at-the-countrys-back-breaking-brick-kilns-pa

Jan 19, 2024

ਦੇਸ਼ ਦੇ ਇੱਟ-ਭੱਠੇ ਬੰਧੂਆਂ ਮਜ਼ਦੂਰੀ ਦਾ ਹੀ ਇੱਕ ਰੂਪ

ਭਾਰਤ ਅੰਦਰ ਇੱਟ-ਭੱਠੇ ਦੀ ਮਜ਼ਦੂਰੀ ਸਭ ਤੋਂ ਭਿਅੰਕਰ ਤੇ ਸੋਸ਼ਣ ਭਰੇ ਕੰਮਾਂ ਵਿੱਚੋਂ ਇੱਕ ਹੈ। ਇੱਥੇ ਕੰਮ ਕਰਨ ਵਾਲ਼ੇ ਮਜ਼ਦੂਰ ਜ਼ਿਆਦਾਤਰ ਕੰਗਾਲ ਆਦਿਵਾਸੀ ਹੁੰਦੇ ਹਨ ਜੋ ਸਾਲ ਦੇ ਛੇ ਮਹੀਨੇ ਇਨ੍ਹਾਂ ਭੱਠਿਆਂ 'ਤੇ ਕੰਮ ਕਰਨ ਲਈ ਪ੍ਰਵਾਸ ਕਰਦੇ ਹਨ। ਉੱਥੇ ਉਹ ਆਰਜ਼ੀ ਝੌਂਪੜੀਆਂ ਵਿੱਚ ਰਹਿੰਦੇ ਹੋਏ ਝੁਲਸਾ ਸੁੱਟਣ ਵਾਲ਼ੀ ਗਰਮੀ ਵਿੱਚ ਸਿਰਾਂ 'ਤੇ ਮਣਾਮੂੰਹੀਂ ਭਾਰ ਚੁੱਕੀ ਸਖ਼ਤ ਮਿਹਨਤ ਕਰਦੇ ਹਨ। ਇਸ ਕੰਮ ਤੋਂ ਹੋਣ ਵਾਲ਼ੀ ਕਮਾਈ ਹੀ ਉਨ੍ਹਾਂ ਦੇ ਆਉਣ ਵਾਲ਼ੇ ਛੇ ਮਹੀਨਿਆਂ ਲਈ ਮਾਮੂਲੀ ਬਚਤ ਹੁੰਦੀ ਹੈ ਜਦੋਂ ਉਹ ਖ਼ੇਤਾਂ ਵਿੱਚ ਜਾਂ ਕਿਤੇ ਹੋਰ ਦਿਹਾੜੀ-ਧੱਪਾ ਕਰਕੇ ਡੰਗ ਤੋਰਦੇ ਹਨ। ਭੱਠੇ ਦਾ ਕੰਮ ਅਕਸਰ ਹੀ ਬੰਧੂਆ ਮਜ਼ਦੂਰੀ ਦਾ ਰੂਪ ਹੁੰਦਾ ਹੈ, ਜਿੱਥੇ ਠੇਕੇਦਾਰਾਂ ਕੋਲ਼ੋਂ ਲਈ ਪੇਸ਼ਗੀ ਰਕਮ ਦੇ ਭੁਗਤਾਨ ਵਜੋਂ ਪਰਿਵਾਰਾਂ ਨੂੰ ਬਹੁਤ ਵੱਡੀ ਗਿਣਤੀ ਵਿੱਚ ਇੱਟਾਂ ਥੱਪਣੀਆਂ ਪੈਂਦੀਆਂ ਹਨ। ਪਾਰੀ ਦਾ ਮਹਾਰਾਸ਼ਟਰ, ਓੜੀਸ਼ਾ ਤੇ ਤੇਲੰਗਾਨਾ ਦੇ ਇੱਟ-ਭੱਠਿਆਂ ਦੇ ਮਜ਼ਦੂਰਾਂ ਦੀਆਂ ਕਹਾਣੀਆਂ ਦਾ ਸੰਗ੍ਰਹਿ

Want to republish this article? Please write to zahra@ruralindiaonline.org with a cc to namita@ruralindiaonline.org

Author

PARI Contributors

Translator

PARI Translations, Punjabi