ਗੁਜਰਾਤ ਦੇ ਜੂਨਾਗੜ੍ਹ ਜ਼ਿਲ੍ਹੇ ਦੇ ਮੰਗਰੋਲ ਬਲਾਕ ਦੇ ਪਿੰਡ ਜ਼ਰੀਵਾੜਾ ਵਿਖੇ ਚੱਕੜਾ ਨਾਮ ਦੇ ਇਸ ਯੰਤਰ ‘ਤੇ ਬੈਠ ਕੇ ਉੱਬੜ ਖਾਬੜ ਰਸਤਿਆਂ ‘ਤੇ ਸ਼ੋਰ ਸ਼ਰਾਬੇ ਪਰ ਮੁਸਕਰਾਹਟ ਨਾਲ਼ ਭਰੇ ਸਫ਼ਰ ਦਾ ਆਨੰਦ ਹੀ ਹੋਰ ਹੈ। ਇਹ ਵਾਹਨ ਗੁਜਰਾਤ ਦੇ ਦੇਹਾਤੀ ਸੌਰਾਸ਼ਟਰ ਅਤੇ ਕੱਛ ਜ਼ਿਲ੍ਹੇ ਵਿੱਚ ਆਮ ਤੌਰ ‘ਤੇ ਦਿਖਾਈ ਦਿੰਦਾ ਹੈ। ਸੂਬੇ ਦੇ ਪੇਂਡੂ ਇਲਾਕਿਆਂ ਵਿੱਚ ਵੱਸਦੇ ਲੋਕਾਂ ਦੀ ਸਮਾਜਿਕ ਆਰਥਿਕਤਾ ਲਈ ਇਹ ਵਿਲੱਖਣ ਘੱਟ ਖਰਚ ਵਾਲ਼ੀ ਸਵਾਰੀ ਬਹੁਤ ਅਹਿਮ ਹੈ।
T


JÅ«nÄgadh, Gujarat
|THU, SEP 25, 2025
ਪੱਛਮੀ ਭਾਰਤ ਦੇ ਪੇਂਡੂ ਇਲਾਕਿਆਂ ਦਾ ਅਹਿਮ ਚੱਕਾ
‘ਚੱਕੜਾ’ ਅੱਧਾ ਮੋਟਰਸਾਈਕਲ ਹੈ ਅਤੇ ਅੱਧਾ ਗੱਡਾ- ਇਹ ਗੱਠਜੋੜ ਨਾਲ਼ ਤਿਆਰ ਗੱਡੀ ਪੇਂਡੂ ਸੌਰਾਸ਼ਟਰ ਲਈ ਅਤਿ ਮਹੱਤਵਪੂਰਨ ਹੈ
Author
Translator

Gurpreet Singh
ਡੀਜ਼ਲ ਵਾਲ਼ੇ ਬੁਲਟ ਦੇ ਇੰਜਣ ਨਾਲ਼ ਬਣਾਈ ਗਈ ਇਹ ਸਥਾਨਕ ਸਵਾਰੀ ਅੱਗੋਂ ਮੋਟਰਸਾਈਕਲ ਵਰਗੀ ਲੱਗਦੀ ਹੈ ਅਤੇ ਮਗਰਲੇ ਪਾਸਿਓਂ ਦੋ ਪਹੀਆਂ ਵਾਲ਼ਾ ਗੱਡਾ ਹੈ

Gurpreet Singh
ਆਪਣੀ ਅਜੀਬ ਬਣਤਰ ਅਤੇ ਆਕਾਰ ਦਾ ਇਹ ਸਥਾਨਕ ਜੁਗਾੜ ਕਈ ਕੰਮ ਆਉਂਦਾ ਹੈ: ਇਹ ਸਵਾਰੀਆਂ ਢੋਂਹਦਾ ਹੈ, ਖੇਤੀ ਅਤੇ ਗ਼ੈਰ-ਖੇਤੀ ਉਪਜ ਦੇ ਮੰਡੀਕਰਨ ਅਤੇ ਖਰੀਦੋ-ਫ਼ਰੋਖਤ ਲਈ ਸਹਾਈ ਹੈ ਅਤੇ ਬੱਚਿਆਂ ਨੂੰ ਸਕੂਲ ਛੱਡਣ ਅਤੇ ਲਿਆਉਣ ਦੇ ਕੰਮ ਆਉਂਦਾ ਹੈ

Gurpreet Singh
ਕੁਝ ਲੈ ਕੇ ਜਾਣਾ ਚਾਹੁੰਦੇ ਹੋ? ਇੱਕ ਕਿੱਕ ਮਾਰਿਆਂ ਜਾਂ ਰੱਸੀ ਨੂੰ ਖਿੱਚ ਕੇ ਚੱਕੜਾ ਸਟਾਰਟ ਹੋ ਜਾਂਦਾ ਹੈ ਅਤੇ ਇਸ ਦੀ ਆਪਣੀ ਵੱਖਰੀ ਅਤੇ ਉੱਚੀ ਆਵਾਜ਼ ਹੈ

Gurpreet Singh
1980ਵਿਆਂ ਤੱਕ ਸੌਰਾਸ਼ਟਰ ਪੇਂਡੂ ਆਵਾਜਾਈ ਲਈ ਜ਼ਿਆਦਾਤਰ ਰਵਾਇਤੀ ਬਲਦ ਗੱਡੀਆਂ ‘ਤੇ ਨਿਰਭਰ ਸੀ। ਕਿਹਾ ਜਾਂਦਾ ਹੈ ਕਿ ਫ਼ਿਰ ਇੱਕ ਸਥਾਨਕ ਆਵਿਸ਼ਕਾਰੀ ਨੇ ਜਾਮਨਗਰ ਦੇ ਮਹਾਰਾਜ ਵੱਲੋਂ ਕਬਾੜ ਵਿੱਚ ਦਿੱਤੇ ਗਏ ਗੌਲਫ਼ ਕਾਰਟ ਨੂੰ ਮੁੜ ਢਾਲ਼ ਕੇ ਇਸ ਨੂੰ ਬਣਾਇਆ ਸੀ। ਅਤੇ ਇਸ ਤਰ੍ਹਾਂ ਪੇਂਡੂ ਸੌਰਾਸ਼ਟਰ ਦੀਆਂ ਸੜਕਾਂ ‘ਤੇ ਚੱਕੜਾ ਉਤਰਿਆ

Gurpreet Singh
ਚੱਕੜਾ ਉਹਨਾਂ ਲੋਕਾਂ ਲਈ ਬਹੁਤ ਢੁੱਕਵਾਂ ਹੈ ਜੋ ਮਹਿੰਗੇ ਟਰੱਕਾਂ ਜਾਂ ਹੋਰ ਮਾਲ਼ ਢੋਣ ਵਾਲ਼ੀਆਂ ਸਵਾਰੀਆਂ ਦਾ ਖਰਚਾ ਨਹੀਂ ਚੁੱਕ ਸਕਦੇ, ਖ਼ਾਸ ਕਰ ਕੇ ਤਦ ਜਦ ਉਹਨਾਂ ਦੀ ਉਪਜ ਆਕਾਰ ਅਤੇ ਮਾਤਰਾ ਵਿੱਚ ਘੱਟ ਹੁੰਦੀ ਹੈ। ਪਰ ਚੱਕੜੇ ‘ਤੇ ਵੱਡੀ ਮਾਤਰਾ ਵਿੱਚ ਨਾਰੀਅਲ, ਪਰਾਲ਼ੀ, ਖਾਦ, ਸਬਜ਼ੀਆਂ- ਅਤੇ ਸਵਾਰੀਆਂ ਵੀ ਢੋਈਆਂ ਜਾ ਸਕਦੀਆਂ ਹਨ। ਇਸ ਹੱਦ ਤੱਕ ਕਿ ਤੁਹਾਨੂੰ ਆਪ ਤਾਜੁਬ ਹੁੰਦਾ ਹੈ ਕਿ ਆਖਿਰ ਇਹ ਜੁਗਾੜ ਕਿੰਨਾ ਭਾਰ ਢੋ ਸਕਦਾ ਹੈ...

Gurpreet Singh
ਸਵਾਰੀਆਂ ਲਈ ਚੱਕੜੇ ਦੀ ਸਵਾਰੀ ਬਹੁਤ ਹੀ ਸਸਤੀ ਹੈ, ਸਿਰਫ਼ 5 ਰੁਪਏ ਤੋਂ ਲੈ ਕੇ 20 ਰੁਪਏ ਤੱਕ। ਤਾਂ ਜਦ ਤੁਸੀਂ ਅਗਲੀ ਵਾਰ ਸੌਰਾਸ਼ਟਰ ਆਓ, ਤਾਂ ਇਸ ਸਵਾਰੀ ‘ਤੇ ਨਜ਼ਰ ਰੱਖਿਓ। ਇਹ ਮਸ਼ਹੂਰ ਸਵਾਰੀ ਸਥਾਨਕ ਆਵਾਜਾਈ ਸੱਭਿਆਚਾਰ ਦਾ ਹਿੱਸਾ ਬਣ ਚੁੱਕਿਆ ਹੈ। ਬਾਕੀ ਤੁਸੀਂ ਇਸ ਚੱਕੜੇ ਦੇ ਜ਼ੋਰਦਾਰ ‘ਸਾਇਲੈਂਸਰ’ ਦੇ ਸ਼ੋਰ ਤੋਂ ਸਿਰ ਨੂੰ ਚੜ੍ਹਦੀਆਂ ਘੁੰਮਣ ਘੇਰੀਆਂ ਤੋਂ ਬਚ ਹੀ ਨਹੀਂ ਸਕਦੇ
ਤਰਜਮਾ: ਨਵਨੀਤ ਕੌਰ ਧਾਲੀਵਾਲ
Want to republish this article? Please write to [email protected] with a cc to [email protected]
Donate to PARI
All donors will be entitled to tax exemptions under Section-80G of the Income Tax Act. Please double check your email address before submitting.
PARI - People's Archive of Rural India
ruralindiaonline.org
https://ruralindiaonline.org/articles/wheels-of-rural-indian-west-pa

