ਇਹ ਮਨੁੱਖਾਂ ਦੁਆਰਾ ਪਾਲ਼ੇ ਜਾਂਦੇ ਜਾਨਵਰਾਂ ਲਈ ਕੀਤਾ ਜਾਣ ਵਾਲ਼ਾ ਸੋਚਿਆ-ਸਮਝਿਆ ਪਰਵਾਸ ਹੈ। ਹਰ ਸਾਲ, ਓਡੀਸ਼ਾ ਦੇ ਜਗਾਤਸਿੰਘਪੁਰ ਜ਼ਿਲ੍ਹੇ ਦੇ ਦੋਧੀ ਵੱਡੀ ਗਿਣਤੀ ਵਿੱਚ ਪਾਲਤੂ ਮੱਝਾਂ ਨੂੰ ਦੇਵੀ ਨਦੀ ਲੈ ਜਾਂਦੇ ਹਨl ਇਹ ਵਰਤਾਰਾ ਗਰਮੀਆਂ ਦੇ ਮਹੀਨਿਆਂ ਵਿੱਚ ਹੁੰਦਾ ਹੈ ਜਦੋਂ ਉਹ ਤਾਜ਼ੀਆਂ ਚਰਾਂਦਾਂ ਦੀ ਤਲਾਸ਼ ਵਿੱਚ ਨਿਕਲ਼ਦੇ ਹਨ ਤੇ ਫਿਰ ਤੈਰ ਕੇ ਵਾਪਸ ਆਉਂਦੇ ਹਨ। ਇਹ ਸੇਰੇਨਗੇਟੀ ਨੈਸ਼ਨਲ ਪਾਰਕ ਵਾਂਗ ਪ੍ਰਵਾਸ ਵੀ ਨਹੀਂ ਹੈ, ਪਰ ਇੱਕ ਗੈਰ ਮਾਮੂਲੀ ਪ੍ਰਵਾਸੀ ਨਜ਼ਾਰਾ ਜ਼ਰੂਰ ਹੈ।
ਮੈਂ ਇੱਕ ਦਿਨ ਨਾਹਰਾਨਾ ਗ੍ਰਾਮ ਪੰਚਾਇਤ ਦੇ ਨੇੜੇ ਇਸ ਪਰਵਾਸ ਨੂੰ ਵੇਖਿਆ । ਇਹ ਪਿੰਡ ਦੇਵੀ ਨਦੀ ਦੇ ਕੰਢੇ ਸਥਿਤ ਹੈ। ਇਹ ਨਦੀ ਸਮੁੰਦਰੀ ਓਡੀਸ਼ਾ ਦੇ ਜਗਤਸਿੰਘਪੁਰ ਅਤੇ ਪੁਰੀ ਜ਼ਿਲ੍ਹਿਆਂ ਵਿੱਚੋਂ ਵਗਦੀ ਹੈ ਅਤੇ ਮਹਾਨਦੀ ਦੀ ਇੱਕ ਪ੍ਰਮੁੱਖ ਸਹਾਇਕ ਨਦੀ ਹੈ।






















