2023 ਵਿੱਚ ਪਾਰੀ ਦੀ ਸਰਵੋਤਮ ਪੇਸ਼ਕਾਰੀ
ਅਸੀਂ ਆਪਣੇ ਮਕਸਦ ਭਾਵ ਆਮ ਲੋਕਾਂ ਦੇ ਰੋਜ਼ਮੱਰਾ ਜੀਵਨ ਦੀ ਰਿਪੋਰਟਿੰਗ ਕਰਦਿਆਂ ਨੌਂ ਸਾਲ ਬਿਤਾਏ ਹਨ। ਇਹ ਸਾਲ ਤੁਹਾਡੀ ਨਜ਼ਰ
23 ਦਸੰਬਰ 2023 | ਪ੍ਰੀਤੀ ਡੇਵਿਡ
ਸਾਲ 2023: ਸਤਰਾਂ ਰਾਹੀਂ, ਆਵਾਜ਼ ਬਣ ਕੇ ਅਤੇ ਕਵਿਤਾਵਾਂ ਵਿੱਚ ਪਰੋ ਕੇ ਬੀਤਦਾ ਗਿਆ
ਸਾਲ 2023 ਨੂੰ ਪਿੱਛਲਝਾਤ ਮਾਰਿਆਂ: ਅਸੀਂ ਦੇਖਦੇ ਹਾਂ ਇੱਕ ਪੱਤਰਕਾਰੀ ਸੰਗ੍ਰਹਿ ਕਵਿਤਾ ਅਤੇ ਗੀਤਾਂ ਦਾ ਨਾਲ਼ ਇੱਕਮਿਕ ਹੋ ਕੇ ਕੀ ਕੁਝ ਪ੍ਰਾਪਤ ਕਰਦਾ ਹੈ। ਜਦ ਨਿਜ਼ਾਮ ਬੇਤਰਤੀਬੀ ਵੱਲ ਨੂੰ ਕੂਚ ਕਰ ਰਿਹਾ ਹੋਵੇ, ਉਸ ਵੇਲ਼ੇ ਇਹ ਬਗ਼ਾਵਤੀ ਸੁਰਾਂ ਹੀ ਹੁੰਦੀਆਂ ਹਨ ਜੋ ਸਾਡੀ ਦੁਨੀਆ ਅਤੇ ਜ਼ਿੰਦਗੀ ਨੂੰ ਅਕਾਰ ਦਿੰਦੀਆਂ ਤੇ ਬਦਲਾਅ ਦੇ ਰਾਹ ਰੁਸ਼ਨਾਉਂਦੀਆਂ ਨੇ
24 ਦਸੰਬਰ 2023 | ਪ੍ਰਤਿਸ਼ਠਾ ਪਾਂਡਿਆ , ਜੋਸ਼ੂਆ ਬੋਧੀਨੇਤਰਾ ਤੇ ਅਰਚਨਾ ਸ਼ੁਕਲਾ
ਪਾਰੀ ਲਾਈਬ੍ਰੇਰੀ: ਸਿਰਫ਼ ਅੰਕੜੇ ਨਹੀਂ, ਚੀਕਦੀਆਂ ਹਕੀਕਤਾਂ
ਪਿਛਲੇ 12 ਮਹੀਨਿਆਂ ਵਿੱਚ ਸੈਂਕੜੇ ਰਿਪੋਰਟਾਂ ਅਤੇ ਸਰਵੇਖਣ, ਹਜ਼ਾਰਾਂ ਸ਼ਬਦ ਸਾਡੀ ਲਾਈਬ੍ਰੇਰੀ ਵਿੱਚ ਆਰਕਾਈਵ ਕੀਤੇ ਗਏ ਹਨ ਅਤੇ ਉਨ੍ਹਾਂ ਵਿੱਚੋਂ ਹਰੇਕ ਨਿਆਂ ਅਤੇ ਅਧਿਕਾਰਾਂ ਦੇ ਮੁੱਦਿਆਂ ਵਿਰੁੱਧ ਲੜਾਈ ਦਾ ਸਮਰਥਨ ਕਰਦਾ ਹੈ ਅਤੇ ਪ੍ਰਮਾਣਿਕਤਾ ਵੀ
25 ਦਸੰਬਰ 2023 | ਪਾਰੀ ਲਾਈਬ੍ਰੇਰੀ
2023: ਸੰਪਾਦਕਾਂ ਦੀਆਂ ਪਸੰਦੀਦਾ ਕੁਝ ਪਾਰੀ ਦੀਆਂ ਫ਼ਿਲਮਾਂ
ਵਿਰਾਸਤੀ ਲਾਈਬ੍ਰੇਰੀਆਂ ਤੋਂ ਲੈ ਕੇ ਨਵਿਆਉਣਯੋਗ ਊਰਜਾ, ਡੋਕਰਾ ਕਲਾ, ਅਲਫੋਂਸਾ ਅੰਬ ਉਤਪਾਦਕਾਂ ਤੱਕ, ਅਸੀਂ ਆਪਣੇ ਗੈਲਰੀ ਸੈਕਸ਼ਨ ਵਿੱਚ ਕਈ ਤਰ੍ਹਾਂ ਦੀਆਂ ਫ਼ਿਲਮਾਂ ਸ਼ਾਮਲ ਕੀਤੀਆਂ ਹਨ। ਸਾਡੀ ਇਸ ਚੋਣ ਵਿੱਚ ਸ਼ਾਮਲ ਕੁਝ ਵਧੀਆ ਫ਼ਿਲਮਾਂ 'ਤੇ ਇੱਕ ਨਜ਼ਰ ਮਾਰੋ!
26 ਦਸੰਬਰ 2023 | ਸ਼੍ਰੇਆ ਕਾਤਿਆਇਨੀ , ਸਿੰਚਿਤਾ ਮਾਜੀ ਤੇ ਊਰਜਾ
2023: ਪਾਰੀਭਾਸ਼ਾ - ਲੋਕਾਂ ਦੀ ਆਰਕਾਈਵ ਲੋਕਾਂ ਦੀ ਭਾਸ਼ਾ ਵਿੱਚ
ਪਾਰੀ ਆਪਣੀਆਂ ਰਿਪੋਰਟਾਂ ਅਤੇ ਸਟੋਰੀਆਂ 14 ਭਾਰਤੀ ਭਾਸ਼ਾਵਾਂ ਵਿੱਚ ਪ੍ਰਕਾਸ਼ਤ ਕਰਦੀ ਹੈ। ਕਈ ਵਾਰ ਰਿਪੋਰਟਾਂ ਇੱਕੋ ਸਮੇਂ ਸਾਰੀਆਂ ਭਾਸ਼ਾਵਾਂ ਵਿੱਚ ਪ੍ਰਕਾਸ਼ਤ ਕੀਤੀਆਂ ਜਾਂਦੀਆਂ ਹਨ। ਇਹੀ ਕਾਰਨ ਹੈ ਕਿ ਸਾਡਾ ਮਲਟੀਮੀਡੀਆ ਪਲੇਟਫਾਰਮ ਵਿਲੱਖਣ ਹੈ। ਪਰ ਇਹ ਸਿਰਫ਼ ਇੱਕ ਛੋਟੀ ਜਿਹੀ ਝਲਕ ਹੈ ਕਿ ਅਨੁਵਾਦਕਾਂ ਟੀਮ ਕੀ ਕਰਦੀ ਹੈ। ਸਾਡੀ ਸ਼ਾਨਦਾਰ ਟੀਮ ਦੇ ਕੰਮ ਬਾਰੇ ਹੋਰ ਜਾਣਨ ਲਈ ਪੜ੍ਹੋ
27 ਦਸੰਬਰ 2023 | ਪਾਰੀਭਾਸ਼ਾ ਟੀਮ
2023: ਤਸਵੀਰਾਂ ਸੁਣਾਉਂਦੀਆਂ ਆਪਣੀ ਹੀ ਕਹਾਣੀ
ਇਸ ਸਾਲ ਪਾਰੀ ਵਿੱਚ ਹਜ਼ਾਰਾਂ ਹੀ ਤਸਵੀਰਾਂ ਨੇ ਆਪਣੀਆਂ ਕਹਾਣੀਆਂ ਕਹੀਆਂ। ਉਨ੍ਹਾਂ ਵਿੱਚੋਂ ਹਰ ਇੱਕ ਤਸਵੀਰ ਮਗਰ ਸ਼ਾਨਦਾਰ ਕਹਾਣੀ ਹੈ। ਇੱਥੇ ਕੁਝ ਤਸਵੀਰਾਂ ਹਨ ਜੋ ਸਾਨੂੰ ਖਿੱਚ ਕੇ ਪੇਂਡੂ ਭਾਰਤ ਲੈ ਜਾਂਦੀਆਂ ਰਹੀਆਂ ਅਤੇ ਉੱਥੋਂ ਦੀ ਜ਼ਿੰਦਗੀ ਨਾਲ਼ ਮਿਲ਼ਾਉਂਦੀਆਂ ਰਹੀਆਂ
28 ਦਸੰਬਰ 2023 | ਬਿਨਾਇਫਰ ਭਰੂਚਾ
2023: ਸਾਡਾ ਇੰਟਰਨਸ਼ਿਪ ਪ੍ਰੋਗਰਾਮ ਸਾਲ-ਦਰ-ਸਾਲ ਆਕਾਰ ਲੈ ਰਿਹਾ ਹੈ
ਪਾਰੀ ਦੀਆਂ ਕਹਾਣੀਆਂ ਦਾ ਵਿਸ਼ਾਲ ਸੰਗ੍ਰਹਿ ਦੇਸ਼ ਭਰ ਦੇ ਕਲਾਸਰੂਮਾਂ ਵਿੱਚ 'ਸਾਡੇ ਸਮੇਂ ਦੀ ਜੀਵਤ ਪਾਠ ਪੁਸਤਕ' ਦੇ ਰੂਪ ਵਿੱਚ ਦਿਖਾਈ ਦਿੰਦਾ ਹੈ। ਅਤੇ ਵਿਦਿਆਰਥੀ ਵੀ ਇਸ ਸੰਗ੍ਰਹਿ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਨ, ਉਸੇ ਭਾਵਨਾ ਨਾਲ਼ ਉਹ ਸਾਡੇ ਨਾਲ਼ ਸਿਖਲਾਈ ਦੌਰਾਨ ਪੇਂਡੂ ਮੁੱਦਿਆਂ 'ਤੇ ਸਾਡੇ ਸੰਗ੍ਰਹਿ ਵਿੱਚ ਇੰਟਰਵਿਊ, ਫ਼ੋਟੋਆਂ, ਦਸਤਾਵੇਜ਼ ਆਦਿ ਦਾ ਯੋਗਦਾਨ ਪਾਉਂਦੇ ਹਨ
29 ਦਸੰਬਰ 2023 | ਪਾਰੀ ਐਜੁਕੇਸ਼ਨ ਟੀਮ
ਸੋਸ਼ਲ ਮੀਡੀਆ ਹੈਂਡਲ ‘ਤੇ ਪਾਰੀ ਦੀ ਯਾਤਰਾ
ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਅਸੀਂ ਆਪਣੀਆਂ ਰਿਪੋਰਟਾਂ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠੇ ਲੋਕਾਂ ਤੱਕ ਪਹੁੰਚਾਉਣ ਦੇ ਯੋਗ ਹੋਏ ਹਾਂ
30 ਦਸੰਬਰ 2023 | ਪਾਰੀ ਟੀਮ
2023: ਸਾਡੇ ਫੇਸ ਪ੍ਰੋਜੈਕਟ ਦੇ ਬੋਲਦੇ ਚਿਹਰੇ
ਆਦਿਵਾਸੀ, ਪੱਛਮੀ ਬੰਗਾਲ ਦੇ ਬੀਰਭੂਮ ਦੇ ਕਿਸਾਨ, ਕੇਰਲ ਦੇ ਅਲਾਪੁਜ਼ਾ ਦੇ ਕੋਇਰ ਵਰਕਰਾਂ ਦੇ ਨਾਲ਼ ਇਸ ਸਾਲ ਸਾਡੀ ਗੈਲਰੀ ਕਈ ਤਰ੍ਹਾਂ ਦੇ ਨਵੇਂ ਚਿਹਰਿਆਂ ਨਾਲ਼ ਭਰੀ ਰਹੀ
31 ਦਸੰਬਰ 2023 | ਪਾਰੀ ਟੀਮ
ਪੰਜਾਬੀ ਤਰਜਮਾ: ਕਮਲਜੀਤ ਕੌਰ