“ ਸਾਡੇ ਦਸਤੇ ਨੇ ਦੋ ਗਰੁਪਾਂ ਵਿਚ ਟਰੇਨ ਤੇ ਹਮਲਾ ਕੀਤਾ , ਇੱਕ ਦੀ ਅਗਵਾਈ ਕੈਪਟਨ ਜੀ . ਡੀ ਬਾਪੂ ਲਾਡ ਨੇ ਕੀਤੀ ਅਤੇ ਇੱਕ ਦੀ ਮੈਂ . ਅਸੀਂ ਟਰੈਕ ਤੇ ਚੱਟਾਨਾਂ ਵਿਛਾ ਕੇ ਗੱਡੀ ਰੋਕੀ , ਬਿਲਕੁਲ ਇਥੇ , ਜਿਥੇ ਤੁਸੀਂ ਇਸ ਵੇਲੇ ਖੜੇ ਹੋ ! ਫਿਰ ਇਸ ਦੇ ਪਿਛੇ ਅਸੀਂ ਗੋਲ ਚੱਟਾਨਾਂ ਖੜੀਆਂ ਕਰ ਦਿੱਤੀਆਂ , ਤਾਂਕਿ ਇਹ ਪਿਛੇ ਨਾ ਮੁੜ ਸਕੇ . ਸਾਡੇ ਕੋਲ ਨਾ ਕੋਈ ਬੰਦੂਕ , ਨਾ ਹਥਿਆਰ , ਸਿਵਾ ਦਾਤਰੀ , ਲਾਠੀਆਂ ਤੇ ਕੁਝ ਕੁ ਅਸਥਿਰ ‘ ਦੇਸੀ ਬੰਬਾਂ ‘ ਤੋਂ . ਮੁਖ ਗਾਰਡ ਕੋਲ ਬੰਦੂਕ ਸੀ , ਪਰ ਉਹ ਇੰਨਾਂ ਡਰ ਗਿਆ ਕਿ ਸੌਖਾ ਹੀ ਕਾਬੂ ਵਿਚ ਆ ਗਿਆ . ਅਸੀਂ ਤਨਖਾਹ ਸੂਚੀ ਕਬਜ਼ੇ ਵਿਚ ਲਈ ਅਤੇ ਚਿਟ੍ਕਿਨੀ ਲਾ ਲਈ .”
ਇਹ 73 ਸਾਲ ਪਹਿਲਾਂ ਦੀ ਗੱਲ ਸੀ , ਪਰ ਕੈਪਟਨ ਭਾਉ ਦੇ ਦੱਸਣ ਵਿਚ ਇਹ ਕੱਲ ਵਾਂਗ ਸੀ . ਰਾਮਚੰਦਰ ਸ਼੍ਰੀਪਤੀ ਲਾਡ ‘ ਭਾਉ ’( ਮਰਾਠੀ ਵਿਚ ਭਾਉ ਯਾਨੀ ਭਾਈ ਜਾਂ ਵੱਡਾ ਭਾਈ ) ਹੁਣ 94 ਸਾਲਾਂ ਦੇ ਹੋਕੇ ਵੀ ਅਚੰਭਾਕਾਰੀ ਸਪਸ਼ਟਤਾ ਨਾਲ ਉਸ ਹਮਲੇ ਦਾ ਬਿਆਨ ਕਰਦੇ ਹਨ , ਜੋ ਉੱਨਾਂ ਨੇ ਪੁਣੇ - ਮਿਰਾਜ ਟ੍ਰੇਨ ਤੇ ਕੀਤਾ ਸੀ , ਜੋ ਬਰਤਾਨਵੀ ਰਾਜ ਦੇ ਅਫਸਰਾਂ ਦੀਆਂ ਤਨਖਾਹਾਂ ਲਿਜਾ ਰਹੀ ਸੀ . ਬਜ਼ੁਰਗ ਆਜ਼ਾਦੀ ਸੰਗਰਾਮੀਏ ਦਾ ਚੇਲਾ ਬਾਲਾਸਾਹਿਬ ਗਣਪਤੀ ਸ਼ਿੰਦੇ ਫੁਸਫੁਸਾ ਕੇ ਕਹਿੰਦਾ ਹੈ -‘ ਪਿਛਲੇ ਕੁਝ ਸਮੇਂ ਵਿਚ ਇਹ ਇੰਨਾਂ ਸਪਸ਼ਟ ਨਹੀਂ ਬੋਲਦੇ ਸਨ .’ ਪਰ ‘ ਨ੍ਬਿਵਿਆਂ ਨੂੰ ’ ਢੁੱਕੇ , ਜਿੰਨਾਂ ਨੂੰ ਹਰ ਕੋਈ ਕੈਪਟਨ ‘ ਭਾਉ ’ ਕਹਿੰਦਾ ਹੈ , ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ , ਜਦੋਂ ਉਹ ਟਰੈਕ ਦੇ ਉਸੇ ਥਾਂ ਤੇ ਖੜੇ ਹੁੰਦੇ ਹਨ ਜਿਥੇ ਉੱਨਾਂ ੭ ਜੂਨ ੧੯੪੩ ਨੂੰ ‘ ਤੁਫਾਨ ਸੇਨਾ ’ ਦਾ ਦਲੇਰੀ ਭਰਿਆ ਹਮਲਾ ਕੀਤਾ ਸੀ .
ਉਸ ਹਮਲੇ ਤੋਂ ਬਾਅਦ ਸਤਾਰਾ ਜ਼ਿਲੇ ਦੇ ਸ਼ੇਨੋਲੀ ਪਿੰਡ ਵਿਚ , ਉਸ ਥਾਂ ਤੇ ਉਹ ਪਹਿਲੀ ਵਾਰ ਆਏ ਹਨ . ਕੁਝ ਪਲ ਉਹ ਸੋਚੀਂ ਪਏ ਰਹਿੰਦੇ ਹਨ , ਫਿਰ ਉੱਨਾਂ ਨੂੰ ਸਭ ਯਾਦ ਆ ਜਾਂਦਾ ਹੈ , ਉਹ ਸਾਰੇ ਸਾਥੀ , ਜਿਹੜੇ ਹਮਲੇ ਵਿਚ ਸ਼ਾਮਿਲ ਸਨ . ਉਹ ਸਾਡੇ ਧਿਆਨ ਵਿਚ ਲਿਆਉਣਾ ਚਾਹੁੰਦੇ ਹਨ ਕਿ ਪੈਸਾ ਕਿਸੇ ਆਦਮੀ ਦੀ ਜੇਬ ਵਿਚ ਨਹੀਂ ਸਗੋਂ ‘ ਪ੍ਰਤੀ ( ਸਮਾਨਾਂਤਰ ) ਜਾਂ ਸਤਾਰਾ ਦੀ ਅਸਥਾਈ ਸਰਕਾਰ ’ ਕੋਲ ਗਿਆ ਸੀ . ਅਸੀਂ ਉਹ ਪੈਸਾ ਗਰੀਬਾਂ ਅਤੇ ਲੋੜਵੰਦਾਂ ਨੂੰ ਵੰਡ ਦਿੱਤਾ ਸੀ .
ਇਹ
ਕਹਿਣਾ
ਜ਼ਿਆਦਤੀ
ਹੈ
ਕਿ
ਅਸੀਂ
ਰਕਮ
ਲੁੱਟੀ
,
ਉੱਨਾਂ
ਸਖ਼ਤੀ
ਨਾਲ
ਕਿਹਾ
, ’
ਬਰਤਾਨੀਆ
ਨੇ
ਇਹ
ਸਾਥੋਂ
ਚੋਰੀ
ਕੀਤੀ
,
ਅਸੀਂ
ਵਾਪਿਸ
ਲਿਆਂਦੀ
.’
ਜੋ
ਜੀ
.
ਡੀ
.
ਬਾਪੂ
ਲਾਡ
ਨੇ
ਮੈਨੂੰ
੨੦੧੦
ਵਿਚ
ਆਪਣੀ
ਮਿਰਤੂ
ਤੋਂ
ਇੱਕ
ਸਾਲ
ਪਹਿਲਾਂ
ਕਿਹਾ
,
ਇਹ
ਸ਼ਬਦ
ਉੱਨਾਂ
ਦੀ
ਹੀ
ਧੁਨੀ
ਸਨ
.
‘ ਤੁਫਾਨ ਸੇਨਾ ’ ਪ੍ਰਤੀ ਜਾਂ ਸਮਾਨਾਂਤਰ ਸਰਕਾਰ ਦਾ ਹਥਿਆਰਬੰਦ ਅੰਗ ਸੀ - ਹਿੰਦੁਸਤਾਨ ਦੀ ਆਜ਼ਾਦੀ ਦੇ ਇਤਿਹਾਸ ਦਾ ਇੱਕ ਅਚੰਭਾਜਨਕ ਅਧਿਆਇ . ੧੯੪੨ ਦੀ ‘ ਭਾਰਤ ਛਡੋ ’ ਲਹਿਰ ਦੇ ਅੰਗ ਵਜੋਂ ਉਭਰੇ , ਇੰਨਾਂ ਇੰਕ਼ਲਾਬੀਆਂ ਦੇ ਗਰੁਪ ਨੇ ਸਤਾਰਾ ਵਿਚ ਅਜ਼ਾਦ ਸਮਾਨਾਂਤਰ ਸਰਕਾਰ ਦੀ ਸਥਾਪਨਾ ਦਾ ਐਲਾਨ ਕੀਤਾ , ਉੱਨਾਂ ਦਿਨਾਂ ਵਿਚ ਸਤਾਰਾ ਬੜਾ ਵੱਡਾ ਜ਼ਿਲਾ ਸੀ , ਅੱਜ ਦਾ ਸਾਂਗਲੀ ਜ਼ਿਲਾ ਵੀ ਇਸਦਾ ਹਿੱਸਾ ਸੀ . ਘਟੋ ਘੱਟ ੧੫੦ ਪਿੰਡਾਂ , ਜਦ ਕਿ ਬਾਪੂ ਲਾਡ ਮੁਤਾਬਕ ੬੦੦ ਪਿੰਡਾਂ ਦੇ ਖੇਤਰ ਦੇ ਲੋਕ , ਇਸਨੂੰ ਜਾਇਜ਼ ਸੱਤਾ ਮੰਨਦੇ ਸਨ , ਇਸਨੇ ਬਰਤਾਨਵੀ ਹਕੂਮਤ ਨੂੰ ਪ੍ਰਭਾਵੀ ਰੂਪ ਵਿਚ ਉਲਟਾ ਦਿੱਤਾ ਸੀ . ‘ ਅੰਡਰਗ੍ਰਾਉੰਡ ਲਹਿਰ ਦਾ ਕੀ ਮਤਲਬ ’, ਮੇਰੇ ਇਸ ਲਫ਼ਜ਼ ਦੀ ਵਰਤੋਂ ਤੇ ਕੈਪਟਨ ਭਾਉ ਨੇ ਨਾਰਾਜ਼ਗੀ ਵਿਚ ਕਿਹਾ -‘ ਅਸੀਂ ਹੀ ਇਥੇ ਸਰਕਾਰ ਸਾਂ . ਬਰਤਾਨਵੀ ਰਾਜ ਇਥੇ ਵੜ ਵੀ ਨਹੀਂ ਸੀ ਸਕਦਾ . ਪੁਲਸ ਵੀ ਤੁਫਾਨ ਸੇਨਾ ਤੋਂ ਡਰਦੀ ਸੀ .’
ਕੈਪਟਨ
ਭਾਉ
ਜਿਵੇਂ
ਉਹ
੧੯੪੨
ਵਿਚ
ਤੇ
ਹੁਣ
(
ਸੱਜੇ
) 74
ਸਾਲਾਂ
ਬਾਦ
ਇਹ ਦਾਵਾ ਵਾਜਿਬ ਦਾਵਾ ਹੈ . ਪ੍ਰਸਿੱਧ ਲੋਕ ਨਾਇਕ ਕ੍ਰਾਂਤੀ ਸਿੰਘ ਨਾਨਾ ਪਾਟਿਲ ਦੀ ਅਗਵਾਈ ਵਾਲੀ ਇਹ ਸਰਕਾਰ ਨੇ ਆਪਣੇ ਅਧਿਕਾਰ ਵਾਲੇ ਪਿੰਡਾਂ ਤੇ ਰਾਜ ਕੀਤਾ . ਇਸਨੇ ਅਨਾਜ ਦੀ ਵੰਡ ਵੰਡਾਈ ਦਾ ਪ੍ਰਬੰਧ , ਮੰਡੀ ਦਾ ਢਾਂਚਾ ਬਣਾਇਆ ਅਤੇ ਨਿਆਇਕ ਵਿਵਸਥਾ ਕਾਇਮ ਕੀਤੀ . ਇਸਨੇ ਸ਼ਾਹੂਕਾਰਾਂ , ਦਲਾਲਾਂ ਅਤੇ ਰਾਜ ਨਾਲ ਮਿਲੇ ਜ਼ਿਮੀਂਦਾਰ ਗੱਦਾਰਾਂ ਨੂੰ ਸਜਾਵਾਂ ਦਿੱਤੀਆਂ . ‘ ਕਾਨੂੰਨ - ਵਿਵਸਥਾ ਸਾਡੇ ਕੰਟ੍ਰੋਲ ਵਿਚ ਸੀ ਅਤੇ ਲੋਕ ਸਾਡੇ ਨਾਲ ਸਨ ’. ਤੁਫਾਨ ਸੇਨਾ ਨੇ ਸ਼ਾਹੀ ਹਥਿਆਰ ਘਰਾਂ , ਰੇਲ ਗੱਡੀਆਂ , ਖ਼ਜ਼ਾਨਿਆਂ ਅਤੇ ਡਾਕ ਘਰਾਂ ਤੇ ਹਮਲੇ ਕੀਤੇ . ਭਾਰੀ ਸਮੱਸਿਆਵਾਂ ਵਿਚ ਘਿਰੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਉੱਨਾਂ ਨੇ ਰਾਹਤ ਪੁਚਾਈ .
ਕਪਤਾਨ ਨੂੰ ਕਈ ਵਾਰ ਜੇਲੀਂ ਡੱਕਿਆ ਗਿਆ , ਪਰ ਉਥੇ ਵੀ ਉਸਦੇ ਵੱਧਦੇ ਕੱਦ ਕਰਕੇ ਗਾਰਡ ਉਸਦੀ ਇੱਜ਼ਤ ਕਰਦੇ ਸਨ . ‘ ਤੀਜੀ ਵਾਰ ਮੈਂ ਔੰਧ ਜੇਲ ਵਿਚ ਭੇਜਿਆ ਗਿਆ , ਉਥੇ ਮਹਿਲ ਵਾਂਗ ਮੈਨੂੰ ਇਉਂ ਰਖਿਆ ਗਿਆ , ਜਿਵੇਂ ਕਿ ਮੈਂ ਰਾਜੇ ਦਾ ਮਿਹਮਾਨ ਹੋਵਾਂ .’ ਉਸਨੇ ਹੱਸਦਿਆਂ ਬੜਕ ਮਾਰੀ . ੧੯੪੩ ਤੋਂ ੧੯੪੬ ਦੌਰਾਨ ਸਤਾਰਾ ਵਿਚ ਤੁਫਾਨ ਸੇਨਾ ਦੀ ਚੜਤ ਰਹੀ . ਆਜ਼ਾਦੀ ਦਾ ਮਿਲਣਾ ਨਿਸ਼ਚਿਤ ਹੋਣ ਤੇ ਉੱਨਾਂ ਤੁਫਾਨ ਸੇਨਾ ਭੰਗ ਕਰ ਦਿੱਤੀ .
ਮੈਂ ਉਸਨੂੰ ਫਿਰ ਛੇੜਿਆ , ‘ ਇਸਦਾ ਕੀ ਮਤਲਬ ਹੈ ਕਿ ਮੈਂ ਕਦੋਂ ਸੇਨਾ ਵਿਚ ਦਾਖਲ ਹੋਇਆ , ਮੈਂ ਇਸਦਾ ਸਥਾਪਤ ਕਰਨ ਵਾਲਾ ਹਾਂ ’. ਨਾਨਾ ਪਾਟਿਲ ਸਰਕਾਰ ਦਾ ਮੁਖੀ ਸੀ , ਉਸਦਾ ਸੱਜਾ ਹੱਥ ਬਾਪੂ ਜੀ . ਡੀ ਲਾਡ ‘ ਫ਼ੀਲਡ ਕਮਾਂਡਰ ’ ਸੀ , ਕੈਪਟਨ ਭਾਉ ਉਸਦਾ ਸਰਗਰਮ ਮੁਖੀ ਸੀ . ਆਪਣੇ ਹਮਜੋਲੀਆਂ ਨਾਲ ਉੱਨਾਂ ਬਰਤਾਨਵੀ ਰਾਜ ਨੂੰ ਅਪਮਾਨਜਨਕ ਸੱਟ ਮਾਰੀ . ਉਸੇ ਸਮੇਂ ਬੰਗਾਲ , ਯੂ . ਪੀ ., ਬਿਹਾਰ , ਉੜੀਸਾ ਆਦਿ ਦੀਆਂ ਇਸੇ ਤਰਾਂ ਦੀਆਂ ਬਗਾਵਤਾਂ ਨੂੰ ਨਜਿੱਠਣਾ ਵੀ ਬਰਤਾਨਵੀ ਹਕੂਮਤ ਨੂੰ ਔਖਾ ਹੋ ਰਿਹਾ ਸੀ .
੧੯੪੨ ਜਾਂ ੧੯੪੩ ਦੀ ਤੁਫਾਨ ਸੇਨਾ ਦੀ ਕੁੰਡਲ ਖੇਤਰ ਦੀ ਖਿੱਚੀ ਫ਼ੋਟੋ
ਘਰ ਵਿਚ ਕੈਪਟਨ ਦਾ ਡਰਾਇੰਗ ਰੂਮ ਯਾਦਾਂ ਅਤੇ ਯਾਦ ਚਿਨਾਂ ਨਾਲ ਭਰਿਆ ਪਿਆ ਹੈ . ਉਸਦੇ ਆਪਣੇ ਕਮਰੇ ਵਿਚ ਥੋੜੀਆਂ ਹੀ ਚੀਜ਼ਾਂ ਹਨ . ਕੈਪਟਨ ਭਾਉ ਤੋਂ ਦਸ ਸਾਲ ਛੋਟੀ ਉਸਦੀ ਪਤਨੀ ਕਲਪਨਾ ਸਾਫ਼ ਤੌਰ ਤੇ ਆਪਣੇ ਪ੍ਰਸਿੱਧ ਪਤੀ ਬਾਰੇ ਦੱਸਦੀ ਹੈ ਕਿ ‘ ਅੱਜ ਤਕ ਇਸ ਬੰਦੇ ਨੂੰ ਇਹ ਨਹੀਂ ਪਤਾ ਕਿ ਉਸਦਾ ਖੇਤ ਕਿਥੇ ਹੈ . ਮੈਂ ਇਕੱਲੀ ਔਰਤ ਘਰ ਦੀ , ਪਤੀ ਦੀ , ਖੇਤਾਂ ਦੀ , ਬਚਿਆਂ ਦੀ , ਦੇਖ ਭਾਲ ਕਰਦੀ ਹਾਂ . ਮੈਂ ਸਾਰੇ ਕਾਸੇ ਦਾ ਪ੍ਰਬੰਧ ਕੀਤਾ - ਪੰਜ ਬੱਚੇ , 13 ਪੋਤੇ - ਪੋਤ੍ਰੀਆਂ , 11 ਪੜਪੋਤੇ - ਪੋਤ੍ਰੀਆਂ ਦੀ ਇੰਨਾਂ ਸਾਰੇ ਸਾਲਾਂ ਵਿਚ ਦੇਖ - ਭਾਲ ਕੀਤੀ . ਇਹ ਤਾਂ ਤਾਸੇਗਾਓੰ , ਔੰਧ ਅਤੇ ਕੁਝ ਸਮਾਂ ਯਰਵਦਾ ਤੱਕ ਦੀਆਂ ਜੇਲਾਂ ਵਿਚ ਸੀ . ਜਦੋਂ ਆਜ਼ਾਦ ਹੁੰਦਾ ਸੀ ਤਾਂ ਪਿੰਡਾਂ ਵਿਚ ਗਾਇਬ ਹੋ ਜਾਂਦਾ ਸੀ , ਅਤੇ ਮਹੀਨਿਆਂ ਬਾਦ ਮੁੜਦਾ ਸੀ . ਸਭ ਕੁਝ ਮੈਂ ਹੀ ਕਰਦੀ ਸੀ , ਹੁਣ ਵੀ ਮੈਂ ਹੀ ਕਰਦੀ ਹਾਂ .’
ਕੁੰਡਲ
ਵਿਚ
ਇੱਕ
ਥੰਮ
ਉਪਰ
ਸਤਾਰਾ
ਅਤੇ
ਸਾਂਗਲੀ
ਦੇ
ਵਖ
ਵਖ
ਥਾਵਾਂ
ਤੋਂ
ਆਜ਼ਾਦੀ
ਸੰਗਰਾਮੀਆਂ
ਦੇ
ਨਾਂ
.
ਖੱਬੀ
ਕੰਧ
ਤੇ
ਕੈਪਟਨ
ਦਾ
ਨਾਂ
ਸੂਚੀ
ਵਿਚ
ਛੇਵੇਂ
ਨੰਬਰ
ਤੇ
ਹੈ
.
ਉਸਦੀ
ਘਰਵਾਲੀ
ਕਲਪਨਾ
ਲਾਡ
ਉੱਨਾਂ
ਦੇ
ਘਰ
ਵਿਚ
ਪ੍ਰਤੀ - ਸਮਾਨਾਂਤਰ ਸਰਕਾਰ ਨੇ ਮਹਾਰਾਸ਼ਟਰ ਵਿਚ ਆਜ਼ਾਦੀ ਸੰਗ੍ਰਾਮ ਦੇ ਕੁਝ ਸਭ ਤੋਂ ਵੱਧ ਮਹੱਤਵਪੂਰਣ ਆਗੂ ਦਿੱਤੇ . ਨਾਨਾ ਪਾਟਿਲ , ਜੀ . ਡੀ . ਬਾਪੁ ਲਾਡ , ਕੈਪਟਨ ਭਾਉ , ਨਾਗਨਾਥ ਨਾਇਕਵਾੜੀ ਅਤੇ ਕਈ ਹੋਰ . ਬਹੁਤਿਆਂ ਨੂੰ ਆਜ਼ਾਦੀ ਬਾਦ ਬਣਦਾ ਮਹੱਤਵ ਨਹੀਂ ਮਿਲਿਆ . ਸਰਕਾਰ ਅਤੇ ਸੇਨਾ ਵਿਚ ਵਖ ਵਖ ਸਿਆਸੀ ਧਿਰਾਂ ਕੰਮ ਕਰਦਿਆਂ ਸਨ . ਇੰਨਾਂ ਵਿਚੋਂ ਕੁਝ ਕਮਿਉਨਿਸਟ ਸਨ ਜਾਂ ਬਣ ਗਏ . ਨਾਨਾ ਪਾਟਿਲ ਇੰਨਾਂ ਵਿਚੋਂ ਇੱਕ ਸੀ , ਜੋ ਸਰਬ ਭਾਰਤੀ ਕਿਸਾਨ ਸਭਾ ਦਾ ਪ੍ਰਧਾਨ ਬਣਿਆ ਅਤੇ ੧੯੫੭ ਵਿਚ ਸਤਾਰਾ ਤੋਂ ਲੋਕ ਸਭਾ ਲਈ ਸੀ . ਪੀ . ਆਈ . ਦੀ ਟਿਕਟ ਤੇ ਚੁਣਿਆ ਗਿਆ . ਦੂਜੇ - ਕੈਪਟਨ ਭਾਉ ਤੇ ਬਾਪੂ ਲਾਡ ਕਿਰਤੀ - ਕਿਸਾਨ ਪਾਰਟੀ ਵਿਚ ਚਲੇ ਗਏ . ਕੁਝ ਹੋਰ ਮਾਧਵ ਰਾਓ ਮਾਨੇ ਆਦਿ ਕਾਂਗਰਸ ਵਿਚ ਗਏ . ਕਰੀਬਨ ਸਾਰੇ ਹੀ ਜਿਉਂਦੇ ਆਜ਼ਾਦੀ ਸੰਗਰਾਮੀਆ ਨੇ , ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਜੁੜੇ ਹੋਣ , ਉਸ ਸਮੇਂ ਦੇ ਸੋਵੀਅਤ ਯੂਨੀਅਨ ਤੇ ਉਸ ਵੱਲੋਂ ਹਿਟਲਰ ਦੇ ਨਾਲ ਕੀਤੇ ਟਾਕਰੇ ਨੂੰ ਆਪਣੀ ਬਗਾਵਤ ਦਾ ਪ੍ਰੇਰਨਾ ਸਰੋਤ ਮੰਨਿਆ .
94 ਸਾਲਾਂ ਦਾ ਬਜ਼ੁਰਗ ਹੁਣ ਥੱਕ ਚੁੱਕਾ ਹੈ , ਪਰ ਯਾਦਾਂ ਹਾਲੀ ਵੀ ਕਾਇਮ ਹਨ . ‘ ਅਸੀਂ ਆਮ ਆਦਮੀ ਲਈ ਆਜ਼ਾਦੀ ਲਿਆਉਣ ਦਾ ਸੁਫਨਾ ਲਿਆ , ਇਹ ਬੜਾ ਖ਼ੂਬਸੂਰਤ ਸੁਫਨਾ ਸੀ . ਸਾਨੂੰ ਆਜ਼ਾਦੀ ਤਾਂ ਮਿਲੀ ਹੀ .’ ਅਤੇ ਇਸਦਾ ਉਸਨੂੰ ਮਾਣ ਹੈ . ‘ ਪਰ ਇਹ ਸੁਫਨਾ ਕਦੀ ਸਾਕਾਰ ਨਹੀਂ ਹੋਇਆ . ਅੱਜਕੱਲ ਜਿਸ ਕੋਲ ਪੈਸਾ ਹੈ , ਉਸੇ ਦਾ ਰਾਜ ਹੈ . ਇਹੋ ਸਾਡੀ ਆਜ਼ਾਦੀ ਦਾ ਹਾਲ ਹੈ .’
ਕੈਪਟਨ ਭਾਉ - ਵੱਡੇ ਭਰਾ ਲਈ ਘੱਟੋ - ਘੱਟ ਤੁਫਾਨ ਸੇਨਾ ਆਪਣੀ ਰੂਹ ਵਿਚ ਹਾਲੀ ਜਿਉਂਦੀ ਹੈ . ‘ ਤੁਫਾਨ ਸੇਨਾ ਲੋਕਾਂ ਲਈ ਹਾਲੀ ਵੀ ਕਾਇਮ ਹੈ ਅਤੇ ਜਦੋਂ ਲੋੜ ਹੋਵੇਗੀ , ਇਹ ਦੁਬਾਰਾ ਉਠ ਖੜੀ ਹੋਵੇਗੀ !’