2023 ਪਾਰੀ ਦੇ ਫ਼ਿਲਮ ਸੈਗਮੈਂਟ ਦੀ ਨਜ਼ਰ ਤੋਂ ਸਭ ਤੋਂ ਲਾਭਦਾਇਕ ਸਾਲ ਰਿਹਾ। ਜਿਸ ਸੈਗਮੈਂਟ ਵਿੱਚ ਵੀਡੀਓ, ਦਸਤਾਵੇਜ਼ੀ ਫ਼ਿਲਮਾਂ, ਛੋਟੀਆਂ ਕਲਿੱਪਾਂ ਅਤੇ ਪੇਂਡੂ ਭਾਰਤ ਦੇ ਲੋਕਾਂ ਬਾਰੇ ਫ਼ਿਲਮਾਂ ਸ਼ਾਮਲ ਰਹੀਆਂ।
ਇੱਕ ਆਨਲਾਈਨ ਮੈਗਜ਼ੀਨ ਵਜੋਂ, ਅਸੀਂ ਉਨ੍ਹਾਂ ਫ਼ਿਲਮਾਂ ਨੂੰ ਉਤਸ਼ਾਹਤ ਕਰਦੇ ਹਾਂ ਜੋ ਸਾਡੇ ਆਲ਼ੇ-ਦੁਆਲ਼ੇ ਦੀਆਂ ਖ਼ਬਰਾਂ ਅਤੇ ਘਟਨਾਵਾਂ ਨੂੰ ਤੀਬਰਤਾ ਨਾਲ਼ ਵੇਖਦੀਆਂ ਤੇ ਆਪਣੇ ਅੰਦਰ ਸਮੋਦੀਆਂ ਹਨ। ਬਿਹਾਰ ਦੇ ਮਦਰਸਾ ਅਜ਼ੀਜ਼ੀਆ 'ਤੇ ਬਣੀ ਸਾਡੀ ਫ਼ਿਲਮ ਬਿਹਾਰ ਦੇ ਸ਼ਰੀਫ ਕਸਬੇ 'ਚ 113 ਸਾਲ ਪੁਰਾਣੀ ਲਾਈਬ੍ਰੇਰੀ ਨੂੰ ਫਿਰਕੂਵਾਦੀ ਤੱਤਾਂ ਵੱਲੋਂ ਅੱਗ ਹਵਾਲੇ ਕਰਨ ਤੋਂ ਬਾਅਦ ਦੀ ਜਾਂਚ ਕਰਦੀ ਹੈ। ਸਾਡੀ ਫ਼ਿਲਮ , ਜਿਸ ਵਿੱਚ ਨਵਿਆਉਣਯੋਗ ਊਰਜਾ ਉਤਪਾਦਨ ਲਈ ਜੈਸਲਮੇਰ ਜ਼ਿਲ੍ਹੇ ਵਿੱਚ ਪਵਿੱਤਰ ਬਾਗਾਂ ਨੂੰ ‘ਵੇਸਟਲੈਂਡ/ਬੰਜਰ ਜ਼ਮੀਨ’ ਕਰਾਰ ਦੇ ਕੇ ਸੂਰਜੀ ਤੇ ਹਵਾ ਊਰਜਾ ਪਲਾਂਟਾਂ ਨੂੰ ਸੌਂਪ ਦਿੱਤਾ ਗਿਆ, ਇਨ੍ਹਾਂ ਬਾਗ਼ਾਂ ਨੂੰ ਸ਼੍ਰੇਣੀਬੱਧ ਕੀਤੇ ਜਾਣ ਨੂੰ ਸਿੱਧਿਆਂ ਚੁਣੌਤੀ ਦਿੰਦੀ ਹੈ।
ਅਸੀਂ ਸਾਲ ਦੀ ਸ਼ੁਰੂਆਤ ਅਸਾਮ ਵਿੱਚ ਬ੍ਰਹਮਪੁੱਤਰ ਨਦੀ ਦੇ ਕੰਢੇ ਜ਼ਿੰਦਗੀ ਅਤੇ ਪਿਆਰ ਦੇ ਗੀਤ ਗਾਉਂਦੇ ਇੱਕ ਆਜੜੀ ਨਾਲ਼ ਕੀਤੀ। ਸਾਰਾ ਸਾਲ, ਅਸੀਂ ਪੱਛਮੀ ਬੰਗਾਲ, ਛੱਤੀਸਗੜ੍ਹ, ਕਰਨਾਟਕ, ਰਾਜਸਥਾਨ ਅਤੇ ਦੇਸ਼ ਦੇ ਹੋਰ ਹਿੱਸਿਆਂ ਦੇ ਗੀਤਾਂ ਅਤੇ ਨਾਚਾਂ ਨੂੰ ਆਪਣੇ ਸੰਗ੍ਰਹਿ ਵਿੱਚ ਸ਼ਾਮਲ ਕਰਦੇ ਰਹੇ।
ਅਤੇ ਅਸੀਂ ਸਾਲ ਦੀ ਸਮਾਪਤੀ ਪਾਰੀ ਦੇ ਗ੍ਰਾਇੰਡਮਿਲ ਸੋਂਗਪ੍ਰੋਜੈਕਟ 'ਤੇ ਬਣੀ ਇੱਕ ਫ਼ਿਲਮ ਨਾਲ਼ ਕਰ ਰਹੇ ਹਾਂ, ਜੋ ਦਹਾਕਿਆਂ ਦੇ ਇਸ ਸ਼ਾਨਦਾਰ ਕੰਮ ਦੇ ਸਫ਼ਰ ਨੂੰ ਦਸਤਾਵੇਜ਼ਬੱਧ ਕਰਦੀ ਹੈ।
ਇਸ ਸਾਲ ਅਸੀਂ ਵਰਥ ਨਾਮ ਦੀ ਇੱਕ ਮਹੱਤਵਪੂਰਣ ਫ਼ਿਲਮ ਸ਼ਾਮਲ ਕੀਤੀ ਹੈ, ਜੋ ਪੁਣੇ ਵਿੱਚ ਕੂੜਾ ਇਕੱਠਾ ਕਰਨ ਵਾਲ਼ੀਆਂ ਔਰਤਾਂ ਦੀ ਆਵਾਜ਼ ਨੂੰ ਸਾਹਮਣੇ ਲਿਆਉਂਦੀ ਹੈ, ਔਰਤਾਂ ਜੋ ਸਵਾਲ ਪੁੱਛਦੀਆਂ ਹਨ, "ਜਦੋਂ ਕੂੜਾ ਤੁਸੀਂ ਪੈਦਾ ਕਰਦੇ ਹੋ, ਤਾਂ ਅਸੀਂ 'ਕਚਰੇਵਾਲ਼ੀ' ('ਕੂੜੇ ਦੀਆਂ ਔਰਤਾਂ') ਕਿਵੇਂ ਬਣ ਸਕਦੀਆਂ ਹਾਂ?" ਅਤੇ ਇਸ ਵਾਰ ਅਸੀਂ ਬਦਲਦੇ ਮੌਸਮ ਦੇ ਪੈਟਰਨਾਂ ਦੇ ਪ੍ਰਭਾਵਾਂ ਬਾਰੇ ਆਪਣੀਆਂ ਫ਼ਿਲਮਾਂ ਦੀ ਸੂਚੀ ਵਿੱਚ ਅਲਫੋਂਸੋ ਅੰਬਾਂ 'ਤੇ ਇੱਕ ਫ਼ਿਲਮ ਸ਼ਾਮਲ ਕੀਤੀ ਹੈ। ਇਹਦੇ ਪੈਦਾਕਾਰ ਜਲਵਾਯੂ ਪਰਿਵਰਤਨ ਦੇ ਸ਼ਿਕਾਰ ਹਨ।
ਪੂਰੇ ਸਾਲ ਦੌਰਾਨ, ਅਸੀਂ ਭਾਈਚਾਰਿਆਂ 'ਤੇ ਫ਼ਿਲਮਾਂ ਦੇ ਆਪਣੇ ਸੰਗ੍ਰਹਿ ਵਿੱਚ ਕਈ ਫ਼ਿਲਮਾਂ ਸ਼ਾਮਲ ਕੀਤੀਆਂ ਹਨ: ਮੇਦਾਪੁਰਮ ਵਿੱਚ ਮਦੀਗਾ ਭਾਈਚਾਰੇ ਦੇ ਲੋਕਾਂ ਦੁਆਰਾ ਉਗਾੜੀ ਦੇ ਜਸ਼ਨਾਂ ਬਾਰੇ ਇਹ ਫ਼ਿਲਮ ਨਵੀਂ ਦਲਿਤ ਪਰੰਪਰਾ ਦੀ ਆਵਾਜ਼ ਅਤੇ ਰੰਗ ਨੂੰ ਜੀਵਿਤ ਕਰਦੀ ਹੈ। ਮਾਲਾਬਾਰ ਖੇਤਰ ਦੀਆਂ ਵੱਖ-ਵੱਖ ਜਾਤੀਆਂ ਅਤੇ ਭਾਈਚਾਰਿਆਂ ਨੂੰ ਸ਼ਾਮਲ ਕਰਨ ਵਾਲ਼ੀ ਤੋਲਪਾਵਕੂਤੁ ਕਲਾ ਦੇ ਸੰਘਰਸ਼ ਬਾਰੇ ਇਹ ਲੰਬੀ ਫ਼ਿਲਮ ਸ਼ੈਡੋ ਪਪੇਟ (ਕਠਪੁਤਲੀ ਦੇ ਪਰਛਾਵੇਂ) ਦੀ ਵਰਤੋਂ ਕਰਦਿਆਂ ਬਹੁ-ਸੱਭਿਆਚਾਰਕ ਕਹਾਣੀਆਂ ਦੱਸਦੀ ਹੈ ਅਤੇ ਗੁਆਂਢੀ ਰਾਜ ਕਰਨਾਟਕ ਦੀ ਇਸ ਫ਼ਿਲਮ ਵਿੱਚ, ਨਾਦਾਸਵਰਮ ਵਾਦਕਾਂ ਦੀ ਜ਼ਿੰਦਗੀ, ਜੋ ਤੁਲੁਨਾਡੂ ਦੀ ਭੂਤ ਪੂਜਾ ਦਾ ਇੱਕ ਮਹੱਤਵਪੂਰਣ ਹਿੱਸਾ ਹਨ, ਨੂੰ ਭਰਪੂਰ ਢੰਗ ਨਾਲ਼ ਬਿਆਨ ਕੀਤਾ ਗਿਆ ਹੈ। ਪੱਛਮੀ ਬੰਗਾਲ ਦੇ ਡੋਕਰਾ 'ਚ ਧਾਤੂ ਦੀਆਂ ਮੂਰਤੀਆਂ ਬਣਾਉਣ ਲਈ ਵਰਤੀ ਜਾਣ ਵਾਲ਼ੀ ਮੋਮ ਕਾਸਟਿੰਗ ਤਕਨੀਕ 'ਤੇ ਇੱਕ ਫ਼ਿਲਮ ਬਣਾਈ ਗਈ ਹੈ, ਜੋ ਕਲਾ ਹੁਣ ਲਗਭਗ ਗਾਇਬ ਹੋ ਗਈ ਹੈ।
ਇਨ੍ਹਾਂ ਫ਼ਿਲਮਾਂ ਨੂੰ ਜ਼ਰੂਰ ਦੇਖੋ!
ਮਦਰੱਸਾ ਅਜ਼ੀਜ਼ੀਆ ਦੀ ਯਾਦ ਵਿੱਚ
ਇਹ ਫ਼ਿਲਮ ਬਿਹਾਰ ਦੇ ਸ਼ਰੀਫ 'ਚ ਦੰਗਾਕਾਰੀਆਂ ਵੱਲੋਂ ਅੱਗ ਹਵਾਲੇ ਕੀਤੇ 113 ਸਾਲ ਪੁਰਾਣੇ ਮਦਰੱਸੇ ਅਤੇ ਇਸ ਦੀ 4,000 ਤੋਂ ਵੱਧ ਕਿਤਾਬਾਂ ਦੀ ਲਾਇਬ੍ਰੇਰੀ ਬਾਰੇ ਹੈ।
12 ਮਈ, 2023 | ਸ਼੍ਰੇਆ ਕਾਤਿਆਯਾਨੀ
ਓਰਾਨਾਂ ਨੂੰ ਬਚਾਉਣ ਦੀ ਲੜਾਈ
ਸੂਰਜੀ ਅਤੇ ਹਵਾ ਊਰਜਾ ਕੰਪਨੀਆਂ ਨੇ ਰਾਜਸਥਾਨ ਦੇ ਓਰਾਨਾਂ 'ਤੇ ਲਗਾਤਾਰ ਕਬਜ਼ਾ ਕੀਤਾ ਹੈ, ਜਿਹਦੇ ਲਈ ਘਾਹ ਦੇ ਮੈਦਾਨਾਂ ਵਿੱਚ ਸਥਾਪਤ ਪਵਿੱਤਰ ਬਾਗਾਂ ਨੂੰ ਸਰਕਾਰੀ ਰਿਕਾਰਡਾਂ ਵਿੱਚ 'ਬੰਜਰ ਜ਼ਮੀਨ' ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਉਨ੍ਹਾਂ ਦੀ ਤੇਜ਼ੀ ਨਾਲ਼ ਵੱਧ ਰਹੀ ਮੌਜੂਦਗੀ ਇੱਥੇ ਦੇ ਵਾਤਾਵਰਣ ਅਤੇ ਰੋਜ਼ੀ-ਰੋਟੀ ਦੇ ਖ਼ਾਸੇ ਨੂੰ ਤੇਜ਼ੀ ਨਾਲ਼ ਬਦਲ ਰਹੀ ਹੈ।
25 ਜੁਲਾਈ, 2023 | ਊਰਜਾ
ਜ਼ਿੰਦਗੀ ਅਤੇ ਪਿਆਰ ਦੇ ਗੀਤ ਗਾਉਂਦਾ ਇੱਕ ਆਜੜੀ
ਸੱਤਿਆਜੀਤ ਮੋਰੰਗ ਅਸਾਮ ਦੇ ਮਿਸਿੰਗ ਕਬੀਲੇ ਨਾਲ਼ ਸਬੰਧਤ ਹੈ। ਇਸ ਵੀਡੀਓ 'ਚ ਉਹ ਓਨੀਟੋਮ ਸਟਾਈਲ 'ਚ ਇਕ ਪ੍ਰੇਮ ਗੀਤ ਗਾਉਂਦੇ ਹਨ ਅਤੇ ਨਾਲ਼ ਹੀ ਬ੍ਰਹਮਪੁੱਤਰ ਨਦੀ 'ਤੇ ਬਣੇ ਟਾਪੂਆਂ 'ਤੇ ਮੱਝਾਂ ਚਰਾਉਣ ਦੀ ਗੱਲ ਕਰਦੇ ਹਨ।
2 ਜਨਵਰੀ, 2023 | ਹਿਮਾਂਸ਼ੂ ਚੁਟੀਆ ਸੈਕੀਆ
ਪੇਂਡੂ ਭਾਰਤ ਦੀ ਰਸੋਈ ਦੇ ਗੀਤ
ਗ੍ਰਾਇੰਡਮਿਲ ਗੀਤ ਪ੍ਰੋਜੈਕਟ (ਜੀਐੱਸਪੀ) ਸੈਂਕੜੇ ਪਿੰਡਾਂ ਦੇ ਲੋਕਾਂ ਦੇ ਘਰਾਂ ਅਤੇ ਦਿਮਾਗਾਂ ਵਿੱਚ 100,000 ਤੋਂ ਵੱਧ ਗੀਤਾਂ ਅਤੇ 3,000 ਤੋਂ ਵੱਧ ਆਮ ਪ੍ਰਦਰਸ਼ਨ ਕਰਨ ਵਾਲ਼ੀਆਂ ਔਰਤਾਂ ਦੀਆਂ ਆਵਾਜ਼ਾਂ ਨੂੰ ਫੜ੍ਹਨ ਦੀ ਇੱਕ ਸ਼ਾਨਦਾਰ ਕੋਸ਼ਿਸ਼ ਹੈ। ਇਸ ਯੋਜਨਾ ਤਹਿਤ ਜਿਨ੍ਹਾਂ ਔਰਤਾਂ ਨੇ ਗਾਇਆ ਹੈ, ਉਹ ਕਿਸਾਨ, ਮਛੇਰੇ ਅਤੇ ਮਜ਼ਦੂਰ ਹਨ। ਇਸ ਦੇ ਨਾਲ਼ ਹੀ ਉਹ ਮਾਵਾਂ, ਬੱਚੇ, ਪਤਨੀਆਂ ਅਤੇ ਭੈਣਾਂ ਵੀ ਹਨ। 'ਜਤਿਆਵਰਚਿਆ ਓਵਿਆ' ਪਾਰੀ ਦੁਆਰਾ ਇਨ੍ਹਾਂ ਪੁੜਾਂ ਦੀ ਲੈਅ 'ਤੇ ਬਣਾਈ ਗਈ ਇੱਕ ਦਸਤਾਵੇਜ਼ੀ ਫ਼ਿਲਮ ਹੈ। ਦਸਤਾਵੇਜ਼ੀ ਜੀਐੱਸਪੀ ਨਾਮਕ ਕਾਵਿ ਪਰੰਪਰਾ ਅਤੇ ਇਸਦੀ ਉਤਪਤੀ ਬਾਰੇ ਗੱਲ ਕਰਦੀ ਹੈ।
7 ਦਸੰਬਰ, 2023 | ਪਾਰੀ ਟੀਮ
ਮੁੱਲ
2 ਅਕਤੂਬਰ ਨੂੰ ਸਵੱਛ ਭਾਰਤ ਦਿਵਸ ਦੇ ਵਿਸ਼ੇਸ਼ ਮੌਕੇ 'ਤੇ ਪੁਣੇ ਤੋਂ ਕੂੜਾ ਇਕੱਠਾ ਕਰਨ ਵਾਲ਼ੀਆਂ ਔਰਤਾਂ ਬਾਰੇ ਇੱਕ ਫ਼ਿਲਮ।
2 ਅਕਤੂਬਰ 2023 | ਕਵਿਤਾ ਕਾਰਨੇਰੋ
ਫ਼ਲਾਂ ਦਾ ਰਾਜਾ ਪਿਆ ਪਤਨ ਦੇ ਰਾਹ
ਕੋਂਕਣ ਵਿੱਚ ਅਲਫੋਂਸੋ ਅੰਬ ਦਾ ਉਤਪਾਦਨ ਤੇਜ਼ੀ ਨਾਲ਼ ਘੱਟ ਰਿਹਾ ਹੈ, ਜਿਸ ਨਾਲ਼ ਕਿਸਾਨਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ।
13 ਅਕਤੂਬਰ 2023 | ਜੈਸਿੰਘ ਚਵਾਨ
ਉਗਾੜੀ: ਰਵਾਇਤ, ਤਾਕਤ ਅਤੇ ਪਛਾਣ ਦਾ ਜਸ਼ਨ
ਉਗਾੜੀ ਤਿਉਹਾਰ ਹਰ ਸਾਲ ਆਂਧਰਾ ਪ੍ਰਦੇਸ਼ ਦੇ ਮੇਦਾਪੁਰਮ ਵਿੱਚ ਸ਼ਾਨਦਾਰ ਤਰੀਕੇ ਨਾਲ਼ ਮਨਾਇਆ ਜਾਂਦਾ ਹੈ। ਜਿਹਦਾ ਅਯੋਜਨ ਮਡਿਗਾ ਭਾਈਚਾਰੇ ਵੱਲੋਂ ਕੀਤਾ ਜਾਂਦਾ ਹੈ ਜੋ ਮੂਰਤੀ ਨੂੰ ਆਪਣੇ ਸ਼ਹਿਰ ਲਿਆਉਂਦੇ ਹਨ।
27 ਅਕਤੂਬਰ, 2023 | ਨਾਗਾ ਚਰਨ
ਪਰਛਾਵਿਆਂ ਦੀਆਂ ਕਹਾਣੀਆਂ: ਤੋਲਪਾਵਕੂਤੁ ਸ਼ੈਲੀ ਦੀ ਕਠਪੁਤਲੀ ਕਲਾ
ਕੇਰਲ ਦੇ ਮਾਲਾਬਾਰ ਖੇਤਰ ਵਿੱਚ ਕਠਪੁਤਲੀ ਕਲਾ 'ਤੇ ਇੱਕ ਛੋਟੀ ਫ਼ਿਲਮ।
29 ਮਈ 2023 | ਸੰਗੀਤ ਸ਼ੰਕਰ
ਤੁਲੁਨਾਡੂ ਦੇ ਭੂਤ
ਅਰਬ ਸਾਗਰ ਦੇ ਤੱਟ 'ਤੇ ਕਰਨਾਟਕ ਦੇ ਇਸ ਹਿੱਸੇ ਵਿੱਚ ਭੂਤ ਦੀ ਪੂਜਾ ਲਈ ਵੱਖ-ਵੱਖ ਭਾਈਚਾਰੇ ਇਕੱਠੇ ਹੁੰਦੇ ਹਨ। ਲਘੂ ਫ਼ਿਲਮ ਵਿੱਚ ਸਈਦ ਨਾਸਿਰ ਦੀ ਵਿਰਾਸਤ ਬਾਰੇ ਦੱਸਿਆ ਗਿਆ ਹੈ, ਜੋ ਇਸ ਸਮਾਗਮ ਵਿੱਚ ਪ੍ਰਦਰਸ਼ਨ ਕਰਦੇ ਹਨ।
26 ਅਪ੍ਰੈਲ 2023 ਫੈਜ਼ਲ ਅਹਿਮਦ
ਡੋਕਰਾ, ਇੱਕ ਸ਼ਾਨਦਾਰ ਮੂਰਤੀ ਕਲਾ
ਪੀਯੂਸ਼ ਮੰਡਲ ਧਾਤੂ ਦੀਆਂ ਮੂਰਤੀਆਂ ਨੂੰ ਗੁੰਮ-ਕਾਸਟ ਵਿਧੀ ਦੀ ਵਰਤੋਂ ਕਰਕੇ ਬਣਾਉਂਦੇ ਹਨ। ਪਰ ਡੋਕਰਾ ਕਲਾਕਾਰ ਇਸ ਸਮੇਂ ਆਪਣੀ ਕਲਾ ਲਈ ਲੋੜੀਂਦੇ ਕੱਚੇ ਮਾਲ ਅਤੇ ਪਸਰੇ ਮਾਹੌਲ ਨੂੰ ਲੈ ਕੇ ਚਿੰਤਤ ਹਨ। ਇਹ ਦੋਵੇਂ ਗੱਲਾਂ ਇਸ ਪ੍ਰਕਿਰਿਆ ਵਿੱਚ ਬਹੁਤ ਮਹੱਤਵਪੂਰਣ ਭੂਮਿਕਾ ਨਿਭਾਉਂਦੀਆਂ ਹਨ।
26 ਅਗਸਤ 2023 ਸ਼੍ਰੇਅਸ਼ੀ ਪਾਲ
ਸਾਨੂੰ ਫ਼ਿਲਮਾਂ ਤੇ ਵੀਡਿਓ ਭੇਜਣ ਲਈ ਕ੍ਰਿਪਾ ਕਰਕੇ contact@ruralindiaonline.org 'ਤੇ ਲਿਖੋ।
ਸਾਡੇ ਕੰਮ ਵਿੱਚ ਜੇਕਰ ਤੁਹਾਡੀ ਦਿਲਚਸਪੀ ਬਣਦੀ ਹੈ ਤੇ ਤੁਸੀਂ ਪਾਰੀ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਕ੍ਰਿਪਾ ਕਰਕੇ ਸਾਨੂੰ contact@ruralindiaonline.org 'ਤੇ ਲਿਖੋ। ਤੁਹਾਡੇ ਨਾਲ਼ ਕੰਮ ਕਰਨ ਲਈ ਅਸੀਂ ਫ੍ਰੀਲਾਂਸ ਤੇ ਸੁਤੰਤਰ ਲੇਖਕਾਂ, ਪੱਤਰਕਾਰਾਂ, ਫ਼ੋਟੋਗ੍ਰਾਫ਼ਰਾਂ, ਫ਼ਿਲਮ ਨਿਰਮਾਤਾਵਾਂ, ਅਨੁਵਾਦਕਾਂ, ਸੰਪਾਦਕਾਂ, ਚਿੱਤਰਕਾਰਾਂ ਤੇ ਖ਼ੋਜਾਰਥੀਆਂ ਦਾ ਸੁਆਗਤ ਕਰਦੇ ਹਾਂ।
ਪਾਰੀ ਇੱਕ ਗ਼ੈਰ-ਲਾਭਕਾਰੀ ਸੰਸਥਾ ਹੈ ਤੇ ਸਾਡਾ ਭਰੋਸਾ ਉਨ੍ਹਾਂ ਲੋਕਾਂ ਦੇ ਦਾਨ ਸਿਰ ਰਹਿੰਦਾ ਹੈ ਜੋ ਸਾਡੀ ਬਹੁ-ਭਾਸ਼ਾਈ ਆਨਲਾਈਨ ਮੈਗ਼ਜ਼ੀਨ ਤੇ ਆਰਕਾਈਵ ਦੇ ਪ੍ਰਸ਼ੰਸਕ ਹਨ। ਜੇਕਰ ਤੁਸੀਂ ਪਾਰੀ ਨੂੰ ਦਾਨ ਦੇਣਾ ਚਾਹੁੰਦੇ ਹੋ ਤਾਂ ਕ੍ਰਿਪਾ ਕਰਕੇ DONATE ' ਤੇ ਕਲਿਕ ਕਰੋ।
ਤਰਜਮਾ: ਕਮਲਜੀਤ ਕੌਰ