ਖੇਤਾਂ ਵਿੱਚ ਤੁਰਨਾ ਜਾਂ ਝੀਲ ਵਿੱਚ ਤੈਰਨਾ, ਅਸਮਾਨ ਵਿੱਚ ਤਿਰਛੀ ਪੈਂਦੀ ਰੌਸ਼ਨੀ ਤੇ ਬਦਲਦੇ ਰੰਗਾਂ ਨੂੰ ਵੇਖਣਾ, ਕੰਨਾਂ ਨੂੰ ਜ਼ਮੀਨ ‘ਤੇ ਟਿਕਾਈ ਰੱਖਣਾ ਤਾਂਕਿ ਹਰ ਨਜ਼ਾਰੇ ਦੀ ਅਵਾਜ਼ ਸੁਣ ਸਕੇ... ਅਤੇ ਜਦੋਂ ਲੋਕ ਆਪਣੀ ਜ਼ਿੰਦਗੀ ਅਤੇ ਪਿਆਰ ਬਾਰੇ ਗੱਲ ਕਰਦੇ ਹੋਣ ਤਾਂ ਉਨ੍ਹਾਂ ਨੂੰ ਸੁਣਨਾ, ਉਨ੍ਹਾਂ ਦੀਆਂ ਖੁਸ਼ੀਆਂ ਅਤੇ ਤਕਲੀਫ਼ਾਂ ਦੇ ਹਮਦਰਦ ਬਣਨਾ ਅਤੇ ਕੁਝ ਦ੍ਰਿਸ਼ਾਂ ਨੂੰ ਕੈਪਚਰ ਕਰਨਾ ਅਤੇ ਇਹ ਸਭ ਕਰਦੇ ਹੋਏ ਉਨ੍ਹਾਂ ਨੂੰ ਲੋਕਾਂ ਸਾਹਮਣੇ ਲਿਆਉਣਾ ਇੱਕ ਵੱਖਰਾ ਹੀ ਅਹਿਸਾਸ ਹੁੰਦਾ ਹੈ।

ਇਹ ਛੇ ਫ਼ੋਟੋ ਲੇਖ ਤੁਹਾਨੂੰ ਭਾਰਤ ਦੇ ਪੇਂਡੂ, ਸ਼ਹਿਰੀ ਅਤੇ ਛੋਟੇ ਕਸਬਿਆਂ ਦੇ ਲੋਕਾਂ ਦੇ ਦਿਲਾਂ ਤੱਕ ਲੈ ਜਾਣਗੇ। ਇਨ੍ਹਾਂ ਤਸਵੀਰਾਂ ਵਿੱਚ ਤੁਹਾਨੂੰ ਪੱਛਮੀ ਬੰਗਾਲ ਦੀ ਖ਼ਤਰੇ ਵਿੱਚ ਪਈ ਕਲਾ ਦੇ ਕੁਝ ਹਿੱਸੇ ਮਿਲ਼ਣਗੇ ਅਤੇ ਬੇਅੰਤ ਭੁੱਖ ਵੀ ਮਿਲ਼ੇਗੀ, ਹਿਮਾਚਲ ਪ੍ਰਦੇਸ਼ ਦੀ ਅਜੀਬ ਉਤਸੁਕਤਾ ਅਤੇ ਵਿਰੋਧ ਦੇ ਨਾਲ਼-ਨਾਲ਼ ਤਾਮਿਲਨਾਡੂ ਵਿੱਚ ਹਾਸ਼ੀਏ 'ਤੇ ਰਹਿਣ ਵਾਲ਼ੇ ਭਾਈਚਾਰੇ ਆਪਣੇ ਤਜ਼ਰਬਿਆਂ ਦਾ ਦਸਤਾਵੇਜ਼ ਹੱਥੀਂ ਬਣਾਉਂਦੇ ਨਜ਼ਰੀਂ ਪੈਣਗੇ ਅਤੇ ਤੱਟਵਰਤੀ ਕਰਨਾਟਕ ਖੇਤਰ ਦੇ ਲੋਕ ਨਾਚ-ਪੀਲੀ ਵੇਸ਼ਾ ਦੇ ਕਲਾਕਾਰ ਢੋਲ਼ ਦੀ ਥਾਪ ‘ਤੇ ਕਲਾਬਾਜ਼ੀਆਂ ਲਾਉਂਦੇ ਵੀ ਮਿਲ਼ ਜਾਣਗੇ। ਇਹ ਲੇਖ ਭਾਰਤੀ ਭਾਈਚਾਰਿਆਂ ਦੀ ਵੰਨ-ਸੁਵੰਨਤਾ, ਖੇਤਰਵਾਦ ਅਤੇ ਰੋਜ਼ੀ-ਰੋਟੀ ਬਾਰੇ ਅਣਗਿਣਤ ਕਹਾਣੀਆਂ ਦੱਸਦੇ ਹਨ।

ਕੈਮਰਾ ਇੱਕ ਸ਼ਕਤੀਸ਼ਾਲੀ ਸਾਧਨ ਹੈ। ਇਹ ਸਵੈ-ਪ੍ਰਤੀਬਿੰਬ ਦਾ ਸਰੋਤ ਹੈ। ਇਹਦਾ ਲੈਂਜ ਨਾ ਸਿਰਫ਼ ਅਨਿਆਂ ਨੂੰ ਫੜ੍ਹਦਾ ਹੈ ਬਲਕਿ ਰਾਹਤ ਪ੍ਰਦਾਨ ਕਰਨ ਦਾ ਸਾਧਨ ਵੀ ਬਣਦਾ ਹੈ।

ਹੇਠ ਲਿਖੀਆਂ ਕਹਾਣੀਆਂ ਤੁਹਾਡੇ ਦਿਲ ਵਿੱਚ ਇੱਕ ਉਛਾਲ਼ ਲਿਆਉਣਗੀਆਂ ਅਤੇ ਤੁਹਾਡੀਆਂ ਆਂਦਰਾਂ ਨੂੰ ਹੁੱਜ ਵੀ ਮਾਰਨੀਆਂ।

*****

ਇਹ ਪਹਿਲੀ ਵਾਰ ਹੈ ਜਦੋਂ ਸਾਡੇ ਪਾਰੀ ਫ਼ੋਟੋਗ੍ਰਾਫ਼ਰ ਐੱਮ.ਪਲਾਨੀ ਕੁਮਾਰ ਨੇ ਸਫ਼ਾਈ ਕਰਮੀਆਂ, ਮਛੇਰਿਆਂ ਤੇ ਮਿਹਨਤਕਸ਼ਾਂ ਦੇ ਬੱਚਿਆਂ ਦੇ ਹੱਥਾਂ ਵਿੱਚ ਕੈਮਰਾ ਫੜ੍ਹਾਇਆ। ਇਹ ਬੱਚੇ ਪਲਾਨੀ ਰਾਹੀਂ ਕਲਾਸਰੂਮਾਂ ਅਤੇ ਵਰਕਸ਼ਾਪਾਂ ਵਿੱਚ ਫ਼ੋਟੋਗ੍ਰਾਫੀ ਬਾਰੇ ਸਿੱਖ ਰਹੇ ਹਨ।

PHOTO • M. Palani Kumar

‘ਮੇਰਾ ਮਕਸਦ ਸੀ ਕਿ ਬੱਚੇ ਆਪਣੀਆਂ ਹੱਢ-ਬੀਤੀਆਂ ਦੱਸਣ ਜਾਂ ਜੋ ਉਹ ਜਾਣਦੇ ਹਨ। ਇਸ ਫ਼ੋਟੋਗ੍ਰਾਫੀ ਵਰਕਸ਼ਾਪ ਵਿੱਚ, ਬੱਚੇ ਆਪਣੇ ਜੀਵਨ ਦੇ ਆਲ਼ੇ-ਦੁਆਲ਼ੇ ਦੀਆਂ ਚੀਜ਼ਾਂ ਦੀਆਂ ਤਸਵੀਰਾਂ ਲੈਂਦੇ ਹਨ,’ ਪਲਾਨੀ ਕਹਿੰਦੇ ਹਨ

PHOTO • Suganthi Manickavel

ਇੰਦਰਾ ਗਾਂਧੀ ਝੀਂਗਾ ਜਾਲ਼ ਖਿੱਚਣ ਦੀ ਤਿਆਰੀ ਕੱਸ ਰਹੀ ਹੈ

PHOTO • P. Indra

ਪੀ. ਇੰਦਰਾ ਦੇ ਪਿਤਾ ਪਾਂਡੀ ਨੇ 13 ਸਾਲ ਦੀ ਉਮਰੇ ਸਫ਼ਾਈ ਕਰਮਚਾਰੀ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ। ਉਨ੍ਹਾਂ ਦੇ ਮਾਪੇ ਵੀ ਸਫ਼ਾਈ ਕਰਮੀ ਹੀ ਸਨ ਅਤੇ ਆਪਣੇ ਬੇਟੇ ਨੂੰ ਪੜ੍ਹਾਉਣ ਲਈ ਉਨ੍ਹਾਂ ਦੀ ਕਮਾਈ ਕਾਫ਼ੀ ਨਹੀਂ ਸੀ। ਅਜਿਹੇ ਸਫ਼ਾਈ ਕਰਮਚਾਰੀ ਸਹੀ ਦਸਤਾਨੇ ਅਤੇ ਜੁੱਤੀਆਂ ਦੀ ਘਾਟ ਕਾਰਨ ਚਮੜੀ ਦੀਆਂ ਬਿਮਾਰੀਆਂ ਅਤੇ ਹੋਰ ਸਿਹਤ ਸਬੰਧੀ ਸਮੱਸਿਆਵਾਂ ਤੋਂ ਪੀੜਤ ਹੁੰਦੇ ਹਨ

*****

ਇਸ ਲੇਖ ਵਿੱਚ, ਪਾਰੀ ਫ਼ੋਟੋਗ੍ਰਾਫ਼ਰ ਨੇ ਦੱਸਿਆ ਕਿ ਕਿਵੇਂ ਉਹ ਝੀਲ ਵਿੱਚ ਮੱਛੀ ਫੜ੍ਹਨ ਵਾਲ਼ੇ ਮਛੇਰੇ ਭਾਈਚਾਰੇ ਵਿੱਚ ਰਹਿੰਦਿਆਂ ਵੱਡਾ ਹੋਇਆ ਤੇ ਉਨ੍ਹਾਂ ਦੇ ਰੋਜ਼ਮੱਰਾ ਦੇ ਜੀਵਨ ਨੂੰ ਸਮਝਿਆ।

PHOTO • M. Palani Kumar

ਜਦੋਂ ਮੈਂ ਕੈਮਰਾ ਖਰੀਦਿਆ ਤਾਂ ਮੈਂ ਪਿਚਈ ਅੰਨਾ , ਮੋਕਾ ਅੰਨਾ , ਕਾਰਤਿਕ , ਮਾਰੂਧੂ , ਸੇਂਥਿਲ ਕਲਾਈ ( ਫ਼ੋਟੋ ਵਿੱਚ ) ਵਰਗੇ ਮਛੇਰਿਆਂ (ਜਾਲ਼ ਸੁੱਟਦੇ ਹੋਏ) ਦੀਆਂ ਤਸਵੀਰਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ

PHOTO • M. Palani Kumar

ਮਛੇਰੇ ਮਦੁਰਈ ਦੇ ਜਵਾਹਰਪੁਰਮ ਨੇੜੇ ਇੱਕ ਵੱਡੀ ਝੀਲ ਵਿੱਚ ਵੱਧ ਤੋਂ ਵੱਧ ਮੱਛੀਆਂ ਫੜ੍ਹਨ ਲਈ ਲੰਬੀ ਦੂਰੀ ਪੈਦਲ ਚੱਲ ਰਹੇ ਹਨ

PHOTO • M. Palani Kumar

ਜਵਾਹਰਪੁਰਮ ਨੇੜੇ ਇਕ ਵੱਡੀ ਝੀਲ ਦੇ ਪਾਣੀ ਵਿਚੋਂ ਜਾਲ਼ ਕੱਢ ਰਹੇ ਮਛੇਰਿਆਂ ਦਾ ਕਹਿਣਾ ਹੈ ਕਿ ਮੋਕਾ ਝੀਲ ਦੀ ਸਤ੍ਹਾ ' ਤੇ ਕੰਡੇ ਅਤੇ ਪੱਥਰ ਹਨ। ਜੇ ਇੱਕ ਵੀ ਕੰਡਾ ਚੁੱਭ ਗਿਆ ਤਾਂ ਤੁਸੀਂ ਤੁਰ ਵੀ ਨਹੀਂ ਸਕਦੇ। ਇਸ ਲਈ ਇੱਥੇ ਤੁਰਦੇ ਸਮੇਂ ਤੁਹਾਨੂੰ ਬਹੁਤ ਸਾਵਧਾਨ ਰਹਿਣਾ ਪਵੇਗਾ

*****

9 ਅਗਸਤ ਨੂੰ, ਵਿਸ਼ਵ ਆਦਿਵਾਸੀ ਲੋਕਾਂ ਦੇ ਅੰਤਰਰਾਸ਼ਟਰੀ ਦਿਵਸ ਮੌਕੇ, ਪੱਛਮੀ ਬੰਗਾਲ ਵਿੱਚ ਸਾਬਰ ਆਦਿਵਾਸੀ ਭਾਈਚਾਰੇ ਦੀ ਸਥਿਤੀ ਬਾਰੇ ਇੱਕ ਰਿਪੋਰਟ ਪਾਰੀ 'ਤੇ ਛਪੀ। ਇਸ ਭਾਈਚਾਰੇ ਨੂੰ ਡੀਨੋਟੀਫਾਈ ਕੀਤੇ 70 ਸਾਲ ਹੋ ਗਏ ਹਨ। ਪਰ ਉਹ ਅਜੇ ਵੀ ਸਮਾਜ ਦੇ ਹਾਸ਼ੀਏ 'ਤੇ ਪਏ ਹਨ। ਉਹ ਲੋਕਾਂ ਦੇ ਸਭ ਤੋਂ ਗ਼ਰੀਬ ਸਮੂਹ ਵਿੱਚੋਂ ਇੱਕ ਹਨ ਜੋ ਆਪਣੇ ਭੋਜਨ ਅਤੇ ਰੋਜ਼ੀ-ਰੋਟੀ ਲਈ ਦਿਨੋ-ਦਿਨ ਸੁੰਗੜਦੇ ਜਾਂਦੇ ਜੰਗਲ 'ਤੇ ਨਿਰਭਰ ਕਰਦੇ ਹਨ।

PHOTO • Ritayan Mukherjee

ਕਮਾਈ ਦੇ ਘੱਟਦੇ ਜਾਂਦੇ ਮੌਕਿਆਂ ਦੇ ਨਾਲ਼ , ਪੱਛਮੀ ਮੇਦਿਨੀਪੁਰ ਅਤੇ ਝਾਰਗ੍ਰਾਮ ਜ਼ਿਲ੍ਹਿਆਂ ਦੇ ਸਾਬਰ ਭਾਈਚਾਰੇ ਵਿੱਚ ਭੋਜਨ ਦੀ ਕਮੀ ਸਾਫ਼ ਦਿਖਾਈ ਦਿੰਦੀ ਹੈ

PHOTO • Ritayan Mukherjee

ਕਨਕ ਕੋਟਲ ਦਾ ਹੱਥ ਸਥਾਈ ਤੌਰ ' ਤੇ ਨੁਕਸਾਨਿਆ ਗਿਆ ਹੈ ਕਿਉਂਕਿ ਜਦੋਂ ਉਨ੍ਹਾਂ ਦਾ ਹੱਥ ਟੁੱਟਿਆ ਤਾਂ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਨਾ ਮਿਲ਼ ਸਕੀ। ਉਨ੍ਹਾਂ ਦੇ ਜੱਦੀ ਸ਼ਹਿਰ ਸਿੰਘਦੁਈ ਵਿੱਚ ਡਾਕਟਰਾਂ ਅਤੇ ਸਿਹਤ ਸਹੂਲਤਾਂ ਦੀ ਘਾਟ ਹੈ

PHOTO • Ritayan Mukherjee

ਤਸਵੀਰ ਵਿਚਲੇ ਬੱਚੇ ਵਿੱਚ ਕੁਪੋਸ਼ਣ ਦੇ ਲੱਛਣ ਦਿੱਸ ਰਹੇ ਹਨ

*****

ਬਨਬੀਬੀ ਪਾਲਾ ਗਾਣ ਸੁੰਦਰਬਨ ਖੇਤਰ ਦੇ ਸਥਾਨਕ ਲੋਕਾਂ ਦੁਆਰਾ ਪੇਸ਼ ਕੀਤੇ ਜਾਂਦੇ ਬਹੁਤ ਸਾਰੇ ਸੰਗੀਤਕ ਨਾਟਕਾਂ ਵਿੱਚੋਂ ਇੱਕ ਹੈ। ਪਰ ਇਸ ਖੇਤਰ ਵਿੱਚ ਘੱਟ ਰਹੀ ਆਮਦਨੀ ਇੱਥੋਂ ਦੇ ਲੋਕਾਂ ਨੂੰ ਪ੍ਰਵਾਸ ਕਰਨ ਲਈ ਮਜਬੂਰ ਕਰ ਰਹੀ ਹੈ ਅਤੇ ਇਹੀ ਪ੍ਰਵਾਸ ਰਹਿੰਦੇ-ਖੂੰਹਦੇ ਕਲਾਕਾਰਾਂ ਨੂੰ ਵੀ ਨਾਲ਼ ਲਿਜਾ ਰਿਹਾ ਹੈ ਜੋ ਅਜਿਹੇ ਲੋਕ ਥੀਏਟਰ ਵਿੱਚ ਪ੍ਰਦਰਸ਼ਨ ਕਰ ਸਕਦੇ ਹਨ।

PHOTO • Ritayan Mukherjee

ਸ਼ਿੰਗਾਰ ਕਮਰਾ, ਜਿਹਨੂੰ ਪਰਦੇ ਟੰਗ ਕੇ ਗਲ਼ੀ ਨਾਲ਼ੋਂ ਅੱਡ ਕੀਤਾ ਗਿਆ ਹੈ, ਦਰਸ਼ਕਾਂ ਅਤੇ ਅਦਾਕਾਰਾਂ ਦੀ ਗੂੰਜ ਨਾਲ਼ ਭਰਿਆ ਹੋਇਆ ਹੈ , ਜਿੱਥੇ ਅਦਾਕਾਰ ਸੰਗੀਤਕ ਡਰਾਮਾ ਬਨਬੀਬੀ ਪਾਲਾ ਗਾਣ ਦੀ ਤਿਆਰੀ ਕਰ ਰਹੇ ਹਨ

PHOTO • Ritayan Mukherjee

ਕਲਾਕਾਰ ਪਾਲਾ ਗਾਣ ਨਾਟਕ ਦੀ ਸ਼ੁਰੂਆਤ ਦੇਵਤਿਆਂ ਮਾਂ ਬਨ ਬੀਬੀ ਅਤੇ ਸ਼ਿਬ ਠਾਕੁਰ ਨੂੰ ਸਮਰਪਿਤ ਪ੍ਰਾਰਥਨਾਵਾਂ ਨਾਲ਼ ਕਰਦੇ ਹਨ

PHOTO • Ritayan Mukherjee

ਨੌਜਵਾਨ ਲੜਕੀ ਬਨਬੀਬੀ ਅਤੇ ਨਾਰਾਇਣੀ ਵਿਚਕਾਰ ਲੜਾਈ ਦਾ ਦ੍ਰਿਸ਼ ਪੇਸ਼ ਕਰਦੇ ਕਲਾਕਾਰ

*****

ਧਰਮਸ਼ਾਲਾ: ਕੁਇਅਰ ਲੋਕਾਂ ਦੇ ਸਵੈ-ਮਾਣ ਦਾ ਮਾਰਚ - ਸ਼ਵੇਤਾ ਡਾਗਾ

ਹਿਮਾਚਲ ਪ੍ਰਦੇਸ਼ ਵਿੱਚ ਕੁਇਅਰ ਭਾਈਚਾਰੇ ਦੇ ਅਧਿਕਾਰਾਂ ਦੀ ਵਕਾਲਤ ਕਰਦਿਆਂ ਇੱਕ ਪ੍ਰਾਈਡ ਮਾਰਚ ਆਯੋਜਿਤ ਕੀਤਾ ਗਿਆ, ਜਿਸ ਨੇ ਰਾਜ ਦੇ ਪਿੰਡਾਂ ਅਤੇ ਛੋਟੇ ਕਸਬਿਆਂ ਤੋਂ ਬਹੁਤ ਸਾਰੇ ਲੋਕਾਂ ਨੂੰ ਆਕਰਸ਼ਿਤ ਕੀਤਾ।

PHOTO • Sweta Daga

30 ਅਪ੍ਰੈਲ, 2023 ਨੂੰ, ਹਿਮਾਲਿਆ ਦੀ ਧੌਲਾਧਰ ਰੇਂਜ ਵਿੱਚ ਧਰਮਸ਼ਾਲਾ ਸ਼ਹਿਰ (ਧਰਮਸ਼ਾਲਾ ਵਜੋਂ ਵੀ ਜਾਣਿਆ ਜਾਂਦਾ ਹੈ) ਆਪਣੀ ਪਹਿਲੀ ਪ੍ਰਾਈਡ ਪਰੇਡ ਦਾ ਗਵਾਹ ਬਣਿਆ

PHOTO • Sweta Daga

ਆਯੋਜਕਾਂ ਵਿੱਚੋਂ ਇੱਕ ਅਨੰਤ ਦਿਆਲ ਨੇ ਇੱਕ ਝੰਡਾ ਚੁੱਕਿਆ ਹੈ ਜੋ ਟ੍ਰਾਂਸ ਅਧਿਕਾਰਾਂ ਦਾ ਪ੍ਰਤੀਕ ਹੈ

PHOTO • Sweta Daga

ਮਨੀਸ਼ ਥਾਪਾ (ਮਾਈਕ ਫੜ੍ਹੀ) ਪ੍ਰਾਈਡ ਪਰੇਡ ਵਿੱਚ ਭਾਸ਼ਣ ਦਿੰਦੇ ਹੋਏ

*****

ਇਹ ਲੋਕ ਨਾਚ ਤੱਟਵਰਤੀ ਕਰਨਾਟਕ ਦੇ ਨੌਜਵਾਨਾਂ ਦੁਆਰਾ ਪੇਸ਼ ਕੀਤਾ ਜਾਂਦਾ ਹੈ। ਇਹ ਨਾਚ ਦੁਸ਼ਹਿਰਾ ਅਤੇ ਜਨਮਅਸ਼ਟਮੀ ਦੇ ਤਿਉਹਾਰਾਂ ਦਾ ਇੱਕ ਅਨਿੱਖੜਵਾਂ ਅੰਗ ਹੈ, ਜਿਸ ਦਾ ਆਯੋਜਨ ਸਥਾਨਕ ਲੋਕਾਂ ਤੋਂ ਫੰਡ ਇਕੱਠਾ ਕਰਕੇ ਕੀਤਾ ਜਾਂਦਾ ਹੈ।

PHOTO • Nithesh Mattu

ਪੀਲ਼ੀ ਵੇਸ਼ਾ (ਜਿਸ ਨੂੰ ਟਾਈਗਰ ਪਹਿਰਾਵਾ ਵੀ ਕਿਹਾ ਜਾਂਦਾ ਹੈ) ਇੱਕ ਲੋਕ ਨਾਚ ਹੈ ਜੋ ਦੁਸ਼ਹਿਰੇ ਅਤੇ ਜਨਮਅਸ਼ਟਮੀ 'ਤੇ ਪੇਸ਼ ਕੀਤਾ ਜਾਂਦਾ ਹੈ

PHOTO • Nithesh Mattu

ਨਿਖਿਲ, ਕ੍ਰਿਸ਼ਨਾ, ਭੁਵਨ ਅਮੀਨ ਅਤੇ ਸਾਗਰ ਪੁਜਾਰੀ ਜੈਕਰ ਪੁਜਾਰੀ ਤੋਂ ਬਾਅਦ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ, ਜੋ ਆਪਣੇ ਸਾਰੇ ਸਰੀਰ 'ਤੇ (ਖੱਬਿਓਂ ਸੱਜੇ) ਬਾਘ ਜਿਹੀਆਂ ਧਾਰੀਆਂ ਵਾਹ ਰਹੇ ਹਨ

PHOTO • Nithesh Mattu

ਕਾਲ਼ੇ ਚੀਤੇ ਦੇ ਰੂਪ ਵਿੱਚ ਚਿੱਤਰਿਤ , ਪ੍ਰਜਵਲ ਅਚਾਰੀਆ ਕਲਾਬਾਜ਼ੀ ਦਿਖਾਉਂਦੇ ਹਨ। ਇਸ ਨਾਚ ਦੇ ਰਵਾਇਤੀ ਰੂਪ ਹੁਣ ਸਮੇਂ ਦੇ ਨਾਲ਼-ਨਾਲ਼ ਕਲਾਬਾਜੀ ਵਿੱਚ ਵਿਕਸਤ ਹੋ ਗਏ ਹਨ

*****

ਅਸੀਂ ਜੋ ਕੰਮ ਕਰਦੇ ਹਾਂ, ਜੇ ਉਸ ਵਿੱਚ ਤੁਹਾਡੀ ਦਿਲਚਸਪੀ ਹੈ ਅਤੇ ਤੁਸੀਂ PARI ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹੋ, ਕਿਰਪਾ ਕਰਕੇ ਸਾਨੂੰ [email protected] ਉੱਤੇ ਲਿਖੋ। ਆਜ਼ਾਦ ਲੇਖਕਾਂ, ਪੱਤਰਕਾਰਾਂ, ਫੋਟੋਗ੍ਰਾਫਰਾਂ, ਫਿਲਮਸਾਜ਼ਾਂ, ਅਨੁਵਾਦਕਾਂ, ਸੰਪਾਦਕਾਂ, ਚਿੱਤਰਕਾਰਂ ਅਤੇ ਖੋਜੀਆਂ ਨੂੰ ਅਸੀਂ ਆਪਣੇ ਨਾਲ ਕੰਮ ਕਰਨ ਦਾ ਸੱਦਾ ਦਿੰਦੇ ਹਾਂ।

ਪਾਰੀ ਇੱਕ ਗ਼ੈਰ-ਮੁਨਾਫ਼ਾ ਸੰਸਥਾ ਹੈ ਅਸੀਂ ਉਹਨਾਂ ਲੋਕਾਂ ਦੇ ਦਾਨ ਦੇ ਸਿਰ ’ਤੇ ਕੰਮ ਕਰਦੇ ਹਾਂ ਜਿਹੜੇ ਸਾਡੇ ਬਹੁਭਾਸ਼ੀ ਆਨਲਾਈਨ ਰੋਜ਼ਨਾਮਚੇ ਅਤੇ ਸੰਗ੍ਰਹਿ ਦੀ ਕਦਰ ਕਰਦੇ ਹਨ। ਜੇ ਤੁਸੀਂ PARI ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ DONATE ਲਈ ਕਲਿਕ ਕਰੋ।

ਤਰਜਮਾ: ਕਮਲਜੀਤ ਕੌਰ

Binaifer Bharucha

बिनाइफ़र भरूचा, मुंबई की फ़्रीलांस फ़ोटोग्राफ़र हैं, और पीपल्स आर्काइव ऑफ़ रूरल इंडिया में बतौर फ़ोटो एडिटर काम करती हैं.

की अन्य स्टोरी बिनायफ़र भरूचा
Translator : Kamaljit Kaur

कमलजीत कौर, पंजाब की रहने वाली हैं और एक स्वतंत्र अनुवादक हैं. उन्होंने पंजाबी साहित्य में एमए किया है. कमलजीत समता और समानता की दुनिया में विश्वास करती हैं, और इसे संभव बनाने की दिशा में प्रयासरत हैं.

की अन्य स्टोरी Kamaljit Kaur