“ਫ਼ਿਲਮ ਮੇ ਹੋਨਾ ਚਾਹੀਏ ਲਵ ਸਟੋਰੀ, ਕੁਛ ਇਮੋਸ਼ਨਲ ਸਾ,” ਐਲਫ੍ਰੈੱਡ ਟਾਕੀਜ਼ ਦੇ ਉਡੀਕ ਹਾਲ ਵਿੱਚ ਬੈਠੇ 36 ਸਾਲਾ ਸ਼ਿਆਮ ਸਿੰਘ ਕਹਿੰਦੇ ਹਨ ਜੋ ਮੁੰਬਈ ਦੇ ਗ੍ਰਾਂਟ ਰੋਡ ਇਲਾਕੇ ਦਾ ਇੱਕ ਸਿੰਗਲ ਸਕ੍ਰੀਨ ਥੀਏਟਰ ਹੈ। “ਲੜਾਈ ਅਤੇ ਐਕਸ਼ਨ ਦ੍ਰਿਸ਼ ਤਾਂ ਠੀਕ ਹਨ, ਪਰ ਮੈਨੂੰ ਪ੍ਰੇਮ ਕਹਾਣੀ ਪਸੰਦ ਹੈ,” ਉਹ ਮੁਸਕਰਾਉਂਦੇ ਹੋਏ ਅੱਗੇ ਕਹਿੰਦੇ ਹਨ।
ਦਸੰਬਰ ਦੀ ਗਰਮ ਦੁਪਹਿਰ ਹੈ ਅਤੇ ਸ਼ਿਆਮ 3 ਵਜੇ ਵਾਲ਼ਾ ਸ਼ੋਅ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ। ਬਲਾਕਬਸਟਰ ਫ਼ਿਲਮ, ਰਾਮ ਤੇਰੀ ਗੰਗਾ ਮੈਲੀ ਦਾ ਹੱਥੀਂ ਬਣਿਆ ਹੋਇਆ ਪੋਸਟਰ ਇਮਾਰਤ ਦੇ ਪ੍ਰਵੇਸ਼ ਦੁਆਰ ’ਤੇ ਟੰਗਿਆ ਹੋਇਆ ਹੈ। ਇਹ ਬਾਲੀਵੁੱਡ ਪ੍ਰਸਿੱਧ ਫ਼ਿਲਮ, ਜੋ ਲਗਭਗ ਚਾਰ ਦਹਾਕੇ ਪਹਿਲਾਂ 1985 ਵਿੱਚ ਆਈ ਸੀ, ਅੱਜ ਵੀ ਇੱਕ ਵੱਡੀ ਭੀੜ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ।
“ਰੋਜ਼ਾਨਾ ਤੀਨ ਖੇਲ” ਐਲਫ੍ਰੈੱਡ ਟਾਕੀਜ਼ ਦੇ ਪ੍ਰਵੇਸ਼ ਦੁਆਰ ’ਤੇ ਹਿੰਦੀਅਤੇ ਉਰਦੂਵਿੱਚ ਇੱਕਬੋਰਡ ਲੱਗਿਆ ਹੋਇਆਹੈ, ਜਿਸਉੱਤੇ ਰੋਜ਼ਾਨਾਦੇ ਤਿੰਨਸ਼ੋਆਂ ਦਾਸਕ੍ਰੀਨਿੰਗ ਸ਼ਡਿਊਲਇਸ਼ਤਿਹਾਰ ਦਿੱਤਾਹੋਇਆ ਹੈ - ਪਹਿਲਾ ਸ਼ੋਅਦੁਪਹਿਰ ਵੇਲੇ, ਦੂਜਾ 3 ਵਜੇ ਅਤੇਆਖਰੀ ਸ਼ਾਮ 6 ਵਜੇ ਦਾਹੈ।
“ਹਮੇਂ ਮੂਵੀ ਦੇਖਨੇ ਕਾ ਸ਼ੋਕ ਹੈ,” ਸ਼ਿਆਮ ਕਹਿੰਦੇ ਹਨ ਜੋ ਤਿੰਨ ਸਾਲ ਪਹਿਲਾਂ ਇੱਕ ਬਿਹਤਰ ਤਨਖ਼ਾਹ ਦੀ ਭਾਲ਼ ਵਿੱਚ ਨੇਪਾਲ ਤੋਂ ਮੁੰਬਈ ਆਏ ਸੀ।
“ਇੱਥੇ ਐਲਫ੍ਰੈੱਡ ਟਾਕੀਜ਼ ਦੀਆਂ ਟਿਕਟਾਂ ਬਹੁਤ ਸਸਤੀਆਂ ਹਨ,” ਉਹ ਕਹਿੰਦੇ ਹਨ। “ਇਸ ਲਈ ਜਦੋਂ ਸਾਡਾ ਦਿਲ ਕਰਦਾ ਹੈ ਅਸੀਂ ਇੱਥੇ ਆ ਜਾਂਦੇ ਹਾਂ।” ਇੱਕ ਟਿਕਟ ਦੀ ਕੀਮਤ 35 ਰੁਪਏ ਹੁੰਦੀ ਹੈ। “ਮੈਨੂੰ ਇੰਨੀ ਕਮਾਈ ਨਹੀਂ ਹੁੰਦੀ ਕਿ ਮੈਂ ਕਿਸੇ ਮਹਿੰਗੇ ਥੀਏਟਰਾਂ ਵਿੱਚ ਜਾ ਕੇ ਫ਼ਿਲਮਾਂ ਦੇਖ ਸਕਾਂ।”
ਸ਼ਿਆਮ ਬ੍ਰਿਹਨਮੁੰਬਈ ਨਗਰ ਨਿਗਮ (BMC) ਵਿੱਚ ਇੱਕ ਠੇਕਾ ਕਰਮਚਾਰੀ ਹਨ ਅਤੇ ਕੇਟਰਿੰਗ – ਜਿਵੇਂ ਕਿ ਸਮਾਗਮਾਂ ਲਈ ਖਾਣਾ ਤਿਆਰ ਕਰਨਾ, ਵਰਤਾਉਣਾ ਅਤੇ ਸਫਾਈ ਕਰਨਾ ਆਦਿ ਕੰਮ ਕਰਦੇ ਹਨ। ਉਹ ਗ੍ਰਾਂਟ ਰੋਡ ਇਲਾਕੇ ਦੇ ਨੇੜੇ ਰਹਿੰਦੇ ਹਨ ਅਤੇ ਲਗਭਗ 9,000 ਰੁਪਏ ਪ੍ਰਤੀ ਮਹੀਨਾ ਕਮਾਉਂਦੇ ਹਨ। ਉਨ੍ਹਾਂ ਦਾ ਪਰਿਵਾਰ ਨੇਪਾਲ ਦੇ ਬੁਟਵਾਲ ਸ਼ਹਿਰ ਵਿੱਚ ਰਹਿੰਦਾ ਹੈ।


















