ਉਹ ਬਸ ਸ਼ਹਿਰ 'ਚੋਂ ਲੰਘ ਰਹੇ ਸਨ - ਹਜ਼ਾਰਾਂ ਦੀ ਗਿਣਤੀ 'ਚ। ਉਹ ਰੋਜ਼ ਆਉਂਦੇ, ਪੈਦਲ, ਸਾਈਕਲਾਂ 'ਤੇ, ਟਰੱਕਾਂ 'ਤੇ, ਬੱਸਾਂ 'ਚ, ਕਿਸੇ ਵੀ ਵਾਹਨ ਦੇ ਵਿੱਚ ਜਾਂ ਉੱਤੇ ਬੈਠ ਕੇ, ਜੋ ਵੀ ਉਹਨਾਂ ਨੂੰ ਮਿਲ ਜਾਂਦਾ। ਥੱਕੇ, ਹੰਭੇ, ਘਰ ਪਹੁੰਚਣ ਲਈ ਬੇਤਾਬ। ਹਰ ਉਮਰ ਦੇ ਪੁਰਸ਼ ਤੇ ਮਹਿਲਾਵਾਂ ਤੇ ਬਹੁਤ ਸਾਰੇ ਬੱਚੇ ਵੀ।

ਇਹ ਲੋਕ ਹੈਦਰਾਬਾਦ ਤੇ ਉਸ ਤੋਂ ਵੀ ਪਰ੍ਹੇ ਤੋਂ, ਮੁੰਬਈ ਤੇ ਗੁਜਰਾਤ ਤੋਂ ਜਾਂ ਵਿਦਰਭਾ ਦੇ ਪਾਰੋਂ ਤੇ ਪੱਛਮੀ ਮਹਾਰਾਸ਼ਟਰ ਤੋਂ ਆ ਰਹੇ ਸਨ ਅਤੇ ਉੱਤਰ ਜਾਂ ਪੂਰਬ 'ਚ - ਬਿਹਾਰ, ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼, ਓਡੀਸ਼ਾ, ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ ਵੱਲ ਜਾ ਰਹੇ ਸਨ।

ਜਦ ਉਹਨਾਂ ਦੀਆਂ ਜ਼ਿੰਦਗੀਆਂ ਠੱਪ ਹੋ ਗਈਆਂ, ਲੌਕਡਾਊਨ ਨਾਲ ਉਹਨਾਂ ਦੀ ਰੋਜ਼ੀ-ਰੋਟੀ ਬੰਦ ਹੋ ਗਈ ਤਾਂ ਦੇਸ਼ ਦੇ ਲੱਖਾਂ ਲੋਕਾਂ ਨੇ ਇਹੀ ਕਦਮ ਚੁੱਕਿਆ : ਉਹ ਆਪਣੇ ਪਿੰਡਾਂ 'ਚ, ਆਪਣੇ ਪਰਿਵਾਰਾਂ ਤੇ ਚਾਹੁਣ ਵਾਲਿਆਂ ਕੋਲ ਵਾਪਸ ਜਾਣਗੇ। ਭਾਵੇਂ ਸਫ਼ਰ ਕਿੰਨਾ ਵੀ ਔਖਾ ਹੋਵੇ, ਇਹੀ ਬਿਹਤਰ ਰਹੇਗਾ।

ਤੇ ਇਹਨਾਂ 'ਚੋਂ ਬਹੁਤ ਸਾਰੇ ਦੇਸ਼ ਦੇ ਭੂਗੋਲਿਕ ਮੱਧ ਤੇ ਆਮ ਦਿਨਾਂ 'ਚ ਸਭ ਤੋਂ ਅਹਿਮ ਰੇਲ ਜੰਕਸ਼ਨਾਂ 'ਚੋਂ ਇੱਕ, ਨਾਗਪੁਰ 'ਚੋਂ ਲੰਘ ਰਹੇ ਹਨ। ਇਹ ਵਹਿਣ ਹਫਤੇ-ਦਰ-ਹਫਤੇ ਇਸੇ ਤਰ੍ਹਾਂ ਵਹਿੰਦਾ ਰਿਹਾ। ਮਈ 'ਚ ਕਿਤੇ ਜਾ ਕੇ ਸੂਬਾ ਤੇ ਕੇਂਦਰ ਸਰਕਾਰਾਂ ਨੇ ਕੁਝ ਪਰਵਾਸੀਆਂ ਨੂੰ ਬੱਸਾਂ ਤੇ ਰੇਲ ਗੱਡੀਆਂ 'ਚ ਢੋਣਾ ਸ਼ੁਰੂ ਕੀਤਾ। ਪਰ ਹਜ਼ਾਰਾਂ ਲੋਕ ਜਿਹਨਾਂ ਨੂੰ ਸੀਟ ਨਾ ਮਿਲੀ, ਕਿਸੇ ਵੀ ਤਰ੍ਹਾਂ ਆਪਣੇ ਘਰ ਵੱਲ ਲੰਬੇ ਸਫ਼ਰ 'ਤੇ ਚਲਦੇ ਰਹੇ।

PHOTO • Sudarshan Sakharkar

ਸਮਾਨ ਦਾ ਬੋਝ ਚੁੱਕੀ ਪਿਤਾ, ਜਵਾਨ ਮਾਂ ਸੁੱਤੀ ਜਵਾਕੜੀ ਨੂੰ ਮੋਢੇ ਨਾਲ ਲਾਈ, ਇਸ ਵੇਲੇ ਪਰਿਵਾਰ ਹੈਦਰਾਬਾਦ ਤੋਂ ਨਾਗਪੁਰ ਦੇ ਸਫ਼ਰ 'ਤੇ ਹੈ

ਉਹਨਾਂ ਦੇ ਵਿੱਚੋਂ ਹੀ ਇੱਕ ਨੌਜਵਾਨ ਜੋੜਾ ਆਪਣੀ 44 ਦਿਨ ਦੀ ਬੱਚੀ ਨੂੰ ਨਾਲ਼ ਲਈ 40 ਡਿਗਰੀ ਤੋਂ ਉੱਤੇ ਦੇ ਤਾਪਮਾਨ 'ਚ, ਕਿਰਾਏ 'ਤੇ ਲਏ ਮੋਟਰਸਾਈਕਲ 'ਤੇ ਹੈਦਰਾਬਾਦ ਤੋਂ ਗੋਰਖਪੁਰ ਦਾ ਸਫ਼ਰ ਤੈਅ ਕਰਦਾ ਰਿਹਾ।

ਛੱਤੀਸਗੜ੍ਹ ਦੇ ਧਮਤਰੀ ਜ਼ਿਲ੍ਹੇ ਦੇ ਪਿੰਡਾਂ ਦੀਆਂ 34 ਨੌਜਵਾਨ ਲੜਕੀਆਂ ਜੋ ਅਹਿਮਦਾਬਾਦ 'ਚ ਸਕਿਲ ਡਿਵੈਲਪਮੈਂਟ ਪ੍ਰੋਗਰਾਮ ਦੇ ਤਹਿਤ ਸਿਖਲਾਈ ਲਈ ਗਈਆਂ ਸਨ, ਆਪਣੇ ਘਰ ਵਾਪਸ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਸਨ।

ਨਵੀਆਂ ਖਰੀਦੀਆਂ ਸਾਈਕਲਾਂ 'ਤੇ ਪੰਜ ਨੌਜਵਾਨ, ਓਡੀਸ਼ਾ ਦੇ ਰਾਇਗਾੜਾ ਜ਼ਿਲ੍ਹੇ ਵੱਲ ਨੂੰ ਕੂਚ ਕਰ ਰਹੇ ਹਨ।

ਨਾਗਪੁਰ ਦੀ ਬਾਹਰਲੀ ਰਿੰਗ ਰੋਡ 'ਤੇ, ਅਜੇ ਵੀ ਸੈਂਕੜੇ ਪਰਵਾਸੀ ਨੈਸ਼ਨਲ ਹਾਈਵੇਅ 6 ਤੇ 7 ਤੋਂ ਹਰ ਰੋਜ਼ ਪਹੁੰਚ ਰਹੇ ਨੇ। ਜ਼ਿਲ੍ਹਾ ਪ੍ਰਸ਼ਾਸਨ ਤੇ ਕਈ ਸਾਰੇ NGO ਤੇ ਲੋਕ ਇਕਾਈਆਂ ਵੱਲੋਂ ਕਈ ਥਾਵਾਂ 'ਤੇ ਉਹਨਾਂ ਨੂੰ ਖਾਣਾ ਤੇ ਟੋਲ ਪਲਾਜ਼ੇ ਕੋਲ ਰਹਿਣ ਲਈ ਬਸੇਰਾ ਮੁਹੱਈਆ ਕਰਾਇਆ ਜਾ ਰਿਹਾ ਹੈ। ਮਜ਼ਦੂਰ ਤਪਦੀ ਗਰਮੀ 'ਚ ਦਿਨ ਵੇਲੇ ਆਰਾਮ ਕਰਦੇ ਨੇ ਤੇ ਸ਼ਾਮ ਵੇਲੇ ਫੇਰ ਆਪਣੇ ਸਫ਼ਰ ਤੇ ਚੱਲ ਪੈਂਦੇ ਨੇ। ਮਹਾਰਾਸ਼ਟਰ ਸਰਕਾਰ ਨੇ ਹੁਣ ਹਰ ਦਿਨ ਉਹਨਾਂ ਨੂੰ ਵੱਖ-ਵੱਖ ਸੂਬਿਆਂ ਦੀਆਂ ਹੱਦਾਂ ਤੱਕ ਛੱਡਣ ਲਈ ਬੱਸਾਂ ਦਾ ਇੰਤਜ਼ਾਮ ਕੀਤਾ ਹੈ। ਹੁਣ ਭੀੜ ਘਟਣੀ ਸ਼ੁਰੂ ਹੋਣ ਲੱਗੀ ਹੈ - ਤੇ ਲੋਕ ਸ਼ਾਇਦ ਆਪਣੇ ਘਰਾਂ ਨੂੰ ਸੁਰੱਖਿਅਤ ਪਹੁੰਚ ਜਾਣਗੇ - ਤੇ ਐਨਾ ਕੁ ਹੀ ਉਹ ਚਾਹੁੰਦੇ ਹਨ।

PHOTO • Sudarshan Sakharkar

ਨਾਗਪੁਰ ਦੇ ਬਾਹਰਵਾਰ ਹੈਦਰਾਬਾਦ ਤੋਂ ਆਏ ਇੱਕ ਟਰੱਕ ਤੋਂ ਉੱਤਰ ਕੇ ਮਜ਼ਦੂਰਾਂ ਦਾ ਸਮੂਹ ਭੋਜਨ - ਆਸਰੇ ਵੱਲ ਜਾਂਦਾ ਹੋਇਆ

PHOTO • Sudarshan Sakharkar

ਮਈ ਦੇ ਤਪਦੇ ਸੇਕ ' ਕਈ ਕਿਲੋ ਵਜ਼ਨ ਚੁੱਕੀ ਕਿਲੋਮੀਟਰਾਂ ਦਾ ਪੈਂਡਾ ਤੈਅ ਕਰਦਾ ਮਜ਼ਦੂਰਾਂ ਦਾ ਇੱਕ ਸਮੂਹ ਜੋ ਘਰ ਵਾਪਸ ਜਾ ਰਿਹਾ ਹੈ। ਲੌਕਡਾਊਨ ਦੇ ਐਲਾਨ ਤੋਂ ਬਾਅਦ ਹਰ ਦਿਨ ਨਾਗਪੁਰ ਨੇ ਪ੍ਰਵਾਸੀਆਂ ਦੇ ਸਮੂਹਾਂ ਨੂੰ ਘਰ ਵੱਲ, ਸਾਰੀਆਂ ਦਿਸ਼ਾਵਾਂ ਵਿੱਚ ਕੂਚ ਕਰਦੇ ਦੇਖਿਆ ਹੈ

PHOTO • Sudarshan Sakharkar

ਪੰਜਰੀ ਦੇ ਕੋਲ ਨਾਗਪੁਰ ਦੇ ਬਾਹਰਵਾਰ , ਨੌਜਵਾਨਾਂ ਦਾ ਇੱਕ ਸਮੂਹ ਭੋਜਨ - ਆਸਰੇ ਵੱਲ ਨੂੰ ਜਾਂਦਾ ਹੋਇਆ ; ਇਹ ਹੈਦਰਾਬਾਦ ਤੋਂ ਆਏ ਸਨ ਜਿੱਥੇ ਇਹਨਾਂ ਨੇ ਕੰਮ ਲਈ ਪਰਵਾਸ ਕੀਤਾ ਸੀ

PHOTO • Sudarshan Sakharkar

ਅਣਗਿਣਤ ਪਰਵਾਸੀ ਹਰ ਰੋਜ਼ ਨਾਗਪੁਰ ਦੇ ਬਾਹਰਵਾਰ ਪੰਜਰੀ ਪਿੰਡ ਪਹੁੰਚ ਰਹੇ ਹਨ ਤੇ ਇੱਥੋਂ ਦੇਸ਼ ਦੇ ਦੂਰ - ਦੁਰਾਡੇ ਇਲਾਕਿਆਂ ਦੇ ਪਿੰਡਾਂ ਵੱਲ ਜਾ ਰਹੇ ਹਨ

PHOTO • Sudarshan Sakharkar

ਨਾਗਪੁਰ ਸ਼ਹਿਰ ਨੇੜੇ ਹਾਈਵੇਅ ' ਤੇ ਪੈਂਦੇ ਫਲਾਈਓਵਰ ਦੀ ਛਾਂ ' ਭੋਜਨ ਤੇ ਪਾਣੀ ਲਈ ਇੱਕ ਅਹਿਮ ਪੜਾਅ

PHOTO • Sudarshan Sakharkar

ਆਪਣੇ ਪਿੰਡਾਂ ਤੇ ਪਰਿਵਾਰਾਂ ਤੱਕ ਪਹੁੰਚਣ ਲਈ ਬੇਤਾਬ ਥੱਕੇ - ਹਾਰੇ ਪਰਵਾਸੀ ਮਜ਼ਦੂਰਾਂ ਨਾਲ ਭਰਿਆ ਟਰੱਕ ਚੱਲਣ ਲਈ ਤਿਆਰ

PHOTO • Sudarshan Sakharkar

ਉਹਨਾਂ ਲਈ ਸਫ਼ਰ ਮੁੜ ਸ਼ੁਰੂ , ਜਿਹਨਾਂ ਨੂੰ ਇਸ ਟਰੱਕ ' ਪੈਰ ਧਰਨ ਲਈ ਜਗ੍ਹਾ ਮਿਲ ਗਈ

PHOTO • Sudarshan Sakharkar

ਜਦਕਿ ਕੁਝ ਆਪਣੇ ਅਗਲੇਰੇ ਸਫ਼ਰ ਲਈ ਹੋਰ ਟਰੱਕ 'ਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਹੋਏ। ਇਹ ਨਾਗਪੁਰ ਦੀ ਬਾਹਰਲੀ ਰਿੰਗ ਰੋਡ ਦੇ ਨੇੜੇ ਦੇ ਟੋਲ ਪਲਾਜ਼ੇ ਦੀ ਤਸਵੀਰ ਹੈ, ਜੋ NH 6 ਤੇ 7 ਨੂੰ ਜੋੜਦੀ ਹੈ

PHOTO • Sudarshan Sakharkar

ਇਹ ਸਭ ਵੀ ਉਦੋਂ ਹੋ ਰਿਹਾ ਹੈ ਜਦੋਂ ਤਾਪਮਾਨ ਵੀ 40 ਡਿਗਰੀ ਤੋਂ ਪਾਰ ਜਾ ਪੁੱਜਾ ਹੈ

PHOTO • Sudarshan Sakharkar

ਇਹ ਆਪਣੇ ਪਰਿਵਾਰਾਂ ਨੂੰ ਵੇਖਣ ਦੀ ਉਮੀਦ ਹੀ ਹੈ ਜੋ ਸ਼ਾਇਦ ਸੇਕ ਤੇ ਭੁੱਖ , ਭੀੜ ਤੇ ਥਕਾਵਟ ਨੂੰ ਕੁਝ ਕੁ ਸਹਿਣਯੋਗ ਬਣਾ ਦਿੰਦੀ ਹੈ

PHOTO • Sudarshan Sakharkar

3 ਪੁਰਸ਼ ਨਵੀਆਂ ਖਰੀਦੀਆਂ ਸਾਈਕਲਾਂ ' ਤੇ ਮੁੰਬਈ ਤੋਂ ਓਡੀਸ਼ਾ ਦਾ ਔਖਾ ਸਫ਼ਰ ਤੈਅ ਕਰਦੇ ਹੋਏ , ਜੋ ਉਹਨਾਂ ਨੂੰ ਤੈਅ ਕਰਨਾ ਪਿਆ ਕਿਉਂਕਿ ਹੋਰ ਕੋਈ ਚਾਰਾ ਨਹੀਂ ਸੀ

PHOTO • Sudarshan Sakharkar

ਪਰਵਾਸੀ ਅਕਸਰ ਹਾਈਵੇਅ ਜਾਂ ਮੁੱਖ ਸੜਕਾਂ ਰਾਹੀਂ ਨਹੀਂ ਬਲਕਿ ਖੇਤਾਂ ਤੇ ਜੰਗਲੀ ਰਸਤਿਆਂ ਰਾਹੀਂ ਪੈਦਲ ਸਫ਼ਰ ਕਰਦੇ ਹਨ

PHOTO • Sudarshan Sakharkar

ਆਪਣੇ ਹੱਥੀਂ ਤਿਆਰ ਕੀਤੇ ਸ਼ਹਿਰਾਂ ਨੂੰ ਛੱਡ ਜਾਂਦੇ ਨਿਰਾਸ਼ ਮਜ਼ਦੂਰ , ਦੁੱਖ ਇਸ ਗੱਲ ਦਾ ਹੈ ਕਿ ਜਦੋਂ ਬਿਪਤਾ ਆਣ ਪਈ ਤਾਂ ਇਨ੍ਹਾਂ ਸ਼ਹਿਰਾਂ ਨੇ ਇਨ੍ਹਾਂ ਮਜ਼ਦੂਰਾਂ ਨੂੰ ਕੋਈ ਵੀ ਆਸਰਾ ਜਾਂ ਅਰਾਮ ਨਾ ਦਿੱਤਾ


ਤਰਜ਼ਮਾ: ਅਰਸ਼ਦੀਪ ਅਰਸ਼ੀ

Sudarshan Sakharkar

सुदर्शन साखरकर, नागपुर के एक स्वतंत्र फ़ोटो-पत्रकार हैं.

की अन्य स्टोरी Sudarshan Sakharkar
Translator : Arshdeep Arshi

अर्शदीप अर्शी, चंडीगढ़ की स्वतंत्र पत्रकार व अनुवादक हैं, और न्यूज़ 18 व हिन्दुस्तान टाइम्स के लिए काम कर चुकी हैं. उन्होंने पटियाला के पंजाबी विश्वविद्यालय से अंग्रेज़ी साहित्य में एम.फ़िल किया है.

की अन्य स्टोरी Arshdeep Arshi