ਦਲਦਲ ਵਿੱਚ ਸਮਾ ਗਏ ਪਾਣੀ ਦਾ ਪਿੱਛਾ ਕਰਦੇ ਸੁਪਨੇ

ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਬਾਰੇ ਰਿਪੋਰਟ 20 ਸਾਲ ਪਹਿਲਾਂ ਇਸੇ ਮਹੀਨੇ ਦੇ ਦਿ ਹਿੰਦੂ ਵਿੱਚ ਛਪੀ ਸੀ। ਡੂੰਘੇ ਹੋ ਰਹੇ ਪਾਣੀ ਦੇ ਸੰਕਟ ਦੇ ਨਾਲ਼, ਇੱਕ ਵਾਰ ਫਿਰ ਵੱਡੀ ਗਿਣਤੀ ਵਿੱਚ ਵਾਟਰ-ਡਿਵਾਈਨਰ (ਧਰਤੀ ਹੇਠਲੇ ਪਾਣੀ ਦਾ ਅਨੁਮਾਨ ਲਗਾਉਣ ਵਾਲ਼ੇ ਲੋਕ) ਅਤੇ ਬੋਰਵੈੱਲ ਰਿਗ ਮਸ਼ੀਨਾਂ ਦੀ ਤੇਜ਼ ਹੁੰਦੀ ਸਰਗਰਮੀ ਕਾਰਨ, ਅਸੀਂ ਇਸ ਰਿਪੋਰਟ ਨੂੰ ਦੁਬਾਰਾ ਇੱਥੇ ਪੇਸ਼ ਕਰ ਰਹੇ ਹਾਂ

7 ਜੁਲਾਈ 2024 | ਪੀ. ਸਾਈਨਾਥ

ਕਿਸਾਨਾਂ ਦੇ ਦਿਲਾਂ ਵਿੱਚ ਜਿਊਂਦੇ ਰਹਿਣਗੇ ਐੱਮ.ਐੱਸ. ਸਵਾਮੀਨਾਥਨ

ਸਵਾਮੀਨਾਥਨ, 1925-2023, ਭਾਰਤ ਦੇ ਪ੍ਰਮੁੱਖ ਖੇਤੀਬਾੜੀ ਵਿਗਿਆਨੀ ਰਹੇ ਹਨ। ਉਨ੍ਹਾਂ ਨੇ ਖੇਤੀਬਾੜੀ ਖ਼ੋਜ, ਨੀਤੀ ਅਤੇ ਯੋਜਨਾਬੰਦੀ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਦਲੀਲ ਦਿੱਤੀ ਸੀ ਕਿ ਖੇਤੀਬਾੜੀ ਖੇਤਰ ਦੇ ਵਾਧੇ ਨੂੰ ਮਾਪਣ ਲਈ ਨਾ ਸਿਰਫ਼ ਫ਼ਸਲ ਦੀ ਪੈਦਾਵਾਰ ਬਲਕਿ ਕਿਸਾਨ ਦੀ ਆਮਦਨ ਵਿੱਚ ਵਾਧੇ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ

3 ਅਕਤੂਬਰ 2023 | ਪੀ. ਸਾਈਨਾਥ

ਪੁਰੂਲੀਆ ਦੀ ਹਵਾ ਵਿੱਚ ਤੈਰਦੇ ਮੋਹ ਤੇ ਬਗ਼ਾਵਤ ਦੇ ਗੀਤ

ਅਜ਼ਾਦੀ ਦੇ ਘੋਲ਼ ਦੌਰਾਨ ਜਿਵੇਂ ਲੋਕ ਗੀਤਾਂ ਨੇ ਨਵੇਂ ਅਰਥ ਲਏ, ਉਵੇਂ ਹੀ ਢੋਲ਼ ਵਜਾਉਣ ਵਾਲ਼ਿਆਂ ਅਤੇ ਗਾਇਕਾਂ ਨੇ ਦੂਤ ਬਣ ਬ੍ਰਿਟਿਸ਼ ਸ਼ਾਸਨ ਵਿਰੁੱਧ ਬਗ਼ਾਵਤ ਦਾ ਬਿਗੁਲ ਫ਼ੂਕ ਦਿੱਤਾ

17 ਅਗਸਤ 2023 | ਪੀ. ਸਾਈਨਾਥ

ਕੀ ਜ਼ਰੂਰੀ ਹੈ ਕਿ ਮੈਂ ਗਾਂਧੀ ਅਤੇ ਅੰਬੇਡਕਰ ਵਿੱਚੋਂ ਇੱਕ ਦੀ ਚੋਣ ਕਰਾਂ?

15 ਅਗਸਤ 2023 ਮੌਕੇ, ਪਾਰੀ ਸ਼ੋਭਾਰਾਮ ਗਹਿਰਵਾਰ ਦੀ ਕਹਾਣੀ ਲੈ ਕੇ ਹਾਜ਼ਰ ਹੈ, ਜੋ ਅਜ਼ਾਦੀ ਦੇ ਘੋਲ਼ ਦੌਰਾਨ ਬ੍ਰਿਟਿਸ਼ਾਂ ਦੀ ਗੋਲ਼ੀ ਨਾਲ਼ ਜ਼ਖ਼ਮੀ ਹੋਏ ਸਨ। ਰਾਜਸਥਾਨ ਦੇ ਦਲਿਤ ਭਾਈਚਾਰੇ ਤੋਂ ਆਉਣ ਵਾਲ਼ੇ ਇਹ 98 ਸਾਲਾ ਬਜ਼ੁਰਗ ਆਪਣੇ ਆਪ ਨੂੰ ਗਾਂਧੀਵਾਦੀ ਕਹਿੰਦੇ ਹਨ, ਉਹ ਡਾ. ਅੰਬੇਦਕਰ ਦੇ ਉਪਾਸਕ ਵੀ ਹਨ ਤੇ ਭੂਮੀਗਤ ਇਨਕਲਾਬੀਆਂ ਦਾ ਹਿੱਸਾ ਵੀ। ਪੀ.ਸਾਈਨਾਥ ਦੀ ਕਿਤਾਬ 'ਦਿ ਲਾਸਟ ਹੀਰੋਜ਼, ਫੁੱਟ ਸੋਲਜਰਜ਼ ਆਫ਼ ਇੰਡੀਆਜ਼ ਫ੍ਰੀਡਮ' ਕਿਤਾਬ ਦਾ ਇੱਕ ਅੰਸ਼ ਤੁਹਾਡੇ ਸਾਹਮਣੇ ਪੇਸ਼ ਹੈ, ਇਹ ਕਿਤਾਬ ਪੈਂਗੁਇਨ ਵੱਲੋਂ 2022 ਵਿੱਚ ਪ੍ਰਕਾਸ਼ਤ ਕੀਤੀ ਗਈ

15 ਅਗਸਤ 2023 | ਪੀ. ਸਾਈਨਾਥ

ਤੋਹਫ਼ੇ ਦੇਣ ਵਾਲ਼ੇ ਠੇਕੇਦਾਰਾਂ ਤੋਂ ਸਾਵਧਾਨ ਰਹੋ

ਝਾਰਖੰਡ ਦੇ ਗੁਮਾਲ ਜ਼ਿਲ੍ਹੇ ਦੇ ਤੇਤਰਾ ਪਿੰਡ ਦੀ ਟੇਰੇਸਾ ਲਕੜਾ ਨੇ ਇੱਕ ਸੰਤਾਪ ਹੰਢਾਇਆ ਤੇ ਇਹ ਸਿੱਖਿਆ ਕਿ ਕਿਸੇ ਛੋਟੀ ਗ੍ਰਾਮ ਪੰਚਾਇਤ ਦਾ ਸਰਪੰਚ ਜਦੋਂ ਕਹਿੰਦੇ-ਕਹਾਉਂਦੇ ਲੋਕਾਂ ਦੀਆਂ ਇੱਛਾਵਾਂ ਖ਼ਿਲਾਫ਼ ਜਾਂਦਾ ਹੈ ਤਾਂ ਕੀ ਕੁਝ ਹੋ ਸਕਦਾ ਹੁੰਦਾ ਹੈ

10 ਜੁਲਾਈ 2023 | ਪੀ. ਸਾਈਨਾਥ

ਵਿਦਰਭ: ਗ਼ਰੀਬਾਂ ਦੇ ਸੁੱਕਣ ਤਾਲ਼ੂ ਤੇ ਅਮੀਰਾਂ ਦੇ ਵਾਟਰ ਪਾਰਕ

2005 ਵਿੱਚ ਪ੍ਰਕਾਸ਼ਿਤ ਰਿਪੋਰਟ ਦੇ ਇਸ ਹਿੱਸੇ ਨੂੰ ਸਾਲਾਂ ਤੋਂ 11ਵੀਂ ਜਮਾਤ ਦੀਆਂ ਪਾਠ-ਪੁਸਤਕਾਂ ਵਿੱਚ ਸ਼ਾਮਲ ਕੀਤਾ ਜਾਂਦਾ ਰਿਹਾ ਹੈ। ਹਕੀਕਤ ਨੂੰ ਝੂਠਾ ਸਾਬਤ ਕਰਨ ਦੇ ਇਸ ਦੌਰ ਵਿੱਚ, ਐੱਨਸੀਈਆਰਟੀ ਨੇ ਇਸ ਹਿੱਸੇ ਨੂੰ 2023-2024 ਦੇ ‘ਤਰਕਸੰਗਤ’ ਪਾਠ ਤੋਂ ਹਟਾ ਦਿੱਤਾ ਹੈ। ਅਜੀਬ ਗੱਲ ਤਾਂ ਇਹ ਹੈ ਕਿ ਭਾਵੇਂ ਅੱਜ ਪਾਠ ਦਾ ਇਹ ਹਿੱਸਾ ਮੌਜੂਦ ਨਾ ਹੋਵੇ ਪਰ ਫਨ ਐਂਡ ਫੂਡ ਵਿਲੇਜ ਤਾਂ ਅੱਜ ਵੀ ਮੌਜੂਦ ਹੈ

11 ਅਪ੍ਰੈਲ 2023 | ਪੀ. ਸਾਈਨਾਥ

ਉਹ ਖ਼ੂਹ ਜੋ ਠੇਲੂ ਮਹਾਤੋ ਨੇ ਪੁੱਟਿਆ

ਭਾਰਤ ਦੀ ਅਜ਼ਾਦੀ ਦੀ ਲੜਾਈ ਲੜਨ ਵਾਲ਼ੇ ਅਜ਼ਾਦੀ ਘੁਲਾਟੀਆਂ ਦੀ ਮੁੱਕਦੀ ਜਾ ਰਹੀ ਪੀੜ੍ਹੀ ਦੇ ਇੱਕ ਇਨਕਲਾਬੀ ਨੇ 6 ਅਪ੍ਰੈਲ, 2023 ਦੀ ਸ਼ਾਮ ਪੱਛਮੀ ਬੰਗਾਲ ਦੇ ਪੁਰੂਲੀਆ ਜ਼ਿਲ੍ਹੇ ਵਿੱਚ ਆਖ਼ਰੀ ਸਾਹ ਲਿਆ

10 ਅਪ੍ਰੈਲ 2023 | ਪੀ. ਸਾਈਨਾਥ

ਅਨੇਕਤਾ ਵਿੱਚ ਏਕਤਾ, ਅਨੇਕਤਾ ਵਿੱਚ ਹੀ ਖੇੜਾ

ਅੱਜ ਅੰਤਰਰਾਸ਼ਟਰੀ ਅਨੁਵਾਦ ਦਿਵਸ ਮੌਕੇ ਪਾਰੀ ਅਨੁਵਾਦਕਾਂ ਦੀ ਸਾਡੀ ਟੀਮ ਆਪੋ-ਆਪਣੀਆਂ ਭਾਸ਼ਾਵਾਂ ਅਤੇ ਹੋਰਨਾਂ ਭਾਸ਼ਾਵਾਂ ਦੇ ਇਸ ਸੰਸਾਰ ਰੂਪੀ ਸਮੁੰਦਰ ਵਿੱਚ ਤਾਰੀ ਲਾਉਂਦੀ ਹੋਈ ਇਸ ਜ਼ਸ਼ਨ ਦਾ ਹਿੱਸਾ ਬਣ ਰਹੀ ਹੈ

30 ਸਤੰਬਰ 2022 | ਪੀ. ਸਾਈਨਾਥ

ਭਬਾਨੀ ਮਾਹਾਤੋ ਦੇ ਹੱਥੀਂ ਪਲ਼ਿਆ ਇਨਕਲਾਬ

ਭਬਾਨੀ ਮਾਹਾਤੋ, ਉਮਰ ਕੋਈ 101 ਜਾਂ 104 ਸਾਲ, ਬੜੀ ਦ੍ਰਿੜਤਾ ਦੇ ਨਾਲ਼ ਅਜ਼ਾਦੀ ਦੇ ਘੋਲ਼ ਵਿੱਚ ਆਪਣੀ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਹੋਣ ਦੀ ਗੱਲ ਨੂੰ ਮੂਲ਼ੋਂ ਨਕਾਰਦੀ ਹਨ। ਪੱਛਮ ਬੰਗਾਲ ਦੇ ਪੁਰੂਲੀਆ ਜ਼ਿਲ੍ਹੇ ਵਿਖੇ ਉਨ੍ਹਾਂ ਦੇ ਘਰੇ ਜਿਓਂ ਹੀ ਅਸੀਂ ਉਨ੍ਹਾਂ ਦੇ ਅਤੀਤ ਨੂੰ ਟਟੋਲਣਾ ਸ਼ੁਰੂ ਕਰਦੇ ਹਾਂ, ਉਨ੍ਹਾਂ ਦੇ ਕਥਨ ਦੇ ਉਲਟ ਨਤੀਜੇ ਨਿਕਲ਼ਣ ਲੱਗਦੇ ਹਨ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਸਾਨੂੰ ਹੱਕਾ-ਬੱਕਾ ਕਰ ਦਿੰਦੀਆਂ ਹਨ

18 ਅਪ੍ਰੈਲ 2022 | ਪੀ. ਸਾਈਨਾਥ

ਕੈਪਟਨ ਭਾਊ ਦੇ ਨਾਲ਼ ਇਤਿਹਾਸ ਦਾ ਉਹ ਪਲ ਵੀ ਮਰ ਗਿਆ

'ਅਸੀਂ ਦੋ ਚੀਜ਼ਾਂ ਲਈ ਲੜੇ ਸਾਂ ਉਹ ਸਨ ਖ਼ੁਦਮੁ਼ਖ਼ਤਿਆਰੀ ਅਤੇ ਅਜ਼ਾਦੀ- ਖ਼ੁਦਮੁਖ਼ਤਿਆਰੀ ਤਾਂ ਅਸਾਂ ਹਾਸਲ ਕਰ ਲਈ ਪਰ ਅਜ਼ਾਦੀ ਨਹੀਂ'

17 ਫਰਵਰੀ 2022 | ਪੀ. ਸਾਈਨਾਥ

ਦੇਸ਼ਭਗਤੀ ਵਿਚਲਾ ਵਿਰੋਧਾਭਾਸ: ਦੇਸੀ ਬਨਾਮ ਅੰਗਰੇਜ਼ੀ ਸ਼ਰਾਬ

ਇੱਕ ਅਧਿਕਾਰਕ ਐਲਾਨ ਜੋ ਕਹਿੰਦਾ ਹੈ ਕਿ ਪਿਛਲੇ ਇੱਕ ਦਹਾਕੇ ਦੌਰਾਨ ਇਕੱਲੇ ਮੱਧ ਪ੍ਰਦੇਸ਼ ਅੰਦਰ ਭਾਰਤ ਨਿਰਮਤ ਵਿਦੇਸ਼ ਸ਼ਰਾਬ ਦੇ 'ਸੇਵਾਨ'ਵਿੱਚ 23 ਫ਼ੀਸਦ ਵਾਧਾ ਹੋਇਆ ਹੈ, 1994 ਵਿੱਚ ਸਰਗੁਜਾ ਜ਼ਿਲ੍ਹੇ ਦੀ ਮੇਰੀ ਫ਼ੇਰੀ ਦੀ ਯਾਦ ਤਾਜ਼ਾ ਕਰ ਗਿਆ...

3 ਜਨਵਰੀ 2022 | ਪੀ. ਸਾਈਨਾਥ

ਭਾਰਤ ਦੇ ਚੀਫ਼ ਜਸਟਿਸ ਦੇ ਨਾਂਅ ਖੁੱਲ੍ਹੀ ਚਿੱਠੀ...

ਭਾਰਤ ਦੇ ਚੀਫ਼ ਜਸਟਿਸ ਨੇ ਠੀਕ ਹੀ ਤਾੜਿਆ ਕਿ ਭਾਰਤ ਅੰਦਰ ਖ਼ੋਜੀ ਪੱਤਰਕਾਰਤਾ ਗਾਇਬ ਹੋ ਰਹੀ ਹੈ। ਇਹ ਕਹਿਣਾ ਸਭ ਠੀਕ ਹੈ ਪਰ ਕੀ ਨਿਆਪਾਲਿਕਾ ਵਾਸਤੇ ਇਸ ਤੱਥ 'ਤੇ ਗੌਰ ਕਰਨ ਦੀ ਲੋੜ ਨਹੀਂ ਲੱਗਦੀ ਕਿ ਪ੍ਰੈੱਸ ਦੀ ਸੁਤੰਤਰਤਾ ਅਜ਼ਾਦ ਭਾਰਤ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ?

23 ਦਸੰਬਰ 2021 | ਪੀ. ਸਾਈਨਾਥ

ਕਿਸਾਨਾਂ ਦੀ ਜਿੱਤ ਨੇ ਲਿਖੀ ਜਮਹੂਰੀਅਤ ਦੀ ਨਵੀਂ ਇਬਾਰਤ, ਝੋਲ਼ੀਚੁੱਕ ਮੀਡੀਆ ਪਿਆ ਲੱਭੇ ਨੁੱਕਰਾਂ...

ਤਿੰਨੋਂ ਬਿੱਲਾਂ ਦਾ ਵਾਪਸ ਲਿਆ ਜਾਣਾ ਸਿਰਫ਼ ਤੇ ਸਿਰਫ਼ ਇਸਲਈ ਨਹੀਂ ਹੋਇਆ ਕਿ ਪੀਐੱਮ ਕੁਝ ਕਿਸਾਨਾਂ ਨੂੰ 'ਮਨਾਉਣ/ਫ਼ੁਸਲਾਉਣ' ਵਿੱਚ ਨਾਕਾਮਯਾਬ ਰਹੇ, ਸਗੋਂ ਇਸਲਈ ਵਾਪਸ ਲਏ ਗਏ ਕਿਉਂਕਿ ਕਿਸਾਨ ਉਸ ਸਮੇਂ ਵੀ ਸਾਬਤ-ਕਦਮ ਖੜ੍ਹੇ ਰਹੇ ਜਦੋਂ ਝੋਲ਼ੀਚੁੱਕ ਮੀਡੀਆ ਭੂਸਰੇ ਸਾਂਡ ਵਾਂਗਰ ਉਨ੍ਹਾਂ ਦੇ ਸੰਘਰਸ਼ ਅਤੇ ਤਾਕਤ ਨੂੰ ਆਪਣੇ ਪੈਰਾਂ ਹੇਠ ਮਿੱਧਦਾ ਚਲਾ ਗਿਆ

20 ਨਵੰਬਰ 2021 | ਪੀ. ਸਾਈਨਾਥ

ਚਿਕਾਪਾਰ ਦੇ ਲੋਕਾਂ ਦੇ ਜੜ੍ਹੀਂ ਬੈਠਾ ਵਿਕਾਸ...

ਓਡੀਸਾ ਦੇ ਕੋਰਾਪੁਟ ਵਿੱਚ ਸਥਿਤ ਛੋਟਾ ਜਿਹਾ ਪਿੰਡ ਚਿਕਾਪਾਰ, ਬੇਸ਼ੱਕ ਦੁਨੀਆ ਦਾ ਇਕੱਲਾ ਪਿੰਡ ਸੀ ਜਿਹਨੇ ਥਲ ਸੈਨਾ, ਵਾਯੂ ਸੈਨਾ ਅਤੇ ਨੌਸੈਨਾ ਦਾ ਟਾਕਰਾ ਕੀਤਾ ਅਤੇ ਹਾਰ ਗਿਆ

18 ਨਵੰਬਰ 2021 | ਪੀ. ਸਾਈਨਾਥ

ਗ਼ਰੀਬੀ ਤੋਂ ਨਿਜ਼ਾਤ ਦਵਾਊ ਕਰਜ਼ਾ ਹੀ ਲੈ ਉੱਡਿਆ ਸਿਰ ਦੀ ਛੱਤ

1990 ਦੇ ਦਹਾਕੇ ਵਿੱਚ ਗ਼ਰੀਬੀ ਨੂੰ ਦੂਰ ਕਰਨ ਦੇ ਮਕਸਦ ਨਾਲ਼ ਕਈ 'ਯੋਜਨਾਵਾਂ' ਸਾਹਮਣੇ ਆਈਆਂ ਅਤੇ ਬਗ਼ੈਰ ਸੋਚੇ-ਸਮਝੇ ਇਹ ਲਾਗੂ ਹੁੰਦੀਆਂ ਚਲੀਆਂ ਗਈਆਂ। ਅਜਿਹੀ ਨਾਸਮਝੀ ਭਰੀ ਸਕੀਮ ਦੀ ਕੀਮਤ ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ ਦੇ ਵਾਸੀ ਨਹਾਕੁਲ ਪਾਂਡੋ ਨੇ ਆਪਣੇ ਸਿਰ ਦੀ ਛੱਤ ਉਧੇੜ ਕੇ ਚੁਕਾਈ

3 ਨਵੰਬਰ 2021 | ਪੀ. ਸਾਈਨਾਥ

ਮਿਹਨਤਕਸ਼ਾਂ ਦੀ ਮਿਹਨਤ ਸਿਰ ਪਲ਼ਦੇ ਪਰਜੀਵੀ

ਤਮਿਲਨਾਡੂ ਦੇ ਰਾਮਨਾਡ ਜ਼ਿਲ੍ਹੇ ਦੇ ਮਛੇਰਿਆਂ ਦੇ ਨਾਲ਼ ਦੋ ਰਾਤਾਂ ਬਿਤਾਉਣ ਤੋਂ ਬਾਅਦ ਮੈਂ ਇਹ ਜਾਣਿਆ ਕਿ ਉਹ 'ਕਿਸੇ ਹੋਰ ਨੂੰ ਕਰੋੜਪਤੀ ਬਣਾਉਣ ਖ਼ਾਤਰ' ਆਪਣੀ ਜਾਨ ਖ਼ਤਰੇ ਵਿੱਚ ਪਾ ਰਹੇ ਹਨ

26 ਅਕਤੂਬਰ 2021 | ਪੀ. ਸਾਈਨਾਥ

ਜਦੋਂ ਕਿਸ਼ਨਜੀ ਦੇ ਠੇਲ੍ਹੇ ਨੂੰ ਧੱਕਾ ਵੱਜਿਆ

ਹਰ ਥਾਵੇਂ ਛੋਟੇ-ਮੋਟੇ ਠੇਲ੍ਹੇ ਵੱਡੇ-ਵੱਡੇ ਵਾਹਨਾਂ ਦੀਆਂ ਫੈਂਟਾਂ ਜਾਂ ਧੱਕਿਆਂ ਦਾ ਸ਼ਿਕਾਰ ਹੁੰਦੇ ਹੀ ਰਹਿੰਦੇ ਹਨ, ਜਿਵੇਂ ਮੋਰਾਦਾਬਾਦ ਦੇ ਇਸ ਫੇਰੀ ਵਾਲ਼ੇ ਨਾਲ਼ ਹੋਇਆ

4 ਅਕਤੂਬਰ 2021 | ਪੀ. ਸਾਈਨਾਥ

ਭਾਰਤ ਦੀ ਹਰੇਕ ਭਾਸ਼ਾ ਤੁਹਾਡੀ ਆਪਣੀ ਭਾਸ਼ਾ ਹੈ

ਅੱਜ 30 ਸਤੰਬਰ, ਅੰਤਰਰਾਸ਼ਟਰੀ ਅਨੁਵਾਦ ਦਿਵਸ ਹੈ। ਦਿ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਆਪਣੀ ਹਰੇਕ ਸਟੋਰੀ ਨੂੰ 13 ਭਾਸ਼ਾਵਾਂ ਵਿੱਚ ਪ੍ਰਕਾਸ਼ਤ ਕਰਦਾ ਹੈ- ਜੋ ਕਿ ਕਿਸੇ ਵੀ ਹੋਰ ਜਰਨਲਿਜ਼ਮ (ਪੱਤਰਕਾਰੀ) ਵੈੱਬਸਾਈਟ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ

30 ਸਤੰਬਰ 2021 | ਪੀ. ਸਾਈਨਾਥ

ਹੌਸਾਬਾਈ ਪਾਟਿਲ: ਉਨ੍ਹਾਂ ਦੀ ਬਹਾਦਰੀ ਇਤਿਹਾਸ ਬਣਦੀ ਹੋਈ

ਅਜ਼ਾਦੀ ਦੇ ਘੋਲ਼ ਦੀ ਇਹ 95 ਸਾਲਾ ਜੁਝਾਰੂ ਵਿਰਾਂਗਣਾ, ਜੋ ਸਤਾਰਾ ਦੇ ਉਨ੍ਹਾਂ ਰੂਪੋਸ਼ ਇਨਕਲਾਬੀਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ 1943-46 ਦਰਮਿਆਨ ਬ੍ਰਿਟਿਸ਼ ਸੰਸਥਾਵਾਂ 'ਤੇ ਹਮਲੇ ਕੀਤੇ ਸਨ ਅਤੇ ਜੋ ਹੁਣ ਆਪਣੇ ਅਖ਼ੀਰਲੇ ਸਾਹਾਂ ਤੀਕਰ ਵੀ ਨਿਆ ਲਈ ਲੜਦੀ ਰਹੀ

24 ਸਤੰਬਰ 2021 | ਪੀ. ਸਾਈਨਾਥ

ਜਿੱਥੇ ਹਾਟ ਹਨ ਅਰਥਚਾਰੇ ਦੇ ਝਲਕਾਰੇ

ਓੜੀਸਾ ਦੇ ਮਲਕਾਨਗਿਰੀ ਜ਼ਿਲ੍ਹੇ ਦੇ ਆਦਿਵਾਸੀ ਆਪਣੇ ਉਤਪਾਦ ਵੇਚਣ ਲਈ ਹਾਟ ਜਾਂ ਪਿੰਡਾਂ ਦੇ ਬਜ਼ਾਰਾਂ ‘ਤੇ ਨਿਰਭਰ ਰਹਿੰਦੇ ਹਨ। ਹਾਲਾਂਕਿ ਇੱਕ ਸੱਚ ਇਹ ਵੀ ਹੈ ਕਿ ਕਈ ਵਾਰੀ ਉਹ ਉੱਥੋਂ ਤੀਕਰ ਪਹੁੰਚ ਵੀ ਨਹੀਂ ਪਾਉਂਦੇ

19 ਅਗਸਤ 2021 | ਪੀ. ਸਾਈਨਾਥ

ਸਾਡੀ ਅਜ਼ਾਦੀ ਖ਼ਾਤਰ ਭਗਤ ਸਿੰਘ ਝੁੱਗੀਆਂ ਦੀ ਲੜਾਈ

ਭਾਰਤ ਦੇ ਅੰਤਮ ਜੀਵਤ ਅਜ਼ਾਦੀ ਘੁਲਾਟੀਆਂ ਵਿੱਚੋਂ ਇੱਕ, ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਭਗਤ ਸਿੰਘ ਝੁੱਗੀਆਂ ਬ੍ਰਿਟਿਸ਼ ਰਾਜ ਖਿਲਾਫ਼ ਲੜਨੋਂ ਨਹੀਂ ਰੁਕੇ। ਅੱਜ ਉਮਰ ਦੇ 93ਵੇਂ ਵਰ੍ਹੇ ਵਿੱਚ ਵੀ ਉਹ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਲੜਦੇ ਹੀ ਰਹਿੰਦੇ ਹਨ

15 ਅਗਸਤ 2021 | ਪੀ. ਸਾਈਨਾਥ

'ਪਰ ਮੇਰੇ ਕੋਲ਼ ਇੱਕ ਸਟੀਰਿਓ ਹੈ, ਸਰ'

ਦੇਸ਼ ਦੇ ਗ੍ਰਾਮੀਣ ਇਲਾਕਿਆਂ ਵਿੱਚ ਕਈ ਟਰੱਕ ਚਾਲਕ, ਵਾਹਨ ਦੇ ਮਾਲਕ ਦੀ ਗੈਰ-ਮੌਜੂਦਗੀ ਵਿੱਚ ਸੁਤੰਤਰ (ਫ੍ਰੀਲਾਂਸ) ਕੈਬ ਚਾਲਕ ਬਣ ਜਾਂਦੇ ਹਨ, ਜਿਵੇਂ ਕਿ ਕੋਰਾਪੁਟ ਜਿਲ੍ਹੇ ਦੇ ਵਾਹਨ ਚਾਲਕ ਕਰ ਰਹੇ ਹਨ

5 ਅਗਸਤ 2021 | ਪੀ. ਸਾਈਨਾਥ

ਯੂਪੀ ਪੰਚਾਇਤੀ ਚੋਣਾਂ: ਮਰਨ ਵਾਲ਼ੇ ਅਧਿਆਪਕਾਂ ਦੀ ਗਿਣਤੀ 1,621 ਹੋਈ

ਯੂਪੀ ਸਰਕਾਰ ਅਪ੍ਰੈਲ ਵਿੱਚ ਪੰਚਾਇਤੀ ਚੋਣਾਂ ਕਰਾਉਣ ਲਈ ਤਿਆਰ ਹੀ ਕਿਉਂ ਹੋਈ, ਜਿਨ੍ਹਾਂ ਚੋਣਾਂ ਨੇ ਇੰਨੇ ਲੋਕਾਂ ਦੀ ਜਾਨ ਲੈ ਲਈ ਅਤੇ ਇਹ ਸੰਖਿਆ ਹਾਲੇ ਤੀਕਰ ਵੱਧਦੀ ਹੀ ਜਾ ਰਹੀ ਹੈ? ਪਾਰੀ ( PARI) ਤੁਹਾਡੇ ਲਈ ਅਪਡੇਟ ਲਿਆਇਆ ਹੈ

18 ਮਈ 2021 | ਪੀ. ਸਾਈਨਾਥ

ਅਸੀਂ ਉਨ੍ਹਾਂ ਦੀ ਮੌਤ 'ਤੇ ਸੋਗ, ਪਰ ਜੀਵਨ ਦਾ ਜਸ਼ਨ ਮਨਾਉਂਦੇ ਹਾਂ- ਗਣਪਤੀ ਬਾਲ ਯਾਦਵ (1920-2021)

101 ਸਾਲਾ ਬਜ਼ੁਰਗ, ਗਣਪਤੀ ਬਾਲ ਯਾਦਵ ਭਾਰਤ ਦੇ ਅਜ਼ਾਦੀ ਘੁਲਾਟੀਆਂ ਵਿੱਚੋਂ ਅੰਤਮ ਜ਼ਿੰਦਾ ਯੋਧੇ ਸਨ। ਉਹ 1943 ਵਿੱਚ ਸੰਗਲੀ ਜਿਲ੍ਹੇ ਦੀ ਤੂਫਾਨ ਸੈਨਾ ਵਿੱਚ ਭੂਮੀਗਤ ਇਨਕਲਾਬੀਆਂ ਵਾਸਤੇ ਇੱਕ ਦੂਤ (ਕੋਰੀਅਰ) ਰਹੇ ਸਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅਖੀਰਲੇ ਮਹੀਨਿਆਂ ਵਿੱਚ ਵੀ ਸਾਈਕਲ ਚਲਾਉਂਦੇ ਰਹੇ

20 ਅਪ੍ਰੈਲ 2021 | ਪੀ. ਸਾਈਨਾਥ

ਫੋਰਬਸ, ਭਾਰਤ ਅਤੇ ਮਹਾਂਮਾਰੀ ਦੀ ਨਕਲੀ ਖੁੱਲ੍ਹ ਜਾ ਸਿਮ-ਸਿਮ...

ਇੱਕ ਹੀ ਸਾਲ ਵਿੱਚ ਜੀਡੀਪੀ ਸੁੰਗੜ ਕੇ 7.7 ਪ੍ਰਤੀਸ਼ਤ ਆ ਗਈ, ਜਿਸ ਸਮੇਂ ਪ੍ਰਵਾਸੀਆਂ ਨੇ ਇੱਕ ਵਾਰ ਫਿਰ ਤੋਂ ਵਾਪਸੀ ਦੇ ਚਾਲੇ ਪਾਏ ਹਨ ਅਤੇ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਬਦਰੰਗ ਹੱਥੀਂ ਉਡੀਕ ਕਰਦੇ ਪਏ ਹਨ, ਅਤੇ ਅਜਿਹੇ ਸਮੇਂ ਭਾਰਤੀ ਅਰਬਪਤੀਆਂ ਦੀ ਸੰਪੱਤੀ ਰਿਕਾਰਡ ਪੱਧਰ 'ਤੇ ਪਹੁੰਚ ਗਈ

16 ਅਪ੍ਰੈਲ 2021 | ਪੀ. ਸਾਈਨਾਥ

ਅਮੀਰ ਕਿਸਾਨ,ਵਿਸ਼ਵ-ਵਿਆਪੀ ਸਾਜ਼ਸ਼, ਸਥਾਨਕ ਮੂਰਖਤਾ

ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਤਿੱਤਰ-ਬਿੱਤਰ ਕਰਨ ਦੇ ਯਤਨ ਅਸਫ਼ਲ ਹੋਣ ਤੋਂ ਬਾਅਦ, ਵਿਸ਼ਵ-ਵਿਆਪੀ ਸਾਜ਼ਸ਼ ਦੀ ਗੱਲ ਕਰਕੇ ਸਥਾਨਕ ਉਤਪੀੜਨ ਨੂੰ ਵਾਜਬ ਠਹਿਰਾਇਆ ਜਾ ਰਿਹਾ ਹੈ। ਕੀ ਅੱਗੇ ਕਿਸੇ ਹੋਰ ਗ੍ਰਹਿ ਦਾ ਹੱਥ ਹੋਣ ਦਾ ਥਹੁ-ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ?ओं पर गी?

6 ਫਰਵਰੀ 2021 | ਪੀ. ਸਾਈਨਾਥ

ਅਤੇ ਤੁਸੀਂ ਸੋਚਿਆ ਇਹ ਸਿਰਫ਼ ਕਿਸਾਨਾਂ ਬਾਰੇ ਹੈ?

ਨਵੇਂ ਖੇਤੀ ਕਨੂੰਨ ਨਾ ਸਿਰਫ਼ ਕਿਸਾਨਾਂ ਨੂੰ ਹੀ, ਸਗੋਂ ਸਾਰੇ ਨਾਗਰਿਕਾਂ ਨੂੰ ਕਨੂੰਨੀ ਆਸਰੇ ਤੋਂ ਵਾਂਝਿਆ ਕਰ ਰਹੇ ਹਨ- ਇਹ ਕਾਰਾ 1975-77 ਦੀ ਐਮਰਜੈਂਸੀ ਦੇ ਬਾਅਦ ਤੋਂ ਕਦੇ ਨਹੀਂ ਦੇਖਿਆ ਗਿਆ। ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਕਿਸਾਨ ਸਾਡੇ ਸਾਰਿਆਂ ਦੇ ਹੱਕਾਂ ਲਈ ਲੜ ਰਹੇ ਹਨ

10 ਦਸੰਬਰ 2020 | ਪੀ. ਸਾਈਨਾਥ

'ਅਸੀਂ ਉਹਦਾ ਬਹੁਤਾ ਲਹੂ ਨਹੀਂ ਵਹਾਇਆ'

ਕੋਵਿਡ ਦੇ ਇਸ ਸੰਕਟ ਵਿੱਚ ਵੱਡੀ ਸਮੱਸਿਆ ਇਹ ਨਹੀਂ ਹੈ ਕਿ ਅਸੀਂ ਕਿੰਨੀ ਜਲਦੀ ਸਧਾਰਣ ਹੋ ਸਕਦੇ ਹਾਂ। ਕਰੋੜਾਂ ਗਰੀਬ ਭਾਰਤੀਆਂ ਲਈ, 'ਸਧਾਰਣ' ਸਮੱਸਿਆ ਸੀ। ਅਤੇ ਨਵਾਂ ਸਧਾਰਣ ਅਕਸਰ ਸਟੇਰਾਇਡ 'ਤੇ ਪੁਰਾਣਾ ਸਧਾਰਣ ਹੁੰਦਾ ਹੈ

10 ਅਗਸਤ 2020 | ਪੀ. ਸਾਈਨਾਥ

ਸ਼ੰਕਰਾਇਆ: ਇਨਕਲਾਬੀ ਦੇ ਨੌ ਦਹਾਕੇ

ਐੱਨ. ਸ਼ੰਕਰਾਇਆ ਭਾਰਤ ਦੇ ਅੰਤਮ ਜ਼ਿੰਦਾ ਅਜ਼ਾਦੀ ਘੁਲਾਟੀਆਂ ਵਿੱਚੋਂ ਇੱਕ ਹਨ। ਚੇਨੱਈ ਵਿੱਚ ਪਾਰੀ (PARI) ਨਾਲ਼ ਗੱਲ ਕਰਦਿਆਂ, ਉਹ ਸਾਨੂੰ ਬ੍ਰਿਟਿਸ਼ ਰਾਜ ਖਿਲਾਫ਼ ਕਦੇ ਜਨਤਕ ਰੂਪ ਵਿੱਚ, ਕਦੇ ਜੇਲ੍ਹ ਵਿੱਚ ਅਤੇ ਕਦੇ ਭੂਮੀਗਤ ਰਹਿ ਕੇ ਲੜੀਆਂ ਲੜਾਈਆਂ ਦੀ ਹੈਰਾਨੀਜਨਕ ਕਹਾਣੀ ਦੱਸਦੇ ਹਨ

15 ਜੁਲਾਈ 2020 | ਪੀ. ਸਾਈਨਾਥ

ਕੋਵਿਡ-19 ਬਾਰੇ ਸਾਨੂੰ ਕੀ ਕਰਨਾ ਚਾਹੀਦਾ ਹੈ

ਸੰਕਟ ਦੀ ਇਸ ਘੜੀ ਵਿੱਚ ਸਰਕਾਰ ਦੁਆਰਾ ਪੈਕੇਜ ਦਾ ਐਲਾਨ ਬੇਰਹਿਮੀ ਅਤੇ ਅਣਜਾਣਪੁਣੇ ਦਾ ਰਲੇਂਵਾ ਹੈ

27 ਮਾਰਚ 2020 | ਪੀ. ਸਾਈਨਾਥ

P. Sainath is Founder Editor, People's Archive of Rural India. He has been a rural reporter for decades and is the author of 'Everybody Loves a Good Drought' and 'The Last Heroes: Foot Soldiers of Indian Freedom'.

Other stories by P. Sainath
Translator : PARI Translations, Punjabi