ਇਕੱਠੇ ਮਿਲ਼ ਕੇ, ਪਰਿਵਾਰ ਨੇ ਖੇਤ ਦੀ ਚੰਗੀ ਦੇਖਭਾਲ਼ ਕੀਤੀ ਹੈ। ਇਹ ਖੇਤ ਦੇਖਣ ਵਿੱਚ ਵਧੀਆ ਅਤੇ ਉਪਜਾਊ ਹੈ। "ਇਸ ਖੂਹ ਨੂੰ ਦੇਖੋ," ਉਹ ਪਰਿਵਾਰ ਵੱਲੋਂ ਬੜੀ ਮਿਹਨਤ ਨਾਲ਼ ਬਣਾਏ ਗਏ ਵੱਡੇ ਖੂਹ ਵੱਲ ਇਸ਼ਾਰਾ ਕਰਦਿਆਂ ਕਹਿੰਦੇ ਹਨ। ''ਜੇ ਅਸੀਂ ਇਸ ਦੀ ਸਫਾਈ ਅਤੇ ਮੁਰੰਮਤ ਕਰਵਾ ਸਕਦੇ ਹੋਈਏ ਤਾਂ ਸਾਨੂੰ ਕਾਫ਼ੀ ਪਾਣੀ ਮਿਲ਼ ਸਕਦਾ ਹੈ," ਉਨ੍ਹਾਂ ਨੇ ਕਿਹਾ, ਪਰ ਇਸ ਲਈ ਘੱਟੋ ਘੱਟ 15,000 ਰੁਪਏ ਦੀ ਲੋੜ ਪਵੇਗੀ। ਇਹ ਉਨ੍ਹਾਂ ਨੂੰ ਖੇਤ ਦੀ ਵਾੜ ਲਗਾਉਣ ਦੀ ਲੋੜ ਤੋਂ ਇਲਾਵਾ ਹੈ, ਯਾਨੀ 1 ਲੱਖ ਰੁਪਏ। ਉਹ ਆਪਣੇ ਖੇਤ ਦੇ ਹੇਠਲੇ ਸਿਰੇ 'ਤੇ ਇੱਕ ਏਕੜ ਜ਼ਮੀਨ ਨੂੰ ਪਾਣੀ ਦੇ ਭੰਡਾਰ ਵਿੱਚ ਬਦਲ ਸਕਦੇ ਹਨ। ਇਸਦਾ ਮਤਲਬ ਹੋਵੇਗਾ ਵਧੇਰੇ ਪੈਸਾ ਖਰਚ ਕਰਨਾ। ਹੁਣ ਬੈਂਕ ਤੋਂ ਕਰਜ਼ਾ ਲੈਣਾ ਅਸੰਭਵ ਹੈ। ਅਤੇ ਉਨ੍ਹਾਂ ਨੂੰ ਆਪਣੇ ਖਸਤਾ ਹਾਲ ਮਕਾਨ ਦੀ ਮੁਰੰਮਤ ਲਈ 25,000 ਰੁਪਏ ਵਾਧੂ ਚਾਹੀਦੇ ਹਨ। "ਮੇਰੇ ਪਤੀ ਨੇ ਫ਼ਸਲ ਖਰਾਬ ਹੋਣ ਕਾਰਨ ਖ਼ੁਦਕੁਸ਼ੀ ਕਰ ਲਈ, ਜਿਸ ਕਾਰਨ ਅਸੀਂ ਡੇਢ ਲੱਖ ਰੁਪਏ ਦੇ ਕਰਜ਼ਦਾਰ ਸੀ," ਉਹ ਕਹਿੰਦੇ ਹਨ, ਉਨ੍ਹਾਂ ਨੇ ਇਸ ਵਿੱਚੋਂ ਕੁਝ ਅਦਾ ਕਰ ਦਿੱਤਾ ਹੈ ਅਤੇ ਪਰਿਵਾਰ ਰਾਜ ਸਰਕਾਰ ਤੋਂ ਮਿਲੇ 1 ਲੱਖ ਰੁਪਏ ਦੇ ਮੁਆਵਜ਼ੇ 'ਤੇ ਗੁਜ਼ਾਰਾ ਕਰਦਾ ਹੈ। ਪਰ ਦਾਨ ਕਰਨ ਵਾਲੇ ਅਜੇ ਵੀ ਸਮੱਸਿਆਵਾਂ ਪੈਦਾ ਕਰਦੇ ਹਨ। "ਸਾਡੇ ਲਈ ਸਭ ਕੁਝ ਠੀਕ ਚੱਲ ਰਿਹਾ ਸੀ। ਹਾਲਾਂਕਿ, ਸਾਡੀਆਂ ਫ਼ਸਲਾਂ ਕਈ ਸਾਲਾਂ ਤੱਕ ਤਬਾਹ ਹੁੰਦੀਆਂ ਰਹੀਆਂ, ਜਿਸ ਕਾਰਨ ਸਾਨੂੰ ਭਾਰੀ ਨੁਕਸਾਨ ਹੋਇਆ।''
ਲੱਖਾਂ ਹੋਰ ਲੋਕਾਂ ਵਾਂਗ, ਉਨ੍ਹਾਂ ਦਾ ਪਰਿਵਾਰ ਵੀ ਦਹਾਕਿਆਂ ਤੋਂ ਖੇਤੀ ਸੰਕਟ ਨਾਲ਼ ਪ੍ਰਭਾਵਿਤ ਹੈ। ਬੀਜਾਂ ਅਤੇ ਖਾਦਾਂ ਦੀਆਂ ਲਗਾਤਾਰ ਵਧਦੀਆਂ ਕੀਮਤਾਂ, ਉਤਪਾਦਨ ਵਿੱਚ ਗਿਰਾਵਟ, ਪੈਸੇ ਦੀ ਕਮੀ ਅਤੇ ਸਰਕਾਰੀ ਸਹਾਇਤਾ ਦੀ ਅਣਹੋਂਦ ਨੇ ਉਨ੍ਹਾਂ ਦੀ ਜ਼ਿੰਦਗੀ ਮੁਸ਼ਕਲ ਬਣਾ ਦਿੱਤੀ ਹੈ। ਉਹ ਕਹਿੰਦੇ ਹਨ, "ਪਿੰਡ ਦੇ ਹੋਰ ਲੋਕਾਂ ਲਈ ਵੀ ਇਹੀ ਸਥਿਤੀ ਹੈ। ਪਿਛਲੇ ਸਾਲ ਵੀ ਪੂਰੀ ਫ਼ਸਲ ਤਬਾਹ ਹੋ ਗਈ ਸੀ। ਉਨ੍ਹਾਂ ਨੂੰ ਕਾਫ਼ੀ ਨੁਕਸਾਨ ਸਹਿਣਾ ਪਿਆ ਕਿਉਂਕਿ ਭਾਸਕਰ ਨੇ ਬੀਟੀ ਕਪਾਹ ਦੀ ਬਿਜਾਈ ਕੀਤੀ ਸੀ। ਉਹ ਕਹਿੰਦੇ ਹਨ, "ਸਾਨੂੰ ਸਿਰਫ਼ ਦੋ ਕੁਇੰਟਲ ਝਾੜ ਮਿਲਿਆ।''
ਸਰਕਾਰ ਨੇ ਇਸ ਘਾਟੇ ਨੂੰ ਹੋਰ ਵਧਾ ਦਿੱਤਾ। ਪਿਛਲੇ ਸਾਲ ਦੇ ਅਖੀਰ 'ਚ ਸੂਬਾ ਸਰਕਾਰ ਨੇ ਉਨ੍ਹਾਂ ਨੂੰ ''ਰਾਹਤ ਪੈਕੇਜ ਦਾ ਲਾਭ'' ਲੈਣ ਲਈ ਚੁਣਿਆ ਸੀ। ਇਸ ਦੇ ਤਹਿਤ ਕਮਲਾਬਾਈ ਨੂੰ 'ਹਾਫ ਜਰਸੀ' ਗਾਂ ਖਰੀਦਣ ਲਈ ਮਜ਼ਬੂਰ ਕੀਤਾ ਗਿਆ, ਹਾਲਾਂਕਿ ਉਹ ਇਸ ਨੂੰ ਖਰੀਦਣਾ ਨਹੀਂ ਚਾਹੁੰਦੇ ਸਨ। ਹਾਲਾਂਕਿ ਸਰਕਾਰ ਵੱਲੋਂ ਇਸ 'ਤੇ ਭਾਰੀ ਸਬਸਿਡੀ ਦਿੱਤੀ ਗਈ ਸੀ, ਪਰ ਉਨ੍ਹਾਂ ਨੂੰ ਇਸ ਲਈ ਆਪਣੇ ਹਿੱਸੇ ਵਿੱਚੋਂ 5,500 ਰੁਪਏ ਦੇਣੇ ਪਏ। "ਅਸੀਂ ਪਰਿਵਾਰ ਦੇ ਜੀਅ ਰਲ਼ ਕੇ ਜਿੰਨਾ ਨਹੀਂ ਖਾਂਦੇ ਉਸ ਤੋਂ ਕਿਤੇ ਜ਼ਿਆਦਾ ਚਾਰਾ ਉਸ ਡੰਗਰ ਨੇ ਖਾਧਾ," ਉਨ੍ਹਾਂ ਨੇ ਸਾਨੂੰ ਦੱਸਿਆ। (ਦਿ ਹਿੰਦੂ; 23 ਨਵੰਬਰ, 2006)। ਅਤੇ "ਉਸਨੇ ਦੁੱਧ ਬਹੁਤ ਹੀ ਘੱਟ ਦਿੱਤਾ।''
ਆਪਣੀ ਹੀ ਚੀਜ਼ ਦਾ ਕਿਰਾਇਆ ਭਰਨਾ
ਉਦੋਂ ਤੋਂ, "ਮੈਂ ਗਾਂ ਨੂੰ ਦੋ ਵਾਰ ਵਾਪਸ ਕੀਤਾ, ਪਰ ਉਹ ਇਸ ਨੂੰ ਸਾਡੇ ਕੋਲ਼ ਵਾਪਸ ਲਿਆਉਂਦੇ ਰਹਿੰਦੇ ਹਨ।'' ਉਹ ਇਸ ਨੂੰ ਦੂਜਿਆਂ ਨੂੰ ਦਿੰਦੇ ਹਨ, "ਅਸੀਂ ਇਸ ਦਾ ਢਿੱਡ ਨਹੀਂ ਭਰ ਸਕਦੇ।'' ਇਸ ਲਈ ਹੁਣ, "ਮੈਂ ਇਸ ਪਸ਼ੂਆਂ ਦੀ ਦੇਖਭਾਲ਼ ਕਰਨ ਦੀ ਬਜਾਏ ਆਪਣੇ ਗੁਆਂਢੀ ਨੂੰ ਹਰ ਮਹੀਨੇ 50 ਰੁਪਏ ਦੇ ਰਹੀ ਹਾਂ।'' ਇੱਕ ਤਰ੍ਹਾਂ ਨਾਲ਼, ਆਪਣੀ ਚੀਜ਼ ਲਈ ਕਿਰਾਇਆ ਭਰਨਾ। ਸਮਝੌਤਾ ਇਹ ਹੈ ਕਿ ਜੇ ਗਾਂ ਦੁੱਧ ਦੇਣਾ ਸ਼ੁਰੂ ਕਰ ਦੇਵੇ, ਤਾਂ ਉਨ੍ਹਾਂ ਨੂੰ ਇਸ ਦਾ ਅੱਧਾ ਹਿੱਸਾ ਮਿਲੇਗਾ। ਇਹ ਤਾਂ ਹੀ ਸੰਭਵ ਹੈ ਜੇ ਭਵਿੱਖ ਵਿੱਚ ਸਭ ਕੁਝ ਉਸੇ ਤਰ੍ਹਾਂ ਹੁੰਦਾ ਹੈ ਜਿਵੇਂ ਉਹ ਉਮੀਦ ਕਰਦੇ ਹਨ। ਫਿਲਹਾਲ, ਕਮਲਾਬਾਈ ਇਸ ਗਾਂ ਦੀ ਦੇਖਭਾਲ਼ ਲਈ ਭੁਗਤਾਨ ਕਰ ਰਹੇ ਹਨ, ਜਿਸ ਦੀ ਦੇਖਭਾਲ਼ ਦਾ ਤਾਂ ਸਰਕਾਰ ਨੇ ਵਾਅਦਾ ਕੀਤਾ ਸੀ।
ਪਰ ਉਨ੍ਹਾਂ ਨੇ ਅਜੇ ਤੱਕ ਉਮੀਦ ਨਹੀਂ ਛੱਡੀ ਹੈ। ਜਦੋਂ ਉਨ੍ਹਾਂ ਨੂੰ ਕੰਮ ਨਹੀਂ ਮਿਲ਼ਦਾ ਤਾਂ ਉਹ ਅਜੇ ਵੀ ਆਪਣੇ ਖੇਤ ਜਾਣ ਲਈ ਹਰ ਰੋਜ਼ ਲੰਬੀ ਦੂਰੀ ਤੈਅ ਕਰਦੇ ਹਨ। ਅੱਜ, ਉਨ੍ਹਾਂ ਦਾ ਛੋਟਾ ਪਰ ਊਰਜਾਵਾਨ ਪੋਤਾ ਨਾਲ਼-ਨਾਲ਼ ਤੁਰ ਰਿਹਾ ਹੈ। ਆਪਣੇ ਜੀਵਨ ਅਤੇ ਭਵਿੱਖ ਦੇ ਪਾਲਣ ਪੋਸ਼ਣ ਕਰਨ ਦੀ ਸ਼ਰਤ ਹੀ ਕਮਲਾਬਾਈ ਨੂੰ ਨਿਰੰਤਰ ਤੋਰੀ ਰੱਖਦੀ ਹੈ। ਹਮੇਸ਼ਾ ਦੀ ਤਰ੍ਹਾਂ, ਉਹ ਆਪਣਾ ਸਿਰ ਉੱਚਾ ਕਰਕੇ ਚੱਲਦੇ ਹਨ, ਪਰ ਆਪਣੇ ਪੋਤੇ-ਪੋਤੀਆਂ ਨੂੰ ਇੱਕ ਨਜ਼ਰ ਵੇਖਣ ਤੋਂ ਬਾਅਦ, ਉਹ ਆਪਣੇ ਹੰਝੂਆਂ ਨੂੰ ਰੋਕ ਨਹੀਂ ਪਾਉਂਦੇ। ਕਮਲਾਬਾਈ ਦਾ ਮੰਨਣਾ ਹੈ ਕਿ ਜੋ ਖ਼ੁਦਕੁਸ਼ੀ ਕਰਕੇ ਮਰਦਾ ਹੈ ਉਹ ਚਲਾ ਜਾਂਦਾ ਹੈ, ਪਰ ਪਿੱਛੇ ਰਹਿ ਜਾਣ ਵਾਲ਼ੇ ਨਾ ਜਿਊਂਦਿਆਂ 'ਚੋਂ ਨਾ ਮਰਿਆਂ 'ਚੋਂ। ਮਰਨ ਵਾਲ਼ਿਆਂ ਨਾਲ਼ ਨਹੀਂ ਜਿਊਂਦਿਆਂ ਨਾਲ਼ ਜੁੜਿਆ ਹੈ ਖ਼ੁਦਕੁਸ਼ੀ ਦਾ ਮਸਲਾ ਅਤੇ ਉਹ ਉਨ੍ਹਾਂ ਲਈ ਸੰਘਰਸ਼ ਕਰ ਰਹੇ ਹਨ।
ਇਹ ਲੇਖ ਪਹਿਲੀ ਵਾਰ 21 ਮਈ, 2007 ਨੂੰ ਦਿ ਹਿੰਦੂ ਵਿੱਚ ਪ੍ਰਕਾਸ਼ਤ ਹੋਇਆ ਸੀ।
https://www.thehindu.com/todays-paper/tp-opinion/Suicides-are-about-the-living-not-the-dead/article14766288.ece
ਤਰਜਮਾ: ਕਮਲਜੀਤ ਕੌਰ