ਆਮ ਤੌਰ 'ਤੇ ਜੇ ਭਾਰਤ ਵਿੱਚ ਪੇਂਡੂ ਔਰਤਾਂ ਦੀ ਜ਼ਿੰਦਗੀ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਰਵਾਇਤੀ ਕੱਪੜਿਆਂ ਵਿੱਚ ਮਲਬੂਸ, ਲੱਕ 'ਤੇ ਘੜਾ ਟਿਕਾਈ ਇੱਕ ਮੁਟਿਆਰ ਜਾਂ ਅੱਧ-ਖੜ੍ਹ ਉਮਰ ਦੀ ਔਰਤ ਦੀ ਤਸਵੀਰ ਸਾਡੇ ਜ਼ਿਹਨ ਵਿੱਚ ਉੱਭਰ ਜਾਂਦੀ ਹੈ, ਜੋ ਕਿ ਪੇਂਡੂ ਭਾਰਤ ਦੀਆਂ ਔਰਤਾਂ ਦੀ ਘਸੀ ਜਿਹੀ ਤਸਵੀਰ ਪੇਸ਼ ਕਰਦੀ ਹੈ। ਭਾਰਤੀ ਪਿੰਡਾਂ ਦੇ ਖ਼ੂਹ ਸਿਰਫ਼ ਪਾਣੀ ਭਰਨ ਦੀ ਥਾਂ ਨਹੀਂ ਰਹੇ। ਖ਼ੂਹ ਤੋਂ ਪਾਣੀ ਭਰਨ ਦੌਰਾਨ, ਗੂੜ੍ਹੀਆਂ ਦੋਸਤੀਆਂ ਗੰਢਣ ਤੋਂ ਲੈ ਕੇ ਲਾਏ ਜਾਂਦੇ ਕਲੰਕ ਦੀ ਥਾਂ ਵੀ ਰਿਹਾ ਹੈ ਜਿੱਥੇ ਗੱਲਾਂ ਦੇ ਚਸਕੇ ਤੇ ਜਾਤੀ ਬੇਇਨਸਾਫ਼ੀਆਂ ਦੀ ਪੀੜ੍ਹਾਂ ਖ਼ੂਹ ਦੁਆਲ਼ੇ ਹੀ ਦਰਜ ਮਿਲ਼ਦੀਆਂ ਹਨ।

ਵਿਡੰਬਨਾ ਦੀ ਗੱਲ ਹੈ ਕਿ ਇਹੀ ਖ਼ੂਹ, ਜੋ ਰੋਜ਼ਮੱਰਾ ਦੇ ਜੀਵਨ ਨੂੰ ਚਲਾਏਮਾਨ ਰੱਖਦਾ ਹੈ, ਉਹੀ ਸਹੁਰੇ ਘਰ ਦੁੱਖ ਹੰਢਾ ਰਹੀਆਂ ਬਹੁਤ ਸਾਰੀਆਂ ਔਰਤਾਂ ਨੂੰ ਕੁਝ ਪਲਾਂ ਦਾ ਹੀ ਸਹੀ ਸੁੱਖ ਦਾ ਸਾਹ ਦਵਾਉਂਦਾ ਹੈ। ਹੇਠਾਂ ਦਿੱਤੇ ਗੀਤ ਵਿੱਚ, ਔਰਤਾਂ (ਜਿਨ੍ਹਾਂ 'ਤੇ ਵਿਆਹ ਥੋਪਿਆ ਗਿਆ) ਦਾ ਇਕੱਲਾ ਸਾਥੀ-ਖ਼ੂਹ ਵੀ ਉਨ੍ਹਾਂ ਦੇ ਖ਼ਿਲਾਫ਼ ਖੜ੍ਹਾ ਹੋ ਗਿਆ ਹੈ। ਉਨ੍ਹਾਂ ਕੋਲ਼ ਅਜਿਹਾ ਕੋਈ ਰਿਸ਼ਤਾ ਨਹੀਂ ਜਿਹਦੇ ਨਾਲ਼ ਉਹ ਘਰ ਦੇ ਮਰਦਾਂ ਦੀ ਸ਼ਿਕਾਇਤ ਕਰ ਸਕਣ, ਜਿਨ੍ਹਾਂ ਨੇ ਉਨ੍ਹਾਂ ਨੂੰ ਅਜਿਹੇ ਘਰ ਤੋਰ ਦਿੱਤਾ ਹੈ ਜੋ ਉਨ੍ਹਾਂ ਦੇ ਕਿਸੇ ਵੈਰੀ ਦਾ ਘਰ ਪ੍ਰਤੀਤ ਹੁੰਦਾ ਹੈ।

ਅੰਜਾਰ ਦੇ ਸ਼ੰਕਰ ਬਰੋਟ ਵੱਲੋਂ ਪੇਸ਼ ਇਸ ਉਦਾਸ ਗੀਤ ਨੇ, ਜਿਸ ਵਿੱਚ ਇੱਕ ਔਰਤ ਆਪਣੇ ਪਰਿਵਾਰ ਦੇ ਮਰਦਾਂ ਵੱਲੋਂ ਕੱਢੇ ਵੈਰ ਦੀ ਸ਼ਿਕਾਇਤ ਕਰਦੀ ਹੈ, ਵਿਆਹਾਂ ਵਿੱਚ ਅੱਡ-ਅੱਡ ਮੌਕਿਆਂ 'ਤੇ ਗਾਏ ਜਾਣ ਵਾਲ਼ੇ ਗੀਤਾਂ ਵਿੱਚ ਆਪਣੀ ਖ਼ਾਸ ਥਾਂ ਬਣਾ ਲਈ ਹੈ।

ਅੰਜਾਰ ਦੇ ਸ਼ੰਕਰ ਬਰੋਟ ਦੀ ਅਵਾਜ਼ ਵਿੱਚ ਇਹ ਲੋਕਗੀਤ ਸੁਣੋ

Gujarati

જીલણ તારા પાણી મને ખારા ઝેર લાગે મને ઝેર ઝેર લાગે
જીલણ તારા પાણી મને ઝેર ઝેર લાગે મને ખારા ઝેર લાગે
દાદો વેરી થયા’તા મને  વેરીયામાં દીધી, મારી ખબરું ન લીધી
જીલણ તારા પાણી મને ઝેર ઝેર લાગે મને ખારા ઝેર લાગે
કાકો મારો વેરી મને  વેરીયામાં દીધી, મારી ખબરું ન લીધી
જીલણ તારા પાણી મને ઝેર ઝેર લાગે મને ખારા ઝેર લાગે
મામો મારો વેરી મને  વેરીયામાં દીધી, મારી ખબરું ન લીધી
જીલણ તારા પાણી મને ઝેર ઝેર લાગે મને ખારા ઝેર લાગે
જીલણ તારા પાણી મને ઝેર ઝેર લાગે મને ખારા ઝેર લાગે

ਪੰਜਾਬੀ

ਖ਼ੂਹ ਤੇਰੇ ਦਾ ਪਾਣੀ, ਖ਼ੂਹ ਤੇਰੇ ਦਾ ਖਾਰਾ ਪਾਣੀ,
ਮੈਨੂੰ ਜਾਪੇ ਜ਼ਹਿਰ ਜਿਓਂ।
ਖ਼ੂਹ ਤੇਰੇ ਦਾ ਪਾਣੀ, ਖ਼ੂਹ ਤੇਰੇ ਦਾ ਖਾਰਾ ਪਾਣੀ,
ਮੈਨੂੰ ਜਾਪੇ ਜ਼ਹਿਰ ਜਿਓਂ।
ਦਾਦਾ ਮੈਨੂੰ ਵੈਰੀ ਜਾਪੇ, ਮੈਨੂੰ ਕਰ ਹਵਾਲੇ ਵੈਰੀ ਦੇ
ਮੁੜ ਕਦੇ ਸਾਰ ਨਾ ਲਈ।
ਖ਼ੂਹ ਤੇਰੇ ਦਾ ਪਾਣੀ, ਖ਼ੂਹ ਤੇਰੇ ਦਾ ਖਾਰਾ ਪਾਣੀ,
ਮੈਨੂੰ ਜਾਪੇ ਜ਼ਹਿਰ ਜਿਓਂ।
ਕਾਕਾ ਮੈਨੂੰ ਵੈਰੀ ਜਾਪੇ, ਮੈਨੂੰ ਕਰ ਹਵਾਲੇ ਵੈਰੀ ਦੇ
ਮੁੜ ਕਦੇ ਸਾਰ ਨਾ ਲਈ।
ਖ਼ੂਹ ਤੇਰੇ ਦਾ ਪਾਣੀ, ਖ਼ੂਹ ਤੇਰੇ ਦਾ ਖਾਰਾ ਪਾਣੀ,
ਮੈਨੂੰ ਜਾਪੇ ਜ਼ਹਿਰ ਜਿਓਂ।
ਮਾਮਾ ਮੈਨੂੰ ਵੈਰੀ ਜਾਪੇ, ਮੈਨੂੰ ਕਰ ਹਵਾਲੇ ਵੈਰੀ ਦੇ
ਮੁੜ ਕਦੇ ਸਾਰ ਨਾ ਲਈ।
ਖ਼ੂਹ ਤੇਰੇ ਦਾ ਪਾਣੀ, ਖ਼ੂਹ ਤੇਰੇ ਦਾ ਖਾਰਾ ਪਾਣੀ,
ਮੈਨੂੰ ਜਾਪੇ ਜ਼ਹਿਰ ਜਿਓਂ।
ਖ਼ੂਹ ਤੇਰੇ ਦਾ ਪਾਣੀ, ਖ਼ੂਹ ਤੇਰੇ ਦਾ ਖਾਰਾ ਪਾਣੀ,
ਖ਼ੂਹ ਤੇਰੇ ਦਾ ਪਾਣੀ, ਖ਼ੂਹ ਤੇਰੇ ਦਾ ਖਾਰਾ ਪਾਣੀ,

PHOTO • Labani Jangi

ਗੀਤ ਦੀ ਕਿਸਮ : ਰਵਾਇਤੀ ਲੋਕ ਗੀਤ

ਸ਼੍ਰੇਣੀ : ਵਿਆਹ ਦੇ ਗੀਤ

ਗੀਤ : 5

ਗੀਤ ਦਾ ਸਿਰਲੇਖ : ਜੀਲਨ ਤਾਰਾ ਪਾਣੀ, ਮਨੇ ਖਾਰਾ ਜ਼ੇਰ ਲਾਗੇ

ਧੁਨ : ਦੇਵਲ ਮਹਿਤਾ

ਗਾਇਕਾ : ਸ਼ੰਕਰ ਬਾਰੋਟ, ਅੰਜਾਰ

ਵਰਤੀਂਦੇ ਸਾਜ : ਹਰਮੋਨੀਅਮ, ਡਰੰਮ, ਬੈਂਜੋ

ਰਿਕਾਰਡਿੰਗ ਦਾ ਵਰ੍ਹਾ : 2012 ਕੇਐੱਮਵੀਐੱਸ ਸਟੂਡੀਓ

ਭਾਈਚਾਰਕ ਰੇਡਿਓ ਸਟੇਸ਼ਨ, ਸੁਰਵਾਣੀ ਨੇ ਅਜਿਹੇ 341 ਲੋਕ ਗੀਤਾਂ ਨੂੰ ਰਿਕਾਰਡ ਕੀਤਾ ਹੈ, ਜੋ ਕੱਛ ਮਹਿਲਾ ਵਿਕਾਸ ਸੰਗਠਨ (ਕੇਐੱਮਵੀਐੱਸ) ਦੇ ਜ਼ਰੀਏ ਪਾਰੀ ਕੋਲ਼ ਆਏ ਹਨ।

ਪ੍ਰੀਤੀ ਸੋਨੀ, ਕੇਐੱਮਵੀਐੱਸ ਦੀ ਸਕੱਤਰ ਅਰੁਣਾ ਢੋਲਕੀਆ ਤੇ ਕੇਐੱਮਵੀਐੱਸ ਦੇ ਪ੍ਰੋਜੈਕਟ ਕੋਆਰਡੀਨੇਟਰ ਅਮਦ ਸਮੇਜਾ ਨੂੰ ਉਨ੍ਹਾਂ ਦੇ ਸਹਿਯੋਗ ਲਈ ਖ਼ਾਸ ਸ਼ੁਕਰੀਆ ਅਤੇ ਭਾਰਤੀਬੇਨ ਗੋਰ ਦਾ ਉਨ੍ਹਾਂ ਦੇ ਕੀਮਤੀ ਯੋਗਦਾਨ ਦੇਣ ਲਈ ਤਨੋਂ-ਮਨੋਂ ਸ਼ੁਕਰੀਆ।

ਤਰਜਮਾ: ਕਮਲਜੀਤ ਕੌਰ

Pratishtha Pandya

प्रतिष्ठा पांड्या, पारी में बतौर वरिष्ठ संपादक कार्यरत हैं, और पारी के रचनात्मक लेखन अनुभाग का नेतृत्व करती हैं. वह पारी’भाषा टीम की सदस्य हैं और गुजराती में कहानियों का अनुवाद व संपादन करती हैं. प्रतिष्ठा गुजराती और अंग्रेज़ी भाषा की कवि भी हैं.

की अन्य स्टोरी Pratishtha Pandya
Illustration : Labani Jangi

लाबनी जंगी साल 2020 की पारी फ़ेलो हैं. वह पश्चिम बंगाल के नदिया ज़िले की एक कुशल पेंटर हैं, और उन्होंने इसकी कोई औपचारिक शिक्षा नहीं हासिल की है. लाबनी, कोलकाता के 'सेंटर फ़ॉर स्टडीज़ इन सोशल साइंसेज़' से मज़दूरों के पलायन के मुद्दे पर पीएचडी लिख रही हैं.

की अन्य स्टोरी Labani Jangi
Translator : Kamaljit Kaur

कमलजीत कौर, पंजाब की रहने वाली हैं और एक स्वतंत्र अनुवादक हैं. उन्होंने पंजाबी साहित्य में एमए किया है. कमलजीत समता और समानता की दुनिया में विश्वास करती हैं, और इसे संभव बनाने की दिशा में प्रयासरत हैं.

की अन्य स्टोरी Kamaljit Kaur