ਸ਼ਾਮ ਦਾ ਵੇਲਾ ਸੀ ਜਦ ਦੁਰਗਾ ਅਤੇ ਨਾਰਾਇਨਸਵਾਮੀ ਦੀ ਗੰਗਾਮਾ ਨੀਰਨਾਗਾ ਜੇਡ ਹੇਨੀਤਾਵਲੇ ਦੀ ਪੇਸ਼ਕਾਰੀ ਖਤਮ ਹੋਈ। ਕੋਟਿਗਨਾਹੱਲੀ ਰਾਮਈਆ ਦਾ ਇਹ ਕੰਨੜ ਨਾਟਕ ਜ਼ਮੀਨ ਅਤੇ ਪਾਣੀ ‘ਤੇ ਸੰਵਿਧਾਨਿਕ ਹੱਕਾਂ ਦੀ ਗੱਲ ਕਰਦਾ ਹੈ। ਸੂਬੇ ਬਹਰ ਵਿੱਚ ਇਸ ਦੀ ਪੇਸ਼ਕਾਰੀ ਅਕਸਰ ਛੂਆਛੂਤ ਦੇ ਮੁੱਦੇ ਵੱਲ ਧਿਆਨ ਦਵਾਉਣ ਲਈ ਕੀਤੀ ਜਾਂਦੀ ਹੈ।
ਜਿਵੇਂ ਸੰਗੀਤ ਦੀ ਆਖਰੀ ਧੁਨ ਸਮਾਪਤ ਹੁੰਦੀ ਹੈ, ਉਹ ਆਪਣੇ ਇਸ ਗਲੀ ਦੇ ਸਟੇਜ ‘ਤੇ ਬਾਬਾਸਾਹੇਬ ਅੰਬੇਡਕਰ ਦੀ ਫ਼ੋਟੋ ਰੱਖ ਦਿੰਦੇ ਹਨ। ਬਾਬਾਸਾਹੇਬ ਅੰਬੇਡਕਰ ਦਲਿਤਾਂ ਦੇ ਹੱਕਾਂ ਲਈ ਲੜਨ ਵਾਲ਼ੇ ਵਿਦਵਾਨ, ਸਮਾਜ ਸੁਧਾਰਕ ਅਤੇ ਬਰਾਬਰਤਾ ਦੇ ਪੈਰੋਕਾਰ ਸਨ।
ਭਾਵੇਂ ਕਿ ਲੋਕਾਂ ਨੇ ਸਾਰ ਨਾਟਕ ਬੜੇ ਧਿਆਨ ਨਾਲ਼ ਬੈਠ ਕੇ ਦੇਖਿਆ ਅਤੇ ਸੁਣਿਆ, ਪਰ ਜਿਵੇਂ ਹੀ ਅੰਬੇਡਕਰ ਜੀ ਦੀ ਫ਼ੋਟੋ ਲਿਆ ਕੇ ਰੱਖੀ ਗਈ, ਕਰਨਾਟਕਾ ਦੇ ਇਸ ਛੋਟੇ ਜਿਹੇ ਪਿੰਡ ਵਿੱਚ ਮਾਹੌਲ ਇਕਦਮ ਬਦਲ ਗਿਆ।
“ਜਦ ਅਸੀਂ ਫ਼ੋਟੋ ਰੱਖਦੇ ਹਾਂ ਤਾਂ ਲੋਕ ਸਾਡੀ ਜਾਤ ਦਾ ਅੰਦਾਜਾ ਲਾ ਲੈਂਦੇ ਹਨ। ਉਹ ਸਾਨੂੰ ਪਾਣੀ ਤੱਕ ਨਹੀਂ ਦਿੰਦੇ। ਉਹ ਸਾਨੂੰ ਆਪਣੇ ਵਰਾਂਡੇ ਵਿੱਚ ਬੈਠਣ ਤੋਂ ਮਨਾ ਕਰ ਦਿੰਦੇ ਹਨ। ਕੁਝ ਕੁ ਪਿੰਡਾਂ ਵਿੱਚ ਤਾਂ ਪ੍ਰਬੰਧਕ ਸਾਡੀ ਪੇਸ਼ਕਾਰੀ ਰੱਦ ਹੀ ਕਰ ਦਿੰਦੇ ਹਨ,” ਨਾਰਾਇਨਸਵਾਮੀ ਦੱਸਦੇ ਹਨ।
31 ਸਾਲਾਂ ਦੀ ਦੁਰਗਾ ਨੂੰ ਉਹਨਾਂ ਦੀ ਉਮਰ, ਵਿਆਹ ਬਾਰੇ ਅਤੇ ਹੋਰ ਕਈ ਤਰ੍ਹਾਂ ਦੇ ਸਵਾਲ ਕੀਤੇ ਜਾਂਦੇ ਹਨ: “ਕੀ ਤੇਰੇ ਮਾਪੇ ਅਤੇ ਪਰਿਵਾਰ ਤੈਨੂੰ ਇਸ ਤਰ੍ਹਾਂ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੰਦੇ ਹਨ?”



























