“ਇਮਤਿਹਾਨ ਦੀ ਤਿਆਰੀ ਸਾਡੀ ਜ਼ਿੰਮੇਦਾਰੀ ਹੈ। ਇਮਤਿਹਾਨ ਠੀਕ ਤਰੀਕੇ ਨਾਲ ਹੋਵੇ, ਇਹ ਪ੍ਰਸ਼ਾਸਨ ਦੀ ਜ਼ਿੰਮੇਦਾਰੀ ਹੈ,” ਅੰਸ਼ੂ ਕੁਮਾਰੀ ਨੇ ਗੁੱਸੇ ਵਿੱਚ ਕਿਹਾ।
24 ਸਾਲਾ ਅੰਸ਼ੂ ਮੁਕਾਬਲਾ ਪ੍ਰੀਖਿਆਵਾਂ ਦਾ ਦਬਾਅ ਬਾਖ਼ੂਬੀ ਸਮਝਦੀ ਹੈ। ਉਹ ਇੱਕ ਸਕੂਲ ਵਿੱਚ ਅਧਿਆਪਕਾ ਹੈ, ਤੇ ਇਹਦੇ ਨਾਲ ਹੀ ਓਪਨ ਯੂਨੀਵਰਸਿਟੀ ਜ਼ਰੀਏ ਬੈਚੁਲਰ ਆਫ਼ ਐਜੂਕੇਸ਼ਨ ਦੀ ਡਿਗਰੀ ਕਰ ਰਹੀ ਹੈ ਤੇ ਸਰਕਾਰੀ ਸਕੂਲ ਵਿੱਚ ਨੌਕਰੀ ਲੈਣ ਲਈ ਕੇਂਦਰੀ ਅਧਿਆਪਕ ਯੋਗਤਾ ਟੈਸਟ ਦੀ ਤਿਆਰੀ ਕਰ ਰਹੀ ਹੈ।
2023 ਅਤੇ 2024 ਵਿੱਚ ਅੰਸ਼ੂ ਨੇ ਸਰਕਾਰੀ ਨੌਕਰੀ ਦੀ ਉਮੀਦ ਵਿੱਚ ਬੈਂਕ ਦੀ ਭਰਤੀ ਦੇ ਪੇਪਰ ਦਿੱਤੇ ਪਰ ਕੁਝ ਨਹੀਂ ਬਣਿਆ, ਇਸ ਕਰਕੇ ਉਹਨੇ ਮੁੜ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਤੇ ਰਾਤਾਂ ਨੂੰ ਸਰਕਾਰੀ ਅਧਿਆਪਕਾਂ ਦੀ ਭਰਤੀ ਦੇ ਪੇਪਰਾਂ ਦੀ ਤਿਆਰੀ ਕਰਨ ਲੱਗੀ।













