ਉਹ ਪੂਰੇ ਪੀਪੀਈ ਗੇਅਰ ਵਿੱਚ ਆਏ, ਜਿਵੇਂ ਕਿ ਦੱਖਣ 24 ਪਰਗਣਾ ਵਿੱਚ ਸਥਿਤ ਉਨ੍ਹਾਂ ਦੇ ਪਿੰਡ ਵਿੱਚ ਏਲੀਅਨ ਲੱਥ ਆਏ ਹੋਣ। "ਉਹ ਮੈਨੂੰ ਫੜ੍ਹਨ ਦੇ ਲਈ ਆਏ ਜਿਵੇਂ ਕਿ ਮੈਂ ਕੋਈ ਜਾਨਵਰ ਹੋਵਾਂ," ਹਰਨਚੰਦਰ ਦਾਸ ਕਹਿੰਦੇ ਹਨ। ਉਨ੍ਹਾਂ ਦੇ ਦੋਸਤ ਉਨ੍ਹਾਂ ਨੂੰ ਹਾਰੂ ਕਹਿੰਦੇ ਹਨ-ਸਗੋਂ ਉਨ੍ਹਾਂ ਨੂੰ ਜਾਪਦਾ ਹੈ ਕਿ ਉਹ ਹੁਣ ਉਨ੍ਹਾਂ ਦੇ ਦੋਸਤ ਨਹੀਂ ਹਨ। ਮੌਜੂਦਾ ਸਮੇਂ, ਉਹ ਉਨ੍ਹਾਂ ਦਾ ਬਾਈਕਾਟ ਕਰਦੇ ਆ ਰਹੇ ਹਨ। "ਅਤੇ ਲੋਕਾਂ ਨੇ ਮੇਰੇ ਪਰਿਵਾਰ ਨੂੰ ਰਾਸ਼ਨ-ਪਾਣੀ ਅਤੇ ਦੁੱਧ ਦੀ ਸਪਲਾਈ ਵੀ ਬੰਦ ਕਰ ਦਿੱਤੀ। ਸਾਨੂੰ ਕਈ ਤਰੀਕਿਆਂ ਨਾਲ਼ ਪਰੇਸ਼ਾਨ ਕੀਤਾ ਗਿਆ ਅਤੇ ਅਸੀਂ ਬਿਨ-ਸੁੱਤਿਆਂ ਕਈ ਰਾਤਾਂ ਲੰਘਾਈਆਂ। ਸਾਡੇ ਸਾਰੇ ਗੁਆਂਢੀ ਸਾਡੇ ਤੋਂ ਸਹਿਮੇ ਹਨ।" ਹਰਨਚੰਦਰ ਦੀ ਕੋਵਿਡ-19 ਜਾਂਚ ਪੌਜੀਟਿਵ ਨਹੀਂ ਆਈ ਸੀ, ਫਿਰ ਵੀ ਉਨ੍ਹਾਂ ਦੇ ਨਾਲ਼ ਇਹ ਸਾਰਾ ਕੁਝ ਹੋਇਆ।
ਉਨ੍ਹਾਂ ਦਾ ਅਪਰਾਧ: ਉਹ ਇੱਕ ਹਸਪਤਾਲ ਵਿੱਚ ਕੰਮ ਕਰਦੇ ਹਨ। ਅਤੇ ਜ਼ਿਆਦਾਤਰ ਸਿਹਤ ਕਰਮੀ ਅਜਿਹੇ ਹੀ ਵੈਰ ਦਾ ਸਾਹਮਣਾ ਕਰ ਰਹੇ ਹਨ। ਸੰਭਵ ਹੈ ਕਿ ਜਿਲ੍ਹਾ ਪੱਧਰ ਦੇ ਉਨ੍ਹਾਂ ਕਰਮਚਾਰੀਆਂ ਨੇ ਵੀ, ਜੋ ਉਨ੍ਹਾਂ ਦੇ ਸੰਕ੍ਰਮਿਤ ਹੋਣ ਦੇ ਖ਼ਦਸ਼ੇ ਨਾਲ਼ ਉਨ੍ਹਾਂ ਨੂੰ ਭਾਲ਼ਦੇ ਹੋਏ ਆਏ ਸਨ।
"ਹਰ ਕੋਈ ਸਹਿਮ ਰਿਹਾ ਸੀ ਕਿ ਕਿਉਂਕਿ ਮੈਂ ਹਸਪਤਾਲ ਵਿੱਚ ਕੰਮ ਕਰਦਾ ਹਾਂ, ਇਸਲਈ ਮੈਂ ਵੀ ਸੰਕ੍ਰਮਿਤ ਹੋਵਾਂਗੀ ਹੀ," ਉਹ ਦੱਸਦੇ ਹਨ।
ਲਗਭਗ 30 ਸਾਲ ਦੇ ਹਰਨਚੰਦਰ, ਕੋਲਕਾਤਾ ਦੇ ਇੰਸਟੀਚਿਊਟ ਆਫ਼ ਚਾਈਲਡ ਹੈਲਥ (ICH) ਦੇ ਰੱਖਰਖਾਓ ਕਮਰੇ ਵਿੱਚ ਕੰਮ ਕਰਦੇ ਹਨ। ਇਹ ਇੱਕ ਟ੍ਰਸਟ ਦੁਆਰਾ ਸੰਚਾਲਿਤ ਗੈਰ-ਮੁਨਾਫਾ ਅਧਾਰਤ ਹਸਪਤਾਲ ਹੈ, ਜੋ ਕੋਲਕਾਤਾ ਸ਼ਹਿਰ ਤੋਂ ਇਲਾਵਾ ਗ੍ਰਾਮੀਣ ਅਤੇ ਉਪ-ਨਗਰ ਇਲਾਕਿਆਂ ਦੇ ਬੱਚਿਆਂ ਦੀ ਸੇਵਾ ਕਰਦਾ ਹੈ। ਇਹ ਪਾਰਕ ਸਰਕਸ ਖੇਤਰ ਵਿੱਚ ਸਥਾਪਤ ਹੋਣ ਵਾਲੀ ਭਾਰਤ ਦੀ ਪਹਿਲੀ ਬਾਲ ਚਿਕਿਸਤਾ ਸੰਸਥਾ ਹੈ। ਇਸ ਹਸਪਤਾਲ ਵਿੱਚ ਇਲਾਜ ਵਾਸਤੇ ਆਉਣ ਵਾਲੇ ਬੱਚਿਆਂ ਦੇ ਨਾਲ਼ ਉਨ੍ਹਾਂ ਦੇ ਪਰਿਵਾਰਾਂ ਲਈ ਮੁਸ਼ਕਲ ਹੈ, ਜੋ ਦੂਸਰੇ ਹਸਪਤਾਲ ਜਾਂਦੇ ਹਨ ਜਾਂ ਉੱਥੋਂ ਦਾ ਖ਼ਰਚਾ ਚੁੱਕਦੇ ਹਨ।
ਕੋਵਿਡ-19 ਅਤੇ ਤਾਲਾਬੰਦੀ ਨੇ ਉਨ੍ਹਾਂ ਲਈ ਆਈਸੀਐੱਚ ਤੱਕ ਪਹੁੰਚਣਾ ਵੀ ਮੁਸ਼ਕਲ ਬਣਾ ਦਿੱਤਾ ਹੈ। "ਇੱਥੇ ਪਹੁੰਚਣਾ ਇੱਕ ਸਮੱਸਿਆ ਹੈ," ਰਤਨ ਬਿਸਵਾਸ ਕਹਿੰਦੇ ਹਨ, ਜੋ ਅਜੇ ਹੁਣੇ ਦੱਖਣੀ 24 ਪਰਗਨਾ ਦੇ ਇੱਕ ਪਿੰਡ ਤੋਂ ਆਏ ਹਨ। "ਮੈਂ ਪਾਨ ਦੇ ਇੱਕ ਖੇਤ ਵਿੱਚ ਬਤੌਰ ਦਿਹਾੜੀ ਮਜ਼ਦੂਰ ਕੰਮ ਕਰਦਾ ਸਾਂ। ਅੰਫਨ (20 ਮਈ ਨੂੰ ਆਇਆ ਚੱਕਰਵਾਤ) ਨੇ ਉਸ ਖੇਤ ਨੂੰ ਹੀ ਤਬਾਹ ਕਰ ਸੁੱਟਿਆ ਅਤੇ ਮੈਂ ਮੇਰੇ ਹੱਥੋਂ ਆਮਦਨੀ ਦਾ ਵਸੀਲਾ ਵੀ ਖੁੱਸ ਗਿਆ। ਹੁਣ ਮੇਰੇ ਛੋਟੇ ਬੱਚੇ ਦੇ ਕੰਨ ਦੇ ਮਗਰ ਇਹ ਲਾਗ ਲੱਗ ਗਈ ਹੈ, ਇਸਲਈ ਅਸੀਂ ਉਹਨੂੰ ਇੱਥੇ ਲਿਆਏ ਹਾਂ। ਰੇਲ ਸੇਵਾ ਚਾਲੂ ਨਾ ਹੋਣ ਕਾਰਨ, ਇਸ ਹਸਪਤਾਲ ਤੱਕ ਪਹੁੰਚਣਾ ਔਖਾ ਸੀ।" ਦਾਸ ਵਰਗੇ ਲੋਕ ਹਸਪਤਾਲ ਤੱਕ ਅਪੜਨਾ ਲਈ ਬੱਸ ਅਤੇ ਰਿਕਸ਼ੇ ਤੋਂ ਇਲਾਵਾ ਪੈਦਲ ਵੀ ਕੁਝ ਦੂਰੀ ਤੈਅ ਕਰਦੇ ਹਨ।
ਆਈਸੀਐੱਚ ਦੇ ਡਾਕਟਰ ਆਉਣ ਵਾਲ਼ੀਆਂ ਸਮੱਸਿਆਵਾਂ ਬਾਰੇ ਚੇਤਾਵਨੀ ਦੇ ਰਹੇ ਹਨ।




















