“ਲੋਕਾਂ ਦੇ ਮਨ ਵਿੱਚ ਅੱਜ ਵੀ ਇਹ ਵਹਿਮ ਹੈ ਕਿ ਜੇ ਉਹ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਆਏ ਜਿਸ ਨੂੰ ਕੋਹੜ ਸੀ- ਚਾਹੇ 60 ਸਾਲ ਪਹਿਲਾਂ ਹੀ ਕਿਉਂ ਨਾ ਹੋਇਆ ਹੋਵੇ- ਤਾਂ ਉਹਨਾਂ ਨੂੰ ਵੀ ਇਹ ਬਿਮਾਰੀ ਹੋ ਜਾਵੇਗੀ।”
ਸੱਤਰ ਸਾਲਾਂ ਤੋਂ ਜਿਆਦਾ ਉਮਰ ਦੇ ਨਿਆਮਤ ਉੱਲਾ ਖਾਨ ਪਿਛਲੇ ਛੇ ਦਹਾਕਿਆਂ ਤੋਂ ਕੋਹੜ ਮੁਕਤ ਹਨ, ਪਰ ਉਹਨਾਂ ਅਨੁਸਾਰ ਇਹ ਕਲੰਕ ਹਾਲੇ ਵੀ ਉਹਨਾਂ ਦੇ ਨਾਲ਼ ਹੈ। “ਮੇਰਾ ਪਰਿਵਾਰ ਮੇਰੀ ਇੱਜਤ ਕਰਦਾ ਹੈ, ਪਰ ਮੇਰੀ ਬਿਮਾਰੀ ਕਾਰਨ ਮੈਂ ਹੋਰ ਲੋਕਾਂ ਤੋਂ ਇਸ ਦੀ ਆਸ ਨਹੀਂ ਰੱਖ ਸਕਦਾ,” ਉਹ ਕਹਿੰਦੇ ਹਨ।
ਲੋਕਾਂ ਦੀਆਂ ਤਰਸ ਅਤੇ ਘਿਰਣਾ ਭਰੀਆਂ ਨਜ਼ਰਾਂ ਤੋਂ ਤੰਗ ਆ ਕੇ ਆਖਿਰਕਾਰ ਉਹ ਕੁਪਵਾੜਾ ਵਿੱਚ ਆਪਣਾ ਘਰ ਅਤੇ ਪਰਿਵਾਰ ਛੱਡ ਕੇ 2025 ਵਿੱਚ ਸ਼੍ਰੀਨਗਰ ਦੀ ਬਹਿਰਾਰ ਕੋਹੜ ਕਲੋਨੀ ਵਿੱਚ ਆ ਕੇ ਰਹਿਣ ਲੱਗੇ।
“ਮੈਂ ਇੱਥੇ ਆਇਆ ਕਿਉਂਕਿ ਇੱਥੇ ਸਭ ਬਰਾਬਰ ਹਨ। ਮੈਂ ਆਪਣੇ ਪਿੰਡ ਵਾਂਗ ਇੱਥੇ ਵਰਜਿਤ ਕੀਤੇ ਸ਼ਖਸ ਵਾਂਗ ਮਹਿਸੂਸ ਨਹੀਂ ਹੁੰਦਾ,” 76 ਸਾਲਾਂ ਦੇ ਨਿਆਮਤ ਦਾ ਕਹਿਣਾ ਹੈ। “ਇੱਥੇ ਘਰ ਵਾਂਗ ਹੀ ਲੱਗਦਾ ਹੈ। ਮੈਂ ਮੌਤ ਆਉਣ ਤੱਕ ਇੱਥੇ ਰਹਿਣ ਦਾ ਫ਼ੈਸਲਾ ਕੀਤਾ ਹੈ।”
















