ਮੈਂ ਕਿਤੇ ਲਿਖਿਆ ਹੈ ਕਿ ਤੁਹਾਡੇ ਕੋਲ਼ ਇੰਨੀ ਜ਼ੁਰੱਅਤ ਹੈ ਕਿ ਸਾਨੂੰ ਜੜ੍ਹੋਂ ਪੁੱਟ ਕੇ ਪਾਣੀ ਵਿੱਚ ਡੁਬੋ ਸਕੋ। ਪਰ ਦੇਖਿਓ ਛੇਤੀ ਹੀ ਉਹ ਦਿਨ ਵੀ ਆਉਣਾ ਜਿਸ ਦਿਨ ਤੁਹਾਡੇ ਜੋਗਾ ਪਾਣੀ ਵੀ ਨਹੀਂ ਬਚਣਾ। ਤੁਸੀਂ ਸਾਡੀ ਜ਼ਮੀਨ, ਸਾਡਾ ਪਾਣੀ ਚੁਰਾ ਸਕਦੇ ਹੋ ਪਰ ਅਸੀਂ ਵੀ ਹਾਰ ਨਹੀਂ ਮੰਨਾਂਗੇ ਅਤੇ ਆਪਣੀਆਂ ਆਉਣ ਵਾਲ਼ੀਆਂ ਪੀੜ੍ਹੀਆਂ ਦੇ ਭਵਿੱਖ ਲਈ ਲੜਦੇ ਤੇ ਮਰਦੇ ਰਹਾਂਗੇ। ਜਲ, ਜੰਗਲ ਅਤੇ ਜ਼ਮੀਨ ਵਾਸਤੇ ਸਾਡਾ ਇਹ ਸੰਘਰਸ਼ ਸਾਡੇ ਇਕੱਲਿਆਂ ਦਾ ਨਹੀਂ ਹੈ ਇਹ ਕੁਦਰਤ ਨਾਲ਼ ਜੁੜੇ ਰਹਿਣ ਦੀ ਖ਼ਾਹਿਸ਼ ਕਰਨ ਵਾਲ਼ੇ ਹਰ ਇਨਸਾਨ ਦੀ ਲੜਾਈ ਹੈ। ਆਦਿਵਾਸੀ ਕੁਦਰਤ ਨਾਲ਼ ਸੰਤੁਲਨ ਅਤੇ ਦੋਸਤੀ ਕਾਇਮ ਕਰਕੇ ਰਹਿੰਦੇ ਹਨ। ਅਸੀਂ ਸੋਚ ਵੀ ਨਹੀਂ ਸਕਦੇ ਕਿ ਅਸੀਂ ਇਸ ਕੁਦਰਤ ਨਾਲ਼ੋਂ ਨਿਖੜ ਜਾਈਏ। ਮੇਰੇ ਵੱਲੋਂ ਦੇਹਵਾਲੀ ਭੀਲੀ ਭਾਸ਼ਾ ਵਿੱਚ ਲਿਖੀਆਂ ਬਹੁਤੇਰੀਆਂ ਕਵਿਤਾਵਾਂ ਵਿੱਚ, ਮੈਂ ਆਪਣੇ ਲੋਕਾਂ ਦੀਆਂ ਕਦਰਾਂ-ਕੀਮਤਾਂ ਨੂੰ ਸੰਭਾਲ਼ਣ ਦੀ ਕੋਸ਼ਿਸ਼ ਕੀਤੀ ਹੈ।

ਆਦਿਵਾਸੀ ਭਾਈਚਾਰਿਆਂ ਪ੍ਰਤੀ ਸਾਡਾ ਅੱਜ ਦਾ ਸੰਸਾਰ ਦ੍ਰਿਸ਼ਟੀਕੋਣ ਹੀ ਆਉਣ ਵਾਲ਼ੀਆਂ ਪੀੜ੍ਹੀਆਂ ਲਈ ਇੱਕ ਬੁਨਿਆਦ ਸਾਬਤ ਹੋ ਸਕਦਾ ਹੈ। ਜਾਂ ਤਾਂ ਤੁਸੀਂ ਸਮੂਹਿਕ ਆਤਮ-ਹੱਤਿਆਵਾਂ ਲਈ ਤਿਆਰ ਹੋ ਜਾਓ, ਜੇ ਨਹੀਂ ਤਾਂ ਉਦੋਂ ਤੀਕਰ ਤੁਹਾਡੇ ਕੋਲ਼ ਉਸ ਜੀਵਨ, ਉਸ ਸੰਸਾਰ ਦ੍ਰਿਸ਼ਟੀਕਣ ਵਿੱਚ ਵਾਪਸ ਮੁੜਨ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ।

ਦੇਹਵਾਲੀ ਭੀਲੀ ਭਾਸ਼ਾ ਵਿੱਚ ਇਸ ਕਵਿਤਾ ਦਾ ਪਾਠ ਕਰਦਿਆਂ ਜਤਿੰਦਰ ਵਸਾਵਾ ਨੂੰ ਸੁਣੋ

ਅੰਗਰੇਜ਼ੀ ਵਿੱਚ ਅਨੁਵਾਦਤ ਇਸ ਕਵਿਤਾ ਦਾ ਪਾਠ ਕਰਦਿਆਂ ਪ੍ਰਤਿਸ਼ਠਾ ਪਾਂਡਿਆ ਨੂੰ ਸੁਣੋ

ਪੈਰ ਧਰਨ ਜੋਗੀ ਜ਼ਮੀਨ

ਭਰਾਵਾ
ਮੇਰੇ ਭਰਾਵਾ, ਤੂੰ ਕਿੱਥੇ ਸਮਝਣਾ
ਪੱਥਰ ਪੀਹਣਾ ਕੀ ਹੁੰਦਾ
ਤੇ ਮਿੱਟੀ ਨੂੰ ਸਾੜਨ ਦਾ ਮਤਲਬ ਕੀ ਹੁੰਦਾ
ਤੂੰ ਜਾਣਦੈ?
ਤੂੰ ਤਾਂ ਬੜਾ ਖ਼ੁਸ਼ ਏਂ
ਆਪਣੇ ਘਰ ਨੂੰ ਰੁਸ਼ਨਾ ਕੇ
ਬ੍ਰਹਿਮੰਡ ਦੀ ਊਰਜਾ ਨੂੰ ਕਾਬੂ ਕਰ
ਤੂੰ ਕਿੱਥੇ ਸਮਝਣ ਵਾਲ਼ਾ
ਕਿ
ਪਾਣੀ ਦੀ ਬੂੰਦ ਦਾ ਮਰਨਾ ਕੀ ਹੁੰਦੈ?
ਤੂੰ ਧਰਤੀ ਦੀ ਸਰਵੋਤਮ ਸਿਰਜਣਾ ਜੋ ਹੈਂ
ਤੇਰੇ ਸਰਉੱਚ ਹੋਣ ਦਾ ਵੱਡਾ ਸਬੂਤ ਹੈ
“ਲੇਬੋਰਟਰੀ”
ਤੂੰ ਕੀ ਲੈਣਾ ਜੀਵ-ਜੰਤੂਆਂ ਤੋਂ?
ਤੈਨੂੰ ਰੁੱਖਾਂ ਦਾ ਕੀ ਦਰਦ?
ਤੇਰੇ ਸੁਪਨੇ ਤਾਂ ਅਸਮਾਨੀਂ ਘਰ ਬਣਾਉਂਦੇ
ਤੂੰ ਧਰਤੀ ਦਾ ਲਾਡਲਾ ਨਾ ਰਿਹਾ
ਭਰਾਵਾ, ਬੁਰਾ ਤਾਂ ਨਹੀਂ ਮੰਨੇਗਾ
ਤੈਨੂੰ “ਮੂਨ ਮੈਨ” ਕਹਿ ਦਿਆਂ ਤਾਂ
ਆਖ਼ਰ ਤੂੰ ਪੰਛੀ ਤਾਂ ਨਹੀਂ
ਪਰ
ਉਡਾਰੀ ਦੇ ਸੁਪਨੇ ਤਾਂ ਦੇਖਦਾ ਏਂ
ਤੂੰ ਪੜ੍ਹਿਆ-ਲਿਖਿਆ ਏਂ,
ਛੇਤੀ ਮੰਨੇਗਾ ਕਿੱਥੇ
ਪਰ ਭਰਾਵਾ, ਸਾਡੇ ਅਨਪੜ੍ਹਾਂ ਲਈ
ਹੋ ਸਕੇ ਤਾਂ ਇੰਨਾ ਜ਼ਰੂਰ ਕਰੀਂ
ਪੈਰ ਧਰਨ ਜੋਗੀ ਜ਼ਮੀਨ ਛੱਡ ਜਾਵੀਂ
ਭਰਾਵਾ,
ਮੇਰੇ ਭਰਾਵਾ, ਤੂੰ ਕਿੱਥੇ ਸਮਝਣਾ
ਪੱਥਰ ਪੀਹਣਾ ਕੀ ਹੁੰਦਾ
ਤੇ ਮਿੱਟੀ ਨੂੰ ਸਾੜਨ ਦਾ ਮਤਲਬ ਕੀ ਹੁੰਦਾ
ਤੂੰ ਜਾਣਦੈ?
ਤੂੰ ਤਾਂ ਬੜਾ ਖ਼ੁਸ਼ ਏਂ
ਆਪਣੇ ਘਰ ਨੂੰ ਰੁਸ਼ਨਾ ਕੇ
ਬ੍ਰਹਿਮੰਡ ਦੀ ਊਰਜਾ ਨੂੰ ਕਾਬੂ ਕਰ
ਤੂੰ ਕਿੱਥੇ ਸਮਝਣ ਵਾਲ਼ਾ
ਕਿ
ਪਾਣੀ ਦੀ ਬੂੰਦ ਦਾ ਮਰਨਾ ਕੀ ਹੁੰਦੈ?
ਤੂੰ ਧਰਤੀ ਦੀ ਸਰਵੋਤਮ ਸਿਰਜਣਾ ਜੋ ਹੈਂ।

ਤਰਜਮਾ: ਕਮਲਜੀਤ ਕੌਰ

Poem and Text : Jitendra Vasava

ಜಿತೇಂದ್ರ ವಾಸವ ಗುಜರಾತಿನ ನರ್ಮದಾ ಜಿಲ್ಲೆಯ ಮಹುಪಾದ ಗ್ರಾಮದ ಕವಿಯಾಗಿದ್ದು, ಅವರು ದೆಹ್ವಾಲಿ ಭಿಲಿ ಭಾಷೆಯಲ್ಲಿ ಬರೆಯುತ್ತಾರೆ. ಅವರು ಆದಿವಾಸಿ ಸಾಹಿತ್ಯ ಅಕಾಡೆಮಿಯ (2014) ಸ್ಥಾಪಕ ಅಧ್ಯಕ್ಷರು ಮತ್ತು ಬುಡಕಟ್ಟು ಧ್ವನಿಗಳಿಗೆ ಮೀಸಲಾದ ಲಖರಾ ಎಂಬ ಕಾವ್ಯ ನಿಯತಕಾಲಿಕದ ಸಂಪಾದಕರಾಗಿದ್ದಾರೆ. ಆದಿವಾಸಿ ಮೌಖಿಕ ಸಾಹಿತ್ಯದ ಬಗ್ಗೆ ನಾಲ್ಕು ಪುಸ್ತಕಗಳನ್ನು ಸಹ ಪ್ರಕಟಿಸಿದ್ದಾರೆ. ಇವರ ಡಾಕ್ಟರೇಟ್ ಸಂಶೋಧನೆಯು ನರ್ಮದಾ ಜಿಲ್ಲೆಯ ಭಿಲ್ಲ ಜನರ ಮೌಖಿಕ ಜಾನಪದ ಕಥೆಗಳ ಸಾಂಸ್ಕೃತಿಕ ಮತ್ತು ಪೌರಾಣಿಕ ಅಂಶಗಳ ಮೇಲೆ ಕೇಂದ್ರೀಕರಿಸಿದೆ. ಪರಿಯಲ್ಲಿ ಪ್ರಕಟವಾಗುತ್ತಿರುವ ಅವರ ಕವಿತೆಗಳು ಅವರ ಮುಂಬರುವ ಮತ್ತು ಮೊದಲ ಕವನ ಸಂಕಲನದಿಂದ ಆಯ್ದುಕೊಳ್ಳಲಾಗಿದೆ.

Other stories by Jitendra Vasava
Illustration : Labani Jangi

ಲಬಾನಿ ಜಂಗಿ 2020ರ ಪರಿ ಫೆಲೋ ಆಗಿದ್ದು, ಅವರು ಪಶ್ಚಿಮ ಬಂಗಾಳದ ನಾಡಿಯಾ ಜಿಲ್ಲೆ ಮೂಲದ ಅಭಿಜಾತ ಚಿತ್ರಕಲಾವಿದರು. ಅವರು ಕೋಲ್ಕತ್ತಾದ ಸಾಮಾಜಿಕ ವಿಜ್ಞಾನಗಳ ಅಧ್ಯಯನ ಕೇಂದ್ರದಲ್ಲಿ ಕಾರ್ಮಿಕ ವಲಸೆಯ ಕುರಿತು ಸಂಶೋಧನಾ ಅಧ್ಯಯನ ಮಾಡುತ್ತಿದ್ದಾರೆ.

Other stories by Labani Jangi
Translator : Kamaljit Kaur

ಕಮಲಜಿತ್ ಕೌರ್ ಪಂಜಾಬ್‌ನ ಸ್ವತಂತ್ರ ಅನುವಾದಕರು. ಅವರು ಪಂಜಾಬಿ ಸಾಹಿತ್ಯದಲ್ಲಿ ಎಂಎ ಮಾಡಿದ್ದಾರೆ. ಕಮಲಜಿತ್ ಸಮತೆ ಮತ್ತು ಸಮಾನತೆಯ ಜಗತ್ತಿನಲ್ಲಿ ನಂಬಿಕೆ ಇಟ್ಟಿದ್ದಾರೆ ಮತ್ತು ಅದನ್ನು ಸಾಧ್ಯವಾಗಿಸುವ ನಿಟ್ಟಿನಲ್ಲಿ ಕೆಲಸ ಮಾಡುತ್ತಿದ್ದಾರೆ.

Other stories by Kamaljit Kaur