤੇ ਅਲੱਗ ਥਾਂ ਤਿਆਰ ਕੀਤੇ ਜਾਂਦੇ ਸਨ।

ਵੀਡੀਓ ਦੇਖੋ: ਕੁਮੌਰਟੁਲੀ ਵਿੱਚੋਂ ਲੰਘਦਿਆਂ

ਦੁਰਗਾ ਪੂਜੋ ਪੱਛਮੀ ਬੰਗਾਲ ਦਾ ਸਭ ਤੋਂ ਵੱਡਾ ਤਿਉਹਾਰ ਹੈ। ਇਸ ਦਾ ਆਰੰਭ ਸਤੰਬਰ ਅਖੀਰ ਜਾਂ ਅਕਤੂਬਰ ਦੀ ਸ਼ੁਰੂਆਤ ਵਿੱਚ ਮੌਹਾਲੌਇਆ ਨਾਲ ਹੁੰਦੀ ਹੈ। ਇਸ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਗੰਗਾ (ਸਥਾਨਕ ਭਾਸ਼ਾ ਵਿੱਚ ਹੂਗਲੀ) ਨਦੀ ਦੇ ਕਿਨਾਰੇ ਤੌਰਪੋਨ ਨਾਮ ਦੀ ਰਸਮ ਰਾਹੀਂ ਆਪਣੇ ਪਿੱਤਰਾਂ ਦੀ ਪੂਜਾ ਕਰਦੇ ਹਨ। ਮੂਰਤੀ ਦਾ ਉਦਘਾਟਨ ਚੌਤੁਰਥੀ, ਪੌਂਚਮੀ ਜਾਂ ਸ਼ੌਸ਼ਠੀ ਦੇ ਦਿਨ ਕੀਤਾ ਜਾਂਦਾ ਹੈ। ਮੁੱਖ ਪੂਜਾ ਮਹਾ ਸ਼ੌਪਤੋਮੀ, ਮਹਾ ਔਸ਼ਟੋਮੀ ਅਤੇ ਮਹਾ ਨੌਬੋਮੀ ਦੇ ਤਿੰਨ ਦਿਨ ਹੁੰਦੀ ਹੈ। ਪੂਜਾ ਦੀਆਂ ਰਸਮਾਂ ਕਾਫ਼ੀ ਲੰਬੀਆਂ ਤੇ ਗੁੰਝਲਦਾਰ ਹੁੰਦੀਆਂ ਹਨ। ਤਿੰਨ ਦਿਨਾਂ ਬਾਅਦ ਦੌਸ਼ੋਮੀ ਦੇ ਦਿਨ (ਆਖਰੀ ਦਿਨ) ਕੋਲਕਾਤਾ ਦੇ ਬਹੁਤੇ ਲੋਕ ਬਾਬੂਘਾਟ ਜਾਂ ਹੋਰ ਥਾਵਾਂ ਤੇ ਹੂਗਲੀ ਵਿੱਚ ਮੂਰਤੀ ਵਿਸਰਜਨ ਕਰ ਕੇ ਦੇਵੀ ਨੂੰ ਭਾਵੁਕ ਵਿਦਾਈ ਦਿੰਦੇ ਹਨ।

ਕੁਮੌਰਟੁਲੀ ਵਿਖੇ ਆਪਣੀ ਵਰਕਸ਼ਾਪ ਵਿੱਚ ਮੂਰਤੀ ਨੂੰ ਆਖਰੀ ਛੋਹਾਂ ਦਿੰਦੇ ਹੋਏ ਕਾਰਤਿਕ ਦੱਸਦੇ ਹਨ ਕਿ ਉਹ ਅਤੇ ਉਹਨਾਂ ਦੇ ਕਾਰੀਗਰ ਰੰਗ ਵੀ ਆਪ ਹੀ ਬਣਾਉਂਦੇ ਹਨ। ਉਹ ਖੋਰੀ ਮਾਟੀ (ਸਮੁੰਦਰ ਦੀ ਝੱਗ ਨਾਲ ਬਣੀ ਖਾਸ ਮਿੱਟੀ) ਨੂੰ ਰੰਗ ਵਾਲੇ ਰਸਾਇਣ ਅਤੇ ਕਾਈ ਬੀਚੀ ਜਾਂ ਇਮਲੀ ਦੇ ਬੀਜ ਨਾਲ ਤਿਆਰ ਕੀਤੀ ਗੂੰਦ ਨਾਲ ਮਿਲਾ ਲੈਂਦੇ ਹਨ। ਇਮਲੀ ਦੇ ਬੀਜ ਦਾ ਪਾਊਡਰ ਰੰਗ ਨੂੰ ਮਿੱਟੀ ਦੀ ਮੂਰਤ ਉੱਪਰ ਲੰਬੇ ਸਮੇਂ ਲਈ ਟਿਕਾਈ ਰੱਖਦਾ ਹੈ।

ਕੁਝ ਦੇਰ ਬਾਅਦ ਮੂਰਤੀਆਂ ਸ਼ਹਿਰ ਵੱਲ ਲੈ ਕੇ ਜਾਣ ਲਈ ਤਿਆਰ ਹਨ। ਕੁਮੌਰਟੁਲੀ ਦੇ ਮੱਧਮ ਰੌਸ਼ਨੀ ਵਾਲੀ ਵਰਕਸ਼ਾਪਾਂ ਜਲਦ ਹੀ ਆਪਣੇ ਇਹਨਾਂ ਕਲਾ ਦੇ ਨਮੂਨਿਆਂ ਨੂੰ ਅਲਵਿਦਾ ਕਹਿਣਗੇ ਜਿਨ੍ਹਾਂ ਨੂੰ ਕੋਲਕਾਤਾ ਦੇ ਚਕਾਚੌਂਧ ਨਾਲ ਭਰੇ ਪੰਡਾਲਾਂ ਵਿੱਚ ਨਵਾਂ ਘਰ ਮਿਲੇਗਾ।

The artisans prepare a clay called ‘path mati’ by mixing jute particles with ‘atel mati’ from the Ganga

ਕਾਰੀਗਰ ਜੂਟ ਦੇ ਰੇਸ਼ੇ ਨੂੰ ਗੰਗਾ ਦੀ ਈਟੇਲ ਮਾਟੀ ਵਿੱਚ ਮਿਲਾ ਕੇ ਪਾਟ ਮਾਟੀ ਬਣਾਉਂਦੇ ਹੋਏ

Once the bamboo structure is ready, straw is methodically bound together to give shape to an idol; the raw materials for this come from the nearby Bagbazar market

ਖੱਬੇ: ਮੂਰਤੀ ਬਣਾਉਣ ਦੀ ਪ੍ਰਕਿਰਿਆ ‘ਕਾਠਾਮੋ’ ਇੱਕ ਬਾਂਸ ਦਾ ਢਾਂਚਾ ਖੜਾ ਕਰਨ ਨਾਲ ਸ਼ੁਰੂ ਹੁੰਦੀ ਹੈ ਸੱਜੇ: ਜਦ ਬਾਂਸ ਦਾ ਢਾਂਚਾ ਖੜਾ ਹੋ ਜਾਂਦਾ ਹੈ ਤਾਂ ਵਿਧੀਵਤ ਤਰੀਕੇ ਨਾਲ ਪਰਾਲੀ ਇਸ ਨਾਲ ਬੰਨੀ ਜਾਂਦੀ ਹੈ ਤਾਂ ਜੋ ਸਹੀ ਆਕਾਰ ਦਿੱਤਾ ਜਾਂ ਸਕੇ; ਇਸ ਕੰਮ ਲਈ ਕੱਚਾ ਮਾਲ ਬਾਗਬਾਜ਼ਾਰ ਦੇ ਬਜ਼ਾਰ ਤੋਂ ਆਉਂਦਾ ਹੈ

An artisan applies sticky black clay on the straw structure to give the idol its final shape; the clay structure is then put out in the sun to dry for 3 to 4 days

ਪਰਾਲੀ ਨਾਲ ਤਿਆਰ ਢਾਂਚੇ ਉੱਪਰ ਕਾਲੀ ਮਿੱਟੀ ਦੀ ਲਿਪਾਈ ਕਰਦ ਹੋਇਆ ਕਾਰੀਗਰ ਜਿਸ ਨਾਲ ਮੂਰਤੀ ਨੂੰ ਅੰਤਿਮ ਆਕਾਰ ਮਿਲੇਗਾ; ਫਿਰ ਮਿੱਟੀ ਨਾਲ ਤਿਆਰ ਢਾਂਚੇ ਨੂੰ ਧੁੱਪ ਵਿੱਚ 3 ਤੋਂ 4 ਦਿਨਾਂ ਲਈ ਸੁਕਾਇਆ ਜਾਵੇਗਾ

ਪੇਂਟ ਕਰਨ ਵਾਲੇ ਬੁਰਸ਼ ਅਤੇ ਬਾਂਸ ਦੇ ਇੱਕ ਸੰਦ ਨਾਲ ਬਰੀਕੀਆਂ ਘੜ੍ਹੀਆਂ ਜਾਂਦੀਆਂ ਹਨ

At another workshop nearby, Gopal Paul uses a fine towel-like material to give idols a skin-textured look

ਨੇੜੇ ਹੀ ਇੱਕ ਵਰਕਸ਼ਾਪ ਵਿੱਚ ਗੋਪਾਲ ਪਾਲ ਮਹੀਨ ਤੋਲੀਏ ਵਰਗੇ ਕੱਪੜੇ ਨਾਲ ਮੂਰਤੀਆਂ ਨੂੰ ਚਮੜੀ ਵਰਗੀ ਦਿੱਖ ਦਿੰਦੇ ਹੋਏ

Half painted Idol of Durga

ਮੌਹਾਲੌਇਆ ਦੇ ਪਵਿੱਤਰ ਦਿਨ ਮਾਂ ਦੁਰਗਾ ਦੀਆਂ ਅੱਖਾਂ ਬਣਨ ਨਾਲ ਮਿੱਟੀ ਦੀ ਮੂਰਤ ਵਿੱਚ ਜਾਨ ਪੈ ਜਾਂਦੀ ਹੈ

ਐਲਬਮ ਦੇਖੋ: ਕੁਮੌਰਟੁਲੀ ਵਿੱਚੋਂ ਲੰਘਦਿਆਂ

ਸਿੰਚਿਤਾ ਮਾਜੀ ਨੇ ਇਹ ਵੀਡਿਓ ਸਟੋਰੀ ਸਾਲ 2015-16 ਦੀ ਪਾਰੀ ਫ਼ੈਲੋਸ਼ਿਪ ਤਹਿਤ ਦਰਜ ਕੀਤੀ ਸੀ।

ਤਰਜਮਾ: ਨਵਨੀਤ ਕੌਰ ਧਾਲੀਵਾਲ

Sinchita Parbat

ಸಿಂಚಿತಾ ಪರ್ಬತ್ ಅವರು ಪೀಪಲ್ಸ್ ಆರ್ಕೈವ್ ಆಫ್ ರೂರಲ್ ಇಂಡಿಯಾದ ಹಿರಿಯ ವೀಡಿಯೊ ಸಂಪಾದಕರು ಮತ್ತು ಸ್ವತಂತ್ರ ಛಾಯಾಗ್ರಾಹಕರು ಮತ್ತು ಸಾಕ್ಷ್ಯಚಿತ್ರ ನಿರ್ಮಾಪಕರು. ಅವರ ಹಿಂದಿನ ವರದಿಗಳು ಸಿಂಚಿತಾ ಮಾಜಿ ಎಂಬ ಹೆಸರಿನಲ್ಲಿವೆ.

Other stories by Sinchita Parbat
Text Editor : Sharmila Joshi

ಶರ್ಮಿಳಾ ಜೋಶಿಯವರು ಪೀಪಲ್ಸ್ ಆರ್ಕೈವ್ ಆಫ್ ರೂರಲ್ ಇಂಡಿಯಾದ ಮಾಜಿ ಕಾರ್ಯನಿರ್ವಾಹಕ ಸಂಪಾದಕಿ ಮತ್ತು ಬರಹಗಾರ್ತಿ ಮತ್ತು ಸಾಂದರ್ಭಿಕ ಶಿಕ್ಷಕಿ.

Other stories by Sharmila Joshi
Translator : Navneet Kaur Dhaliwal

Navneet Kaur Dhaliwal is an agriculture scientist based in Punjab. She believes in the creation of a humane society, conservation of natural resources and preserving heritage and traditional knowledge.

Other stories by Navneet Kaur Dhaliwal