ਸੰਪਾਦਕ ਦਾ ਨੋਟ:
ਇਹ ਗੀਤ (ਅਤੇ ਵੀਡਿਓ) ਲੰਬੇ ਸਮੇਂ ਤੋਂ ਪ੍ਰਸਿੱਧ ਇਤਾਲਵੀ ਲੋਕ ਪ੍ਰਦਰਸ਼ਨਕਾਰੀ ਗੀਤ ਬੇਲਾ ਸਿਆਓ (ਗੁਡਬਾਏ ਬਿਊਟੀਫੁਲ) ਦਾ ਸ਼ਾਨਦਾਰ ਪੰਜਾਬੀ ਰੁਪਾਂਤਰਣ ਹੈ, ਜਿਹਦਾ ਜਨਮ 19ਵੀਂ ਸਦੀ ਬਾਅਦ ਦੇ ਉੱਤਰੀ ਇਟਲੀ ਦੇ ਪੋ ਘਾਟੀ ਵਿੱਚ ਮਹਿਲਾ ਕਿਸਾਨਾਂ ਦਰਮਿਆਨ ਹੋਇਆ। ਬਾਅਦ ਵਿੱਚ, ਫ਼ਾਸੀਵਾਦ-ਵਿਰੋਧੀਆਂ ਨੇ ਇਸ ਗੀਤ ਦੇ ਬੋਲਾਂ ਨੂੰ ਬਦਲ ਲਿਆ ਅਤੇ ਮੁਸੋਲਿਨੀ ਦੀ ਤਾਨਾਸ਼ਾਹੀ ਖਿਲਾਫ਼ ਆਪਣੇ ਘੋਲ਼ ਦਾ ਗੀਤ ਬਣਾ ਲਿਆ। ਇਹਦੇ ਕਈ ਸੰਸਕਰਣ ਪੂਰੀ ਦੁਨੀਆ ਵਿੱਚ ਮੁਕਤੀ ਅਤੇ ਟਾਕਰੇ ਲਈ ਲੜਦੇ ਫ਼ਾਸੀਵਾਦੀ-ਵਿਰੋਧੀਆਂ ਦੀਆਂ ਸੁਰਾਂ ਦਾ ਰੂਪ ਧਾਰਦੇ ਰਹੇ ਹਨ।
ਇਹਦਾ ਪੰਜਾਬੀ ਵਿੱਚ ਅਨੁਵਾਦ ਅਤੇ ਇਹਦੀ ਬਾਕਮਾਲ ਪੇਸ਼ਕਾਰੀ (ਗਾਇਆ) ਪੂਜਣ ਸਾਹਿਲ ਦੁਆਰਾ ਕੀਤੀ ਗਈ ਹੈ। ਇਹਦੀ ਵੀਡਿਓ ਨੂੰ
ਕਾਰਵਾਂ-ਏ-ਮੁਹੱਬਤ
ਵਿਖੇ ਮੀਡੀਆ ਟੀਮ ਦੁਆਰਾ ਸ਼ਾਨਦਾਰ ਤਰੀਕੇ ਨਾਲ਼ ਸ਼ੂਟ (ਫਿਲਮਾਇਆ), ਸੰਪਾਦਤ ਅਤੇ ਪ੍ਰੋਡਿਊਸ ਕੀਤਾ ਗਿਆ ਹੈ, ਜੋ ਹਰਸ਼ ਮੰਦਰ ਦੁਆਰਾ ਚਲਾਈ ਜਾ ਰਹੀ ਮੁਹਿੰਮ ਹੈ, ਇਹ ਭਾਰਤ ਦੇ ਸੰਵਿਧਾਨ ਦੇ ਵਿਆਪਕ ਮੁੱਲਾਂ, ਇਕਮੁੱਠਤਾ, ਬਰਾਬਰੀ, ਅਜ਼ਾਦੀ ਅਤੇ ਨਿਆਂ ਨੂੰ ਸਮਰਪਤ ਹੈ।
ਕੁਝ ਹਫ਼ਤਿਆਂ ਤੋਂ ਦਿੱਲੀ-ਹਰਿਆਣਾ ਵਿਖੇ ਹੋਣ ਵਾਲਾ ਵਿਆਪਕ ਪ੍ਰਦਰਸ਼ਨ ਜਾਰੀ ਹੈ, ਜਿਸ ਵਿੱਚ ਪੰਜਾਬ ਅਤੇ ਦੇਸ਼ ਭਰ ਦੇ ਹੋਰਨਾਂ ਹਿੱਸਿਆ ਤੋਂ ਆਏ ਕਿਸਾਨ ਕੇਂਦਰ ਸਰਕਾਰ (ਹਾਲਾਂਕਿ ਖੇਤੀ ਤਾਂ ਰਾਜ ਦਾ ਵਿਸ਼ਾ ਹੁੰਦਾ ਹੈ) ਦੁਆਰਾ ਸਤੰਬਰ ਮਹੀਨੇ ਵਿੱਚ ਸੰਸਦ ਵਿੱਚ ਪਾਸ ਕੀਤੇ ਤਿੰਨੋਂ ਖੇਤੀ ਵਿਰੋਧੀ ਕਾਨੂੰਨ (ਜੋ ਕਿ ਕਿਸਾਨਾਂ ਦੇ ਲੱਕ-ਤੋੜਵੇਂ ਕਾਨੂੰਨ ਹਨ) ਨੂੰ ਰੱਦ ਕਰਾਉਣ ਖਾਤਰ ਧਰਨੇ 'ਤੇ ਬੈਠੇ ਹਨ। ਗੀਤ ਅਤੇ ਵੀਡਿਓ ਨੂੰ ਨਿਮਨ ਮੰਗਾਂ ਜਿਵੇਂ ਕਿ ਉਨ੍ਹਾਂ ਕਾਨੂੰਨ ਨੂੰ ਰੱਦ ਕਰਾਉਣ ਲਈ, ਪ੍ਰਦਰਸ਼ਨ ਕਰੋ, ਨੂੰ ਲੈ ਕੇ ਫਿਲਮਾਇਆ ਗਿਆ ਹੈ:
ਤਰਜਮਾ: ਕਮਲਜੀਤ ਕੌਰ