''ਅੱਜ ਜਸ਼ਨ ਦਾ ਦਿਨ ਹੈ। ਮੌਸਮ ਵੀ ਮਿਹਰਬਾਨ ਹੈ,'' ਪੇਮਾ ਰਿੰਚੇਨ ਕਹਿੰਦੀ ਹਨ, ਜੋ ਲੇਹ ਜ਼ਿਲ੍ਹੇ ਵਿਖੇ ਸੜਕ ਬਣਾਉਣ ਵਾਲ਼ੀ ਇੱਕ ਮਜ਼ਦੂਰ ਹਨ।

ਲੱਦਾਖ ਦੇ ਹਾਨਲੇ (ਅਨਲੇ ਵੀ ਕਿਹਾ ਜਾਂਦਾ ਹੈ) ਦੀ ਵਾਸੀ 42 ਸਾਲਾ ਰਿੰਚੇਨ ਸਾਗਾ ਦਾਵਾ ਤਿਓਹਾਰ ਦੀ ਗੱਲ ਕਰ ਰਹੀ ਹਨ ਜੋ ਕਿ ਤਿੱਬਤੀ ਕੈਲੰਡਰ ਦਾ ਮਹੱਤਵਪੂਰਨ ਤਿਓਹਾਰ ਹੈ। ਇਹ ਤਿਓਹਾਰ ਲੱਦਾਖ, ਸਿੱਕਮ ਤੇ ਅਰੁਣਾਚਲ ਪ੍ਰਦੇਸ਼ ਵਿਖੇ ਰਹਿਣ ਵਾਲ਼ੇ ਬੋਧੀਆਂ ਵੱਲੋਂ ਮਨਾਇਆ ਜਾਂਦਾ ਹੈ। ਤਿੱਬਤੀ ਭਾਸ਼ਾ ਵਿੱਚ 'ਸਾਗਾ' ਦਾ ਮਤਲਬ ਹੁੰਦਾ ਹੈ ਚਾਰ ਅਤੇ 'ਦਾਵਾ' ਮਹੀਨੇ ਨੂੰ ਕਿਹਾ ਜਾਂਦਾ ਹੈ। ਸਾਗਾ ਦਾਵਾ ਦੇ ਮਹੀਨੇ ਨੂੰ 'ਮੰਥ ਆਫ਼ ਮੈਰਿਟ/ਗੁਣਾਂ ਦਾ ਮਹੀਨਾ' ਵੀ ਕਿਹਾ ਜਾਂਦਾ ਹੈ- ਭਾਵ ਕਿ ਇਸ ਸਮੇਂ ਦੌਰਾਨ ਕੀਤੇ ਜਾਣ ਵਾਲ਼ੇ ਕੰਮਾਂ ਨੂੰ ਇਨਾਮ ਦੇਣ ਦੇ ਵੇਲ਼ੇ ਵਜੋਂ ਦੇਖਿਆ ਜਾਂਦਾ ਹੈ।

''ਪਹਿਲਾਂ ਹਰ ਢਾਣੀ (ਛੋਟਾ ਪਿੰਡ) ਹਰ ਇਲਾਕੇ ਆਪੋ-ਆਪਣੇ ਤਰੀਕੇ ਨਾਲ਼ ਸਾਗਾ ਦਾਵਾ ਮਨਾਇਆ ਕਰਦਾ। ਪਰ ਇਸ ਸਾਲ (2022), ਛੇ ਇਲਾਕਿਆਂ ਨੇ ਇਕੱਠੇ ਹੋਕੇ ਜਸ਼ਨ ਮਨਾਇਆ,'' 44 ਸਾਲਾ ਸੋਨਮ ਦੌਰਜੀ ਕਹਿੰਦੀ ਹਨ, ਜੋ ਨਾਗਾ ਢਾਣੀ ਵਿਖੇ ਰਹਿੰਦੀ ਹਨ ਤੇ ਹਾਨਲੇ ਦੇ ਇੰਡੀਅਨ ਐਸਟ੍ਰੋਨੌਮੀਕਲ ਓਬਸਰਵੇਟਰੀ ਵਿਖੇ ਕੰਮ ਕਰਦੀ ਹਨ। ਕੋਵਿਡ-19 ਮਹਾਂਮਾਰੀ ਕਾਰਨ ਲੱਗੀਆਂ ਪਾਬੰਦੀਆਂ ਤੋਂ ਦੋ ਸਾਲ ਬਾਅਦ ਪੁੰਨਗੁਕ, ਖਲਦੋ, ਨਾਗਾ, ਸ਼ਾਦੋ, ਭੋਕ ਅਥੇ ਜ਼ਿੰਗਸੋਮਾ ਢਾਣੀਆਂ ਨੇ ਇਕੱਠਿਆਂ ਹੋ ਜਸ਼ਨ ਮਨਾਇਆ। ਇਹ ਢਾਣੀਆਂ ਹਨਲੇ ਪਿੰਡ ਦਾ ਹਿੱਸਾ ਹੀ ਹਨ ਜਿੱਥੋਂ ਦੀ ਅਬਾਦੀ 1,879 (ਮਰਦਮਸ਼ੁਮਾਰੀ 2011) ਹੈ।

ਬੋਧੀਆਂ ਦੀ ਮਹਾਯਾਨ ਸੰਪਰਦਾ ਵੱਲੋਂ ਮਨਾਇਆ ਜਾਣ ਵਾਲ਼ਾ ਸਾਗਾ ਦਾਵਾ, ਜਿਹਨੂੰ 'ਸਾਕਾ ਦਾਵਾ' ਵੀ ਕਿਹਾ ਜਾਂਦਾ ਹੈ, ਤਿੱਬਤੀਲੂਨਰ ਕੈਲੰਡਰ ਦੇ ਚੌਥੇ ਮਹੀਨੇ ਦੇ 15ਵੇਂ ਦਿਨ ਮਨਾਇਆ ਜਾਂਦਾ ਹੈ। ਸਾਲ 2022 ਵਿੱਚ ਇਹ ਜੂਨ ਦੇ ਮਹੀਨੇ ਪਿਆ। ਇਹ ਤਿਓਹਰ ਬੁੱਧ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਇਹ ਉਨ੍ਹਾਂ ਦੇ ਜਨਮ, ਗਿਆਨ ਤੇ ਪਾਰੀਨਿਵਾਰਨ ਜਾਂ ਪੂਰਨ-ਨਿਰਵਾਣ ਦਾ ਪ੍ਰਤੀਕ ਹੈ।

Chanthang is the western end of the Tibetan Plateau. The 17th century monastery in Hanle is situated on a mountain top here. It belongs to the Tibetan Drukpa Kagyu sect of Buddhists
PHOTO • Ritayan Mukherjee

17ਵੀਂ ਸਦੀ ਦਾ ਹਾਨਲੇ ਮੱਠ ਇੱਕ ਪਹਾੜੀ ਦੀ ਚੋਟੀ ' ਤੇ ਸਥਿਤ ਹੈ। ਇਹ ਤਿੱਬਤੀ ਬੋਧੀਆਂ ਦੇ ਤਿੱਬਤੀ ਡਰੁੱਕਪਾ ਕਾਗਯੂ ਸੰਪਰਦਾਇ ਨਾਲ਼ ਸਬੰਧ ਰੱਖਦਾ ਹੈ

The Hanle River Valley is interspersed with lakes, wetlands and river basins
PHOTO • Ritayan Mukherjee

ਚਾਂਗਥਾਂਗ ਤਿੱਬਤੀ ਪਠਾਰ ਦਾ ਪੱਛਮੀ ਭਾਗ ਹੈ। ਇੱਥੋਂ ਦੀ ਹਾਨਲੇ ਨਦੀ ਘਾਟੀ ਝੀਲਾਂ , ਵੈੱਟਲੈਂਡਜ਼ ਅਤੇ ਨਦੀਆਂ ਦੇ ਬੇਸਿਨਾਂ ਨਾਲ਼ ਭਰੀ ਹੋਈ ਹੈ

ਲੱਦਾਖ ਜ਼ਿਲ੍ਹੇ ਦੇ ਲੇਹ ਵਿਖੇ ਬਹੁ-ਗਿਣਤੀ ਭਾਵ ਕਰੀਬ 66 ਫ਼ੀਸਦ ਅਬਾਦੀ ਬੋਧੀਆਂ ਦੀ ਹੈ (ਮਰਦਮਸ਼ੁਮਾਰੀ 2011)। ਅਕਤੂਬਰ 2019 ਵਿੱਚ ਲੱਦਾਖ ਕੇਂਦਰੀ ਸ਼ਾਸਤ ਪ੍ਰਦੇਸ਼ ਬਣ ਗਿਆ। ਪੂਰਬੀ ਅਤੇ ਮੱਧ ਲੱਦਾਖ ਦੀ ਜ਼ਿਆਦਾਤਰ ਅਬਾਦੀ ਤਿੱਬਤੀ ਮੂਲ਼ ਦੀ ਹੈ ਅਤੇ ਇਲਾਕੇ ਵਿੱਚ ਬੋਧੀ ਮਠਾਂ ਵਿੱਚ ਕਈ ਸਾਰੇ ਤਿਓਹਾਰ ਮਨਾਏ ਜਾਂਦੇ ਹਨ।

ਸਾਗਾ ਦਾਵਾ ਮੌਕੇ, ਤਿੱਬਤੀ ਬੋਧੀ ਪੂਰਾ ਦਿਨ ਮੱਠਾਂ ਤੇ ਮੰਦਰਾਂ ਵਿੱਚ ਜਾਂਦੇ ਹਨ ਤੇ ਗ਼ਰੀਬਾਂ ਨੂੰ ਦਾਨ ਦਿੰਦੇ ਹਨ ਤੇ ਮੰਤਰਾਂ ਦਾ ਜਾਪ ਕਰਦੇ ਹਨ।

ਪੂਰਬੀ ਲੱਦਾਖ ਵਿੱਚ ਹਾਨਲੇ ਨਦੀ ਘਾਟੀ ਦੇ ਚਾਂਗਪਾਸ ਵਰਗੇ ਖ਼ਾਨਾਬਦੋਸ਼ ਭਾਈਚਾਰੇ, ਜੋ ਬੋਧੀ ਹਨ, ਸਾਗਾ ਦਾਵਾ ਨੂੰ ਬਹੁਤ ਮਹੱਤਵ ਦਿੰਦੇ ਹਨ। ਇਸ ਪੱਤਰਕਾਰ ਨੇ ਇਸ ਤਿਉਹਾਰ ਨੂੰ ਦੇਖਣ ਅਤੇ ਇਹਦਾ ਹਿੱਸਾ ਬਣਨ ਲਈ 2022 ਦੀਆਂ ਗਰਮੀਆਂ ਵਿੱਚ ਲੇਹ ਦੇ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 270 ਕਿਲੋਮੀਟਰ ਦੱਖਣ-ਪੂਰਬ ਵੱਲ ਹੈਨਲੇ ਨਦੀ ਘਾਟੀ ਦਾ ਦੌਰਾ ਕੀਤਾ ਸੀ। ਭਾਰਤ-ਚੀਨ ਸਰਹੱਦ ਦੇ ਨੇੜੇ ਇੱਕ ਸੁੰਦਰ ਅਤੇ ਉੱਬੜ-ਖਾਬੜ ਇਲਾਕਾ, ਹਾਨਲੇ ਨਦੀ ਘਾਟੀ ਨੂੰ ਖਾਲੀ ਜ਼ਮੀਨ ਦੇ ਵਿਸ਼ਾਲ ਹਿੱਸਿਆਂ, ਵਹਿੰਦੀਆਂ ਨਦੀਆਂ ਅਤੇ ਚੁਫੇਰੇ ਘਿਰੀਆਂ ਪਹਾੜੀਆਂ ਦੁਆਰਾ ਕੁਦਰਤੀ ਤੌਰ 'ਤੇ ਚਿੰਨ੍ਹਿਤ ਕਰਦਾ ਹੈ। ਇਹ ਚਾਂਗਥਾਂਗ ਵਾਈਲਡ ਲਾਈਫ ਸੈੰਕਚੂਰੀ ਦਾ ਹਿੱਸਾ ਹੈ।

ਤਿਓਹਾਰ ਦਾ ਦਿਨ ਹੈ ਤੇ ਸਵੇਰ ਦੇ 8 ਵੱਜੇ ਹੋਏ ਹਨ। ਹਾਨਲੇ ਪਿੰਡ ਦੇ ਸਥਾਨਕ ਮੱਠ ਵਿਖੇ ਜਲੂਸ ਸ਼ੁਰੂ ਹੋਣ ਵਾਲ਼ਾ ਹੈ। ਤਿਓਹਾਰ ਦੀ ਪ੍ਰਬੰਧਕ ਕਮੇਟੀ ਦੇ ਮੁਖੀਆ ਦੋਰਜੇ, ਬੁੱਧ ਦੀ ਮੂਰਤੀ ਚੁੱਕੀ ਲਿਜਾਣ ਵਾਲ਼ੇ ਜਲੂਸ ਦੀ ਅਗਵਾਈ ਕਰ ਰਹੇ ਹਨ। ਸਵੇਰ ਦੇ 8:30 ਵਜੇ ਤੱਕ ਮੱਠ ਦੀ ਇਮਾਰਤ ਪਿੰਡ-ਵਾਸੀਆਂ ਅਤੇ ਤਿਓਹਾਰ ਵਿੱਚ ਸ਼ਾਮਲ ਬਸਤੀਆਂ ਦੇ ਲੋਕਾਂ ਨਾਲ਼ ਭਰ ਜਾਂਦੀ ਹੈ। ਔਰਤਾਂ ਨੇ ਰਵਾਇਤੀ ਲੰਬੇ ਚੋਗੇ ਪਾਏ ਹੋਏ ਹਨ ਜਿਨ੍ਹਾਂ ਨੂੰ ਸੁਲਮਾ ਕਿਹਾ ਜਾਂਦਾ ਹੈ ਅਤੇ ਟੋਪੀਆਂ ਨੂੰ ਨੇਲਨ ਕਿਹਾ ਜਾਂਦਾ ਹੈ।

ਸੋਨਮ ਦੋਰਜੇ ਅਤੇ ਉਨ੍ਹਾਂ ਦੇ ਦੋਸਤ ਬੁੱਧ ਨੂੰ ਗੋਂਪਾ (ਮੱਠ) ਤੋਂ ਬਾਹਰ ਕੱਢਦੇ ਹਨ ਅਤੇ ਇੱਕ ਮੈਟਾਡੋਰ ਵੈਨ 'ਤੇ ਮੂਰਤੀ ਨੂੰ ਬਿਰਾਜਮਾਨ ਕਰਦੇ ਹਨ। ਵਾਹਨ ਨੂੰ ਤਿਉਹਾਰ ਦੀ ਪ੍ਰਾਰਥਨਾ ਦੇ ਝੰਡਿਆਂ ਨਾਲ਼ ਢੱਕਿਆ ਗਿਆ ਹੈ ਜੋ ਕਿਸੇ ਰੰਗੀਨ ਰੱਥ ਜਿਹਾ ਜਾਪਦਾ ਹੈ। ਲਗਭਗ 50 ਲੋਕਾਂ ਦਾ ਕਾਫਲਾ ਕਾਰਾਂ ਅਤੇ ਵੈਨਾਂ ਵਿੱਚ ਹਾਨਲੇ ਮੋਨਾਸਟਰੀ ਵੱਲ ਜਾਂਦਾ ਹੈ, ਜੋ ਕਿ ਤਿੱਬਤੀ ਬੁੱਧ ਧਰਮ ਦੇ ਦਰੂਕੱਪਾ ਕਾਗਯੂ ਨਾਲ਼ ਜੁੜਿਆ 17 ਵੀਂ ਸਦੀ ਦਾ ਸਥਾਨ ਹੈ।

Sonam Dorje (left) and his fellow villagers carry the Buddha idol from the Mene Khang monastery of Khuldo for the festival
PHOTO • Ritayan Mukherjee

ਸੋਨਮ ਦੋਰਜੇ (ਖੱਬੇ) ਅਤੇ ਉਨ੍ਹਾਂ ਦੇ ਸਾਥੀ ਪਿੰਡ ਵਾਸੀ ਤਿਉਹਾਰ ਲਈ ਖਾਲਦੋ ਪਿੰਡ ਦੇ ਮੇਨੇ ਖਾਂਗ ਮੱਠ ਤੋਂ ਬੁੱਧ ਦੀ ਮੂਰਤੀ ਲੈ ਕੇ ਜਾਂਦੇ ਹਨ

The idol is placed on a matador van covered with Tibetan prayer flags which are arranged in a specific order. Each colour in the flag represents an element and together they signify balance
PHOTO • Ritayan Mukherjee

ਮੂਰਤੀ ਨੂੰ ਤਿੱਬਤੀ ਪ੍ਰਾਰਥਨਾ ਦੇ ਝੰਡਿਆਂ ਨਾਲ਼ ਢੱਕੀ ਇੱਕ ਮੈਟਾਡੋਰ ਵੈਨ ਵਿੱਚ ਰੱਖਿਆ ਗਿਆ ਹੈ ਜਿਸਦਾ ਪ੍ਰਬੰਧ ਇੱਕ ਵਿਸ਼ੇਸ਼ ਕ੍ਰਮ ਵਿੱਚ ਕੀਤਾ ਜਾਂਦਾ ਹੈ। ਝੰਡੇ ਵਿੱਚ ਹਰੇਕ ਰੰਗ ਕਿਸੇ ਖ਼ਾਸ ਤੱਤ ਦੀ ਨੁਮਾਇੰਦਗੀ ਕਰਦਾ ਜਾਪਦਾ ਹੈ , ਸਾਰੇ ਰੰਗ ਮਿਲ਼ ਕੇ ਤਵਾਜਨ ( ਸੰਤੁਲਨ) ਨੂੰ ਦਰਸਾਉਂਦੇ ਹਨ

ਹਾਨਲੇ ਮੱਠ ਵਿਖੇ, ਬੁੱਧ ਅਧਿਆਤਮਕ ਗੁਰੂ ਜਾਂ ਲਾਲ ਟੋਪੀ ਪਾਈ ਲਾਮਾ ਕਾਫ਼ਲੇ ਦਾ ਸੁਆਗਤ ਕਰਦੇ ਹਨ। ਜਿਓਂ ਹੀ ਭਗਤ ਮੱਠ ਅੰਦਰ ਵੜ੍ਹਦੇ ਹਨ, ਉਨ੍ਹਾਂ ਦੀਆਂ ਅਵਾਜ਼ਾਂ ਪੂਰੇ ਪਰਿਸਰ ਅੰਦਰ ਗੂੰਜਣ ਲੱਗਦੀਆਂ ਹਨ। ਹਾਨਲੇ ਦੇ ਵਾਸੀ, 44-45 ਸਾਲਾ ਪੇਮਾ ਡੋਲਮਾ ਕਹਿੰਦੇ ਹਨ,''ਅਸੀਂ ਇਨ੍ਹਾਂ ਤਿਓਹਾਰਾਂ ਵਿੱਚ ਹੋਰ-ਹੋਰ ਭਗਤਾਂ ਦੇ ਆਗਮਨ ਦੀ ਉਮੀਦ ਰੱਖਦੇ ਹਾਂ।''

ਜਸ਼ਨ ਚੱਲ ਰਿਹਾ ਹੈ ਅਤੇ ਢੋਲ਼ ਤੇ ਤੁਰ੍ਹੀ ਦੀ ਅਵਾਜ਼ਾਂ ਸਾਨੂੰ ਇਹ ਦੱਸਦੀਆਂ ਹਨ ਕਿ ਜਲੂਸ ਹੁਣ ਖ਼ਤਮ ਹੋ ਗਿਆ ਹੈ। ਕੁਝ ਲੋਕਾਂ ਨੇ ਪੀਲ਼ੇ ਕੱਪੜਿਆਂ ਵਿੱਚ ਵਲ੍ਹੇਟੇ ਬੋਧੀ ਧਰਮ ਗ੍ਰੰਥਾਂ ਨੂੰ ਫੜ੍ਹਿਆ ਹੋਇਆ ਹੈ।

ਜਲੂਸ ਇੱਕ ਤਿੱਖੀ ਢਲਾਣ ਤੋਂ ਹੇਠਾਂ ਉਤਰਦਾ ਹੈ ਜਿਸ ਵਿੱਚ ਲਾਮਾ ਮੂਹਰਲੀਆਂ ਕਤਾਰਾਂ ਤੁਰੇ ਜਾ ਹਨ। ਉਹ ਮੱਠ ਦੇ ਅੰਦਰ ਸੈਂਚੁਰੀ ਦੀ ਪਰਿਕਰਮਾ ਕਰਦੇ ਹਨ। ਫਿਰ ਭੀੜ ਲਾਮਾਂ ਦੇ ਇੱਕ ਸਮੂਹ ਅਤੇ ਬਾਕੀ ਸ਼ਰਧਾਲੂਆਂ ਦੇ ਸਮੂਹ ਵਿੱਚ ਟੁੱਟ ਜਾਂਦੀ ਹੈ ਅਤੇ ਦੋ ਮੈਟਾਡੋਰ ਵਾਹਨਾਂ ਵਿੱਚ ਸਵਾਰ ਹੋ ਜਾਂਦੀ ਹੈ। ਉਹ ਹੁਣ ਖੁਲਦੋ, ਸ਼ਾਡੋ, ਪੁੰਗੁਕ, ਭੋਕ ਦੇ ਪਿੰਡਾਂ ਦੇ ਨਾਲ਼-ਨਾਲ਼ ਗੱਡੀ ਚਲਾਉਣਗੇ ਅਤੇ ਨਾਗਾ ਵਿਖੇ ਜਾ ਕੇ ਸਮਾਪਤੀ ਕਰਨਗੇ।

ਖੁਲਦੋ ਵਿਖੇ ਸ਼ਰਧਾਲੂਆਂ ਦਾ ਬੰਦਾਂ, ਕੋਲਡ ਡਰਿੰਕ ਅਤੇ ਲੂਣੀ ਚਾਹ ਨਾਲ਼ ਸਵਾਗਤ ਕੀਤਾ ਜਾਂਦਾ ਹੈ। ਪੁੰਗੁਕ ਵਿਖੇ, ਲਾਮਾ ਅਤੇ ਸ਼ਰਧਾਲੂ ਨੇੜਲੇ ਪਹਾੜਾਂ ਦਾ ਚੱਕਰ ਲਗਾਉਂਦੇ ਹਨ ਅਤੇ ਇੱਕ ਚਮਕਦਾਰ ਨੀਲੇ ਅਸਮਾਨ ਦੇ ਹੇਠਾਂ ਨਦੀਆਂ ਅਤੇ ਘਾਹ ਦੇ ਮੈਦਾਨਾਂ ਦੇ ਨਾਲ਼-ਨਾਲ਼ ਤੁਰਦੇ ਜਾਂਦੇ ਹਨ।

ਜਦੋਂ ਅਸੀਂ ਨਾਗਾ ਦੇ ਪਿੰਡ ਪਹੁੰਚਦੇ ਹਾਂ, ਤਾਂ ਲਾਮਾ ਜਿਗਮੇਟ ਦੋਸ਼ਾਲ ਸਾਨੂੰ ਨਮਸਕਾਰ ਕਰਦੇ ਹੋਏ ਕਹਿੰਦੇ ਹਨ, "ਤੁਹਾਨੂੰ ਦਿਨ ਕਿਵੇਂ ਦਾ ਲੱਗਿਆ? ਇਹ ਪਿਆਰਾ ਹੈ, ਹੈ ਨਾ? ਇਸ ਨੂੰ ਮੈਰਿਟ ਦਾ ਮਹੀਨਾ ਵੀ ਕਿਹਾ ਜਾਂਦਾ ਹੈ। ਸਾਨੂੰ ਪਵਿੱਤਰ ਪੁਸਤਕਾਂ ਦੇ ਪਿੱਛੇ ਲੁਕੇ ਫ਼ਲਸਫ਼ੇ ਨੂੰ ਸਮਝਣ ਲਈ ਹੋਰ ਅਧਿਐਨ ਕਰਨਾ ਚਾਹੀਦਾ ਹੈ।"

Anmong Siring, 44, is getting ready for the festival. She is dressed in sulma, a long gown made of of wool, brocade, velvet and silk. It is paired with tiling, a blouse made of either cotton, nylon, or silk
PHOTO • Ritayan Mukherjee

44 ਸਾਲਾ ਐਨਮੋਂਗ ਸਿਰਿੰਗ ਇਸ ਫੈਸਟੀਵਲ ਲਈ ਤਿਆਰ ਹੋ ਰਹੀ ਹਨ। ਉਨ੍ਹਾਂ ਨੇ ਸੁਲਮਾ ਪਹਿਨੀ ਹੋਈ ਹੈ , ਜੋ ਕਿ ਉੱਨ , ਬਰੋਕੇਡ , ਮਖਮਲੀ ਅਤੇ ਰੇਸ਼ਮ ਤੋਂ ਬਣਿਆ ਇੱਕ ਲੰਬਾ ਚੋਗਾ (ਗਾਊਨ) ਹੈ। ਇਸਨੂੰ ਟਾਈਲਿੰਗ ਨਾਲ਼ ਜੋੜਿਆ ਜਾਂਦਾ ਹੈ , ਜੋ ਕਿ ਕਪਾਹ , ਨਾਈਲੋਨ , ਜਾਂ ਰੇਸ਼ਮ ਤੋਂ ਬਣਿਆ ਇੱਕ ਬਲਾਊਜ਼ ਹੁੰਦਾ ਹੈ

The religious procession along with the Buddha idol reaches the monastery in Hanle; this is the main monastery in the area
PHOTO • Ritayan Mukherjee

ਬੁੱਧ ਦੀ ਮੂਰਤੀ ਦੇ ਨਾਲ਼ ਧਾਰਮਿਕ ਜਲੂਸ ਹਾਨਲੇ ਮੱਠ ਤੱਕ ਪਹੁੰਚਦਾ ਹੈ। ਹਾਨਲੇ ਘਾਟੀ ਵਿੱਚ ਸਥਿਤ , ਇਹ ਇਸ ਖੇਤਰ ਦਾ ਮੁੱਖ ਮੱਠ ਹੈ

The procession of devotees from the six hamlets walk through the corridor into the monastery
PHOTO • Ritayan Mukherjee

ਛੇ ਪਿੰਡਾਂ ਦੇ ਸ਼ਰਧਾਲੂਆਂ ਦਾ ਜਲੂਸ ਗਲਿਆਰੇ ਵਿੱਚੋਂ ਦੀ ਲੰਘ ਕੇ ਮੱਠ ਵਿੱਚ ਜਾਂਦਾ ਹੈ

The monks at the monastery in Hanle prepare a big umbrella, known as ' Utuk ' for the Saga Dawa ceremony
PHOTO • Ritayan Mukherjee

ਹਾਨਲੇ ਮੱਠ ਵਿੱਚ ਭਿਕਸ਼ੂ ਸਾਗਾ ਦਾਵਾ ਦੀ ਰਸਮ ਲਈ ਇੱਕ ਵੱਡੀ ਛਤਰੀ ਤਿਆਰ ਕਰਦੇ ਹਨ , ਜਿਸ ਨੂੰ ' ਉਟੁਕ ' ਵਜੋਂ ਜਾਣਿਆ ਜਾਂਦਾ ਹੈ

Inside the monastery, villagers Rangol (left) and Kesang Angel (right) observe the prayers and ceremony
PHOTO • Ritayan Mukherjee

ਮੱਠ ਦੇ ਅੰਦਰ , ਪਿੰਡ ਵਾਸੀ ਰੰਗੋਲ (ਖੱਬੇ) ਅਤੇ ਕੇਸਾਂਗ ਐਂਜਲ (ਸੱਜੇ) ਪ੍ਰਾਰਥਨਾ ਦੀ ਕਾਰਵਾਈ ਦਾ ਨਿਰੀਖਣ ਕਰ ਰਹੇ ਹਨ

One of Hanle monastery's prominent monks performs rituals on the day of Saga Dawa
PHOTO • Ritayan Mukherjee

ਹਨਲੇ ਮੱਠ ਦੇ ਪ੍ਰਮੁੱਖ ਭਿਕਸ਼ੂਆਂ ਵਿੱਚੋਂ ਇੱਕ ਸਾਗਾ ਦਾਵਾ ਦੇ ਦਿਨ ਰਸਮਾਂ ਨਿਭਾਉਂਦਾ ਹੈ

Jigmet Doshal, a monk associated with Hanle's monastery, says,  'This is also known as the month of merit. We must study more to understand the philosophies hidden behind the holy books'
PHOTO • Ritayan Mukherjee

ਹੈਨਲੇ ਮੱਠ ਨਾਲ਼ ਜੁੜੇ ਭਿਕਸ਼ੂ ਜਿਗਮੇਟ ਦੋਸ਼ਾਲ ਕਹਿੰਦੇ ਹਨ , ' ਇਸ ਨੂੰ ਗੁਣਾਂ (ਮੈਰਿਟ) ਦਾ ਮਹੀਨਾ ਵੀ ਕਿਹਾ ਜਾਂਦਾ ਹੈ। ਸਾਨੂੰ ਪਵਿੱਤਰ ਪੁਸਤਕਾਂ ਦੇ ਪਿੱਛੇ ਲੁਕੇ ਫ਼ਲਸਫ਼ੇ ਨੂੰ ਸਮਝਣ ਲਈ ਹੋਰ ਅਧਿਐਨ ਕਰਨਾ ਚਾਹੀਦਾ ਹੈ'

Lama Dorje Tesring holding a traditional musical instrument called ang
PHOTO • Ritayan Mukherjee

ਦੋਰਜੇ ਟੇਸਰਿੰਗ , ਇੱਕ ਜਵਾਨ ਲਾਮਾ , ਕੋਲ ਇੱਕ ਰਵਾਇਤੀ ਸੰਗੀਤਕ ਸਾਜ਼ ਹੈ ਜਿਸਨੂੰ ਆਂਗ ਕਿਹਾ ਜਾਂਦਾ ਹੈ

Sonam Dorje, one of the organisers of the Saga Dawa festival, carries holy scrolls from the monastery in Hanle. The scrolls accompany Buddha’s idol as it travels across villages and hamlets in the region
PHOTO • Ritayan Mukherjee

ਸਾਗਾ ਦਾਵਾ ਤਿਉਹਾਰ ਦੇ ਆਯੋਜਕਾਂ ਵਿਚੋਂ ਇਕ ਸੋਨਮ ਦੋਰਜੇ , ਹਾਨਲੇ ਮੱਠ ਤੋਂ ਪਵਿੱਤਰ ਪੋਥੀਆਂ ਲੈ ਕੇ ਆਉਂਦੇ ਹਨ। ਪੋਥੀਆਂ ਬੁੱਧ ਦੀ ਮੂਰਤੀ ਦੇ ਨਾਲ਼ ਜਾਂਦੀਆਂ ਹਨ ਜਦੋਂ ਜਲੂਸ ਇਸ ਖੇਤਰ ਦੇ ਪਿੰਡਾਂ ਵਿੱਚੋਂ ਦੀ ਲੰਘਦਾ ਹੈ

Women from different villages in Hanle River Valley carry the holy scrolls
PHOTO • Ritayan Mukherjee

ਹਾਨਲੇ ਘਾਟੀ ਦੇ ਵੱਖ-ਵੱਖ ਪਿੰਡਾਂ ਦੀਆਂ ਔਰਤਾਂ ਪਵਿੱਤਰ ਪੋਥੀਆਂ ਲੈ ਕੇ ਜਾਂਦੀਆਂ ਹਨ

The lamas play traditional musical instruments during this festival. The shorter wind-instrument (left) is called a gelling , and the longer one (centre) is a tung
PHOTO • Ritayan Mukherjee

ਲਾਮਾ ਇਸ ਤਿਉਹਾਰ ਦੌਰਾਨ ਰਵਾਇਤੀ ਸੰਗੀਤਕ ਸਾਜ਼ ਵਜਾਉਂਦੇ ਹਨ। ਮੁਕਾਬਲਤਨ ਛੋਟੇ ਹਵਾ-ਯੰਤਰ (ਖੱਬੇ) ਨੂੰ ਜੈਲਿੰਗ ( Gelling) ਕਿਹਾ ਜਾਂਦਾ ਹੈ , ਅਤੇ ਵੱਡਾ ਯੰਤਰ (ਵਿਚਕਾਰਲਾ) ਟੰਗ ਕਹਾਉਂਦਾ ਹੈ

The lamas descend the steep slopes into the Hanle valley as the procession continues
PHOTO • Ritayan Mukherjee

ਜਦੋਂ ਲਾਮਾ ਹਾਨਲੇ ਘਾਟੀ ਦੀਆਂ ਤਿੱਖੀਆਂ ਢਲਾਣਾਂ ਤੋਂ ਉਤਰਦੇ ਹਨ ਤਾਂ ਵੀ ਜਲੂਸ ਜਾਰੀ ਰਹਿੰਦਾ ਹੈ

The lama’s route for this procession includes circling the Hanle monastery along the Hanle river
PHOTO • Ritayan Mukherjee

ਇਸ ਜਲੂਸ ਲਈ ਲਾਮਾ ਦੇ ਰਸਤੇ ਵਿੱਚ ਹਾਨਲੇ ਨਦੀ ਦੇ ਨਾਲ਼-ਨਾਲ਼ ਹਾਨਲੇ ਮੱਠ ਦਾ ਚੱਕਰ ਲਗਾਉਣਾ ਸ਼ਾਮਲ ਹੈ

On their way to Shado village the procession takes a break to have buns, cold drinks and salt tea arranged by the people of Khuldo. Organising refreshments for the members of the procession is part of this festival's customs
PHOTO • Ritayan Mukherjee

ਸ਼ਾਦੋ ਪਿੰਡ ਜਾਂਦੇ ਸਮੇਂ ਜਲੂਸ ਨੂੰ ਖਾਲਦੋ ਪਿੰਡ ਦੇ ਲੋਕਾਂ ਦੁਆਰਾ ਬੰਦ , ਕੋਲਡ ਡਰਿੰਕ ਅਤੇ ਲੂਣੀ ਚਾਹ ਦਾ ਪ੍ਰਬੰਧ ਕਰਨ ਲਈ ਥੋੜ੍ਹੀ ਦੇਰ ਲਈ ਰੋਕਿਆ ਜਾਂਦਾ ਹੈ। ਜਲੂਸ ਦੇ ਮੈਂਬਰਾਂ ਲਈ ਖਾਣ-ਪੀਣ ਦਾ ਆਯੋਜਨ ਕਰਨਾ ਇਸ ਤਿਉਹਾਰ ਦੇ ਰੀਤੀ-ਰਿਵਾਜਾਂ ਦਾ ਹਿੱਸਾ ਹੈ

The residents of Shado village gather in Gompa to greet and meet the lamas who have brought holy scriptures
PHOTO • Ritayan Mukherjee

ਸ਼ਾਦੋ ਪਿੰਡ ਦੇ ਵਸਨੀਕ ਗੋਂਪਾ ਵਿੱਚ ਪਵਿੱਤਰ ਸ਼ਾਸਤਰ ਲੈ ਕੇ ਆਏ ਲਾਮਾਂ ਦਾ ਸਵਾਗਤ ਕਰਨ ਅਤੇ ਉਨ੍ਹਾਂ ਨੂੰ ਮਿਲਣ ਲਈ ਇਕੱਠੇ ਹੁੰਦੇ ਹਨ

The lamas of the monastery in Hanle emerge out of the Gompa in Shado village after their prayers
PHOTO • Ritayan Mukherjee

ਹਾਨਲੇ ਮੱਠ ਦੇ ਲਾਮਾ ਆਪਣੀਆਂ ਪ੍ਰਾਰਥਨਾਵਾਂ ਤੋਂ ਬਾਅਦ ਸ਼ਾਦੋ ਪਿੰਡ ਦੇ ਗੋਂਪਾ ਤੋਂ ਬਾਹਰ ਨਿਕਲਦੇ ਹਨ

After Shado, the convoy reaches Punguk, another hamlet in Hanle valley. The villagers eagerly await the convoy’s arrival that afternoon
PHOTO • Ritayan Mukherjee

ਸ਼ਾਦੋ ਪਿੰਡ ਤੋਂ ਬਾਅਦ , ਕਾਫਲਾ ਹਾਨਲੇ ਘਾਟੀ ਦੇ ਇੱਕ ਹੋਰ ਪਿੰਡ ਪੁੰਗੂਕ ਪਹੁੰਚਦਾ ਹੈ। ਪਿੰਡ ਦੇ ਲੋਕ ਦੁਪਹਿਰ ਵੇਲ਼ੇ ਕਾਫਲੇ ਦੇ ਆਉਣ ਦਾ ਬੇਸਬਰੀ ਨਾਲ਼ ਇੰਤਜ਼ਾਰ ਕਰ ਰਹੇ ਹਨ

The procession heads towards the local Gompa in Punguk village where residents are waiting to welcome them with white scarves
PHOTO • Ritayan Mukherjee

ਜਲੂਸ ਪੁੰਗੁਕ ਪਿੰਡ ਦੇ ਸਥਾਨਕ ਗੋਂਪਾ ਵੱਲ ਵਧਦਾ ਹੈ ਜਿੱਥੇ ਵਸਨੀਕ ਚਿੱਟੇ ਸਕਾਰਫਾਂ ਨਾਲ਼ ਉਹਨਾਂ ਦਾ ਸਵਾਗਤ ਕਰਨ ਲਈ ਉਡੀਕ ਕਰ ਰਹੇ ਹਨ

Inside the Punguk Gompa, the women dressed in their traditional attire, wait for the arrival of their friends from Khuldo
PHOTO • Ritayan Mukherjee

ਪੁੰਗੁਕ ਗੋਂਪਾ ਦੇ ਅੰਦਰ , ਔਰਤਾਂ ਆਪਣੇ ਰਵਾਇਤੀ ਪਹਿਰਾਵੇ ਵਿੱਚ ਸਜੀਆਂ ਹੋਈਆਂ ਹਨ , ਖਾਲਦੋ ਪਿੰਡਾਂ ਤੋਂ ਆਪਣੇ ਦੋਸਤਾਂ ਦੇ ਆਉਣ ਦੀ ਉਡੀਕ ਕਰ ਰਹੀਆਂ ਹਨ

Thankchok Dorje and his friends eating their lunch and drinking salt tea inside the community hall of Punguk Gompa
PHOTO • Ritayan Mukherjee

ਪੁੰਗੁਕ ਗੋਂਪਾ ਦੇ ਕਮਿਊਨਿਟੀ ਹਾਲ ਦੇ ਅੰਦਰ ਆਪਣਾ ਲੰਚ ਖਾਂਦੇ ਹੋਏ ਅਤੇ ਲੂਣੀ ਚਾਹ ਪੀਂਦੇ ਹੋਏ , ਥੈਂਕਚੋਕ ਦੋਰਜੇ ਅਤੇ ਉਨ੍ਹਾਂ ਦੇ ਦੋਸਤ

After this meal, the procession circles Pungkuk village. Not a single part of the village is missed, despite the rough terrain and windy conditions
PHOTO • Ritayan Mukherjee

ਇਸ ਖਾਣੇ ਤੋਂ ਬਾਅਦ , ਜਲੂਸ ਪੁੰਗਕੁ ਪਿੰਡ ਦਾ ਚੱਕਰ ਲਗਾਉਂਦਾ ਹੈ। ਉੱਬੜ-ਖਾਬੜ ਇਲਾਕੇ ਅਤੇ ਤੇਜ਼ ਵੱਗਦੀ ਹਵਾ ਦੇ ਬਾਵਜੂਦ , ਪਿੰਡ ਦਾ ਇੱਕ ਵੀ ਹਿੱਸਾ ਖੁੰਝਾਇਆ ਨਹੀਂ ਜਾਂਦਾ

Women in the procession carry the holy scrolls on their shoulders as they walk
PHOTO • Ritayan Mukherjee

ਜਲੂਸ ਵਿੱਚ ਸ਼ਾਮਲ ਔਰਤਾਂ ਆਪਣੇ ਮੋਢਿਆਂ ' ਤੇ ਪਵਿੱਤਰ ਪੋਥੀਆਂ ਚੁੱਕੀਆਂ ਤੁਰਦੀਆਂ ਹੋਈਆਂ

En-route to Naga Basti, the procession’s convoy stops at Bug village as residents come to seek their blessings from the lamas of Hanle monastery. They have prepared refreshments for the convoy
PHOTO • Ritayan Mukherjee

ਨਾਗਾ ਬਸਤੀ ਦੇ ਰਸਤੇ ਵਿੱਚ , ਜਲੂਸ ਦਾ ਕਾਫਲਾ ਬੱਗ ਪਿੰਡ ਵਿੱਚ ਰੁਕਦਾ ਹੈ ਕਿਉਂਕਿ ਵਸਨੀਕ ਹਾਨਲੇ ਮੱਠ ਦੇ ਲਾਮਾਂ ਤੋਂ ਆਸ਼ੀਰਵਾਦ ਲੈਣ ਲਈ ਆਉਂਦੇ ਹਨ। ਉਹਨਾਂ ਨੇ ਕਾਫਲੇ ਵਾਸਤੇ ਖਾਣ-ਪੀਣ ਦਾ ਬੰਦੋਬਸਤ ਕੀਤਾ ਗਿਆ ਹੈ

The residents of Bug village seek blessings from the holy scrolls
PHOTO • Ritayan Mukherjee

ਬੱਗ ਪਿੰਡ ਦੇ ਵਸਨੀਕ ਪਵਿੱਤਰ ਪੋਥੀਆਂ ਤੋਂ ਅਸ਼ੀਰਵਾਦ ਲੈਂਦੇ ਹਨ

After circling every village on their route, the convoy finally stops at a beautiful grassland near Naga. The residents of this village are of Tibetan origin. With the beating of drums, the lamas declare the journey over
PHOTO • Ritayan Mukherjee

ਆਪਣੇ ਰਾਹ ਵਿੱਚ ਪੈਂਦੇ ਹਰ ਪਿੰਡ ਦਾ ਚੱਕਰ ਲਗਾਉਣ ਤੋਂ ਬਾਅਦ , ਕਾਫ਼ਲਾ ਆਖਰਕਾਰ ਨਾਗਾ ਦੇ ਨੇੜੇ ਇੱਕ ਸੁੰਦਰ ਘਾਹ ਦੇ ਮੈਦਾਨ ਵਿੱਚ ਰੁਕਦਾ ਹੈ। ਇਸ ਪਿੰਡ ਦੇ ਵਸਨੀਕ ਤਿੱਬਤੀ ਮੂਲ ਦੇ ਹਨ। ਢੋਲ ਵਜਾਉਣ ਦੇ ਨਾਲ਼ , ਲਾਮਾਂ ਨੇ ਸਫ਼ਰ ਖਤਮ ਹੋਣ ਦਾ ਐਲਾਨ ਕੀਤਾ

ਤਰਜਮਾ: ਕਮਲਜੀਤ ਕੌਰ

Ritayan Mukherjee

Ritayan Mukherjee is a Kolkata-based photographer and a PARI Senior Fellow. He is working on a long-term project that documents the lives of pastoral and nomadic communities in India.

Other stories by Ritayan Mukherjee
Editor : Urvashi Sarkar

Urvashi Sarkar is an independent journalist and a 2016 PARI Fellow.

Other stories by Urvashi Sarkar
Photo Editor : Binaifer Bharucha

Binaifer Bharucha is a freelance photographer based in Mumbai, and Photo Editor at the People's Archive of Rural India.

Other stories by Binaifer Bharucha
Translator : Kamaljit Kaur

Kamaljit Kaur is from Punjab and she is a freelance translator. Kamaljit has done her MA in Punjabi literature. She believes in a just and equitable world and works towards making it possible.

Other stories by Kamaljit Kaur