ਆਪਣੇ ਪ੍ਰਮੁੱਖਜਾਦੂ ਦੇ ਕਰਤਬ ਸ਼ੁਰੂ ਕਰਨ ਤੋਂ ਪਹਿਲਾਂ, ਗੁਲਾਬ ਅਤੇ ਸ਼ਾਹਜ਼ਾਦਉੱਚੀ ਆਵਾਜ਼ ਵਿੱਚ ਕਹਿੰਦੇ ਹਨ, "ਹੁਰੁਕਬੋਮ ਬੋਮ ਖੇਲਾ!" ਇਹ "ਅਬਰਾਕਾਡਾਬਰਾ!" ਦਾ ਉਨ੍ਹਾਂ ਦਾ ਆਪਣਾ ਬੰਗਾਲੀ ਰੂਪ ਹੈ, ਜੋ ਲਗਭਗ 80-90 ਲੋਕਾਂ ਦੀ ਭੀੜ ਇਕੱਠੀ ਕਰਨ ਵਿੱਚ ਮਦਦ ਕਰਦਾ ਹੈ – ਮਰਦਾਂ, ਔਰਤਾਂ ਅਤੇ ਬੱਚਿਆਂ ਦਾ ਝੁੰਡ। ਦੋਵੇਂ ਭਰਾਵਾਂ ਵਿੱਚੋਂ ਵੱਡੇ ਗੁਲਾਬ, ਦਰਸ਼ਕਾਂ ਵਿੱਚੋਂ ਇੱਕ ਮਿੰਟੂ ਹਲਦਰ ਨੂੰ ਮਦਦ ਕਰਨ ਲਈ ਕਹਿੰਦੇ ਹਨ। ਮਿੰਟੂ ਹਿੰਮਤ ਕਰ ਕੇ ਅੱਗੇ ਆਉਂਦੇ ਹਨ। ਜਾਦੂ ਦਾ ਕਰਤਬ ਸ਼ੁਰੂ ਹੋ ਜਾਂਦਾ ਹੈ।
ਗੁਲਾਬ ਵਾਅਦਾ ਕਰਦੇ ਹਨ ਕਿ ਉਹ ਆਪਣੇ ਛੋਟੇ ਭਰਾ ਸ਼ਹਿਜ਼ਾਦ ਨੂੰ ਗਾਇਬ ਕਰ ਦੇਣਗੇ। ਜਲਦੀ ਹੀ ਗਾਇਬ ਹੋਣ ਵਾਲਾ ਭਰਾ ਇੱਕ ਵੱਡੇ ਜਾਲ ਉੱਤੇ ਬੈਠਦਾ ਹੈ ਜਦ ਮਿੰਟੂ ਇਸ ਦੇ ਖੁੱਲ੍ਹੇਸਿਰਿਆਂ ਨੂੰ ਸ਼ਹਿਜ਼ਾਦ ਦੇ ਸਿਰ ਉੱਤੇ ਬੰਨ੍ਹਦੇ ਹਨ।ਗੁਲਾਬ ਦੋਵੇਂ ਸਿਰਿਆਂ ਤੋਂ ਖੁੱਲ੍ਹਾਡੱਬਾ ਸ਼ਾਹਜ਼ਾਦਉੱਤੇ ਰੱਖਦੇ ਹਨ ਅਤੇ ਉਹਨਾਂ ਨੂੰ ਚਾਦਰਾਂ ਨਾਲ਼ ਢੱਕ ਦਿੰਦੇ ਹਨ। ਦਰਸ਼ਕ ਜਾਣਨ ਲਈ ਉਤਸੁਕ ਹਨ ਕਿ ਅੱਗੇ ਕੀ ਹੋਵੇਗਾ।
ਫ਼ਿਰ ਉਹ ਇੱਕ ਜਾਨਵਰ ਦੀ ਹੱਡੀ ਘੁੰਮਾ ਕੇ 'ਮੰਤਰ' ਪੜ੍ਹਦੇ ਹਨ, ਅਤੇ ਕਿਸੇ ਉੱਪਰਲੀ ਤਾਕਤ ਅੱਗੇ ਨੂੰ ਲੜਕੇ ਨੂੰ ਗਾਇਬ ਕਰਨ ਦੀ ਅਰਜ਼ ਕਰਦੇ ਹਨ: "ਅਰਘਟ ਖੋਪੜੀਮਰਘਟ ਮਸਾਨ, ਬੱਚਾਕੇ ਲੈਜਾ ਤੇਲੀਆਮਸਾਨ।" ਫਿਰ ਉਹ ਮਿੰਟੂ ਨੂੰ ਕਹਿੰਦੇ ਹਨ ਕਿ ਉਹ ਆਪਣੇ ਹੱਥ ਨਾਲ ਡੱਬੇ ਦੇ ਹਰ ਕੋਨੇ ਨੂੰ ਮਹਿਸੂਸ ਕਰਨ। ਮਿੰਟੂ ਦੱਸੇ ਅਨੁਸਾਰ ਸਭ ਕਰਦੇ ਹਨ ਅਤੇ ਡੱਬਾ ਅਸਲ ਵਿੱਚ 'ਖਾਲੀ' ਹੀ ਹੈ।ਸ਼ਹਿਜ਼ਾਦ ਕਿਤੇ ਨਜ਼ਰ ਨਹੀਂ ਆ ਰਹੇ।
"ਮੈਂ ਤੁਹਾਡੇ ਤੋਂ ਸੁਣਨਾ ਚਾਹੁੰਦਾਹਾਂ: ਕੀ ਇਹ ਮੁੰਡਾ ਮੁਸ਼ਕਿਲ ਵਿੱਚ ਹੈ? ਮੈਂ ਚਾਹੁੰਦਾਹਾਂ ਕਿ ਸਾਰੇ ਮੈਨੂੰ ਦੱਸਣ: ਉਹ ਹੈ ਜਾਂ ਨਹੀਂ?" ਗੁਲਾਬ ਪੁੱਛਦੇ ਹਨ। ਦਰਸ਼ਕ ਸਹਿਮਤ ਹਨ ਕਿ ਅਦ੍ਰਿਸ਼ ਸ਼ਹਿਜ਼ਾਦ ਵਾਕਿਆ ਹੀ ਵਿੱਚ ਮੁਸ਼ਕਲ ਵਿੱਚ ਹੋਵੇਗਾ।



