"ਰੇਲ ਗੱਡੀ ਸਿਰਫ਼ ਪੰਜ ਮਿੰਟ ਹੀ ਰੁਕਦੀ ਹੈ, ਉਦੋਂ ਸਾਨੂੰ ਕਾਹਲੀ ਦੇਣੀ ਭੀੜ ਵਿੱਚੋਂ ਰਾਹ ਬਣਾਉਂਦੇ ਹੋਏ ਅੰਦਰ ਜਾਣਾ ਪੈਂਦਾ ਹੈ ਅਤੇ ਜਲਦੀ ਚੜ੍ਹਨਾ ਪੈਂਦਾ ਹੈ। ਕਈ ਵਾਰ ਰੇਲ ਗੱਡੀ ਅੱਗੇ ਵਧਣ ਲੱਗਦੀ ਹੈ, ਅਜਿਹੇ ਮਾਮਲਿਆਂ ਵਿੱਚ ਸਾਨੂੰ ਪਲੇਟਫਾਰਮ 'ਤੇ ਹੀ ਕੁਝ ਬੰਡਲ ਛੱਡਣੇ ਪੈਂਦੇ ਹਨ।" ਸਾਰੰਗਾ ਰਾਜਭੋਈ ਰੱਸੀ ਬਣਾਉਣ ਵਾਲ਼ੀ ਇੱਕ ਔਰਤ ਹਨ ਅਤੇ ਉਹ ਨਾ-ਚਾਹੁੰਦੇ ਹੋਏ ਆਪਣੇ ਪਿੱਛੇ ਜੋ ਬੰਡਲ ਛੱਡਦੀ ਹਨ, ਉਹ ਕੱਪੜਾ ਫ਼ੈਕਟਰੀਆਂ ਵੱਲੋਂ ਕੂੜੇ ਵਿੱਚ ਕੱਢੇ ਰੇਸ਼ੇ ਹਨ, ਜਿਨ੍ਹਾਂ ਤੋਂ ਉਨ੍ਹਾਂ ਵਰਗੀਆਂ ਔਰਤਾਂ ਰੱਸੀਆਂ ਬਣਾਉਂਦੀਆਂ ਅਤੇ ਵੇਚਦੀਆਂ ਹਨ। ਇਨ੍ਹਾਂ ਰੱਸੀਆਂ ਦੀ ਵਰਤੋਂ ਗਊਆਂ ਅਤੇ ਮੱਝਾਂ ਨੂੰ ਬੰਨ੍ਹਣ, ਟਰੱਕਾਂ ਅਤੇ ਟਰੈਕਟਰਾਂ ਵਿੱਚ ਸਾਮਾਨ ਲਿਜਾਣ ਅਤੇ ਕੱਪੜੇ ਸੁੱਕਣੇ ਪਾਉਣ ਲਈ ਕੀਤੀ ਜਾਂਦੀ ਹੈ।
"ਹਮਾਰਾ ਖਾਨਦਾਨੀ ਹੈ," ਸੰਤਰਾ ਰਾਜਭੋਈ ਕਹਿੰਦੀ ਹਨ। ਉਹ ਅਹਿਮਦਾਬਾਦ ਦੇ ਵਟਵਾ ਵਿਖੇ ਮਿਊਂਸਪਲ ਹਾਊਸਿੰਗ ਬਲਾਕ ਵਿੱਚ ਆਪਣੇ ਘਰ ਦੇ ਨੇੜੇ ਇੱਕ ਖੁੱਲੀ ਥਾਂ 'ਤੇ ਬੈਠੀ ਹੋਈ ਸਿੰਥੈਟਿਕ ਫਾਈਬਰ ਧਾਗੇ ਦੇ ਢੇਰ ਤੋਂ ਗੰਝਲਾਂ ਸੁਲਝਾਉਣ ਵਿੱਚ ਰੁੱਝੀ ਹੋਈ ਹਨ।
ਸਾਰੰਗਾ ਅਤੇ ਸੰਤਰਾ ਗੁਜਰਾਤ ਦੇ ਰਾਜਭੋਈ ਖ਼ਾਨਾਬਦੀ ਭਾਈਚਾਰੇ ਨਾਲ਼ ਸਬੰਧਤ ਹਨ। ਉਹ ਇਸ ਰਹਿੰਦ-ਖੂੰਹਦ ਰੇਸ਼ਿਆਂ ਨੂੰ ਖਰੀਦਣ ਤੇ ਲਿਆਉਣ ਲਈ ਅਹਿਮਦਾਬਾਦ ਸ਼ਹਿਰ ਤੋਂ ਸੂਰਤ ਤੱਕ ਰੇਲ ਗੱਡੀ ਰਾਹੀਂ ਯਾਤਰਾ ਕਰਦੀਆਂ ਹਨ। ਫਿਰ ਇਨ੍ਹਾਂ ਰੇਸ਼ਿਆਂ ਤੋਂ ਰੱਸੀਆਂ ਬਣਾਈਆਂ ਜਾਂਦੀਆਂ ਹਨ। ਇਸ ਕੰਮ ਲਈ ਉਹ ਰਾਤ ਦੇ ਗਿਆਰ੍ਹਾਂ ਵਜੇ ਘਰੋਂ ਨਿਕਲ਼ਦੀਆਂ ਹਨ ਤੇ ਅਗਲੇ ਦਿਨ ਸ਼ਾਮੀਂ 7 ਵਜੇ ਘਰੇ ਵੜ੍ਹਦੀਆਂ ਹਨ। ਇਸ ਦੌਰਾਨ ਉਹ ਛੋਟੇ ਬੱਚਿਆਂ ਨੂੰ ਰਿਸ਼ਤੇਦਾਰਾਂ ਕੋਲ਼ ਛੱਡ ਦਿੰਦੀਆਂ ਹਨ।
ਕਈ ਵਾਰ ਰੇਲ ਗੱਡੀ ਆਪਣੀ ਮੰਜ਼ਲ 'ਤੇ ਸਵੇਰ ਦੇ ਇੱਕ ਜਾਂ ਦੋ ਵਜੇ ਪਹੁੰਚਦੀ ਹੈ। ਇਸ ਲਈ ਰੇਲ ਗੱਡੀ ਤੋਂ ਉਤਰਨ ਵਾਲ਼ੀਆਂ ਔਰਤਾਂ ਉੱਥੇ ਰੇਲਵੇ ਪਲੇਟਫਾਰਮ 'ਤੇ ਹੀ ਸੌਂ ਜਾਂਦੀਆਂ ਹਨ ਅਤੇ ਇਸੇ ਕਾਰਨ ਉਨ੍ਹਾਂ ਨੂੰ ਪਰੇਸ਼ਾਨ ਵੀ ਕੀਤਾ ਜਾਂਦਾ ਹੈ। "ਸਾਨੂੰ ਥਾਣੇ ਲਿਜਾਇਆ ਜਾਂਦਾ ਹੈ ਅਤੇ ਤਿੰਨ ਤੋਂ ਚਾਰ ਘੰਟੇ ਪੁੱਛਗਿੱਛ ਕੀਤੀ ਜਾਂਦੀ ਹੈ। ਪੁਲਿਸ ਗ਼ਰੀਬਾਂ ਨੂੰ ਜਲਦੀ ਫੜ੍ਹ ਲੈਂਦੀ ਹੈ। ਜੇ ਉਹ ਚਾਹੁੰਣ ਤਾਂ ਸਾਨੂੰ ਬੰਦੀ ਵੀ ਬਣਾ ਸਕਦੇ ਹੁੰਦੇ ਹਨ," ਕਰੁਣਾ ਕਹਿੰਦੀ ਹਨ।
ਕਰੁਣਾ, ਸੰਤਰਾ ਅਤੇ ਸਾਰੰਗਾ ਵਟਵਾ ਕਸਬੇ ਦੀ ਚਾਰ ਮਾਲਿਆ ਮਿਊਂਸਪਲ ਹਾਊਸਿੰਗ ਕਲੋਨੀ ਦੇ ਗੁਆਂਢ ਵਿੱਚ ਰਹਿੰਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰਾਂ ਵਿੱਚ ਨਿਯਮਤ ਪਾਣੀ ਅਤੇ ਸੀਵਰੇਜ ਵਰਗੀਆਂ ਬੁਨਿਆਦੀ ਸਹੂਲਤਾਂ ਨਹੀਂ ਹਨ। ਬਹੁਤ ਜੱਦੋਜਹਿਦ ਤੋਂ ਬਾਅਦ ਸਾਨੂੰ ਬਿਜਲੀ ਦਾ ਕੁਨੈਕਸ਼ਨ ਮਿਲ਼ਿਆ।


























