"ਹੁਣ ਉਂਜ ਨਹੀਂ ਹੈ ਜਿਵੇਂ ਵਰ੍ਹਿਆਂ ਪਹਿਲਾਂ ਹੁੰਦਾ ਸੀ। ਅੱਜ ਦੀਆਂ ਔਰਤਾਂ ਚੰਗੀ ਤਰ੍ਹਾਂ ਜਾਣਦੀਆਂ ਹਨ ਕਿ ਗਰਭਨਿਰੋਧਕ ਦੇ ਕਿਹੜੇ-ਕਿਹੜੇ ਤਰੀਕੇ ਉਪਲਬਧ ਹਨ," ਸਲਹਾ ਖਾਤੂਨ ਕਹਿੰਦੀ ਹਨ, ਜੋ ਧੁੱਪ ਵਿੱਚ ਆਪਣੇ ਘਰ ਦੇ ਬਰਾਂਡੇ ਵਿੱਚ ਖੜ੍ਹੀ ਹਨ। ਇਹ ਘਰ ਇੱਟ ਅਤੇ ਗਾਰੇ ਤੋਂ ਬਣਿਆ ਹੈ, ਜਿਹਦੀਆਂ ਕੰਧਾਂ ਨੂੰ ਸਮੁੰਦਰੀ ਹਰੇ ਰੰਗ ਨਾਲ਼ ਰੰਗਿਆ ਗਿਆ ਹੈ।
ਉਹ ਆਪਣੇ ਤਜ਼ਰਬੇ ਨਾਲ਼ ਦੱਸ ਰਹੀ ਹਨ- ਪਿਛਲੇ ਇੱਕ ਦਹਾਕੇ ਤੋਂ, ਸਲਹਾ, ਆਪਣੇ ਭਤੀਜੇ ਦੀ ਪਤਨੀ ਸ਼ਮਾ ਪਰਵੀਨ ਨਾਲ਼, ਬਿਹਾਰ ਦੇ ਮਧੁਬਨੀ ਜਿਲ੍ਹੇ ਦੇ ਹਸਨਪੁਰ ਪਿੰਡ ਦੀਆਂ ਔਰਤਾਂ ਲਈ ਅਣਅਧਿਕਾਰਤ ਤੌਰ 'ਤੇ ਪਰਿਵਾਰ ਨਿਯੋਜਨ ਅਤੇ ਮਾਹਵਾਰੀ ਸਵੱਛਤਾ ਸਲਾਹਕਾਰ ਨਾਮਿਤ ਹੋਈਆਂ ਹਨ।
ਔਰਤਾਂ ਜਦੋਂ ਉਨ੍ਹਾਂ ਨਾਲ਼ ਸੰਪਰਕ ਕਰਦੀਆਂ ਹਨ ਤਾਂ ਅਕਸਰ ਉਨ੍ਹਾਂ ਕੋਲ਼ ਗਰਭਨਿਰੋਧਕ ਬਾਰੇ ਸਵਾਲ ਅਤੇ ਬੇਨਤੀਆਂ ਹੁੰਦੀਆਂ ਹਨ। ਉਹ ਪੁੱਛਦੀਆਂ ਹਨ ਕਿ ਅਗਲੇ ਗਰਭਧਾਰਨ ਤੋਂ ਪਹਿਲਾਂ ਦੋ ਬੱਚਿਆਂ ਵਿਚਾਲੇ ਫ਼ਰਕ ਕਿਵੇਂ ਰੱਖਿਆ ਜਾ ਸਕਦਾ ਹੈ, ਟੀਕਾਕਰਣ ਕਦੋਂ ਸ਼ੁਰੂ ਹੋਣ ਵਾਲ਼ਾ ਹੈ ਅਤੇ ਕੁਝ ਔਰਤਾਂ ਤਾਂ ਲੋੜ ਪੈਣ 'ਤੇ ਚੁਪਚਾਪ ਗਰਭਨਿਰੋਧਕ ਇੰਜੈਕਸ਼ਨ ਲਵਾਉਣ ਵੀ ਆਉਂਦੀਆਂ ਹਨ।
ਸ਼ਮਾ ਦੇ ਘਰ ਅੰਦਰ ਇੱਕ ਕੋਨੇ ਵਿੱਚ ਛੋਟੀ ਜਿਹੀ ਹੋਮ-ਕਲੀਨਿਕ ਹੈ, ਜਿੱਥੇ ਸਲੈਬਾਂ 'ਤੇ ਦਵਾਈ ਦੀਆਂ ਛੋਟੀਆਂ ਸ਼ੀਸ਼ੀਆਂ ਅਤੇ ਗੋਲ਼ੀਆਂ ਦੇ ਪੈਕ ਰੱਖੇ ਹੋਏ ਹਨ। 40 ਸਾਲਾ ਸ਼ਮਾ ਤੇ 50 ਸਾਲਾ ਸਲਹਾ, ਜਿਨ੍ਹਾਂ ਦੋਵਾਂ ਵਿੱਚੋਂ ਇੱਕ ਵੀ ਸਿਖਲਾਈ-ਪ੍ਰਾਪਤ ਨਰਸ ਨਹੀਂ ਹੈ-ਮਾਸਪੇਸ਼ੀਆਂ ਵਿੱਚ ਇੰਜੈਕਸ਼ਨ ਲਾਉਂਦੀਆਂ ਹਨ। "ਕਦੇ-ਕਦੇ ਔਰਤਾਂ ਇਕੱਲੀਆਂ ਆਉਂਦੀਆਂ ਹਨ, ਇੰਜੈਕਸ਼ਨ ਲੈਂਦੀਆਂ ਹਨ ਅਤੇ ਜਲਦੀ ਖਿਸਕ ਜਾਂਦੀਆਂ ਹਨ। ਉਨ੍ਹਾਂ ਦੇ ਘਰੇ ਕਿਸੇ ਨੂੰ ਕੁਝ ਵੀ ਜਾਣਨ ਦੀ ਲੋੜ ਨਹੀਂ ਰਹਿ ਜਾਂਦੀ," ਸਲਹਾ ਕਹਿੰਦੀ ਹਨ। "ਕਈ ਹੋਰ ਔਰਤਾਂ ਆਪਣੇ ਪਤੀ ਜਾਂ ਹੋਰਨਾਂ ਰਿਸ਼ਤੇਦਾਰ ਔਰਤਾਂ ਨਾਲ਼ ਆਉਂਦੀਆਂ ਹਨ।"
ਇਹ ਬਦਲਾਅ ਇੱਕ ਦਹਾਕੇ ਪਹਿਲਾਂ ਦੇ ਮੁਕਾਬਲੇ ਵਿੱਚ ਨਾਟਕੀ ਹੈ, ਜਦੋਂ ਫੁਲਪਾਰਸ ਬਲਾਕ ਦੀ ਸੈਨੀ ਗ੍ਰਾਮ ਪੰਚਾਇਤ ਵਿੱਚ ਲਗਭਗ 2,500 ਦੀ ਅਬਾਦੀ ਵਾਲ਼ੇ ਹਸਨਪੁਰ ਪਿੰਡ ਦੇ ਨਿਵਾਸੀਆਂ ਦੁਆਰਾ ਪਰਿਵਾਰ ਨਿਯੋਜਨ ਤਕਨੀਕਾਂ ਦਾ ਇਸਤੇਮਾਲ ਸ਼ਾਇਦ ਹੀ ਕੀਤਾ ਜਾਂਦਾ ਸੀ।
ਬਦਲਾਅ ਕਿਵੇਂ ਆਇਆ? " ਯੇ ਅੰਦਰ ਕੀ ਬਾਤ ਹੈ, " ਸ਼ਮਾ ਕਹਿੰਦੀ ਹਨ।
ਹਸਨਪੁਰ ਵਿੱਚ ਇਸ ਤੋਂ ਪਹਿਲਾਂ ਗਰਭਨਿਰੋਧਕ ਦੀ ਘੱਟ ਵਰਤੋਂ, ਰਾਜ-ਵਿਆਪੀ ਹਾਲਤ ਵੱਲ ਇਸ਼ਾਰਾ ਕਰਦੀ ਹੈ- ਐੱਨਐੱਫ਼ਐੱਚਐੱਸ-4 (2015-16) ਦੇ ਅਨੁਸਾਰ ਬਿਹਾਰ ਵਿੱਚ ਕੁੱਲ ਪ੍ਰਜਨਨ ਦਰ (ਟੀਐਫ਼ਆਰ) 3.4 ਸੀ- ਜੋ 2.2 ਦੀ ਕੁੱਲ ਭਾਰਤੀ ਦਰ ਨਾਲ਼ੋਂ ਕਾਫੀ ਉੱਚ ਸੀ। (ਟੀਐੱਫਆਰ ਬੱਚਿਆਂ ਦੀ ਉਹ ਔਸਤ ਸੰਖਿਆ ਹੈ ਜਿਨ੍ਹਾਂ (ਬੱਚਿਆਂ) ਨੂੰ ਇੱਕ ਔਰਤ ਆਪਣੀ ਪ੍ਰਜਨਨ ਮਿਆਦ ਦੌਰਾਨ ਜਨਮ ਦੇਵੇਗੀ।)
ਐੱਨਐੱਫ਼ਐੱਚਐੱਸ-5 (2019-20) ਵਿੱਚ ਰਾਜ ਦਾ ਟੀਐੱਫਆਰ ਘੱਟ ਕੇ 3 ਰਹਿ ਗਿਆ ਅਤੇ ਇਹ ਗਿਰਾਵਟ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ਦੇ ਰਾਊਂਡ 4 ਅਤੇ 5 ਵਿਚਾਲੇ ਰਾਜ ਵਿੱਚ ਗਰਭਨਿਰੋਧਕ ਦੀ ਵਰਤੋਂ ਵਿੱਚ ਹੋਏ ਵਾਧੇ ਨਾਲ਼ ਮੇਲ ਖਾਂਦੀ ਹੈ- ਜੋ 24.1 ਫੀਸਦ ਤੋਂ ਵੱਧ ਕੇ 55.8 ਫੀਸਦ ਹੋ ਗਿਆ ਹੈ।
ਆਧੁਨਿਕ ਗਰਭਨਿਰੋਧਕ ਵਿਧੀਆਂ ਵਿੱਚ (ਐੱਨਐੱਫ਼ਐੱਚਐੱਸ-4 ਅਨੁਸਾਰ) ਮਹਿਲਾ ਨਸਬੰਦੀ ਸਭ ਤੋਂ ਵਿਆਪਕ (86 ਫੀਸਦੀ) ਰੂਪ ਨਾਲ਼ ਇਸਤੇਮਾਲ ਕੀਤੀ ਜਾਣ ਵਾਲ਼ੀ ਪ੍ਰਤੀਤ ਹੁੰਦੀ ਹੈ। ਐੱਨਐੱਫ਼ਐੱਚਐੱਸ-5 ਦੇ ਅੰਕੜਿਆਂ ਦਾ ਵੇਰਵਾ ਅਜੇ ਪ੍ਰਾਪਤ ਨਹੀਂ ਹੋਇਆ ਹੈ। ਪਰ ਦੋ ਸੰਤਾਨਾਂ ਵਿਚਕਾਰ ਸਹੀ ਫਰਕ ਯਕੀਨੀ ਬਣਾਉਣ ਲਈ ਗਰਭਨਿਰੋਧਕ ਇੰਜੈਕਸ਼ਨ ਸਣੇ ਨਵੇਂ ਗਰਭਨਿਰੋਧਕਾਂ ਦੀ ਵਰਤੋਂ ਰਾਜ ਦੀ ਨੀਤੀ ਦਾ ਇੱਕ ਪ੍ਰਮੁਖ ਤੱਤ ਹੈ।
ਹਸਨਪੁਰ ਵਿੱਚ ਵੀ ਸਲਹਾ ਅਤੇ ਸ਼ਮਾ ਨੂੰ ਲੱਗਦਾ ਹੈ ਕਿ ਕਾਫੀ ਔਰਤਾਂ ਹੁਣ ਗਰਭਨਿਰੋਧਕਾਂ- ਗਰਭਨਿਰੋਧਕ ਗੋਲ਼ੀਆਂ ਅਤੇ ਇੰਜੈਕਸ਼ਨ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਿਸ ਇੰਜੈਕਸ਼ਨ ਦਾ ਨਾਮ ਡਿਪੋ-ਮੈਡ੍ਰੋਕਸੀ ਪ੍ਰੋਜੈਸਟ੍ਰਾਨ ਐਸੀਟੇਟ (DMPA) ਹੈ, ਭਾਰਤ ਅੰਦਰ ਜਿਹਦੀ ਮਾਰਕਿਟਿੰਗ 'ਡਿਪੋ-ਪ੍ਰੋਵੇਰਾ' ਅਤੇ 'ਪਰੀ' ਦੇ ਨਾਮ ਹੇਠ ਕੀਤੀ ਜਾਂਦੀ ਹੈ। ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਡੀਐੱਮਪੀਏ 'ਅੰਤਰਾ' ਬ੍ਰਾਂਡ ਦੇ ਨਾਮ ਹੇਠ ਉਪਲਬਧ ਹੈ। 2017 ਵਿੱਚ ਭਾਰਤ ਅੰਦਰ ਇਹਦੀ ਵਰਤੋਂ ਤੋਂ ਪਹਿਲਾਂ, 'ਡਿਪੋ' ਨੂੰ ਗੈਰ-ਮੁਨਾਫਾ ਅਧਾਰਤ ਸਮੂਹਾਂ ਸਣੇ, ਵਿਅਕਤੀਆਂ ਅਤੇ ਨਿੱਜੀ ਕੰਪਨੀਆਂ ਦੁਆਰਾ ਗੁਆਂਢੀ ਦੇਸ਼ ਨੇਪਾਲ ਤੋਂ ਬਿਹਾਰ ਅਯਾਤ ਕੀਤਾ ਜਾ ਰਿਹਾ ਸੀ। ਇੱਕ ਇੰਜੈਕਸ਼ਨ ਦੀ ਕੀਮਤ 245 ਰੁਪਏ ਤੋਂ 350 ਰੁਪਏ ਹੈ ਅਤੇ ਇਹ ਸਰਕਾਰੀ ਸਿਹਤ ਕੇਂਦਰਾਂ ਵਿਖੇ ਮੁਫ਼ਤ ਹੀ ਉਪਲਬਧ ਹੈ।
ਗਰਭਨਿਰੋਧਕ ਇੰਜੈਕਸ਼ਨ ਦੇ ਅਲੋਚਕ ਵੀ ਰਹੇ ਹਨ, ਖਾਸ ਕਰਕੇ 90 ਦੇ ਦਹਾਕੇ ਵਿੱਚ ਔਰਤਾਂ ਦੇ ਅਧਿਕਾਰ ਦੀ ਲੜਾਈ ਲੜਨ ਵਾਲ਼ੇ ਸਮੂਹਾਂ ਅਤੇ ਸਿਹਤ ਕਰਮੀਆਂ ਦੁਆਰਾ ਇਹਦਾ ਕਈ ਸਾਲਾਂ ਤੱਕ ਵਿਰੋਧ ਕੀਤਾ ਗਿਆ, ਜਿਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਇੰਜੈਕਸ਼ਨ ਕਰਕੇ ਮਾਹਵਾਰੀ ਵਿੱਚ ਖੂਨ ਦੀ ਮਾਤਰਾ ਬਹੁਤੀ ਵੱਧ ਜਾਂ ਬਹੁਤੀ ਘੱਟ ਨਾ ਹੋਵੇ, ਫਿੰਸੀ, ਭਾਰ ਵੱਧਣਾ/ਘੱਟਣਾ, ਮਾਹਵਾਰੀ ਦਾ ਅਨਿਯਮਤ ਹੋਣਾ ਜਿਹੇ ਮਾੜੇ ਅਸਰ ਹੋ ਸਕਦੇ ਹਨ। ਇਹ ਵਿਧੀ ਸੁਰੱਖਿਅਤ ਹੈ ਜਾਂ ਨਹੀਂ ਇਸ ਬਾਰੇ ਖ਼ਦਸ਼ਾ, ਕੋਈ ਜਾਂਚ, ਵੱਖੋ-ਵੱਖ ਸਮੂਹਾਂ ਤੋਂ ਪ੍ਰਤਿਕਿਰਿਆ ਅਤੇ ਹੋਰ ਚੀਜ਼ਾਂ ਦੇ ਕਾਰਨ ਭਾਰਤ ਵਿੱਚ ਡੀਐੱਮਪੀਏ ਨੂੰ 2017 ਤੋਂ ਪਹਿਲਾਂ ਸ਼ੁਰੂ ਕਰਨ ਦੀ ਆਗਿਆ ਨਹੀਂ ਸੀ। ਹੁਣ ਇਹਦਾ ਉਤਪਾਦਨ ਦੇਸ਼ ਵਿੱਚ ਕੀਤਾ ਜਾ ਰਿਹਾ ਹੈ।
ਅਕਤੂਬਰ 2017 ਵਿੱਚ ਇਸ ਇੰਜੈਕਸ਼ਨ ਦੀ ਵਰਤੋਂ ਬਿਹਾਰ ਵਿੱਚ ਅੰਤਰਾ ਨਾਮ ਨਾਲ਼ ਸ਼ੁਰੂ ਕੀਤੀ ਗਈ ਅਤੇ ਜੂਨ 2019 ਤੋਂ ਇਹ ਸਾਰੇ ਸ਼ਹਿਰੀ ਅਤੇ ਗ੍ਰਾਮੀਣ ਸਿਹਤ ਕੇਂਦਰਾਂ ਅਤੇ ਉਪ-ਕੇਂਦਰਾਂ ਵਿੱਚ ਉਪਲਬਧ ਸੀ। ਰਾਜ ਸਰਕਾਰ ਦੇ ਅੰਕੜਿਆਂ ਮੁਤਾਬਕ, ਅਗਸਤ 2019 ਤੱਕ ਇੰਜੈਕਸ਼ਨ ਦੀ 4,24,427 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਸਨ, ਜੋ ਦੇਸ਼ ਵਿੱਚ ਸਭ ਤੋਂ ਵੱਧ ਹਨ। ਇੱਕ ਵਾਰ ਇੰਜੈਕਸ਼ਨ ਲੈਣ ਵਾਲ਼ੀਆਂ 48.8 ਫੀਸਦ ਔਰਤਾਂ ਨੇ ਇਹਦੀ ਦੂਸਰੀ ਖੁਰਾਕ ਵੀ ਲਈ ਸੀ।
ਜੇਕਰ ਡੀਐੱਮਪੀਏ ਦਾ ਲਗਾਤਾਰ ਦੋ ਸਾਲ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਵੇ ਤਾਂ ਇਹ ਖ਼ਤਰਨਾਕ ਹੋ ਸਕਦਾ ਹੈ। ਅਧਿਐਨ ਦੇ ਖ਼ਤਰਿਆਂ ਵਿੱਚੋਂ ਇੱਕ ਹੈ- ਹੱਡੀ ਖਣਿਜ ਘਣਤਾ (ਇੰਝ ਮੰਨਿਆ ਜਾਂਦਾ ਹੈ ਕਿ ਇੰਜੈਕਸ਼ਨ ਬੰਦ ਹੋਣ 'ਤੇ ਇਹ ਫਿਰ ਤੋਂ ਵੱਧ ਸਕਦਾ ਹੈ)। ਵਿਸ਼ਵ ਸਿਹਤ ਸੰਗਠਨ ਦਾ ਸੁਝਾਅ ਹੈ ਕਿ ਡੀਐੱਮਪੀਏ ਦੀ ਵਰਤੋਂ ਕਰਨ ਵਾਲ਼ੀਆਂ ਔਰਤਾਂ ਦੀ ਹਰ ਦੋ ਸਾਲ ਵਿੱਚ ਜਾਂਚ ਕੀਤੀ ਜਾ ਸਕਦੀ ਹੈ।
ਸ਼ਮਾ ਅਤੇ ਸਲਹਾ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਇੰਜੈਕਸ਼ਨ ਦੀ ਸੁਰੱਖਿਆ ਨੂੰ ਲੈ ਕੇ ਬੜੀਆਂ ਸੁਚੇਤ ਹਨ। ਹਾਈ-ਬਲੱਡਪ੍ਰੈਸ਼ਰ ਤੋਂ ਪੀੜਥ ਔਰਤਾਂ ਨੂੰ ਇੰਜੈਕਸ਼ਨ ਨਹੀਂ ਲਾਏ ਜਾਂਦੇ ਹਨ ਅਤੇ ਇਹ ਦੋਨੋਂ ਸਿਹਤ ਸਵੈ-ਸੇਵਕਾਵਾਂ ਇੰਜੈਕਸ਼ਨ ਲਗਾਉਣ ਤੋਂ ਪਹਿਲਾਂ ਹਰ ਹੀਲੇ ਉਨ੍ਹਾਂ ਦੀ ਲਹੂ-ਦਾਬ ਦੀ ਜਾਂਚ ਕਰਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਤੱਕ ਉਨ੍ਹਾਂ ਨੂੰ ਕਿਸੇ ਵੱਲੋਂ ਸਾਇਡ ਇਫੈਕਟ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ।
ਉਨ੍ਹਾਂ ਕੋਲ਼ ਇਸ ਗੱਲ ਦਾ ਕੋਈ ਅੰਕੜਾ ਨਹੀਂ ਹੈ ਕਿ ਪਿੰਡ ਵਿੱਚ ਕਿੰਨੀਆਂ ਔਰਤਾਂ ਡਿਪੋ-ਪ੍ਰੋਵੇਰਾ ਦਾ ਇਸਤੇਮਾਲ ਕਰ ਰਹੀਆਂ ਹਨ, ਪਰ ਇਹ ਤਰੀਕਾ ਔਰਤਾਂ ਵਿੱਚ ਜਿਆਦਾ ਹਰਮਨਪਿਆਰਾ ਹੈ, ਸ਼ਾਇਦ ਗੁਪਤਤਾ ਬਰਕਰਾਰ ਰੱਖਣ ਅਤੇ ਹਰ ਤਿੰਨ ਮਹੀਨਿਆਂ ਵਿੱਚ ਇੱਕੋ ਇੰਜੈਕਸ਼ਨ ਦੇ ਵਿਕਲਪ ਦੇ ਕਾਰਨ। ਨਾਲ਼ ਹੀ, ਜਿਨ੍ਹਾਂ ਔਰਤਾਂ ਦੇ ਪਤੀ ਸ਼ਹਿਰ ਵਿੱਚ ਕੰਮ ਕਰਦੇ ਹਨ ਤੇ ਸਾਲ ਕੁਝ ਮਹੀਨਿਆਂ ਲਈ ਪਿੰਡ ਪਰਤਦੇ ਹਨ, ਉਨ੍ਹਾੰ ਲਈ ਇਹ ਅਲਪਕਾਲਕ ਗਰਭਨਿਰੋਧਕ ਦਾ ਇੱਕ ਸੁਖਾਲਾ ਤਰੀਕਾ ਹੈ। (ਸਿਹਤ ਕਰਮੀਆਂ ਅਤੇ ਮੈਡੀਕਲ ਖੋਜ ਪੱਤਰਾਂ ਮੁਤਾਬਕ ਇੰਜੈਕਸ਼ਨ ਦੀ ਖੁਰਾਕ ਲੈਣ ਦੇ ਤਿੰਨ ਮਹੀਨਿਆਂ ਬਾਅਦ ਪ੍ਰਜਨਨ ਚੱਕਰ ਪਰਤ ਆਉਂਦਾ ਹੈ।)
ਮਧੁਬਨੀ ਵਿੱਚ ਗਰਭਨਿਰਧੋਕ ਇੰਜੈਕਸ਼ਨ ਦੀ ਵਰਤੋਂ ਵਿੱਚ ਵਾਧੇ ਦਾ ਇੱਕ ਹੋਰ ਕਾਰਨ ਘੋਘਰਦੀਹਾ ਪ੍ਰਖੰਡ ਸਵਰਾਜ ਵਿਕਾਸ ਸੰਘ (GPSVS/ਜੀਪੀਐੱਸਵੀਐੱਸ) ਦਾ ਕਾਰਜ ਹੈ। 1970 ਦੇ ਦਹਾਕੇ ਵਿੱਚ, ਵਿਨੋਬਾ ਭਾਵੇ ਅਤੇ ਜੈਪ੍ਰਕਾਸ਼ ਨਰਾਇਣ ਦੇ ਹਮਾਇਤਾਂ ਨੇ ਵਿਕੇਂਦਰੀਕ੍ਰਿਤ ਲੋਕਤੰਤਰ ਅਤੇ ਸਮੁਦਾਇਕ ਆਤਮਨਿਰਭਰਤਾ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੋ ਕੇ ਇਸ ਸੰਗਠਨ ਦੀ ਸਥਾਪਨਾ ਕੀਤੀ ਸੀ। (1990 ਦੇ ਦਹਾਕੇ ਦੇ ਅੰਤ ਵਿੱਚ ਵਿਕਾਸ ਸੰਘ ਰਾਜ ਸਰਕਾਰ ਦੇ ਟੀਕਾਕਰਣ ਮੁਹਿੰਮਾਂ ਅਤੇ ਨਸਬੰਦੀ ਕੈਂਪਾਂ ਵਿੱਚ ਵੀ ਭਾਗੀਦਾਰੀ ਕੀਤੀ, ਜਿਨ੍ਹਾਂ ਦੀ ਅਕਸਰ ‘ਟੀਚਾ’ ਦ੍ਰਿਸ਼ਟੀਕੋਣ ਲਈ ਅਲੋਚਨਾ ਕੀਤੀ ਜਾਂਦੀ ਸੀ।
ਮੁਸਲਮ ਬਹੁਲ (ਪ੍ਰਮੁੱਖ) ਪਿੰਡ ਹਸਨਪੁਰ ਵਿੱਚ ਪੋਲੀਓ ਟੀਕਾਕਰਨ ਅਤੇ ਪਰਿਵਾਰ ਨਿਯੋਜਨ ਲਈ ਜਨਤਕ ਹਮਾਇਤ ਅਤੇ ਉਪਕਰਣਾਂ ਦਾ ਉਪਯੋਗ 2000 ਤੱਕ ਬਹੁਤ ਘੱਟ ਰਿਹਾ। ਬਾਅਦ ਵਿੱਚ ਜੀਪੀਐੱਸਵੀਐੱਸ ਨੇ ਇਸ ਪਿੰਡ ਅਤੇ ਹੋਰ ਪਿੰਡਾਂ ਦੀਆਂ ਔਰਤਾਂ ਨੂੰ ਖੁਦ ਸਹਾਇਤਾ ਸਮੂਹਾਂ ਅਤੇ ਔਰਤ ਮੰਡਲਾਂ ਵਿੱਚ ਸੰਗਠਤ ਕਰਨਾ ਸ਼ੁਰੂ ਕੀਤਾ। ਸਲਹਾ ਇੱਕ ਅਜਿਹੇ ਹੀ ਖੁਦ ਸਹਾਇਤਾ ਸਮੂਹ ਦੀ ਮੈਂਬਰ ਬਣ ਗਈ ਅਤੇ ਉਨ੍ਹਾਂ ਨੇ ਸ਼ਮਾ ਨੂੰ ਵੀ ਉਸ ਵਿੱਚ ਸ਼ਾਮਲ ਹੋਣ ਲਈ ਮਨਾ ਲਿਆ।
ਪਿਛਲੇ ਤਿੰਨ ਸਾਲਾਂ ਵਿੱਚ, ਦੋਵਾਂ ਔਰਤਾਂ ਨੇ ਮਾਹਵਾਰੀ, ਸਵੱਛਤਾ, ਪੋਸ਼ਣ ਅਤੇ ਪਰਿਵਾਰ ਨਿਯੋਜਨ 'ਤੇ ਜੀਪੀਐੱਸਵੀਐੱਸ ਦੁਆਰਾ ਅਯੋਜਿਤ ਪ੍ਰੀਖਣਾਂ ਵਿੱਚ ਹਿੱਸਾ ਲਿਆ ਹੈ। ਮਧੂਬਨੀ ਜਿਲ੍ਹੇ ਦੇ ਕਰੀਬ 40 ਪਿੰਡਾਂ ਵਿੱਚ ਜਿੱਥੇ ਵਿਕਾਸ ਸੰਘ ਕੰਮ ਕਰ ਰਿਹਾ ਹੈ, ਸੰਗਠਨ ਨੇ 'ਸਹੇਲੀ ਨੈਟਵਰਕ' ਵਿੱਚ ਔਰਤਾਂ ਨੂੰ ਸੰਗਠਤ ਕਰਕੇ ਉਨ੍ਹਾਂ ਨੂੰ ਮਾਹਵਾਰੀ ਪੈਡ, ਕੰਡੋਮ ਅਤੇ ਗਰਭਨਿਰੋਧਕ ਗੋਲ਼ੀਆਂ ਵਾਲ਼ਾ ਇੱਕ ਕਿਟ-ਬੈਗ ਦੇਣਾ ਸ਼ੁਰੂ ਕੀਤਾ, ਜਿਨ੍ਹਾਂ ਨੂੰ ਇਹ ਔਰਤਾਂ ਵੇਚ ਸਕਦੀਆਂ ਸਨ। ਇਸ ਪਹਿਲ ਦੇ ਫਲਸਰੂਪ, ਗਰਭਨਿਰੋਧਕ ਉਪਕਰਣ ਔਰਤਾਂ ਦੇ ਬੂਹੇ ਤੱਕ ਪਹੁੰਚ ਗਏ ਹਨ ਅਤੇ ਉਹ ਵੀ ਟਿੱਪਣੀ ਨਾ ਕਰਨ ਵਾਲ਼ੀਆਂ ਔਰਤਾਂ ਦੀ ਇੱਕ ਜੋੜੀ ਦੁਆਰਾ। 2019 ਵਿੱਚ, ਜਦੋਂ ਡੀਐੱਮਪੀਏ ਪਰੀ ਬ੍ਰਾਂਡ ਦੇ ਨਾਂਅ ਹੇਠ ਉਪਲਬਧ ਹੋਣ ਲੱਗਿਆ ਤਾਂ ਕਿੱਟ-ਬੈਗ ਵਿੱਚ ਇਹਨੂੰ ਵੀ ਸ਼ਾਮਲ ਕਰ ਲਿਆ ਗਿਆ ਸੀ।ਜੇਕਰ ਡੀਐੱਮਪੀਏ ਦਾ ਲਗਾਤਾਰ ਦੋ ਸਾਲ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਵੇ ਤਾਂ ਇਹ ਖ਼ਤਰਨਾਕ ਹੋ ਸਕਦਾ ਹੈ। ਅਧਿਐਨ ਦੇ ਖ਼ਤਰਿਆਂ ਵਿੱਚੋਂ ਇੱਕ ਹੈ- ਹੱਡੀ ਖਣਿਜ ਘਣਤਾ (ਇੰਝ ਮੰਨਿਆ ਜਾਂਦਾ ਹੈ ਕਿ ਇੰਜੈਕਸ਼ਨ ਬੰਦ ਹੋਣ 'ਤੇ ਇਹ ਫਿਰ ਤੋਂ ਵੱਧ ਸਕਦਾ ਹੈ)। ਵਿਸ਼ਵ ਸਿਹਤ ਸੰਗਠਨ ਦਾ ਸੁਝਾਅ ਹੈ ਕਿ ਡੀਐੱਮਪੀਏ ਦੀ ਵਰਤੋਂ ਕਰਨ ਵਾਲ਼ੀਆਂ ਔਰਤਾਂ ਦੀ ਹਰ ਦੋ ਸਾਲ ਵਿੱਚ ਜਾਂਚ ਕੀਤੀ ਜਾ ਸਕਦੀ ਹੈ।
ਸ਼ਮਾ ਅਤੇ ਸਲਹਾ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਇੰਜੈਕਸ਼ਨ ਦੀ ਸੁਰੱਖਿਆ ਨੂੰ ਲੈ ਕੇ ਬੜੀਆਂ ਸੁਚੇਤ ਹਨ। ਹਾਈ-ਬਲੱਡਪ੍ਰੈਸ਼ਰ ਤੋਂ ਪੀੜਥ ਔਰਤਾਂ ਨੂੰ ਇੰਜੈਕਸ਼ਨ ਨਹੀਂ ਲਾਏ ਜਾਂਦੇ ਹਨ ਅਤੇ ਇਹ ਦੋਨੋਂ ਸਿਹਤ ਸਵੈ-ਸੇਵਕਾਵਾਂ ਇੰਜੈਕਸ਼ਨ ਲਗਾਉਣ ਤੋਂ ਪਹਿਲਾਂ ਹਰ ਹੀਲੇ ਉਨ੍ਹਾਂ ਦੀ ਲਹੂ-ਦਾਬ ਦੀ ਜਾਂਚ ਕਰਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਤੱਕ ਉਨ੍ਹਾਂ ਨੂੰ ਕਿਸੇ ਵੱਲੋਂ ਸਾਇਡ ਇਫੈਕਟ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ।
ਉਨ੍ਹਾਂ ਕੋਲ਼ ਇਸ ਗੱਲ ਦਾ ਕੋਈ ਅੰਕੜਾ ਨਹੀਂ ਹੈ ਕਿ ਪਿੰਡ ਵਿੱਚ ਕਿੰਨੀਆਂ ਔਰਤਾਂ ਡਿਪੋ-ਪ੍ਰੋਵੇਰਾ ਦਾ ਇਸਤੇਮਾਲ ਕਰ ਰਹੀਆਂ ਹਨ, ਪਰ ਇਹ ਤਰੀਕਾ ਔਰਤਾਂ ਵਿੱਚ ਜਿਆਦਾ ਹਰਮਨਪਿਆਰਾ ਹੈ, ਸ਼ਾਇਦ ਗੁਪਤਤਾ ਬਰਕਰਾਰ ਰੱਖਣ ਅਤੇ ਹਰ ਤਿੰਨ ਮਹੀਨਿਆਂ ਵਿੱਚ ਇੱਕੋ ਇੰਜੈਕਸ਼ਨ ਦੇ ਵਿਕਲਪ ਦੇ ਕਾਰਨ। ਨਾਲ਼ ਹੀ, ਜਿਨ੍ਹਾਂ ਔਰਤਾਂ ਦੇ ਪਤੀ ਸ਼ਹਿਰ ਵਿੱਚ ਕੰਮ ਕਰਦੇ ਹਨ ਤੇ ਸਾਲ ਕੁਝ ਮਹੀਨਿਆਂ ਲਈ ਪਿੰਡ ਪਰਤਦੇ ਹਨ, ਉਨ੍ਹਾੰ ਲਈ ਇਹ ਅਲਪਕਾਲਕ ਗਰਭਨਿਰੋਧਕ ਦਾ ਇੱਕ ਸੁਖਾਲਾ ਤਰੀਕਾ ਹੈ। (ਸਿਹਤ ਕਰਮੀਆਂ ਅਤੇ ਮੈਡੀਕਲ ਖੋਜ ਪੱਤਰਾਂ ਮੁਤਾਬਕ ਇੰਜੈਕਸ਼ਨ ਦੀ ਖੁਰਾਕ ਲੈਣ ਦੇ ਤਿੰਨ ਮਹੀਨਿਆਂ ਬਾਅਦ ਪ੍ਰਜਨਨ ਚੱਕਰ ਪਰਤ ਆਉਂਦਾ ਹੈ।)
ਮਧੁਬਨੀ ਵਿੱਚ ਗਰਭਨਿਰਧੋਕ ਇੰਜੈਕਸ਼ਨ ਦੀ ਵਰਤੋਂ ਵਿੱਚ ਵਾਧੇ ਦਾ ਇੱਕ ਹੋਰ ਕਾਰਨ ਘੋਘਰਦੀਹਾ ਪ੍ਰਖੰਡ ਸਵਰਾਜ ਵਿਕਾਸ ਸੰਘ (GPSVS/ਜੀਪੀਐੱਸਵੀਐੱਸ) ਦਾ ਕਾਰਜ ਹੈ। 1970 ਦੇ ਦਹਾਕੇ ਵਿੱਚ, ਵਿਨੋਬਾ ਭਾਵੇ ਅਤੇ ਜੈਪ੍ਰਕਾਸ਼ ਨਰਾਇਣ ਦੇ ਹਮਾਇਤਾਂ ਨੇ ਵਿਕੇਂਦਰੀਕ੍ਰਿਤ ਲੋਕਤੰਤਰ ਅਤੇ ਸਮੁਦਾਇਕ ਆਤਮਨਿਰਭਰਤਾ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੋ ਕੇ ਇਸ ਸੰਗਠਨ ਦੀ ਸਥਾਪਨਾ ਕੀਤੀ ਸੀ। (1990 ਦੇ ਦਹਾਕੇ ਦੇ ਅੰਤ ਵਿੱਚ ਵਿਕਾਸ ਸੰਘ ਰਾਜ ਸਰਕਾਰ ਦੇ ਟੀਕਾਕਰਣ ਮੁਹਿੰਮਾਂ ਅਤੇ ਨਸਬੰਦੀ ਕੈਂਪਾਂ ਵਿੱਚ ਵੀ ਭਾਗੀਦਾਰੀ ਕੀਤੀ, ਜਿਨ੍ਹਾਂ ਦੀ ਅਕਸਰ ‘ਟੀਚਾ’ ਦ੍ਰਿਸ਼ਟੀਕੋਣ ਲਈ ਅਲੋਚਨਾ ਕੀਤੀ ਜਾਂਦੀ ਸੀ।
ਮੁਸਲਮ ਬਹੁਲ (ਪ੍ਰਮੁੱਖ) ਪਿੰਡ ਹਸਨਪੁਰ ਵਿੱਚ ਪੋਲੀਓ ਟੀਕਾਕਰਨ ਅਤੇ ਪਰਿਵਾਰ ਨਿਯੋਜਨ ਲਈ ਜਨਤਕ ਹਮਾਇਤ ਅਤੇ ਉਪਕਰਣਾਂ ਦਾ ਉਪਯੋਗ 2000 ਤੱਕ ਬਹੁਤ ਘੱਟ ਰਿਹਾ। ਬਾਅਦ ਵਿੱਚ ਜੀਪੀਐੱਸਵੀਐੱਸ ਨੇ ਇਸ ਪਿੰਡ ਅਤੇ ਹੋਰ ਪਿੰਡਾਂ ਦੀਆਂ ਔਰਤਾਂ ਨੂੰ ਖੁਦ ਸਹਾਇਤਾ ਸਮੂਹਾਂ ਅਤੇ ਔਰਤ ਮੰਡਲਾਂ ਵਿੱਚ ਸੰਗਠਤ ਕਰਨਾ ਸ਼ੁਰੂ ਕੀਤਾ। ਸਲਹਾ ਇੱਕ ਅਜਿਹੇ ਹੀ ਖੁਦ ਸਹਾਇਤਾ ਸਮੂਹ ਦੀ ਮੈਂਬਰ ਬਣ ਗਈ ਅਤੇ ਉਨ੍ਹਾਂ ਨੇ ਸ਼ਮਾ ਨੂੰ ਵੀ ਉਸ ਵਿੱਚ ਸ਼ਾਮਲ ਹੋਣ ਲਈ ਮਨਾ ਲਿਆ।
ਪਿਛਲੇ ਤਿੰਨ ਸਾਲਾਂ ਵਿੱਚ, ਦੋਵਾਂ ਔਰਤਾਂ ਨੇ ਮਾਹਵਾਰੀ, ਸਵੱਛਤਾ, ਪੋਸ਼ਣ ਅਤੇ ਪਰਿਵਾਰ ਨਿਯੋਜਨ 'ਤੇ ਜੀਪੀਐੱਸਵੀਐੱਸ ਦੁਆਰਾ ਅਯੋਜਿਤ ਪ੍ਰੀਖਣਾਂ ਵਿੱਚ ਹਿੱਸਾ ਲਿਆ ਹੈ। ਮਧੂਬਨੀ ਜਿਲ੍ਹੇ ਦੇ ਕਰੀਬ 40 ਪਿੰਡਾਂ ਵਿੱਚ ਜਿੱਥੇ ਵਿਕਾਸ ਸੰਘ ਕੰਮ ਕਰ ਰਿਹਾ ਹੈ, ਸੰਗਠਨ ਨੇ 'ਸਹੇਲੀ ਨੈਟਵਰਕ' ਵਿੱਚ ਔਰਤਾਂ ਨੂੰ ਸੰਗਠਤ ਕਰਕੇ ਉਨ੍ਹਾਂ ਨੂੰ ਮਾਹਵਾਰੀ ਪੈਡ, ਕੰਡੋਮ ਅਤੇ ਗਰਭਨਿਰੋਧਕ ਗੋਲ਼ੀਆਂ ਵਾਲ਼ਾ ਇੱਕ ਕਿਟ-ਬੈਗ ਦੇਣਾ ਸ਼ੁਰੂ ਕੀਤਾ, ਜਿਨ੍ਹਾਂ ਨੂੰ ਇਹ ਔਰਤਾਂ ਵੇਚ ਸਕਦੀਆਂ ਸਨ। ਇਸ ਪਹਿਲ ਦੇ ਫਲਸਰੂਪ, ਗਰਭਨਿਰੋਧਕ ਉਪਕਰਣ ਔਰਤਾਂ ਦੇ ਬੂਹੇ ਤੱਕ ਪਹੁੰਚ ਗਏ ਹਨ ਅਤੇ ਉਹ ਵੀ ਟਿੱਪਣੀ ਨਾ ਕਰਨ ਵਾਲ਼ੀਆਂ ਔਰਤਾਂ ਦੀ ਇੱਕ ਜੋੜੀ ਦੁਆਰਾ। 2019 ਵਿੱਚ, ਜਦੋਂ ਡੀਐੱਮਪੀਏ ਪਰੀ ਬ੍ਰਾਂਡ ਦੇ ਨਾਂਅ ਹੇਠ ਉਪਲਬਧ ਹੋਣ ਲੱਗਿਆ ਤਾਂ ਕਿੱਟ-ਬੈਗ ਵਿੱਚ ਇਹਨੂੰ ਵੀ ਸ਼ਾਮਲ ਕਰ ਲਿਆ ਗਿਆ ਸੀ।
"ਹੁਣ ਸਹੇਲੀ ਨੈਟਵਰਕ ਦੇ ਕੋਲ਼ ਕਰੀਬ 32 ਔਰਤਾਂ ਦਾ ਇੱਕ ਵਿਕਰੀ ਨੈਟਵਰਕ ਹੈ। ਅਸੀਂ ਉਨ੍ਹਾਂ ਨੂੰ ਸਥਾਨਕ ਥੋਕ ਵਪਾਰੀਆਂ ਨਾਲ਼ ਜੋੜ ਦਿੱਤਾ ਹੈ ਜਿਸ ਨਾਲ਼ ਉਹ ਥੋਕ ਦੇ ਭਾਅ ਚੀਜਾਂ ਖਰਦੀਦੀਆਂ ਹਨ," ਮਧੁਬਨੀ ਵਿੱਚ ਸਥਿਤ ਜੀਪੀਐੱਸਵੀਐੱਸ ਦੇ ਸੀਈਓ, ਰਮੇਸ਼ ਕੁਮਾਰ ਸਿੰਘ ਕਹਿੰਦੇ ਹਨ। ਇਹਦੇ ਲਈ ਸੰਗਠਨ ਨੇ ਸ਼ੁਰੂਆਤ ਵਿੱਚ ਕੁਝ ਔਰਤਾਂ ਨੂੰ ਮੁੱਢਲੀ ਪੂੰਜੀ ਮੁਹੱਈਆ ਕਰਵਾਈ। "ਉਹ ਵਿਕੀ ਹੋਈ ਹਰੇਕ ਵਸਤੂ ਮਗਰ 2 ਰੁਪਏ ਦਾ ਲਾਭ ਕਮਾ ਸਕਦੀਆਂ ਹਨ," ਸਿੰਘ ਕਹਿੰਦੇ ਹਨ।
ਹਸਨਪੁਰ ਵਿੱਚ ਜਦੋਂ ਕੁਝ ਔਰਤਾਂ ਨੇ ਗਰਭਨਿਰੋਧਕ ਇੰਜੈਕਸ਼ਨ ਦੀ ਵਰਤੋਂ ਕਰਨੀ ਸ਼ੁਰੂ ਕੀਤੀ, ਤਾਂ ਉਨ੍ਹਾਂ ਨੂੰ ਇਹ ਯਕੀਨੀ ਬਣਾਉਣਾ ਪਿਆ ਕਿ ਦੂਸਰੀ ਖੁਰਾਕ ਲੈਣ ਤੋਂ ਪਹਿਲਾਂ ਦੋ ਖੁਰਾਕਾਂ ਵਿਚਾਲੇ ਤਿੰਨ ਮਹੀਨਿਆਂ ਦੇ ਵਕਫੇ ਤੋਂ ਬਾਅਦ ਦੋ ਹਫ਼ਤਿਆਂ ਤੋਂ ਵੱਧ ਸਮਾਂ ਨਾ ਲੱਗੇ। ਉਦੋਂ ਹੀ ਸ਼ਮਾ ਅਤੇ ਸਲਹਾ ਅਤੇ 10 ਹੋਰ ਔਰਤਾਂ ਨੇ ਨੇੜਲੇ ਪ੍ਰਾਥਮਿਕ ਸਿਹਤ ਕੇਂਦਰ ਦੀ ਏਐੱਨਐੱਮ (ਸਹਾਇਕ ਨਰਸ-ਦਾਈਆਂ) ਕੋਲ਼ੋਂ ਇੰਜਕੈਸ਼ਨ ਲਾਉਣਾ ਸਿੱਖਿਆ। (ਹਸਨਪੁਰ ਵਿੱਚ ਪ੍ਰਾਥਮਿਕ ਸਿਹਤ ਕੇਂਦਰ ਨਹੀਂ ਹੈ, ਨੇੜਲੇ ਪੀਐੱਚਸੀ 16 ਅਤੇ 20 ਕਿਮੀ ਦੂਰ, ਫੁੱਲਪਾਰਸ ਅਤੇ ਝੰਝਾਰਪੁਰ ਵਿੱਚ ਹਨ)।
ਫੁੱਲਪਾਰਸ ਪ੍ਰਾਥਮਿਕ ਸਿਹਤ ਕੇਂਦਰ (ਪੀਐੱਚਸੀ) ਵਿੱਚ ਇੰਜੈਕਸ਼ਨ ਲੈਣ ਵਾਲ਼ੀਆਂ ਔਰਤਾਂ ਵਿੱਚੋਂ ਇੱਕ ਉਜ਼ਮਾ ਹਨ (ਬਦਲਿਆ ਨਾਮ)। ਉਜ਼ਮਾ ਨੌਜਵਾਨ ਹਨ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ ਜੋ ਇੱਕ ਤੋਂ ਬਾਅਦ ਇੱਕ ਲਗਾਤਾਰ ਪੈਦਾ ਹੁੰਦੇ ਗਏ। "ਮੇਰੇ ਪਤੀ ਦਿੱਲੀ ਅਤੇ ਹੋਰਨਾਂ ਥਾਵਾਂ 'ਤੇ ਕੰਮ ਕਰਨ ਜਾਂਦੇ ਹਨ। ਅਸੀਂ ਤੈਅ ਕੀਤਾ ਹੈ ਕਿ ਜਦੋਂ ਵੀ ਉਹ ਘਰ ਆਉਂਦੇ ਹਨ ਤਾਂ ਸੂਈ (ਇੰਜੈਕਸ਼ਨ) ਲਵਾਉਣੀ ਹੀ ਢੁੱਕਵਾਂ ਹੱਲ ਰਹੇਗਾ," ਉਹ ਦੱਸਦੀ ਹਨ। "ਸਮਾਂ ਇੰਨਾ ਔਖਾ ਹੈ ਕਿ ਅਸੀਂ ਇੱਕ ਵੱਡਾ ਪਰਿਵਾਰ ਨਹੀਂ ਰੱਖ ਸਕਦੇ।" ਉਜ਼ਮਾ ਬਾਅਦ ਵਿੱਚ ਕਹਿੰਦੀ ਹਨ ਕਿ ਹੁਣ ਨਸਬੰਦੀ ਦੁਆਰਾ "ਸਥਾਈ" ਉਪਾਅ ਬਾਰੇ ਸੋਚ ਰਹੀ ਹਨ।
ਜਿਨ੍ਹਾਂ ਔਰਤਾਂ ਨੂੰ 'ਮੋਬਾਇਲ ਸਿਹਤ ਕਰਮੀ' ਦੇ ਰੂਪ ਵਿੱਚ ਸਿੱਖਿਅਤ ਕੀਤਾ ਗਿਆ ਹੈ, ਉਹ ਉਨ੍ਹਾਂ ਔਰਤਾਂ ਦੀ ਵੀ ਮਦਦ ਕਰਦੀਆਂ ਹਨ ਜੋ ਮੁਫ਼ਤ ਵਿੱਚ ਅੰਤਰਾ ਇੰਜੈਕਸ਼ਨ ਲਗਵਾਉਣਾ ਚਾਹੁੰਦੀਆਂ ਹਨ ਜਿਹਦੇ ਲਈ ਉਨ੍ਹਾਂ ਨੂੰ ਪ੍ਰਾਥਮਿਕ ਸਿਹਤ ਕੇਂਦਰਾਂ ਵਿੱਚ ਜਾ ਕੇ ਪੰਜੀਕਰਣ ਕਰਾਉਣਾ ਪੈਂਦਾ ਹੈ। ਸ਼ਮਾ ਤੇ ਸਲਹਾ ਦਾ ਕਹਿਣਾ ਹੈ ਕਿ ਅੱਗੇ ਚੱਲ ਕੇ ਔਰਤਾਂ ਨੂੰ ਆਂਗਨਵਾੜੀ ਵਿੱਚ ਵੀ ਅੰਤਰਾ ਮਿਲ਼ਣ ਦੀ ਉਮੀਦ ਹੈ। ਅਤੇ ਸਿਹਤ ਅਤੇ ਪਰਿਵਾਰ ਕਲਿਆਣਾ ਮੰਤਰਾਲੇ ਵੱਲੋਂ ਗਰਭਨਿਰੋਧਕ ਇੰਜੈਕਸ਼ਨ 'ਤੇ ਬਣੀ ਕਿਤਾਬ ਮੁਤਾਬਕ, ਇਹ ਇੰਜੈਕਸ਼ਨ ਤੀਸਰੇ ਪੜਾਅ ਵਿੱਚ ਉੱਪ-ਕੇਂਦਰਾਂ ਵਿੱਚ ਵੀ ਉਪਲਬਧ ਹੋਣਗੇ।
ਹੁਣ, ਸ਼ਮਾ ਕਹਿੰਦੀ ਹਨ ਕਿ ਇਸ ਸਮੇਂ ਪਿੰਡ ਦੀਆਂ ਬਹੁਤੇਰੀਆਂ ਔਰਤਾਂ ਦੋ ਬੱਚਿਆਂ ਤੋਂ ਬਾਅਦ "ਬ੍ਰੇਕ" ਲਗਾਉਣਾ ਯਕੀਨੀ ਬਣਾਉਂਦੀਆਂ ਹਨ।
ਪਰ ਹਸਨਪੁਰ ਵਿੱਚ ਇਸ ਬਦਲਾਅ ਨੂੰ ਆਉਣ ਵਿੱਚ ਕਾਫੀ ਸਮਾਂ ਲੱਗਿਆ। " ਲੰਮਾ ਲਗਾ (ਕਾਫੀ ਸਮਾਂ), ਪਰ ਅਸੀਂ ਕਰ ਦਿਖਾਇਆ," ਸ਼ਮਾ ਕਹਿੰਦੀ ਹਨ।
ਸ਼ਮਾ ਦੇ ਪਤੀ, 40 ਸਾਲਾ ਰਹਮਤੁੱਲ੍ਹਾ ਅਬੂ ਹਸਨਪੁਰ ਵਿੱਚ ਮੈਡੀਕਲ ਸੇਵਾਵਾਂ ਪ੍ਰਦਾਨ ਕਰਦੇ ਹਨ, ਹਾਲਾਂਕਿ ਉਨ੍ਹਾਂ ਕੋਲ਼ ਐੱਮਬੀਬੀਐੱਸ ਦੀ ਡਿਗਰੀ ਤਾਂ ਨਹੀਂ ਹੈ। ਉਨ੍ਹਾਂ ਦੇ ਸਹਿਯੋਗ ਨਾਲ਼ ਸ਼ਮਾ ਨੇ ਕਰੀਬ 15 ਸਾਲ ਪਹਿਲਾਂ, ਮਦਰਸਾ ਬੋਰਡ ਦੀ ਆਲਮ ਪੱਧਰੀ ਪ੍ਰੀਖਿਆ, ਇੱਕ ਇੰਟਰ ਪੂਰਵ-ਡਿਗਰੀ ਸਰਟੀਫਿਕੇਸ਼ਨ ਦੀ ਪ੍ਰੀਖਿਆ ਪਾਸ ਕੀਤੀ। ਉਸ ਸਹਾਇਤਾ ਅਤੇ ਔਰਤਾਂ ਦੇ ਸਮੂਹ ਦੇ ਨਾਲ਼ ਉਨ੍ਹਾਂ ਦੇ ਕੰਮ ਨੇ, ਸ਼ਮਾ ਨੂੰ ਆਪਣੇ ਪਤੀ ਦੇ ਨਾਲ਼ ਉਨ੍ਹਾਂ ਦੀਆਂ ਫੇਰੀਆਂ 'ਤੇ, ਕਦੇ-ਕਦੇ ਪ੍ਰਸਵ ਲਈ ਜਾਂ ਰੋਗੀਆਂ ਨੂੰ ਆਪਣੇ ਘਰ ਵਿੱਚ ਕਲੀਨਿਕ ਵਿੱਚ ਅਰਾਮ ਨਾਲ਼ ਰੱਖਣ ਦੇ ਲਈ ਪ੍ਰੇਰਿਤ ਕੀਤਾ।
ਸ਼ਮਾ ਅਤੇ ਸਲਹਾ ਨੂੰ ਹਾਲਾਂਕਿ ਇੰਜ ਨਹੀਂ ਜਾਪਦਾ ਕਿ ਆਪਣੇ ਮੁਸਲਮ ਬਹੁਲ ਪਿੰਡ ਵਿੱਚ ਉਨ੍ਹਾਂ ਨੂੰ ਗਰਭਨਿਰੋਧਕ ਦੇ ਮੁੱਦੇ 'ਤੇ ਧਾਰਮਿਕ ਮਾਨਤਾਵਾਂ ਦੇ ਸੰਵੇਦਨਸ਼ੀਲ ਮੁੱਦੇ ਨਾਲ਼ ਦੋ ਹੱਥ ਹੋਣਾ ਪਿਆ। ਇਹਦੇ ਉਲਟ, ਉਹ ਕਹਿੰਦੀ ਹਨ, ਸਮਾਂ ਬੀਤਣ ਦੇ ਨਾਲ਼ ਸਮਾਜ ਨੇ ਚੀਜ਼ਾਂ ਨੂੰ ਅੱਡ ਤਰੀਕੇ ਨਾਲ਼ ਦੇਖਣਾ ਸ਼ੁਰੂ ਕਰ ਦਿੱਤਾ ਹੈ।
ਸ਼ਮਾ ਦਾ ਵਿਆਹ 1991 ਵਿੱਚ ਹੋਇਆ ਸੀ ਜਦੋਂ ਉਹ ਸਿਰਫ਼ ਇੱਕ ਕਿਸ਼ੋਰੀ ਸਨ ਅਤੇ ਦੁਬਿਯਾਹੀ ਤੋਂ ਹਸਨਪੁਰ ਆਈ ਸਨ, ਜੋ ਹੁਣ ਸੁਪੌਲ ਜਿਲ੍ਹੇ ਵਿੱਚ ਹੈ। "ਮੈਨੂੰ ਸਖ਼ਤੀ ਨਾਲ਼ ਪਰਦਾ ( ਘੁੰਡ) ਕਰਨ ਲਈ ਕਿਹਾ ਜਾਂਦਾ ਸੀ। ਮੈਂ ਆਪਣਾ ਮੁਹੱਲਾ ਤੱਕ ਨਹੀਂ ਸੀ ਦੇਖਿਆ," ਉਹ ਕਹਿੰਦੀ ਹਨ। ਪਰ ਉਨ੍ਹਾਂ ਨੇ ਔਰਤਾਂ ਦੇ ਇੱਕ ਸਮੂਹ ਦੇ ਨਾਲ਼ ਕੰਮ ਕਰਨਾ ਸ਼ੁਰੂ ਕੀਤਾ ਅਤੇ ਸਾਰਾ ਕੁਝ ਬਦਲਦਾ ਗਿਆ। "ਹੁਣ ਮੈਂ ਇੱਕ ਬੱਚੇ ਦੀ ਪੂਰੀ ਤਰ੍ਹਾਂ ਨਾਲ਼ ਜਾਂਚ ਕਰ ਸਕਦੀ ਹਾਂ। ਮੈਂ ਇੰਜੈਕਸ਼ਨ ਵੀ ਲਾ ਸਕਦੀ ਹਾਂ ਅਤੇ ਸਲਾਇਨ ਡ੍ਰਿਪ ਵੀ ਲਾ ਸਕਦੀ ਹਾਂ। ਇਤਨਾ ਕਰ ਲੇਤੇ ਹੈਂ, " ਉਹ ਕਹਿੰਦੀ ਹਨ।
ਸ਼ਮਾ ਅਤੇ ਰਹਮਤੁੱਲ੍ਹਾ ਅਬੂ ਦੇ ਤਿੰਨ ਬੱਚੇ ਹਨ। ਸਭ ਤੋਂ ਵੱਡਾ ਬੇਟਾ 28 ਸਾਲ ਦੀ ਉਮਰ ਵਿੱਚ ਵੀ ਕੁਆਰਾ ਹੈ, ਉਹ ਮਾਣ ਨਾਲ਼ ਕਹਿੰਦੀ ਹਨ। ਉਨ੍ਹਾਂ ਦੀ ਧੀ ਨੇ ਗ੍ਰੈਜੁਏਸ਼ਨ ਨੇ ਪੂਰੀ ਕਰ ਲਈ ਹੈ ਅਤੇ ਬੀਐੱਡ ਵਿੱਚ ਦਾਖਲਾ ਚਾਹੁੰਦੀ ਹਨ। "ਮਾਸ਼ਾਅੱਲ੍ਹਾ, ਉਹ ਅਧਿਆਪਕਾ ਬਣੇਗੀ," ਸ਼ਮਾ ਕਹਿੰਦੀ ਹਨ। ਸਭ ਤੋਂ ਛੋਟਾ ਬੇਟਾ ਕਾਲਜ ਵਿੱਚ ਹੈ।
ਸ਼ਮਾ ਜਦੋਂ ਹਸਨਪੁਰ ਦੀਆਂ ਔਰਤਾਂ ਨੂੰ ਆਪਣਾ ਪਰਿਵਾਰ ਛੋਟਾ ਰੱਖਣ ਦੀ ਗੱਲ ਕਹਿੰਦੀ ਹਨ ਤਾਂ ਉਹ ਮੰਨ ਜਾਂਦੀਆਂ ਹਨ। "ਕਦੇ-ਕਦੇ ਉਹ ਮੇਰੇ ਕੋਲ਼ ਸਿਹਤ ਸਬੰਧੀ ਵੱਖੋ-ਵੱਖ ਸਮੱਸਿਆਵਾਂ ਲੈ ਕੇ ਆਉਂਦੀਆਂ ਹਨ, ਫਿਰ ਮੈਂ ਉਨ੍ਹਾਂ ਨੂੰ ਗਰਭਨਿਰੋਧਕ ਬਾਰੇ ਸਲਾਹ ਦਿੰਦੀ ਹਾਂ। ਪਰਿਵਾਰ ਜਿੰਨਾ ਛੋਟਾ ਹੋਵੇਗਾ, ਉਹ ਓਨੇ ਹੀ ਖੁਸ਼ਹਾਲ ਰਹਿਣਗੇ।"
ਸ਼ਮਾ ਰੋਜਾਨਾ ਆਪਣੇ ਘਰ ਦੇ ਬਾਹਰਲੇ ਬਰਾਂਡੇ ਵਿੱਚ 5 ਸਾਲ ਤੋਂ 16 ਸਾਲ ਦੇ 40 ਬੱਚਿਆਂ ਨੂੰ ਪੜ੍ਹਾਉਂਦੀ ਹਨ, ਕੰਧਾਂ ਤੋਂ ਰੋਗਣ ਝੜਦਾ ਰਹਿੰਦਾ ਹੈ, ਪਰ ਇਹਦੇ ਥੰਮ੍ਹ ਅਤੇ ਮੇਹਰਾਬ ਕਾਰਨ ਧੁੱਪ ਨਾਲ਼ ਬਰਾਂਡਾ ਰੁਸ਼ਨਾਇਆ ਰਹਿੰਦਾ ਹੈ। ਉਹ ਸਕੂਲ ਦੇ ਸਿਲੇਬਸ ਦੇ ਨਾਲ਼-ਨਾਲ਼ ਕਢਾਈ, ਸਿਲਾਈ ਅਤੇ ਸੰਗੀਤ ਬਾਰੇ ਵੀ ਪੜ੍ਹਾਉਂਦੀ ਹਨ। ਅਤੇ ਇੱਥੇ, ਕਿਸ਼ੋਰ ਕੁੜੀਆਂ ਸ਼ਮਾ ਨਾਲ਼ ਆਪਣੇ ਮਨ ਦੀ ਗੱਲ ਕਰ ਸਕਦੀਆਂ ਹਨ।
ਉਨ੍ਹਾਂ ਦੇ ਸਾਬਕਾ ਵਿਦਿਆਰਥੀਆਂ ਵਿੱਚੋਂ ਇੱਕ ਹਨ, 18 ਸਾਲਾ ਗਜ਼ਾਲਾ ਖ਼ਾਤੂਨ। "ਮਾਂ ਦੀ ਗੋਦ ਬੱਚੇ ਦਾ ਪਹਿਲਾ ਮਦਰਸਾ ਹੁੰਦੀ ਹੈ। ਇੱਥੋਂ ਹੀ ਚੰਗੀ ਸਿਹਤ ਅਤੇ ਹੋਰ ਸਿੱਖਿਆਵਾਂ ਦੀ ਸ਼ੁਰੂਆਤ ਹੁੰਦੀ ਹੈ," ਉਹ ਸ਼ਮਾ ਤੋਂ ਸਿੱਖੀ ਗਈ ਇੱਕ ਲਾਈਨ ਦਹੁਰਾਉਂਦਿਆਂ ਕਹਿੰਦੀ ਹਨ। "ਮਾਹਵਾਰੀ ਦੌਰਾਨ ਕੀ ਕਰਨਾ ਹੈ ਅਤੇ ਵਿਆਹ ਲਈ ਸਹੀ ਉਮਰ ਕਿੰਨੀ ਹੈ, ਮੈਂ ਸਾਰਾ ਕੁਝ ਇੱਥੋਂ ਹੀ ਸਿੱਖਿਆ ਹੈ। ਮੇਰੇ ਘਰ ਦੀਆਂ ਸਾਰੀਆਂ ਔਰਤਾਂ ਹੁਣ ਕੱਪੜੇ ਦੀ ਬਜਾਇ ਸੈਨਿਟਰੀ ਪੈਡ ਹੀ ਵਰਤਦੀਆਂ ਹਨ," ਉਹ ਦੱਸਦੀ ਹਨ। "ਮੈਂ ਆਪਣੇ ਪੋਸ਼ਣ ਦਾ ਵੀ ਧਿਆਨ ਰੱਖਦੀ ਹਾਂ। ਜੇ ਮੈਂ ਤੰਦੁਰਸਤ ਹਾਂ, ਤਾਂ ਭਵਿੱਖ ਵਿੱਚ ਮੇਰੇ ਬੱਚੇ ਸਿਹਤਮੰਦ ਹੋਣਗੇ।"
ਭਾਈਚਾਰਾ ਵੀ ਸਲਹਾ (ਜਿਨ੍ਹਾਂ ਨੂੰ ਆਪਣੇ ਪਰਿਵਾਰ ਬਾਰੇ ਜਿਆਦਾ ਗੱਲ ਕਰਨੀ ਪਸੰਦ ਨਹੀਂ) 'ਤੇ ਯਕੀਨ ਕਰਦਾ ਹੈ। ਉਹ ਹੁਣ ਹਸਨਪੁਰ ਮਹਿਲਾ ਮੰਡਲ ਦੇ ਨੌ ਛੋਟੇ ਬੱਚਤ ਸਮੂਹਾਂ ਦੀ ਆਗੂ ਹਨ, ਹਰੇਕ ਸਮੂਹ ਵਿੱਚ 12-18 ਔਰਤਾਂ ਹਨ ਜੋ ਹਰ ਮਹੀਨੇ 500 ਰੁਪਏ ਤੋਂ 750 ਰੁਪਏ ਤੱਕ ਦੀ ਬੱਚਤ ਇੱਕ ਪਾਸੇ ਰੱਖੀ ਜਾਂਦੀਆਂ ਹਨ। ਇਹ ਸਮੂਹ ਮਹੀਨੇ ਵਿੱਚ ਇੱਕ ਬੈਠਕ ਕਰਦਾ ਹੈ। ਅਕਸਰ, ਸਮੂਹ ਵਿੱਚ ਕਈ ਨੌਜਵਾਨ ਔਰਤਾਂ ਹੁੰਦੀਆਂ ਹਨ ਅਤੇ ਸਲਹਾ ਗਰਭਨਿਰੋਧਕ 'ਤੇ ਚਰਚਾ ਨੂੰ ਹੱਲ੍ਹਾਸ਼ੇਰੀ ਦਿੰਦੀ ਹੈ।
ਜੀਪੀਐੱਸਵੀਐੱਸ ਦੇ ਮਧੁਬਨੀ ਸਥਿਤ ਸਾਬਕਾ ਚੇਅਰਮੈਨ, ਜਤਿੰਦਰ ਕੁਮਾਰ, ਜੋ 1970 ਦੇ ਦਹਾਕੇ ਦੇ ਅੰਤ ਵਿੱਚ ਇਹਦੇ ਮੋਢੀ ਮੈਂਬਰਾਂ ਵਿੱਚੋਂ ਸਨ, ਕਹਿੰਦੇ ਹਨ, "ਸਾਡੇ 300 ਔਰਤਾਂ ਦੇ ਸਮੂਹਾਂ ਦਾ ਨਾਮ ਕਸਤੂਰਬਾ ਮਹਿਲਾ ਮੰਡਲ ਹੈ ਅਤੇ ਸਾਡਾ ਯਤਨ ਪਿੰਡ ਦੀਆਂ ਔਰਤਾਂ ਲਈ ਸ਼ਕਤੀਕਰਣ ਨੂੰ ਇੱਕ ਅਸਲੀਅਤ ਬਣਾਉਣ ਦਾ ਹੈ, ਇਸ (ਹਸਨਪੁਰ) ਜਿਹੇ ਰੂੜੀਵਾਦੀ ਸਮਾਜਾਂ ਵਿੱਚ ਵੀ।" ਉਹ ਜ਼ੋਰ ਦੇ ਕੇ ਕਹਿੰਦੇ ਹਨ ਕਿ ਉਨ੍ਹਾਂ ਦੇ ਕੰਮ ਦੇ ਚੌਤਰਫੇ ਸਰੂਪ ਭਾਈਚਾਰਿਆਂ ਨੂੰ ਸ਼ਮਾ ਅਤੇ ਸਲਹਾ ਜਿਹੇ ਸਵੈ-ਸੇਵਕਾਂ 'ਤੇ ਭਰੋਸਾ ਕਰਨ ਵਿੱਚ ਮਦਦ ਕਰਦਾ ਹੈ। "ਇੱਥੋਂ ਦੇ ਇਲਾਕਿਆਂ ਵਿੱਚ ਇਸ ਤਰੀਕੇ ਦੀਆਂ ਅਫ਼ਵਾਹਾਂ ਵੀ ਫੈਲੀਆਂ ਕਿ ਪਲਸ ਪੋਲੀਓ ਡ੍ਰਾਪਸ ਲੜਕਿਆਂ ਨੂੰ ਬਾਂਝ ਬਣਾ ਦੇਣਗੇ। ਤਬਦੀਲੀ ਵਿੱਚ ਸਮਾਂ ਲੱਗਦਾ ਹੈ..."
ਹਾਲਾਂਕਿ ਸ਼ਮਾ ਅਤੇ ਸਲਹਾ ਨੂੰ ਇੰਝ ਨਹੀਂ ਜਾਪਦਾ ਕਿ ਆਪਣੇ ਮੁਸਲਮ ਬਹੁਲ ਪਿੰਡ ਵਿੱਚ ਉਨ੍ਹਾਂ ਨੂੰ ਗਰਭਨਿਰੋਧਕ ਦੇ ਮੁੱਦੇ 'ਤੇ ਧਾਰਮਿਕ ਮਾਨਤਾਵਾਂ ਦੇ ਸੰਵੇਦਨਸ਼ੀਲ ਮੁੱਦਿਆਂ ਨਾਲ਼ ਦੋ ਹੱਥ ਹੋਣਾ ਪਿਆ। ਇਹਦੇ ਉਲਟ, ਉਹ ਕਹਿੰਦੀ ਹਨ ਕਿ ਸਮਾਂ ਬੀਤਣ ਦੇ ਨਾਲ਼ ਸਮਾਜ ਨੇ ਚੀਜ਼ਾਂ ਨੂੰ ਅੱਡ ਤਰੀਕੇ ਨਾਲ਼ ਦੇਖਣਾ ਸ਼ੁਰੂ ਕਰ ਦਿੱਤਾ ਹੈ।
"ਮੈਂ ਤੁਹਾਨੂੰ ਇੱਕ ਉਦਾਹਰਣ ਦਿਆਂਗੀ," ਸ਼ਮਾ ਕਹਿੰਦੀ ਹਨ। "ਪਿਛਲੇ ਸਾਲ, ਮੇਰੀ ਇੱਕ ਰਿਸ਼ਤੇਦਾਰ ਜਿਨ੍ਹਾਂ ਦੇ ਕੋਲ਼ ਬੀਏ ਦੀ ਡਿਗਰੀ ਹੈ, ਦੋਬਾਰਾ ਗਰਭਵਤੀ ਹੋ ਗਈ। ਉਨ੍ਹਾਂ ਦੇ ਪਹਿਲਾਂ ਤੋਂ ਹੀ ਤਿੰਨ ਬੱਚੇ ਹਨ ਅਤੇ ਉਨ੍ਹਾਂ ਦਾ ਛੋਟਾ ਬੱਚਾ ਓਪਰੇਸ਼ਨ ਨਾਲ਼ ਹੋਇਆ ਸੀ। ਮੈਂ ਉਨ੍ਹਾਂ ਨੂੰ ਚੇਤਾਇਆ ਕਿ ਉਹਨੂੰ ਸਾਵਧਾਨ ਰਹਿਣਾ ਚਾਹੀਦਾ ਹੈ, ਉਹਦਾ ਢਿੱਡ ਪਹਿਲਾਂ ਹੀ ਖੋਲ੍ਹਿਆ ਜਾ ਚੁੱਕਿਆ ਹੈ। ਉਨ੍ਹਾਂ ਨੂੰ ਗੰਭੀਰ ਪੇਚੀਦਗੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਬੱਚੇਦਾਨੀ ਨੂੰ ਕੱਢਣ ਲਈ ਇੱਕ ਵਾਰ ਫਿਰ ਓਪਰੇਸ਼ਨ ਕਰਨਾ ਪਿਆ। ਉਨ੍ਹਾਂ ਨੇ ਇਨ੍ਹਾਂ ਸਾਰੀਆਂ ਚੀਜ਼ਾਂ 'ਤੇ 3-4 ਲੱਖ ਰੁਪਏ ਖਰਚ ਕੀਤੇ।" ਉਹ ਦੱਸਦੀ ਹਨ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਰ ਔਰਤਾਂ ਨੂੰ ਸੁਰੱਖਿਅਤ ਗਰਭਨਿਰੋਧਕ ਤਕਨੀਕ ਅਪਣਾਉਣ ਲਈ ਮਜ਼ਬੂਰ ਕਰਦੀਆਂ ਹਨ।
ਸਲਹਾ ਦਾ ਕਹਿਣਾ ਹੈ ਕਿ ਲੋਕ ਹੁਣ ਇਨ੍ਹਾਂ ਬਰੀਕੀਆਂ 'ਤੇ ਵਿਚਾਰ ਕਰਨ ਲਈ ਤਿਆਰ ਹਨ ਕਿ ਗੁਨਾਹ ਜਾਂ ਪਾਪ ਕੀ ਹੈ। "ਮੇਰਾ ਧਰਮ ਇਹ ਵੀ ਕਹਿੰਦਾ ਹੈ ਕਿ ਤੁਹਾਨੂੰ ਆਪਣੇ ਬੱਚੇ ਦੀ ਦੇਖਭਾਲ਼ ਕਰਨੀ ਚਾਹੀਦੀ ਹੈ, ਉਹਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ, ਉਹਨੂੰ ਚੰਗੇ ਕੱਪੜੇ ਦੇਣੇ ਚਾਹੀਦੇ ਹਨ, ਉਹਦਾ ਪਾਲਣ-ਪੋਸ਼ਣ ਢੰਗ ਨਾਲ਼ ਕਰਨਾ ਚਾਹੀਦਾ ਹੈ..." ਉਹ ਕਹਿੰਦੀ ਹਨ। " ਏਕ ਦਰਜਨ ਯਾ ਆਧਾ ਦਰਜਨ ਹਮ ਪੈਦਾ ਕਰ ਲਿਏ ... ਅਤੇ ਫਿਰ ਉਨ੍ਹਾਂ ਨੂੰ ਅਵਾਰਾ ਘੁੰਮਣ ਲਈ ਛੱਡ ਦਿੱਤਾ- ਸਾਡਾ ਧਰਮ ਇਹ ਨਹੀਂ ਕਹਿੰਦਾ ਕਿ ਬੱਚੇ ਪੈਦਾ ਕਰੋ ਅਤੇ ਉਨ੍ਹਾਂ ਨੂੰ ਇਕੱਲਾ ਛੱਡ ਦਿਓ।"
ਪੁਰਾਣਾ ਡਰ ਹੁਣ ਖ਼ਤਮ ਹੋ ਚੁੱਕਿਆ ਹੈ, ਸਲਹਾ ਕਹਿੰਦੀ ਹਨ। "ਘਰੇ ਹੁਣ ਸੱਸ ਦਾ ਰਾਜ ਨਹੀਂ ਹੈ। ਬੇਟਾ ਕਮਾਉਂਦਾ ਹੈ ਅਤੇ ਘਰੇ ਆਪਣੀ ਪਤਨੀ ਨੂੰ ਪੈਸੇ ਘੱਲਦਾ ਹੈ। ਉਹ ਘਰ ਦੀ ਮੁਖੀਆ ਹੈ। ਅਸੀਂ ਉਹਨੂੰ ਦੋ ਬੱਚਿਆਂ ਵਿਚਾਲੇ ਫਰਕ ਬਣਾਈ ਰੱਖਣ, ਯੋਨੀ ਅੰਦਰ ਰੱਖਿਆ ਜਾਣ ਵਾਲ਼ਾ ਯੰਤਰ (ਕਾਪਰ-ਟੀ) ਜਾਂ ਗਰਭਨਿਰੋਧਕ ਗੋਲ਼ੀਆਂ ਜਾਂ ਇੰਜੈਕਸ਼ਨ ਦੀ ਵਰਤੋਂ ਕਰਨ ਬਾਰੇ ਸਿਖਾਉਂਦੇ ਹਾਂ। ਅਤੇ ਜੇਕਰ ਉਹਦੇ ਦੋ ਜਾਂ ਤਿੰਨ ਬੱਚੇ ਹਨ ਤਾਂ ਅਸੀਂ ਉਹਨੂੰ ਸਰਜਰੀ (ਨਸਬੰਦੀ) ਕਰਾਉਣ ਦੀ ਸਲਾਹ ਵੀ ਦਿੰਦੇ ਹਾਂ।"
ਇਨ੍ਹਾਂ ਯਤਨਾਂ 'ਤੇ ਹਸਨਪੁਰ ਦੇ ਲੋਕਾਂ ਨੇ ਚੰਗੀ ਪ੍ਰਤਿਕਿਰਿਆ ਦਿੱਤੀ ਹੈ। ਸਲਹਾ ਦੇ ਅਨੁਸਾਰ: "ਲਾਈਨ ਪੇ ਆ ਗਏ। "
ਪਾਰੀ ਅਤੇ ਕਾਊਂਟਮੀਡਿਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਾਸ਼ਟਰਵਿਆਪੀ ਰਿਪੋਰਟਿੰਗ ਦੀ ਪਰਿਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਸਮਰਥਤ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੋਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜੀਵਨ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਪ੍ਰਕਾਸ਼ਤ ਕਰਨਾ ਚਾਹੁੰਦੇ ਹੋ ? ਕ੍ਰਿਪਾ [email protected] ਨੂੰ ਲਿਖੋ ਅਤੇ ਉਹਦੀ ਇੱਕ ਕਾਪੀ [email protected] ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ