''ਅਲੂਮਿਨਿਯਾ ਪਾਥੀਰਮ (ਐਲੂਮੀਨੀਅਮ ਦੇ ਭਾਂਡੇ)!''
''ਮੈਂ ਵਾਹ ਲਾ ਕੇ ਜਿੰਨੀ ਵੀ ਉੱਚੀ ਬੋਲ ਸਕਦਾ ਹਾਂ, ਬੋਲਦਾ ਹਾਂ। ਮੈਂ ਲਾਊਡਸਪੀਕਰ ਨਹੀਂ ਲਾਉਂਦਾ। ਮੇਰੇ ਸਾਹ ਤੇ ਅਵਾਜ਼ ਨਾਲ਼ ਹੀ ਕੰਮ ਚੱਲਦਾ ਹੈ।
''ਮੇਰਾ ਨਾਮ ਗਣੇਸ਼ਨ ਹੈ। ਸਾਈਕਲ 'ਤੇ ਜੋ-ਜੋ ਮੈਂ ਲੱਦ ਪਾਉਂਦਾ ਹਾਂ, ਉਹੀ ਵੇਚਦਾ ਹਾਂ। ਮੈਂ ਪਲਾਸਟਿਕ ਅਤੇ ਧਾਤੂ ਤੋਂ ਬਣੇ ਘਰੇਲੂ ਸਮਾਨ ਵੇਚ ਕੇ ਆਪਣੇ ਬੱਚਿਆਂ ਦਾ ਢਿੱਡ ਭਰਦਾ ਹਾਂ। ਅੱਜ ਰੋਟੀ ਕਮਾਉਣ ਲਈ ਕੁਝ ਘੜੇ ਹੀ ਵੇਚਣੇ ਪੈਣੇ ਨੇ। ਚੱਲੋ, ਨਿਕਲ਼ਦੇ ਹਾਂ!''
ਗਣੇਸ਼ਨ ਨਾਲ਼ ਮੇਰੀ ਮੁਲਾਕਾਤ ਤਮਿਲਨਾਡੂ ਦੇ ਕਰਾਇਕੁਡੀ ਕੋਲ਼ ਸਥਿਤ ਕਨਾਡੁਕਾਥਾਨ ਵਿੱਚ ਹੋਈ। ਮੈਂ ਤਸਵੀਰਾਂ ਰਾਹੀਂ ਕਿਸੇ ਆਦਮੀ ਦੀ ਕਹਾਣੀ ਕਹਿਣੀ ਚਾਹੁੰਦਾ ਸਾਂ। ਜਿਸ ਦਿਨ ਮੈਂ ਉਨ੍ਹਾਂ ਨੂੰ ਮਿਲ਼ਿਆ, 61 ਸਾਲਾ ਗਣੇਸ਼ਨ ਕੋਠਾਮੰਗਲਮ ਪਿੰਡ ਤੋਂ ਵਾਪਸ ਆ ਰਹੇ ਸਨ। ਉਨ੍ਹਾਂ ਖੁੱਲ ਕੇ ਹੱਸਦੇ ਹੋਏ ਮੇਰੀ ਬੇਨਤੀ ਸਵੀਕਾਰ ਕਰ ਲਈ।






















