ਸਾਡਾ ਆਦਿਵਾਸੀਆਂ ਦਾ ਨਵ-ਜੰਮੇ ਬੱਚਿਆਂ ਦਾ ਨਾਮ ਰੱਖਣ ਦਾ ਆਪਣਾ ਹੀ ਤਰੀਕਾ ਹੁੰਦਾ ਹੈ। ਅਸੀਂ ਇਹ ਨਾਮ ਨਦੀਆਂ, ਜੰਗਲਾਂ, ਆਪਣੀਆਂ ਜ਼ਮੀਨਾਂ, ਦਿਨਾਂ ਜਾਂ ਖ਼ਾਸ ਤਰੀਕਾਂ ਜਾਂ ਆਪਣੇ ਪੁਰਖ਼ਿਆਂ ਦੇ ਨਾਵਾਂ ਤੋਂ ਰੱਖ ਲਿਆ ਕਰਦੇ ਸਾਂ। ਪਰ, ਸਮੇਂ ਦੇ ਨਾਲ਼ ਨਾਲ਼, ਸਾਡਾ ਨਾਮ ਰੱਖਣ ਦਾ ਇਹ ਤਰੀਕਾ ਵੀ ਖੋਹ ਲਿਆ ਗਿਆ। ਸੰਗਠਤ ਧਰਮ ਅਤੇ ਧਰਮ ਪਰਿਵਰਤਨ ਦੀ ਹਨ੍ਹੇਰੀ ਨੇ ਇਸ ਵਿਲੱਖਣ ਤੇ ਮੂਲ਼ ਅਧਿਕਾਰ ਨੂੰ ਹੀ ਖੋਹ ਲਿਆ। ਸਮੇਂ ਦੇ ਨਾਲ਼ ਨਾਲ਼ ਸਾਡੇ ਨਾਮ ਬਦਲੇ ਜਾਂਦੇ ਰਹੇ। ਜਦੋਂ ਇਹ ਆਦਿਵਾਸੀ ਬੱਚੇ ਸ਼ਹਿਰਾਂ ਦੇ ਆਧੁਨਿਕ ਸਕੂਲਾਂ ਵਿੱਚ ਪੜ੍ਹਨ ਜਾਂਦੇ ਹਨ ਤਾਂ ਕੋਈ ਵੀ ਸੰਗਠਤ ਧਰਮ ਆਪਣੇ ਹਿਸਾਬ ਨਾਲ਼ ਉਨ੍ਹਾਂ ਦੇ ਨਾਮ ਰੱਖ ਦਿੰਦਾ ਹੈ। ਸਰਟੀਫ਼ਿਕੇਟ ਵੀ ਉਨ੍ਹਾਂ ਦੇ ਜ਼ਬਰਦਸਤੀ ਰੱਖੇ ਨਾਵਾਂ ‘ਤੇ ਹੀ ਜਾਰੀ ਹੁੰਦੇ ਹਨ। ਇਸ ਤਰੀਕੇ ਨਾਲ਼ ਉਨ੍ਹਾਂ ਦੀ ਭਾਸ਼ਾ, ਉਨ੍ਹਾਂ ਦੇ ਨਾਵਾਂ, ਉਨ੍ਹਾਂ ਦੇ ਸੱਭਿਆਚਾਰ, ਉਨ੍ਹਾਂ ਦੇ ਪੂਰੇ ਇਤਿਹਾਸ ਦੀ ਹੱਤਿਆ ਹੁੰਦੀ ਹੀ ਰਹਿੰਦੀ ਹੈ। ਇਹ ਸਾਜ਼ਸ਼ ਹੈ ਨਾਮ ਖੋਹਣ ਦੀ ਤੇ ਨਾਮ ਰੱਖਣ ਦੀ। ਅੱਜ ਅਸੀਂ ਉਸ ਜ਼ਮੀਨ ਦੀ ਤਲਾਸ਼ ਕਰ ਰਹੇ ਹਾਂ ਜਿਸ ਨਾਲ਼ ਸਾਡਾ ਇਤਿਹਾਸ ਜੁੜਿਆ ਹੈ ਤੇ ਜਿਸ ਜ਼ਮੀਨ ਵਿੱਚ ਸਾਡੀਆਂ ਜੜ੍ਹਾਂ ਹਨ। ਅਸੀਂ ਉਨ੍ਹਾਂ ਦਿਨਾਂ ਅਤੇ ਤਰੀਕਾਂ ਦੀ ਭਾਲ਼ ਵਿੱਚ ਹਾਂ ਜਿਨ੍ਹਾਂ ਨਾਲ਼ ਸਾਡਾ ਵਜੂਦ ਜੁੜਿਆ ਹੈ।

ਜਸਿੰਤਾ ਕੇਰਕੇਟਾ ਦੀ ਅਵਾਜ਼ ਵਿੱਚ, ਹਿੰਦੀ ਵਿੱਚ ਇਸ ਕਵਿਤਾ ਦਾ ਪਾਠ ਸੁਣੋ

ਪ੍ਰਤਿਸ਼ਠਾ ਪਾਂਡਿਆ ਦੀ ਅਵਾਜ਼ ਵਿੱਚ, ਇਸ ਕਵਿਤਾ ਦਾ ਅੰਗਰੇਜ਼ੀ ਤਰਜ਼ਮਾ ਸੁਣੋ

ਇਹ ਕਿਹਦਾ ਨਾਮ ਹੈ ?

ਮੈਂ ਸੋਮਵਾਰ ਨੂੰ ਜੰਮਿਆ
ਸੋ ਸੋਮਰਾ ਕਹਾਇਆ
ਮੈਂ ਮੰਗਲਵਾਰ ਨੂੰ ਜੰਮਿਆ
ਸੋ ਮੰਗਲ, ਮੰਗਰ ਜਾਂ ਮੰਗਰਾ ਕਹਾਇਆ
ਮੈਂ ਬੁੱਧਵਾਰ (ਬ੍ਰਹਿਸਪਤਿਵਾਰ) ਨੂੰ ਜੰਮਿਆ
ਸੋ ਬੁੱਧ (ਬਿਰਸਾ) ਕਹਾਇਆ

ਮੈਂ ਦਿਨ, ਤਰੀਕ ਵਾਂਗਰ
ਸਮੇਂ ਦੀ ਹਿੱਕ ‘ਤੇ ਸਾਂ ਖੜ੍ਹਿਆ
ਪਰ ਉਹ ਆਏ ਤੇ ਉਨ੍ਹਾਂ ਮੇਰਾ ਨਾਮ ਬਦਲ ਦਿੱਤਾ
ਉਹ ਦਿਨ, ਤਰੀਕਾਂ ਸਭ ਮਿਟਾ ਛੱਡੀਆਂ
ਜਿਨ੍ਹਾਂ ਨਾਲ਼ ਮੇਰਾ ਵਜੂਦ ਜੁੜਿਆ ਸੀ

ਹੁਣ ਮੈਂ ਰਮੇਸ਼, ਨਰੇਸ਼ ਅਤੇ ਮਹੇਸ਼ ਹਾਂ
ਅਲਬਰਟ, ਗਿਲਬਰਟ ਜਾਂ ਅਲਫ੍ਰੈਡ ਹਾਂ
ਹਰ ਉਸ ਦੁਨੀਆ ਦਾ ਨਾਮ ਮੇਰੇ ਕੋਲ਼ ਹੈ
ਜਿਸ ਨਾਲ਼ ਮੇਰਾ ਕੋਈ ਵਾਹ-ਵਾਸਤਾ ਨਹੀਂ
ਜਿਹਦਾ ਇਤਿਹਾਸ ਮੇਰਾ ਇਤਿਹਾਸ ਨਹੀਂ

ਮੈਂ ਉਨ੍ਹਾਂ ਦੇ ਇਤਿਹਾਸ ਦੇ ਅੰਦਰ
ਆਪਣਾ ਇਤਿਹਾਸ ਪਿਆਂ ਲੱਭਦਾ
ਤੇ ਦੇਖ ਰਿਹਾਂ ਕਿ
ਦੁਨੀਆ ਦੇ ਹਰ ਖੂੰਝੇ, ਹਰ ਥਾਵੇਂ
ਮੇਰੀ ਹੀ ਹੱਤਿਆ ਆਮ ਹੈ
ਤੇ ਹਰ ਹੱਤਿਆ ਦਾ
ਕੋਈ ਨਾ ਕੋਈ ਸੁੰਦਰ ਨਾਮ ਹੈ।


ਤਰਜਮਾ: ਕਮਲਜੀਤ ਕੌਰ

Poem and Text : Jacinta Kerketta

জসিন্তা কেরকেট্টা ওরাওঁ আদিবাসী সম্প্রদায় থেকে আগত গ্রামীণ ঝাড়খণ্ড ভিত্তিক স্বতন্ত্র লেখক এবং রিপোর্টার। জসিন্তা একজন কবি। আদিবাসী সম্প্রদায়গুলির নিরন্তর সংগ্রাম তথা তাঁদের প্রতি নেমে আসা অবিচার ও বৈষম্য তাঁর কবিতায় মূর্ত হয়ে ওঠে।

Other stories by Jacinta Kerketta
Painting : Labani Jangi

২০২০ সালের পারি ফেলোশিপ প্রাপক স্ব-শিক্ষিত চিত্রশিল্পী লাবনী জঙ্গীর নিবাস পশ্চিমবঙ্গের নদিয়া জেলায়। তিনি বর্তমানে কলকাতার সেন্টার ফর স্টাডিজ ইন সোশ্যাল সায়েন্সেসে বাঙালি শ্রমিকদের পরিযান বিষয়ে গবেষণা করছেন।

Other stories by Labani Jangi
Editor : Pratishtha Pandya

কবি এবং অনুবাদক প্রতিষ্ঠা পান্ডিয়া গুজরাতি ও ইংরেজি ভাষায় লেখালেখি করেন। বর্তমানে তিনি লেখক এবং অনুবাদক হিসেবে পারি-র সঙ্গে যুক্ত।

Other stories by Pratishtha Pandya
Translator : Kamaljit Kaur

পঞ্জাব-নিবাসী স্বতন্ত্র অনুবাদক কমলজিৎ কৌর পঞ্জাবি সাহিত্যে স্নাতকোত্তর পাশ করেছেন। সাম্যের আদর্শে বিশ্বাসী কমলজিৎ সমতার দুনিয়ার লক্ষ্যে নিজের মতো করে প্রয়াস চালিয়ে যাচ্ছেন।

Other stories by Kamaljit Kaur