ਅਸਲ ਸਵਾਲ ਕਦਰਾਂ-ਕੀਮਤਾਂ ਦਾ ਹੈ। ਇਹ ਕਦਰਾਂ-ਕੀਮਤਾਂ ਸਾਡੇ ਜੀਵਨ ਦਾ ਹਿੱਸਾ ਹਨ। ਅਸੀਂ ਆਪੇ ਨੂੰ ਕੁਦਰਤ ਨਾਲ਼ੋਂ ਅੱਡ ਕਰਕੇ ਨਹੀਂ ਦੇਖ ਪਾਉਂਦੇ। ਆਦਿਵਾਸੀ ਜਦੋਂ ਲੜਦੇ ਹਨ ਤਾਂ ਉਹ ਸਰਕਾਰ ਜਾਂ ਕਿਸੇ ਕੰਪਨੀ ਦੇ ਖ਼ਿਲਾਫ਼ ਨਹੀਂ ਲੜਦੇ। ਉਨ੍ਹਾਂ ਕੋਲ਼ ਆਪਣੀ ‘ਭੂਮੀ ਸੈਨਾ’ ਹੈ ਅਤੇ ਉਹ ਲਾਲਚ ਅਤੇ ਸਵਾਰਥ ਦੀਆਂ ਜੜ੍ਹਾਂ ਪਸਾਰ ਚੁੱਕੇ ਮੁੱਲਾਂ ਖ਼ਿਲਾਫ ਲੜਦੇ ਹਨ।

ਇਸ ਸਭ ਕਾਸੇ ਦੀ ਸ਼ੁਰੂਆਤ ਸੱਭਿਆਤਾਵਾਂ ਦੇ ਵਿਕਾਸ ਦੇ ਨਾਲ਼ ਹੁੰਦੀ ਗਈ- ਜਦੋਂ ਅਸੀਂ ਵਿਅਕਤੀਵਾਦ ਨੂੰ ਆਪਣੀ ਸਿਰੀ ਚੁੱਕੀ ਦੇਖਿਆ ਅਤੇ ਅਸੀਂ ਮਨੁੱਖ ਨੂੰ ਕੁਦਰਤ ਨਾਲ਼ੋਂ ਅੱਡ ਵਜੂਦ ਰੱਖਣ ਵਾਲ਼ੀ ਇਕਾਈ ਦੇ ਰੂਪ ਵਿੱਚ ਦੇਖਣ ਲੱਗੇ। ਬੱਸ ਇੱਥੋਂ ਹੀ ਟਕਰਾਅ ਦੀ ਹਾਲਤ ਪੈਦਾ ਹੋਈ। ਜਦੋਂ ਅਸੀਂ ਖ਼ੁਦ ਨੂੰ ਨਦੀ ਤੋਂ ਦੂਰ ਕਰ ਲੈਂਦੇ ਹਾਂ ਅਸੀਂ ਉਹਦੇ ਪਾਣੀ ਵਿੱਚ ਸੀਵਰੇਜ, ਰਸਾਇਣਕ ਅਤੇ ਉਦਯੋਗਿਕ ਕਚਰਾ ਵਹਾਉਣ ਵਿੱਚ ਮਾਸਾ ਵੀ ਨਹੀਂ ਝਿਜਕਦੇ। ਅਸੀਂ ਨਦੀ ਨੂੰ ਵਸੀਲੇ ਮੰਨ ਉਸ ‘ਤੇ ਕਬਜ਼ਾ ਕਰ ਲੈਂਦੇ ਹਾਂ। ਜਿਉਂ ਹੀ ਅਸੀਂ ਖ਼ੁਦ ਨੂੰ ਕੁਦਰਤ ਨਾਲ਼ੋਂ ਅੱਡ ਅਤੇ ਸ਼੍ਰੇਸ਼ਠ ਸਮਝਣ ਲੱਗਦੇ ਹਾਂ, ਉਹਦੀ ਲੁੱਟ ਅਤੇ ਸੋਸ਼ਣ ਕਰਨਾ ਸੁਖਾਲਾ ਹੋ ਜਾਂਦਾ ਹੈ। ਦੂਸਰੇ ਪਾਸੇ, ਕਿਸੇ ਆਦਿਵਾਸੀ ਭਾਈਚਾਰੇ ਵਾਸਤੇ ਉਹਦੀਆਂ ਕਦਰਾਂ-ਕੀਮਤਾਂ ਕਾਗ਼ਜ਼ ‘ਤੇ ਝਰੀਟੇ ਨਿਯਮ ਨਹੀਂ ਹੁੰਦੇ। ਇਹੀ ਮੁੱਲ ਸਾਡੇ ਲਈ ਜ਼ਿੰਦਗੀ ਜਿਊਣ ਦਾ ਜ਼ਰੀਆ ਹਨ।

ਜਤਿੰਦਰ ਵਸਾਵਾ ਦੀ ਅਵਾਜ਼ ਵਿੱਚ, ਦੇਹਵਲੀ ਭੀਲੀ ਵਿੱਚ ਕਵਿਤਾ ਦਾ ਪਾਠ ਸੁਣੋ

ਪ੍ਰਤਿਸ਼ਠਾ ਪਾਂਡਿਆ ਦੀ ਅਵਾਜ਼ ਵਿੱਚ, ਅੰਗਰੇਜ਼ੀ ਵਿੱਚ ਕਵਿਤਾ ਪਾਠ ਸੁਣੋ

ਧਰਤੀ ਦਾ ਗਰਭ ਹਾਂ

ਮੈਂ ਧਰਤੀ ਦਾ ਮੂਲ਼-ਬੀਜ-ਗਰਭ ਹਾਂ
ਮੈਂ ਸੂਰਜ ਹਾਂ, ਤਪਸ਼ ਦਾ ਅਹਿਸਾਸ ਹਾਂ
ਭੀਲ, ਮੁੰਡਾ, ਬੋਡੋ, ਗੋਂਡ, ਸੰਥਾਲੀ ਹਾਂ
ਮੈਂ ਹੀ ਤਾਂ ਆਦਿ ਮਨੁੱਖ ਹਾਂ
ਤੂੰ ਮੈਨੂੰ ਜਿਊਂ ਲੈ, ਰੱਜ ਕੇ ਜਿਊਂ ਲੈ,
ਮੈਂ ਇੱਥੋਂ ਦਾ ਸਵਰਗ ਹਾਂ
ਮੈਂ ਧਰਤੀ ਦਾ ਮੂਲ਼-ਬੀਜ-ਗਰਭ ਹਾਂ
ਮੈਂ ਸੂਰਜ ਹਾਂ, ਤਪਸ਼ ਦਾ ਅਹਿਸਾਸ ਹਾਂ

ਮੈਂ ਹੀ ਸਯਾਦਰੀ, ਸਤਪੁੜਾ, ਵਿੰਦਯਾ, ਅਰਾਵਲੀ ਹਾਂ
ਹਿਮਾਲਿਆ ਦੀ ਟੀਸੀ, ਦੱਖਣ ਦੀ ਸਮੁੰਦਰ ਘਾਟੀ
ਪਰਵੋਤਰ ਦਾ ਹਰਿਆ-ਭਰਿਆ ਰੰਗ ਮੈਂ ਹੀ ਹਾਂ
ਤੂੰ ਜਿੱਥੇ ਜਿੱਥੇ ਰੁੱਖ ਵੱਢੇਂਗਾ
ਪਹਾੜਾਂ ਨੂੰ ਵੇਚੇਂਗਾ
ਤੂੰ ਮੈਨੂੰ ਵਿਕਦਾ ਦੇਖੇਂਗਾ
ਨਦੀਆਂ ਦੇ ਮਰਿਆਂ, ਮਰਦਾ ਹਾਂ ਮੈਂ
ਤੂੰ ਮੈਨੂੰ ਸਾਹਾਂ ਨਾਲ਼ ਪੀ ਸਕਦੈਂ
ਮੈਂ ਹੀ ਤੇਰੇ ਜੀਵਨ ਦਾ ਅਰਕ ਹਾਂ
ਮੈਂ ਧਰਤੀ ਦਾ ਮੂਲ਼-ਬੀਜ-ਗਰਭ ਹਾਂ
ਮੈਂ ਸੂਰਜ ਹਾਂ, ਤਪਸ਼ ਦਾ ਅਹਿਸਾਸ ਹਾਂ

ਤੂੰ ਹੈਂ ਤਾਂ ਅਖ਼ੀਰ ਮੇਰਾ ਹੀ ਵੰਸ਼ਜ
ਤੂੰ ਵੀ ਮੇਰਾ ਹੀ ਲਹੂ ਹੈਂ
ਲਾਲਚ-ਲੋਭ-ਸੱਤਾ ਦਾ ਹਨ੍ਹੇਰਾ
ਦਿੱਸਣ ਨਾ ਦੇਵੇ ਤੈਨੂੰ ਜਗ ਸਾਰਾ
ਤੂੰ ਧਰਤੀ ਨੂੰ ਧਰਤੀ ਕਹਿੰਦੈਂ
ਅਸੀਂ ਕਹੀਏ ਧਰਤੀ ਮਾਂ
ਨਦੀਆਂ ਨੂੰ ਨਦੀਆਂ ਕਹਿੰਦੈਂ
ਉਹ ਤਾਂ ਨੇ ਸਾਡੀਆਂ ਭੈਣਾਂ
ਪਹਾੜ ਤੈਨੂੰ ਦਿੱਸਣ ਪਹਾੜ ਹੀ
ਸਾਨੂੰ ਉਹ ਕਹਿਣ ਭਰਾ ਆਪਣੇ
ਸੂਰਜ ਨੂੰ ਅਸੀਂ ਕਹੀਏ ਦਾਦਾ
ਚੰਦਾ ਸਾਡਾ ਹੁੰਦਾ ਮਾਮਾ
ਇਸੇ ਰਿਸ਼ਤੇ ਦੀ ਫਰਿਆਦ ਮੈਨੂੰ
ਲਕੀਰ ਖਿੱਚ ਦਿਆਂ ਤੇਰੇ ਮੇਰੇ ਦਰਮਿਆਨ
ਫਿਰ ਵੀ ਮੈਂ ਨਾ ਮੰਨਿਆ,
ਯਕੀਨ ਏ ਮੈਨੂੰ
ਤੂੰ ਪਿਘਲੇਂਗਾ ਖ਼ੁਦ-ਬ-ਖ਼ੁਦ
ਮੈਂ ਤਪਸ਼ ਪੀਣੀ ਬਰਫ਼ ਹਾਂ
ਮੈਂ ਧਰਤੀ ਦਾ ਮੂਲ਼-ਬੀਜ-ਗਰਭ ਹਾਂ
ਮੈਂ ਸੂਰਜ ਹਾਂ, ਤਪਸ਼ ਦਾ ਅਹਿਸਾਸ ਹਾਂ

ਤਰਜਮਾ: ਕਮਲਜੀਤ ਕੌਰ

Poem and Text : Jitendra Vasava

Jitendra Vasava is a poet from Mahupada village in Narmada district of Gujarat, who writes in Dehwali Bhili language. He is the founder president of Adivasi Sahitya Academy (2014), and an editor of Lakhara, a poetry magazine dedicated to tribal voices. He has also published four books on Adivasi oral literature. His doctoral research focused on the cultural and mythological aspects of oral folk tales of the Bhils of Narmada district. The poems by him published on PARI are from his upcoming and first collection of poetry.

Other stories by Jitendra Vasava
Illustration : Labani Jangi

Labani Jangi is a 2020 PARI Fellow, and a self-taught painter based in West Bengal's Nadia district. She is working towards a PhD on labour migrations at the Centre for Studies in Social Sciences, Kolkata.

Other stories by Labani Jangi
Translator : Kamaljit Kaur

Kamaljit Kaur is from Punjab and she is a freelance translator. Kamaljit has done her MA in Punjabi literature. She believes in a just and equitable world and works towards making it possible.

Other stories by Kamaljit Kaur