ਕੁਇਅਰ ਭਾਈਚਾਰੇ ਦੇ ਲੋਕਾਂ ਲਈ ਹਰ ਨਵਾਂ ਦਿਨ, ਨਵੀਂ ਚੁਣੌਤੀ
ਪਾਰੀ ਲਾਈਬ੍ਰੇਰੀ ਪ੍ਰਾਈਡ ਮਹੀਨੇ ਵਿੱਚ ਉਸ ਕੁਇਅਰ ਭਾਈਚਾਰੇ ਦੇ ਆਸ-ਪਾਸ ਬੁਲੰਦ ਹੋਣ ਵਾਲ਼ੀਆਂ ਅਵਾਜ਼ਾਂ ਤੇ ਡਾਟਾ ਨੂੰ ਸਾਹਮਣੇ ਲਿਆ ਰਿਹਾ ਹੈ, ਜੋ ਵੱਡੇ ਮਹਾਨਗਰਾਂ ਤੇ ਸ਼ਹਿਰਾਂ ਤੋਂ ਦੂਰ ਰਹਿੰਦੇ ਹਨ ਤੇ ਜਿਨ੍ਹਾਂ ਨੂੰ ਆਪਣੇ ਨਿੱਜੀ ਤੇ ਕਾਰੋਬਾਰੀ ਜੀਵਨ ਵਿੱਚ ਸਮਾਜਿਕ ਬਾਈਕਾਟ ਦਾ ਸਾਹਮਣਾ ਕਰਨਾ ਪੈਂਦਾ ਹੈ
27 ਜੂਨ 2023 | ਪਾਰੀ ਲਾਈਬ੍ਰੇਰੀ
ਧਰਮਸ਼ਾਲਾ: ਕੁਇਅਰ ਲੋਕਾਂ ਦੇ ਸਵੈ-ਮਾਣ ਦਾ ਮਾਰਚ
ਹਿਮਾਚਲ ਦੀ ਪਹਿਲੀ ਪ੍ਰਾਈਡ ਪਰੇਡ ਲੋਕਾਂ ਨੂੰ ਇਕੱਠਿਆਂ ਕਰਦੀ ਹੈ ਅਤੇ ਕੁਇਅਰ ਭਾਈਚਾਰੇ ਦੇ ਅਧਿਕਾਰਾਂ ਦੇ ਸਮਰਥਨ ਵਿੱਚ ਆਪਣੀ ਆਵਾਜ਼ ਬੁਲੰਦ ਕਰਦੀ ਹੈ। ਇਸ ਪਰੇਡ ਅੰਦਰ ਰਾਜ ਦੇ ਪਿੰਡਾਂ ਤੇ ਛੋਟੇ ਕਸਬਿਆਂ ਦੇ ਲੋਕਾਂ ਨੇ ਹਿੱਸਾ ਲਿਆ
7 ਜੂਨ 2023 | ਸ਼ਵੇਤਾ ਡਾਗਾ
ਰੰਗਮੰਚ ਜ਼ਰੀਏ ਆਪਣੇ ਵਜੂਦ ਦੀ ਹਾਜ਼ਰੀ ਲਵਾਉਂਦਾ ਦੁਵਲੰਗੀ ਸਮਾਜ
ਦੁਵਲੰਗੀ (ਟ੍ਰਾਂਸਜੈਂਡਰ) ਲੋਕਾਂ ਨੂੰ ਥੀਏਟਰ ਕਰਨ ਦਾ ਮੌਕਾ ਬਹੁਤ ਘੱਟ ਮਿਲਦਾ ਹੈ। 31 ਮਾਰਚ ਨੂੰ ਅੰਤਰਰਾਸ਼ਟਰੀ ਦੁਵਲੰਗੀ ਦਿਵਸ ਮੌਕੇ ’ਤੇ ਦੁਵਲੰਗੀ ਭਾਈਚਾਰੇ ਦੇ ਜੀਵਨ ਅਤੇ ਉਹਨਾਂ ਨਾਲ ਹੋਣ ਵਾਲੇ ਵਿਤਕਰੇ ਵਿਰੁੱਧ ਸੰਘਰਸ਼ ਨੂੰ ਬਿਆਨ ਕਰਦਾ ਇੱਕ ਨਾਟਕ ‘ਸੰਦਾਕਾਰੰਗਾ’ ’ਤੇ ਇੱਕ ਤਸਵੀਰ-ਕਹਾਣੀ
31 ਮਾਰਚ 2023 | ਐੱਮ. ਪਲਾਨੀ ਕੁਮਾਰ
ਜਦੋਂ ਮਹਾਨਗਰ ਨੇ ਇੱਕ ਪ੍ਰੇਮੀ ਜੋੜੇ ਨੂੰ ਆਪਣੇ ਕਲਾਵੇ ਵਿੱਚ ਲਿਆ
ਮਹਾਰਾਸ਼ਟਰ ਦੇ ਪੇਂਡੂ ਇਲਾਕੇ ਤੋਂ ਆਈ ਇੱਕ ਨੌਜਵਾਨ ਔਰਤ ਤੇ ਇੱਕ ਟ੍ਰਾਂਸ ਪੁਰਸ਼ ਆਪਣੇ ਪਿਆਰ ਦੀ ਦਾਸਤਾਨ ਸੁਣਾਉਂਦੇ ਹਨ। ਦਾਸਤਨ ਜਿਹਨੇ ਆਪਣੇ ਅੰਦਰ ਸਮਾਜਿਕ ਪ੍ਰਵਾਨਗੀ ਤੋਂ ਲੈ ਕੇ ਨਿਆ, ਪਛਾਣ ਅਤੇ ਮਿਲਾਪ ਲਈ ਜੱਦੋਜਹਿਦ ਅਤੇ ਮਹਾਨਗਰ ਅੰਦਰ ਆਪਣੇ ਵਸੇਬੇ ਨੂੰ ਲੈ ਕੇ ਆਪਣੇ ਸੰਘਰਸ਼ ਨੂੰ ਸਮੋਇਆ ਹੋਇਆ ਹੈ
4 ਜਨਵਰੀ 2023 | ਅਕਾਂਕਸ਼ਾ
‘ਮੈਨੂੰ ਦੋਬਾਰਾ ਕਦੇ ਭਾਰਤ ਲਈ ਖੇਡਣ ਦਾ ਮੌਕਾ ਨਹੀਂ ਮਿਲ਼ਿਆ’
ਪੱਛਮੀ ਬੰਗਾਲ ਦੇ ਬੋਨੀ ਪਾੱਲ ਨੂੰ ਇੰਟਰਸੈਕਸ (ਅੰਤਰ ਲਿੰਗੀ) ਵੈਰੀਏਸ਼ਨ (ਵਿਭਿੰਨਤਾ) ਕਾਰਨ ਅੰਤਰਰਾਸ਼ਟਰੀ ਫੁੱਟਬਾਲ ਖੇਡਣ ਦੀ ਆਗਿਆ ਨਹੀਂ ਸੀ। 22 ਅਪ੍ਰੈਲ ਨੂੰ, ਰਾਸ਼ਟਰੀ ਇੰਟਰਸੈਕਸ ਮਨੁੱਖੀ ਅਧਿਕਾਰ ਦਿਵਸ ਮੌਕੇ, ਉਹ ਆਪਣੀ ਪਛਾਣ ਬਾਰੇ ਗੱਲ ਕਰਦੇ ਹੋਏ ਆਪਣੇ ਸੰਘਰਸ਼ ਦੇ ਦਿਨਾਂ ਨੂੰ ਚੇਤਿਆਂ ਕਰਦੇ ਹਨ
22 ਅਪ੍ਰੈਲ 2022 | ਰਿਆ ਬਹਿਲ
ਮਦੁਰਾਈ ਦੇ ਟ੍ਰਾਂਸ ਕਲਾਕਾਰ: ਧੱਕੇਸ਼ਾਹੀ, ਇਕਲਾਪੇ ਅਤੇ ਤੰਗੀਆਂ ਨਾਲ਼ ਜੂਝਦੇ ਹੋਏ
ਪਰਿਵਾਰ ਵੱਲੋਂ ਨਕਾਰੇ, ਸਮਾਜ ਦੀ ਧੱਕੇਸ਼ਾਹੀ ਦੇ ਸ਼ਿਕਾਰ, ਰੋਜ਼ੀਰੋਟੀ ਤੋਂ ਆਤਰ ਤਮਿਲਨਾਡੂ ਦੇ ਟ੍ਰਾਂਸ ਲੋਕ ਕਲਾਕਾਰ ਆਪਣੇ ਜੀਵਨ ਦੇ ਸਭ ਤੋਂ ਮਾੜੇ ਦੌਰ ਵਿੱਚੋਂ ਦੀ ਲੰਘ ਰਹੇ ਹਨ
29 ਜੁਲਾਈ 2021 | ਐੱਸ. ਸੈਂਥਲੀਰ
ਮਦੁਰਈ ਦੇ ਟ੍ਰਾਂਸ ਲੋਕ ਕਲਾਕਾਰਾਂ ਦੀ ਦਰਦ ਭਰੀ ਦਾਸਤਾਨ
ਹਾਲਾਂਕਿ ਇਸ ਮਹਾਂਮਾਰੀ ਨੇ ਪੂਰੇ ਤਮਿਲਨਾਡੂ ਵਿੱਚ ਕਿੰਨੇ ਹੀ ਲੋਕ ਕਲਾਕਾਰਾਂ ਦੀ ਜ਼ਿੰਦਗੀ ਲੀਹ ਤੋਂ ਲਾਹ ਸੁੱਟੀ, ਪਰ ਟ੍ਰਾਂਸ ਮਹਿਲਾ ਕਲਾਕਾਰ ਮੁਕਾਬਲਤਨ ਇਹਦੇ ਵੱਧ ਮਾਰੂ ਨਤੀਜੇ ਝੱਲ ਰਹੀਆਂ ਹਨ, ਜਿਨ੍ਹਾਂ ਕੋਲ਼ ਮੁਸ਼ਕਲ ਹੀ ਕੋਈ ਕੰਮ ਜਾਂ ਕਮਾਈ ਦਾ ਕੋਈ ਹੋਰ ਜ਼ਰੀਆ ਬਚਿਆ ਹੋਵੇ ਅਤੇ ਨਾ ਹੀ ਉਨ੍ਹਾਂ ਨੂੰ ਸਰਕਾਰ ਪਾਸੋਂ ਕਿਸੇ ਵੀ ਤਰ੍ਹਾਂ ਦੀ ਮਦਦ ਹੀ ਹਾਸਲ ਹੋਈ ਹੈ
27 ਜੁਲਾਈ 2021 | ਐੱਸ. ਸੈਂਥਲੀਰ
ਤਰਜਮਾ: ਕਮਲਜੀਤ ਕੌਰ