ਹਾਲੇ ਸਵੇਰ ਦੇ 6 ਹੀ ਵਜੇ ਹਨ ਤੇ ਗੁਮਮਿਦੀਪੁੰਡੀ ਦੀ ਸਰਨਯਾ ਬਲਰਾਮਨ ਆਪਣੇ ਘਰੋਂ ਨਿਕਲ਼ਣ ਦੀ ਤਿਆਰੀ ਵਿੱਚ ਹਨ। ਚੇਨੱਈ ਦੇ ਨੇੜੇ ਤਿਰੂਵੱਲੂਰ ਜ਼ਿਲ੍ਹੇ ਦੇ ਇਸ ਛੋਟੇ ਜਿਹੇ ਕਸਬੇ ਦੇ ਰੇਲਵੇ ਸਟੇਸ਼ਨ 'ਤੇ ਉਹ ਆਪਣੇ ਤਿੰਨ ਬੱਚਿਆਂ ਦੇ ਨਾਲ਼ ਇੱਕ ਲੋਕਲ ਟ੍ਰੇਨ ਵਿੱਚ ਸਵਾਰ ਹੁੰਦੀ ਹੈ। ਕੋਈ ਦੋ ਘੰਟੇ ਬਾਅਦ ਉਹ 40 ਕਿਲੋਮੀਟਰ ਦੂਰੀ ਦੇ ਇਸ ਸਫ਼ਰ ਨੂੰ ਤੈਅ ਕਰਦੀ ਹੋਈ ਚੇਨੱਈ ਸੈਂਟਰਲ ਸਟੇਸ਼ਨ ਅਪੜਦੀ ਹੈ। ਇੱਥੋਂ, ਇਹ ਮਾਂ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਵਾਸਤੇ ਦੂਸਰੀ ਲੋਕਲ ਟ੍ਰੇਨ ਰਾਹੀਂ 10-12 ਕਿਲੋਮੀਟਰ ਦੀ ਬਾਕੀ ਦੀ ਦੂਰੀ ਤੈਅ ਕਰਦੀ ਹੈ।

ਸ਼ਾਮੀਂ 4 ਵਜੇ ਉਨ੍ਹਾਂ ਦੀ ਵਾਪਸੀ ਦੀ ਯਾਤਰਾ ਸ਼ੁਰੂ ਹੁੰਦੀ ਹੈ ਤੇ ਉਹ ਸਾਰੇ ਘਰੇ ਵਾਪਸ ਪਹੁੰਚਦੇ ਹਨ ਤਾਂ ਸ਼ਾਮ ਦੇ 7 ਵਜ ਚੁੱਕੇ ਹੁੰਦੇ ਹਨ।

ਘਰੋਂ ਸਕੂਲ ਅਤੇ ਸਕੂਲੋਂ ਘਰ ਆਉਣ-ਜਾਣ ਦੀ 100 ਕਿਲੋਮੀਟਰ ਤੋਂ ਵੀ ਵੱਧ ਦੀ ਇਹ ਯਾਤਰਾ ਉਨ੍ਹਾਂ ਨੂੰ ਹਫ਼ਤੇ ਵਿੱਚ ਪੰਜ ਦਿਨ ਕਰਨੀ ਪੈਂਦੀ ਹੈ। ਸਰਨਯਾ ਵਾਸਤੇ ਇਹ ਕਿਸੇ ਉਪਲਬਧੀ ਨਾਲ਼ੋਂ ਘੱਟ ਨਹੀਂ। ਉਹ ਕਹਿੰਦੀ ਹਨ,''ਪਹਿਲਾਂ (ਵਿਆਹ ਤੋਂ ਪਹਿਲਾਂ) ਮੈਂ ਇਹ ਤੱਕ ਨਹੀਂ ਜਾਣਦੀ ਸੀ ਕਿ ਬੱਸ ਜਾਂ ਟ੍ਰੇਨ ਵਿੱਚ ਸਵਾਰ ਕਿਵੇਂ ਹੋਣਾ ਹੁੰਦਾ ਹੈ। ਮੈਨੂੰ ਇਹ ਤੱਕ ਨਹੀਂ ਪਤਾ ਹੁੰਦਾ ਸੀ ਕਿ ਉਤਰਨਾ ਕਿੱਥੇ ਹੈ।''

Saranya Balaraman waiting for the local train with her daughter, M. Lebana, at Gummidipoondi railway station. They travel to Chennai every day to attend a school for children with visual impairment. It's a distance of 100 kilometres each day; they leave home at 6 a.m. and return by 7 p.m.
PHOTO • M. Palani Kumar

ਸਰਨਯਾ ਬਲਰਾਮਨ, ਚੇਨੱਈ ਦੇ ਨੇੜੇ ਸਥਿਤ ਗੁਮਮਿਦੀਪੁੰਡੀ ਰੇਲਵੇ ਸਟੇਸਨ ' ਤੇ ਆਪਣੀ ਬੇਟੀ ਐੱਮ. ਲੇਬਨਾ ਨੂੰ ਨਾਲ਼ ਲਈ ਲੋਕਲ ਟ੍ਰੇਨ ਦੀ ਉਡੀਕ ਕਰਦੀ ਹੋਈ। ਉਨ੍ਹਾਂ ਦੇ ਇਲਾਕੇ ਵਿੱਚ ਮਨਾਖੇ (ਨਜ਼ਰੋਂ-ਸੱਖਣੇ) ਬੱਚਿਆਂ ਵਾਸਤੇ ਕੋਈ ਸਕੂਲ ਨਾ ਹੋਣ ਕਾਰਨ ਉਹ ਰੋਜ਼ਾਨਾ ਘਰੋਂ ਸਕੂਲ ਤੇ ਸਕੂਲੋਂ ਘਰ ਆਉਣ-ਜਾਣ ਲਈ ਤਕਰੀਬਨ 100 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹਨ

ਸਰਨਯਾ ਦੀਆਂ ਅਜ਼ਮਾਇਸ਼ਾਂ ਉਨ੍ਹਾਂ ਦੇ ਆਪਣੇ ਤਿੰਨ ਬੱਚਿਆਂ ਲਈ ਹੈ, ਜੋ ਜਨਮ ਤੋਂ ਹੀ ਮਨਾਖੇ ਰਹੇ। ਪਹਿਲੀ ਵਾਰ ਜਦੋਂ ਉਹ ਘਰੋਂ ਨਿਕਲ਼ੀ ਤਦ ਇੱਕ ਮਾਮੀ (ਬਜ਼ੁਰਗ ਔਰਤ) ਉਨ੍ਹਾਂ ਨੂੰ ਰਾਹ-ਦਿਖਾਉਣ ਲਈ ਉਨ੍ਹਾਂ ਦੇ ਨਾਲ਼-ਨਾਲ਼ ਗਈ। ਬੱਚਿਆਂ ਦੇ ਨਾਲ਼ ਆਪਣੀ ਉਸ ਯਾਤਰਾ ਨੂੰ ਚੇਤੇ ਕਰਦਿਆਂ ਉਹ ਸਰਨਯਾ ਕਹਿੰਦੀ ਹਨ,''ਅਗਲੇ ਦਿਨ ਜਦੋਂ ਮੈਂ ਉਨ੍ਹਾਂ ਨੂੰ ਆਪਣੇ ਨਾਲ਼ ਚੱਲਣ ਨੂੰ ਕਿਹਾ ਸੀ ਤਦ ਉਨ੍ਹਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਕਈ ਹੋਰ ਕੰਮ ਕਰਨੇ ਸਨ। ਮੈਂ ਬੜਾ ਰੋਈ ਸਾਂ। ਉਸ ਸਫ਼ਰ ਦੌਰਾਨ ਮੈਨੂੰ ਬੜੀਆਂ ਘਾਲਣਾ ਘਾਲਣੀਆਂ ਪਈਆਂ ਸਨ।''

ਉਨ੍ਹਾਂ ਨੇ ਧਾਰ ਲਿਆ ਸੀ ਕਿ ਉਹ ਆਪਣੇ ਤਿੰਨਾਂ ਬੱਚਿਆਂ ਨੂੰ ਸਿੱਖਿਆ ਜ਼ਰੂਰ ਦਿਵਾਏਗੀ, ਪਰ ਉਨ੍ਹਾਂ ਦੇ ਇਲਾਕੇ ਦੇ ਨੇੜੇ-ਤੇੜੇ ਮਨਾਖੇ ਬੱਚਿਆਂ ਲਈ ਸਕੂਲ ਨਹੀਂ ਸਨ। ਉਹ ਦੱਸਦੀ ਹਨ,''ਸਾਡੇ ਘਰ ਦੇ ਨੇੜੇ ਹੀ ਇੱਕ ਵੱਡਾ ਸਾਰਾ ਨਿੱਜੀ ਸਕੂਲ ਹੈ। ਮੈਂ ਉੱਥੇ ਗਈ ਤੇ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਦਾਖ਼ਲ ਕਰਨ ਲਈ ਕਿਹਾ। ਅੱਗਿਓਂ ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਮੇਰੇ ਬੱਚਿਆਂ ਨੂੰ ਸਕੂਲ ਦਾਖਲ ਕਰਦੇ ਹਨ ਤਾਂ ਦੂਜੇ ਬੱਚੇ ਇਨ੍ਹਾਂ ਬੱਚਿਆਂ ਦੀਆਂ ਅੱਖਾਂ ਤੇ ਪੈਂਸਿਲ ਜਾਂ ਹੋਰ ਤਿੱਖੀਆਂ ਚੀਜ਼ਾਂ ਨਾਲ਼ ਛੇੜਛਾੜ ਕਰ ਸਕਦੇ ਹਨ ਤੇ ਅਜਿਹੀ ਹਾਲਤ ਵਿੱਚ ਸਕੂਲ ਕੋਈ ਜ਼ਿੰਮੇਦਾਰੀ ਨਹੀਂ ਲੈ ਸਕੇਗਾ।''

ਸਰਨਯਾ ਨੇ ਉੱਥੋਂ ਦੇ ਅਧਿਆਪਕਾਂ ਦੀ ਸਲਾਹ ਲਈ ਤੇ ਖ਼ਾਸ ਤੌਰ 'ਤੇ ਮਨਾਖੇ ਬੱਚਿਆਂ ਲਈ ਖੋਲ੍ਹੇ ਗੇ ਸਕੂਲਾਂ ਦੀ ਭਾਲ਼ ਵਿੱਚ ਨਿਕਲ਼ ਤੁਰੀ। ਚੇਨੱਈ ਵਿਖੇ ਮਨਾਖੇ ਬੱਚਿਆਂ ਲਈ ਸਿਰਫ਼ ਇੱਕੋ ਹੀ ਸਰਕਾਰੀ ਸਕੂਲ ਹੈ ਜੋ ਪੂਨਮੱਲੀ (ਜਿਹਨੂੰ ਪੂਨਮੱਲੇ) ਵੀ ਕਿਹਾ ਜਾਂਦਾ ਹੈ) ਵਿਖੇ ਸਥਿਤ ਹੈ ਤੇ ਇਹ ਸਕੂਲ ਉਨ੍ਹਾਂ ਦੇ ਘਰੋਂ ਕੋਈ 40 ਕਿਲੋਮੀਟਰ ਦੂਰ ਹੈ। ਉਨ੍ਹਾਂ (ਸਰਨਯਾ) ਦੇ ਗੁਆਂਢੀਆਂ ਨੇ ਉਨ੍ਹਾਂ ਨੂੰ ਆਪਣੇ ਬੱਚਿਆਂ ਦਾ ਦਾਖਲਾ ਸ਼ਹਿਰ ਦੇ ਕਿਸੇ ਨਿੱਜੀ ਸਕੂਲ ਕਰਾਉਣ ਦੀ ਸਲਾਹ ਦਿੱਤੀ ਸੀ। ਉਨ੍ਹਾਂ ਨੇ ਆਪਣੇ ਬੱਚਿਆਂ ਦੇ ਭਵਿੱਖ ਖਾਤਰ ਉੱਥੇ ਵੀ ਜਾਣਦਾ ਫ਼ੈਸਲਾ ਕੀਤਾ।

Saranya with her three children, M. Meshak, M. Lebana and M. Manase (from left to right), at their house in Gummidipoondi, Tamil Nadu
PHOTO • M. Palani Kumar

ਸਰਨਯਾ, ਤਮਿਲਨਾਡੂ ਦੇ ਗੁਮਮਿਦੀਪੁੰਡੀ ਵਿਖੇ ਸਥਿਤ ਆਪਣੇ ਘਰ ਬੱਚਿਆਂ ਐੱਮ. ਮੋਸ਼ਾਕ, ਐੱਮ. ਲੇਬਨਾ ਤੇ ਐੱਮ. ਮਨਸੇ (ਖੱਬਿਓਂ ਸੱਜੇ) ਦੇ ਨਾਲ਼

ਉਹ ਉਨ੍ਹਾਂ ਦਿਨਾਂ ਬਾਰੇ ਦੱਸਦੀ ਹਨ,''ਮੈਨੂੰ ਨਹੀਂ ਪਤਾ ਸੀ ਕਿੱਧਰ ਜਾਵਾਂ।'' ਇੱਕ ਨੌਜਵਾਨ ਔਰਤ ਜਿਹਨੇ ''ਵਿਆਹ ਤੋਂ ਪਹਿਲਾਂ ਆਪਣਾ ਬਹੁਤੇਰਾ ਸਮਾਂ ਘਰੇ ਰਹਿ ਕੇ ਬਿਤਾਇਆ ਸੀ,'' ਹੁਣ ਆਪਣੇ ਬੱਚਿਆਂ ਵਾਸਤੇ ਸਕੂਲ ਦੀ ਭਾਲ਼ ਵਿੱਚ ਭਟਕਣ ਨਿਕਲ਼ ਪਈ ਸੀ। ਉਹ ਅੱਗੇ ਦੱਸਦੀ ਹਨ,''ਵਿਆਹ ਤੋਂ ਬਾਅਦ ਵੀ ਮੈਂ ਕਦੇ ਇਕੱਲੇ ਸਫ਼ਰ ਕਰਨਾ ਨਹੀਂ ਸਿੱਖਿਆ ਸੀ।''

ਦੱਖਣੀ ਚੇਨੱਈ ਦੇ ਅਡਯਾਰ ਵਿਖੇ, ਸਰਨਯਾ ਨੂੰ ਬੋਲ਼ੇ ਤੇ ਨਜ਼ਰੋਂ ਸੱਖਣੇ ਬੱਚਿਆਂ ਲਈ ਬਣਾਇਆ ਗਿਆ ਸੇਂਟ ਲੁਇਸ ਸਕੂਲ ਫ਼ਾਰ ਡੈਫ ਐਂਡ ਬਲਾਇੰਡ ਮਿਲ਼ ਗਿਆ ਤੇ ਉੱਥੇ ਉਨ੍ਹਾਂ ਨੇ ਆਪਣੇ ਦੋਵਾਂ ਬੱਚਿਆਂ ਨੂੰ ਦਾਖ਼ਲ ਕਰਾ ਦਿੱਤਾ। ਬਾਅਦ ਵਿੱਚ, ਉਨ੍ਹਾਂ ਨੇ ਆਪਣੀ ਧੀ ਨੂੰ ਲਿਟਲ ਫਲਾਵਰ ਕੌਨਵੈਂਟ ਹਾਇਰ ਸੈਕੰਡਰੀ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਜੋ ਨੇੜਲੇ ਹੀ ਜੀ.ਐੱਨ. ਚੇਟੀ ਰੋਡ 'ਤੇ ਸਥਿਤ ਹੈ। ਫਿ਼ਲਹਾਲ, ਉਨ੍ਹਾਂ ਦਾ ਵੱਡਾ ਬੇਟਾ ਐੱਮ. ਮੇਸ਼ਾਕ 8ਵੀਂ ਅਤੇ ਦੂਸਰਾ ਬੇਟਾ ਐੱਮ. ਮਨਸੇ 6ਵੀਂ ਜਮਾਤ ਵਿੱਚ ਹੈ। ਧੀ ਐੱਮ. ਲੇਬਨਾ ਸਭ ਤੋਂ ਛੋਟੀ ਹੈ ਤੇ ਤੀਜੀ ਜਮਾਤ ਵਿੱਚ ਪੜ੍ਹਦੀ ਹੈ।

ਹਾਲਾਂਕਿ, ਬੱਚਿਆਂ ਨੂੰ ਸਕੂਲ ਪੜ੍ਹਨ ਲਈ ਉਨ੍ਹਾਂ ਨੂੰ ਟ੍ਰੇਨ ਰਾਹੀਂ ਲੰਬੀਆਂ ਯਾਤਰਾਵਾਂ ਕਰਨੀਆਂ ਪੈਂਦੀਆਂ ਹਨ ਜੋ ਕਿ ਥਕਾ ਸੁੱਟਣ ਵਾਲ਼ਾ, ਤਣਾਓ ਭਰਿਆ ਤੇ ਕਸ਼ਟ ਭਰਿਆ ਕੰਮ ਹੈ। ਵੱਡੇ ਬੇਟੇ ਨੂੰ ਸੈਂਟ੍ਰਲ ਚੇਨੱਈ ਜਾਣ ਦੇ ਰਸਤੇ ਅਕਸਰ ਦੌਰੇ ਪੈਂਦੇ ਰਹਿੰਦੇ ਹਨ। ਉਹ ਕਹਿੰਦੀ ਹਨ,''ਮੈਨੂੰ ਨਹੀਂ ਪਤਾ ਕਿ ਉਹਦੇ ਨਾਲ਼ ਕੀ ਪਰੇਸ਼ਾਨੀ ਹੈ... ਉਹਨੂੰ ਅਚਾਨਕ ਦੌਰੇ ਪੈਣ ਲੱਗਦੇ ਹਨ। ਮੈਂ ਉਹਨੂੰ ਆਪਣੀ ਗੋਦ ਵਿੱਚ ਸਮਾਂ ਲੈਂਦੀ ਹਾਂ ਤਾਂ ਕਿ ਕੋਈ ਉਹਨੂੰ ਦੇਖ ਨਾ ਲਵੇ। ਕੁਝ ਸਮੇਂ ਤੱਕ ਮੈਂ ਉਹਨੂੰ ਆਪਣੇ ਕਲਾਵੇ ਵਿੱਚ ਹੀ ਲਈ ਰੱਖਦੀ ਹਾਂ।''

ਉਨ੍ਹਾਂ ਦੇ ਬੱਚਿਆਂ ਵਾਸਤੇ ਰਹਾਇਸ਼ੀ ਸਕੂਲਾਂ ਦਾ ਬਦਲ ਵੀ ਕੰਮ ਨਹੀਂ ਆਉਣਾ ਸੀ। ਉਨ੍ਹਾਂ ਦੇ ਵੱਡੇ ਬੇਟੇ ਨੂੰ ਦੇਖਭਖਾਲ਼ ਦੀ ਲੋੜ ਪੈਂਦੀ ਹੈ। ''ਉਹਨੂੰ ਇੱਕ ਦਿਨ ਵਿੱਚ ਤਿੰਨ ਜਾਂ ਚਾਰ ਵਾਰ ਦੌਰੇ ਪੈਂਦੇ ਹਨ,'' ਉਹ ਦੱਸਦੀ ਹਨ ਤੇ ਗੱਲ ਜਾਰੀ ਰੱਖਦਿਆਂ ਕਹਿੰਦੀ ਹਨ,''ਜਦੋਂ ਤੱਕ ਮੈਂ ਮਨਾਸੇ ਦੇ ਕੋਲ਼ ਨਾ ਬੈਠਾਂ ਉਹ ਖਾਣਾ ਨਹੀਂ ਖਾਂਦਾ।''

Saranya feeding her sons, M. Manase (right) and M. Meshak, with support from her father Balaraman. R (far left)
PHOTO • M. Palani Kumar

ਸਰਨਯਾ ਆਪਣੇ ਪਿਤਾ ਬਲਰਾਮਨ ਆਰ. (ਖੱਬੇ) ਦੀ ਮਦਦ ਨਾਲ਼ ਆਪਣੇ ਪੁੱਤਰਾਂ ਐੱਮ. ਮਨਸੇ (ਸੱਜੇ) ਅਤੇ ਐੱਮ. ਮੇਸ਼ਾਕ ਨੂੰ ਖਾਣਾ ਖੁਆਉਣ ਦੀ ਕੋਸ਼ਿਸ਼ ਕਰ ਰਹੀ ਹਨ

*****

ਸਰਨਯਾ ਦਾ ਵਿਆਹ ਉਨ੍ਹਾਂ ਦੇ ਮਾਮਾ, ਮੁੱਤੂ ਨਾਲ਼ ਹੀ ਕਰ ਦਿੱਤਾ ਗਿਆ ਜਦੋਂ ਉਹ ਮਹਿਜ਼ 17 ਸਾਲਾਂ ਦੀ ਸਨ। ਖ਼ੂਨ ਦੇ ਰਿਸ਼ਤਿਆਂ ਵਿੱਚ ਇੰਝ ਵਿਆਹ ਕਰ ਦਿੱਤਾ ਜਾਣਾ ਤਮਿਲਨਾਡੂ ਦੇ ਰੇਡੀ ਭਾਈਚਾਰੇ ਲਈ ਆਮ ਗੱਲ ਹੈ। ਰੇਡੀ, ਰਾਜ ਵਿੱਚ ਹੋਰ ਪਿਛੜਾ ਵਰਗ (ਓਬੀਸੀ) ਵਿੱਚ ਸ਼ਾਮਲ ਹੈ। ਰੇਡੀ, ਰਾਜ ਵਿੱਚ ਹੋਰ ਪਿਛੜਾ ਵਰਗ (ਓਬੀਸੀ) ਵਿੱਚ ਸ਼ਾਮਲ ਹਨ। ''ਮੇਰੇ ਪਿਤਾ ਪਰਿਵਾਰਕ ਪਰੰਪਰਾ ਨੂੰ ਨਹੀਂ ਤੋੜਨਾ ਚਾਹੁੰਦੇ ਸਨ, ਇਸਲਈ ਉਨ੍ਹਾਂ ਨੇ ਮੇਰਾ ਵਿਆਹ ਮੇਰੇ ਮਾਮਾ ਨਾਲ਼ ਕਰ ਦਿੱਤਾ,'' ਉਹ ਦੱਸਦੀ ਹਨ। ''ਮੈਂ ਇੱਕ ਸਾਂਝੇ ਪਰਿਵਾਰ ਵਿੱਚ ਰਹਿੰਦੀ ਸਾਂ। ਮੇਰੇ ਚਾਰ ਮਾਮੇ ਸਨ ਜਿਨ੍ਹਾਂ ਵਿੱਚੋਂ ਸਭ ਤੋਂ ਛੋਟਾ ਮਾਮਾ ਹੀ ਮੇਰਾ ਪਤੀ ਸੀ।''

ਜਦੋਂ ਸਰਨਯਾ 25 ਸਾਲਾਂ ਦੀ ਹੋਈ ਤਦ ਤੱਕ ਉਹ ਤਿੰਨ ਬੱਚਿਆਂ ਦੀ ਮਾਂ ਬਣ ਚੁੱਕੀ ਸਨ। ਤਿੰਨੋਂ ਬੱਚੇ ਜਨਮ ਤੋਂ ਹੀ ਮਨਾਖੇ ਸਨ। ਉਹ ਕਹਿੰਦੀ ਹਨ,''ਜਦੋਂ ਮੈਂ ਆਪਣੇ ਸਭ ਤੋਂ ਵੱਡੇ ਬੇਟੇ ਨੂੰ ਜਨਮ ਦਿੱਤਾ ਉਦੋਂ ਤੱਕ ਮੈਂ ਇਹ ਨਹੀਂ ਜਾਣਦੀ ਸਾਂ ਕਿ ਬੱਚੇ ਇੰਝ ਮਨਾਖੇ ਵੀ ਜਨਮ ਲੈਂਦੇ ਹਨ। ਜਦੋਂ ਉਹ ਪੈਦਾ ਹੋਇਆ ਤਦ ਮੇਰੀ ਉਮਰ ਸਿਰਫ਼ 17 ਸਾਲ ਦੀ ਸੀ। ਉਹਦੀਆਂ ਅੱਖਾਂ ਕਿਸੇ ਗੁੱਡੇ (ਪੁਤਲੇ) ਵਾਂਗਰ ਸਨ। ਮੈਂ ਸਿਰਫ਼ ਬਜ਼ੁਰਗ ਲੋਕਾਂ ਨੂੰ ਹੀ ਇਸ ਹਾਲ ਵਿੱਚ ਦੇਖਿਆ ਸੀ।''

ਕਰੀਬ 21 ਸਾਲ ਦੀ ਉਮਰੇ ਮੇਰਾ ਦੂਜਾ ਬੇਟਾ ਪੈਦਾ ਹੋਇਆ। ਸਰਨਯਾ ਕਹਿੰਦੀ ਹਨ,''ਮੈਨੂੰ ਉਮੀਦ ਸੀ ਕਿ ਘੱਟੋ-ਘੱਟ ਉਹ ਤਾਂ ਸਧਾਰਣ ਪੈਦਾ ਹੋਵੇਗਾ, ਪਰ ਪੰਜਵੇਂ ਮਹੀਨਿਆਂ ਦੇ ਅੰਦਰ-ਅੰਦਰ ਮੈਨੂੰ ਇਹ ਅਹਿਸਾਸ ਹੋ ਗਿਆ ਜਿਵੇਂ ਉਹ ਦੇਖਣ ਵਿੱਚ ਸਮਰੱਥ ਨਹੀਂ ਸੀ।'' ਜਦੋਂ ਦੂਜਾ ਬੇਟਾ ਹਾਲੇ ਦੋ ਸਾਲ ਦਾ ਹੀ ਹੋਇਆ ਸੀ ਤਦ ਸਰਨਯਾ ਦੇ ਪਤੀ ਕਿਸੇ ਹਾਦਸੇ ਦਾ ਸ਼ਿਕਾਰ ਹੋ ਗਏ ਤੇ ਕੋਮਾ ਵਿੱਚ ਚਲੇ ਗਏ। ਜਦੋਂ ਉਹ ਠੀਕ ਹੋਏ ਤਾਂ ਉਨ੍ਹਾਂ (ਸਰਨਯਾ) ਦੇ ਪਿਤਾ ਨੇ ਉਨ੍ਹਾਂ ਨੂੰ ਮੈਕੇਨਿਕ ਦੀ ਛੋਟੀ ਜਿਹੀ ਦੁਕਾਨ ਖੋਲ੍ਹ ਦਿੱਤੀ, ਜਿੱਥੇ ਉਹ ਟਰੱਕਾਂ ਦੀ ਮੁਰੰਮਤ ਦਾ ਕੰਮ ਕਰਦੇ।

ਘਟਨਾ ਨੂੰ ਦੋ ਸਾਲ ਬੀਤਣ ਬਾਅਦ ਸਰਨਯਾ ਨੇ ਇੱਕ ਬੇਟੀ ਨੂੰ ਜਨਮ ਦਿੱਤਾ। ''ਅਸੀਂ ਸੋਚਿਆ ਸੀ ਹੋਵੇ ਨਾ ਹੋਵੇ ਸਾਡੀ ਧੀ ਤਾਂ ਤੰਦਰੁਸਤ ਹੋਵੇਗੀ...'' ਉਨ੍ਹਾਂ ਨੇ ਕੰਬਦੀ ਅਵਾਜ਼ ਵਿੱਚ ਗੱਲ ਜਾਰੀ ਰੱਖੀ ਤੇ ਕਿਹਾ,''ਲੋਕਾਂ ਨੇ ਮੇਰੇ ਤਿੰਨੋਂ ਬੱਚਿਆਂ ਦੀ ਇਸ ਤਰੀਕੇ ਨਾਲ਼ ਹੋਈ ਪੈਦਾਇਸ਼ ਮਗਰਲਾ ਕਾਰਨ ਸਾਡੇ ਖ਼ੂਨ ਦੇ ਰਿਸ਼ਤੇ ਵਿੱਚ ਹੋਣ ਵਾਲ਼ੇ ਵਿਆਹ ਨੂੰ ਦੱਸਿਆ। ਉਨ੍ਹਾਂ ਕਿਹਾ ਇਸੇ ਕਾਰਨ ਕਰਕੇ ਮੇਰੇ ਬੱਚੇ ਦੇਖਣ ਵਿੱਚ ਅਸਮਰੱਥ ਹਨ। ਕਾਸ਼, ਮੈਨੂੰ ਇਹ ਗੱਲ ਪਹਿਲਾਂ ਪਤਾ ਹੁੰਦੀ।''

Photos from the wedding album of Saranya and Muthu. The bride Saranya (right) is all smiles
PHOTO • M. Palani Kumar
Photos from the wedding album of Saranya and Muthu. The bride Saranya (right) is all smiles
PHOTO • M. Palani Kumar

ਸਰਨਯਾ ਅਤੇ ਮੁੱਤੂ ਦੇ ਵਿਆਹ ਦੀਆਂ ਕੁਝ ਤਸਵੀਰਾਂ। ਦੁਲਹਨ ਬਣੀ ਸਰਨਯਾ ਮੁਸਕਰਾਉਂਦੀ ਨਜ਼ਰ ਆ ਰਹੀ ਹਨ

Saranya’s family in their home in Gummidipoondi, north of Chennai
PHOTO • M. Palani Kumar

ਚੇਨੱਈ ਦੇ ਉੱਤਰ ਵਿਖੇ ਪੈਂਦੇ ਗੁਮਦਿਮੀਪੁੰਡੀ ਵਿੱਚ ਸਰਨਯਾ ਦੇ ਪਰਿਵਾਰਕ ਮੈਂਬਰ ਇਕੱਠਿਆਂ ਸਮਾਂ ਗੁਜ਼ਾਰਦੇ ਹੋਏ

ਉਨ੍ਹਾਂ ਦੇ ਵੱਡੇ ਬੇਟੇ ਨੂੰ ਮਾਨਸਿਕ ਪਰੇਸ਼ਾਨੀ ਹੈ ਜਿਸ ਕਾਰਨ ਕਰਕੇ ਉਨ੍ਹਾਂ ਨੂੰ ਮਿਰਗੀ ਦੇ ਦੌਰੇ ਪੈਂਦੇ ਹਨ ਤੇ ਉਹਦੇ ਇਲਾਜ ਵਿੱਚ ਹਰ ਮਹੀਨੇ 1.500 ਰੁਪਏ ਦਾ ਖਰਚਾ ਹੁੰਦਾ ਹੈ। ਦੋਵਾਂ ਬੇਟਿਆਂ ਦੇ ਸਕੂਲ ਦੀ ਸਲਾਨਾ ਫੀਸ 8,000 ਰੁਪਏ ਲੱਗਦੀ ਹੈ। ਬੇਟੀ ਦੇ ਸਕੂਲ ਦੀ ਪੜ੍ਹਾਈ ਮੁਫ਼ਤ ਹੈ। ਉਹ ਕਹਿੰਦੀ ਹਨ,''ਮੇਰੇ ਪਤੀ ਸਾਡਾ ਸਾਰਿਆਂ ਦਾ ਖ਼ਿਆਲ ਰੱਖਦੇ ਸਨ। ਉਹ 500-600 ਰੁਪਏ ਦਿਹਾੜੀ ਕਮਾਉਂਦੇ ਸਨ।''

ਸਾਲ 2021 ਵਿੱਚ ਦਿਲ ਦਾ ਦੌਰਾ ਪੈਣ ਕਾਰਨ ਪਤੀ ਦੀ ਮੌਤ ਹੋਣ ਤੋਂ ਬਾਅਦ ਹੀ ਸਰਨਯਾ ਉਸੇ ਇਲਾਕੇ ਵਿੱਚ ਸਥਿਤ ਆਪਣੇ ਪੇਕੇ ਪਰਿਵਾਰ ਰਹਿਣ ਆ ਗਈ। ਉਹ ਕਹਿੰਦੀ ਹਨ,''ਹੁਣ ਮੇਰੇ ਮਾਪੇ ਹੀ ਮੇਰਾ ਸਹਾਰਾ ਹਨ। ਆਪਣੇ ਬੱਚਿਆਂ ਬੱਚਿਆਂ ਦੀ ਦੇਖਭਾਲ ਮੈਨੂੰ ਇਕੱਲਿਆਂ ਹੀ ਕਰਨੀ ਪੈਂਦੀ ਹੈ ਤੇ ਮੈਂ ਹੱਸਣਾ ਤੱਕ ਭੁੱਲ ਗਈ ਹਾਂ।''

ਸਰਨਯਾ ਦੇ ਪਿਤਾ ਇੱਕ ਪਾਵਰਲੂਮ ਫ਼ੈਕਟਰੀ ਵਿੱਚ ਕੰਮ ਕਰਦੇ ਹਨ ਤੇ ਮਹੀਨੇ ਦਾ 15,000 ਰੁਪਏ ਕਮਾਉਂਦੇ ਹਨ। ਇਸ ਵਾਸਤੇ ਉਨ੍ਹਾਂ ਨੂੰ ਦਿਹਾੜੀ ਤੋੜਨ ਦੀ ਛੋਟ ਨਹੀਂ। ਉਨ੍ਹਾਂ ਦੀ ਮਾਂ ਨੂੰ ਹਰ ਮਹੀਨੇ ਅਪੰਗਤਾ ਦੀ ਪੈਨਸ਼ਨ ਵਜੋਂ 1,000 ਰੁਪਏ ਮਿਲ਼ਦੇ ਹਨ। ਸਰਨਯਾ ਕਹਿੰਦੀ ਹਨ,''ਮੇਰੇ ਪਿਤਾ ਹੁਣ ਬੁੱਢੇ ਹੋ ਰਹੇ ਹਨ। ਉਹ ਮਹੀਨੇ ਦੇ 30 ਦੇ 30 ਦਿਨ ਕੰਮ ਨਹੀਂ ਕਰ ਸਕਦੇ ਤੇ ਇਸਲਈ ਸਾਡਾ ਖ਼ਰਚਾ ਚੁੱਕਣ ਲਈ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀ ਆਉਂਦੀ ਹੈ। ਮੈਨੂੰ ਹਰ ਵੇਲ਼ੇ ਆਪਣੇ ਬੱਚਿਆਂ ਦੇ ਨਾਲ਼ ਰਹਿਣਾ ਪੈਂਦਾ ਹੈ। ਇਸਲਈ ਮੈਂ ਆਪ ਵੀ ਕਿਤੇ ਕੰਮ ਕਰਨ ਨਹੀਂ ਜਾ ਸਕਦੀ।'' ਹਾਂ ਜੇਕਰ ਕਿਤੇ ਪੱਕੀ ਸਰਕਾਰੀ ਨੌਕਰੀ ਮਿਲ਼ ਜਾਵੇ ਤਾਂ ਇੱਕ ਮਦਦ ਹੋ ਸਕਦੀ ਹੈ। ਉਨ੍ਹਾਂ ਨੇ ਕਈ ਥਾਵੇਂ ਬਿਨੈ ਕੀਤਾ ਹੋਇਆ ਹੈ, ਪਰ ਅਜੇ ਤੱਕ ਕਿਸੇ ਪਾਸਿਓਂ ਸੁੱਖ ਦੀ ਖ਼ਬਰ ਨਹੀਂ ਆਈ।

ਸਰਨਯਾ ਨੂੰ ਰੋਜ਼ਮੱਰਾ ਦੀਆਂ ਇਨ੍ਹਾਂ ਸਮੱਸਿਆਵਾਂ ਨਾਲ਼ ਦੋ-ਚਾਰ ਹੁੰਦੇ-ਹੁੰਦੇ ਕਈ ਵਾਰੀਂ ਆਤਮ-ਹੱਤਿਆ ਤੱਕ ਦਾ ਵਿਚਾਰ ਵੀ ਆ ਜਾਂਦਾ ਹੈ। ''ਮੈਂ ਸਿਰਫ਼ ਆਪਣੀ ਧੀ ਲਈ ਜਿਓਂ ਰਹੀ ਹਾਂ,'' ਉਹ ਕਹਿੰਦੀ ਹਨ। ''ਉਹ ਮੈਨੂੰ ਕਹਿੰਦੀ,'ਸਾਡੇ ਪਿਤਾ ਨੇ ਤਾਂ ਸਾਨੂੰ ਛੱਡ ਦਿੱਤਾ। ਪਰ ਤੂੰ ਸਾਡੇ ਲਈ ਕੁਝ ਸਾਲ ਤਾਂ ਜੀ ਲੈ, ਫਿਰ ਭਾਵੇਂ ਚਲੀ ਜਾਵੀਂ'।''

Balaraman is helping his granddaughter get ready for school. Saranya's parents are her only support system
PHOTO • M. Palani Kumar

ਬਾਲਾਰਮਨ ਆਪਣੀ ਦੋਹਤੀ ਨੂੰ ਸਕੂਲ ਜਾਣ ਲਈ ਤਿਆਰ ਕਰ ਰਹੇ ਹਨ। ਸਰਨਯਾ ਦੇ ਮਾਪੇ ਹੀ ਇੱਕੋ ਇੱਕ ਸਹਾਰਾ ਹਨ ਜਿੰਨ੍ਹਾਂ ' ਤੇ ਉਹ ਭਰੋਸਾ ਕਰਦੀ ਹਨ

Saranya begins her day at 4 a.m. She must finish household chores before she wakes up her children and gets them ready for school
PHOTO • M. Palani Kumar

ਸਰਨਯਾ ਹਰ ਰੋਜ਼ ਸਵੇਰੇ 4:00 ਵਜੇ ਉੱਠਦੀ ਹਨ। ਘਰ ਦੇ ਕੰਮ ਮੁਕਾਉਂਦੀ ਹਨ ਅਤੇ ਬੱਚਿਆਂ ਨੂੰ ਉਠਾਉਂਦੀ ਤੇ ਫਿਰ ਸਕੂਲ ਲਈ ਤਿਆਰ ਕਰਦੀ ਹਨ

Saranya with her son Manase on her lap. 'My second son [Manase] won't eat if I am not there'
PHOTO • M. Palani Kumar

ਸਰਨਯਾ ਆਪਣੇ ਬੇਟੇ ਮਨਸੇ ਨੂੰ ਲਾਡ ਕਰਦੀ ਹੋਈ , ਜੋ ਆਪਣੀ ਮਾਂ ਦੀ ਗੋਦ ਵਿੱਚ ਪਿਆ ਹੈ। ' ਜੇ ਮੈਂ ਨੇੜੇ ਨਾ ਹੋਵਾਂ , ਤਾਂ ਮੇਰਾ ਦੂਜਾ ਪੁੱਤਰ ਖਾਣਾ ਨਹੀਂ ਖਾਂਦਾ '

Manase asleep on the floor in the house in Gummidipoondi
PHOTO • M. Palani Kumar

ਮਨਾਸੇ ਗੁਮਮਿਡੀਪੁੰਡੀ ਵਿਖੇ ਘਰ ਦੇ ਫ਼ਰਸ਼ ' ਤੇ ਪਿਆ ਹੈ

Saranya's daughter, Lebana has learnt to take care of herself and her belongings
PHOTO • M. Palani Kumar

ਲੇਬਨਾ ਆਪਣੇ ਦੋ ਵੱਡੇ ਭਰਾਵਾਂ ਨਾਲੋਂ ਵਧੇਰੇ ਆਤਮ-ਨਿਰਭਰ ਹੈ। ਉਹ ਸੁਚੱਜੇ ਤਰੀਕੇ ਨਾਲ਼ ਰਹਿੰਦੀ ਹੈ ਅਤੇ ਜਾਣਦੀ ਹੈ ਕਿ ਆਪਣੇ ਆਪ ਦੀ ਦੇਖਭਾਲ ਕਿਵੇਂ ਕਰਨੀ ਹੈ

Lebana listening to Tamil songs on Youtube on her mother's phone; she sometimes hums the tunes
PHOTO • M. Palani Kumar

ਲੇਬਨਾ ਆਪਣੀ ਮਾਂ ਦੇ ਫੋਨ ਤੋਂ ਯੂਟਿਊਬ ' ਤੇ ਤਾਮਿਲ ਗਾਣੇ ਸੁਣ ਰਹੀ ਹੈ। ਜਦੋਂ ਉਹ ਗਾਣੇ ਨਹੀਂ ਸੁਣਦੀ , ਤਾਂ ਉਹ ਉਹਨਾਂ ਨੂੰ ਗੁਣਗੁਣਾਉਂਦੀ ਹੈ

Manase loves his wooden toy car. He spends most of his time playing with it while at home
PHOTO • M. Palani Kumar

ਮਨਾਸੇ ਨੂੰ ਲੱਕੜ ਦੀ ਬਣੀ ਆਪਣੀ ਖਿਡੌਣਾ ਕਾਰ ਪਸੰਦ ਹੈ। ਉਹ ਆਪਣਾ ਜ਼ਿਆਦਾਤਰ ਸਮਾਂ ਘਰ ਵਿੱਚ ਕਾਰ ਨਾਲ਼ ਖੇਡਦੇ ਹੋਏ ਬਿਤਾਉਂਦਾ ਹੈ

Thangam. R playing with her grandson Manase. She gets a pension of Rs. 1,000 given to persons with disability and she spends it on her grandchildren
PHOTO • M. Palani Kumar

ਟੰਗਮ ਆਰ. ਆਪਣੇ ਦੋਹਤੇ ਐਮਐਨਐਸ ਨਾਲ਼ ਖੇਡ ਰਹੀ ਹਨ। ਉਨ੍ਹਾਂ ਨੂੰ ਆਪਣੀ ਸਰੀਰਕ ਪੱਖੋਂ ਅਪਾਹਜਤਾ ਦੇ ਕਾਰਨ ਪੈਨਸ਼ਨ ਦੇ ਰੂਪ ਵਿੱਚ 1,000 ਰੁਪਏ ਪ੍ਰਤੀ ਮਹੀਨਾ ਮਿਲਦੇ ਹਨ , ਜੋ ਕਿ ਉਹ ਆਪਣੇ ਦੋਹਤੇ-ਦੋਹਤੀ ' ਤੇ ਖਰਚ ਕਰਦੀ ਹਨ

Lebana with her grandmother. The young girl identifies people's emotions through their voice and responds
PHOTO • M. Palani Kumar

ਲੈਬਨਾ ਆਪਣੀ ਦਾਦੀ ਨੂੰ ਗੰਢ ਨਾਲ਼ ਬੰਨ੍ਹ ਰਹੀ ਹੈ। ਉਹ ਇੱਕ ਦਿਆਲੂ ਦਿਲ ਵਾਲੀ ਕੁੜੀ ਹੈ ਅਤੇ ਦੂਜਿਆਂ ਦੀਆਂ ਭਾਵਨਾਵਾਂ ਪ੍ਰਤੀ ਬਹੁਤ ਸੰਵੇਦਨਸ਼ੀਲ ਹੈ। ਲੇਬਨਾਨ ਇਨ੍ਹਾਂ ਭਾਵਨਾਵਾਂ ਨੂੰ ਸਿਰਫ ਆਵਾਜ਼ ਅਤੇ ਛੋਹ ਰਾਹੀਂ ਮਹਿਸੂਸ ਕਰ ਸਕਦਾ ਹੈ।

Balaraman is a loving grandfather and helps take care of the children. He works in a powerloom factory
PHOTO • M. Palani Kumar

ਬਲਰਾਮਨ ਆਪਣੇ ਤਿੰਨੋਂ ਦੋਹਤੇ-ਦੋਹਤੀ ਨੂੰ ਬੜੇ ਪਿਆਰ ਨਾਲ਼ ਪਾਲਦੇ ਹਨ। ਉਹ ਇੱਕ ਪਾਵਰਲੂਮ ਫੈਕਟਰੀ ਵਿੱਚ ਕੰਮ ਕਰਦੇ ਹਨ ਅਤੇ ਜਦੋਂ ਉਹ ਕੰਮ ' ਤੇ ਨਹੀਂ ਜਾਂਦੇ , ਤਾਂ ਉਹ ਘਰ ਦੇ ਹੋਰ ਕੰਮਾਂ ਵਿੱਚ ਮਦਦ ਕਰਦੇ ਹੈ

Balaraman (left) takes his eldest grandson Meshak (centre) to the terrace every evening for a walk. Meshak needs constant monitoring because he suffers frequently from epileptic seizures. Sometimes his sister Lebana (right) joins them
PHOTO • M. Palani Kumar

ਬਲਰਮਨ (ਖੱਬੇ) ਆਪਣੇ ਵੱਡੇ ਦੋਹਤੇ ਮੇਸ਼ਾਕ (ਵਿਚਕਾਰ) ਨੂੰ ਹਰ ਰੋਜ਼ ਸੈਰ ਕਰਨ ਲਈ ਘਰ ਦੀ ਛੱਤ ' ਤੇ ਲੈ ਜਾਂਦੇ ਹਨ। ਕਈ ਵਾਰ ਲੇਬਨਾ ਵੀ ਉਨ੍ਹਾਂ ਦੇ ਨਾਲ਼ ਜਾਂਦੀ ਹੈ , ਅਤੇ ਉਸ ਦੇ ਨਾਲ਼ ਜਾਣ ਨਾਲ਼ ਸ਼ਾਮ ਦੀ ਸੈਰ ਮਜ਼ੇਦਾਰ ਹੋ ਜਾਂਦੀ ਹੈ

Lebana likes playing on the terrace of their building. She brings her friends to play along with her
PHOTO • M. Palani Kumar

ਲੇਬਨਾ ਨੂੰ ਘਰ ਦੀ ਛੱਤ ਤੇ ਖੇਡਣਾ ਵੀ ਪਸੰਦ ਹੈ। ਉਹ ਆਪਣੇ ਖਿਡੌਣਿਆਂ ਨੂੰ ਛੱਤ ' ਤੇ ਲੈ ਜਾਂਦੀ ਹੈ ਅਤੇ ਉਹਨਾਂ ਨਾਲ਼ ਖੇਡਦੀ ਹੈ

Lebana pleading with her mother to carry her on the terrace of their house in Gummidipoondi
PHOTO • M. Palani Kumar

ਗੁਮਮਿਦੀਪੁੰਡੀ ਵਿੱਚ ਆਪਣੇ ਘਰ ਦੀ ਛੱਤ ' ਤੇ ਖੇਡਦੀ ਹੋਈ ਲੈਬਨਾ ਆਪਣੀ ਮਾਂ ਦੀ ਗੋਦੀ ਚੜ੍ਹਨ ਦੀ ਜਿੱਦ ਕਰਦੀ ਹੈ

Despite the daily challenges of caring for her three children, Saranya finds peace in spending time with them at home
PHOTO • M. Palani Kumar

ਆਪਣੇ ਮਨਾਖੇ ਬੱਚਿਆਂ ਦੀ ਦੇਖਭਾਲ ਕਰਨ ਵਿੱਚ ਉਸ ਨੂੰ ਦਰਪੇਸ਼ ਸਾਰੀਆਂ ਚੁਣੌਤੀਆਂ ਦੇ ਬਾਵਜੂਦ , ਸਰਨਯਾ ਨੂੰ ਉਨ੍ਹਾਂ ਨਾਲ਼ ਘਰ ਵਿੱਚ ਸਮਾਂ ਬਿਤਾਉਣ ਵਿੱਚ ਮਨ ਦੀ ਬਹੁਤ ਸ਼ਾਂਤੀ ਮਿਲਦੀ ਹੈ

After getting her children ready for school, Saranya likes to sit on the stairs and eat her breakfast. It is the only time she gets to herself
PHOTO • M. Palani Kumar

ਆਪਣੇ ਬੱਚਿਆਂ ਨੂੰ ਸਕੂਲ ਲਈ ਤਿਆਰ ਕਰਨ ਤੋਂ ਬਾਅਦ , ਸਰਨਯਾ ਪੌੜੀਆਂ ' ਤੇ ਬੈਠ ਕੇ ਨਾਸ਼ਤਾ ਕਰ ਰਹੀ ਹੈ। ਉਹ ਇਕੱਲਿਆਂ ਖਾਣਾ ਪਸੰਦ ਕਰਦੇ ਹਨ। ਇਹੀ ਇੱਕੋ ਇੱਕ ਸਮਾਂ ਹੈ ਜਦੋਂ ਉਹ ਆਪਣੇ ਆਪ ਨਾਲ਼ ਬਿਤਾਉਂਦੀ ਹਨ

Saranya is blowing bubbles with her daughter outside their house in Gummidipoondi. 'It is my daughter who has kept me alive'
PHOTO • M. Palani Kumar

ਸਰਨਯਾ ਗੁਮਮਿਦੀਪੁੰਡੀ ਵਿੱਚ ਆਪਣੇ ਘਰ ਦੇ ਬਾਹਰ ਆਪਣੀ ਧੀ ਨਾਲ਼ ਬੁਲਬੁਲੇ ਉਡਾ ਰਹੀ ਹਨ। ' ਇਹ ਮੇਰੀ ਧੀ ਹੈ ਜਿਹ ਨੇ ਮੈਨੂੰ ਜ਼ਿੰਦਾ ਰੱਖਿਆ ਹੈ '

'I have to be with my children all the time. I am unable to get a job'
PHOTO • M. Palani Kumar

' ਮੈਨੂੰ ਹਰ ਸਮੇਂ ਆਪਣੇ ਬੱਚਿਆਂ ਦੇ ਨਾਲ਼ ਰਹਿਣਾ ਪੈਂਦਾ ਹੈ। ਮੈਂ ਚਾਹ ਕੇ ਵੀ ਕੁਝ ਨਹੀਂ ਕਰ ਸਕਦੀ'


ਇਹ ਸਟੋਰੀ ਮੂਲ਼ ਰੂਪ ਵਿੱਚ ਤਮਿਲ ਭਾਸ਼ਾ ਵਿੱਚ ਲਿਖੀ ਗਈ ਸੀ ਤੇ ਫਿਰ ਐੱਸ. ਸੈਨਥਾਲੀਰ ਨੇ ਇਹਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ।

ਤਰਜਮਾ: ਕਮਲਜੀਤ ਕੌਰ

M. Palani Kumar

ಪಳನಿ ಕುಮಾರ್ ಅವರು ಪೀಪಲ್ಸ್ ಆರ್ಕೈವ್ ಆಫ್ ರೂರಲ್ ಇಂಡಿಯಾದ ಸ್ಟಾಫ್ ಫೋಟೋಗ್ರಾಫರ್. ದುಡಿಯುವ ವರ್ಗದ ಮಹಿಳೆಯರು ಮತ್ತು ಅಂಚಿನಲ್ಲಿರುವ ಜನರ ಬದುಕನ್ನು ದಾಖಲಿಸುವುದರಲ್ಲಿ ಅವರಿಗೆ ಆಸಕ್ತಿ. ಪಳನಿ 2021ರಲ್ಲಿ ಆಂಪ್ಲಿಫೈ ಅನುದಾನವನ್ನು ಮತ್ತು 2020ರಲ್ಲಿ ಸಮ್ಯಕ್ ದೃಷ್ಟಿ ಮತ್ತು ಫೋಟೋ ದಕ್ಷಿಣ ಏಷ್ಯಾ ಅನುದಾನವನ್ನು ಪಡೆದಿದ್ದಾರೆ. ಅವರು 2022ರಲ್ಲಿ ಮೊದಲ ದಯನಿತಾ ಸಿಂಗ್-ಪರಿ ಡಾಕ್ಯುಮೆಂಟರಿ ಫೋಟೋಗ್ರಫಿ ಪ್ರಶಸ್ತಿಯನ್ನು ಪಡೆದರು. ಪಳನಿ ತಮಿಳುನಾಡಿನ ಮ್ಯಾನ್ಯುವಲ್‌ ಸ್ಕ್ಯಾವೆಂಜಿಗ್‌ ಪದ್ಧತಿ ಕುರಿತು ಜಗತ್ತಿಗೆ ತಿಳಿಸಿ ಹೇಳಿದ "ಕಕ್ಕೂಸ್‌" ಎನ್ನುವ ತಮಿಳು ಸಾಕ್ಷ್ಯಚಿತ್ರಕ್ಕೆ ಛಾಯಾಗ್ರಾಹಕರಾಗಿ ಕೆಲಸ ಮಾಡಿದ್ದಾರೆ.

Other stories by M. Palani Kumar
Editor : S. Senthalir

ಸೆಂದಳಿರ್ ಪೀಪಲ್ಸ್ ಆರ್ಕೈವ್ ಆಫ್ ರೂರಲ್ ಇಂಡಿಯಾದಲ್ಲಿ ಸಹಾಯಕ ಸಂಪಾದಕರು. ಅವರು ಲಿಂಗ, ಜಾತಿ ಮತ್ತು ಶ್ರಮದ ವಿಭಜನೆಯ ಬಗ್ಗೆ ವರದಿ ಮಾಡುತ್ತಾರೆ. ಅವರು 2020ರ ಪರಿ ಫೆಲೋ ಆಗಿದ್ದರು

Other stories by S. Senthalir
Translator : Kamaljit Kaur

ಕಮಲಜಿತ್ ಕೌರ್ ಪಂಜಾಬ್‌ನ ಸ್ವತಂತ್ರ ಅನುವಾದಕರು. ಅವರು ಪಂಜಾಬಿ ಸಾಹಿತ್ಯದಲ್ಲಿ ಎಂಎ ಮಾಡಿದ್ದಾರೆ. ಕಮಲಜಿತ್ ಸಮತೆ ಮತ್ತು ಸಮಾನತೆಯ ಜಗತ್ತಿನಲ್ಲಿ ನಂಬಿಕೆ ಇಟ್ಟಿದ್ದಾರೆ ಮತ್ತು ಅದನ್ನು ಸಾಧ್ಯವಾಗಿಸುವ ನಿಟ್ಟಿನಲ್ಲಿ ಕೆಲಸ ಮಾಡುತ್ತಿದ್ದಾರೆ.

Other stories by Kamaljit Kaur