ਗਰਮੀ ਦੀ ਇੱਕ ਅਲਸਾਈ ਦੁਪਹਿਰ ਸੀ। ਉਮਰ ਦੇ ਅੱਸੀਵਿਆਂ ਨੂੰ ਪਾਰ ਕਰ ਚੁੱਕੀ ਮੇਰੀ ਦਾਦੀ ਕੁਸੁਮ ਵਾਨਕੁੰਦਰੇ, ਕੁਰਸੀ ਡਾਹ ਕੇ ਮੇਰੇ ਕੋਲ਼ ਹੀਬੈਠੀ ਤੋਰਨ ਬੁਣ ਰਹੀ ਸੀ।ਤੋਰਨ ਦਰਵਾਜ਼ੇ 'ਤੇ ਬੰਨ੍ਹਿਆ ਜਾਣ ਵਾਲ਼ਾ ਸਜਾਵਟੀ ਲਟਕਣ ਹੁੰਦਾ ਹੈ। ਮੈਂ ਕਾਲਜ ਦੀਆਂ ਛੁੱਟੀਆਂ 'ਚ ਘਰ ਆਇਆ ਹੋਇਆ ਸਾਂ।ਬਾਹਰ ਇੰਨੀ ਗਰਮੀ ਸੀ ਕਿ ਨਿਕਲ਼ਣ ਦੀ ਰੂਹ ਹੀ ਨਾ ਕੀਤੀ। ਮੁੰਬਈ ਵਿੱਚ ਤਾਪਮਾਨ 39.7 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ, ਜੋ ਪਿਛਲੇ ਦਸ ਸਾਲਾਂ ਵਿੱਚ ਸਭ ਤੋਂ ਵੱਧ ਸੀ। ਦੁਪਹਿਰ ਦੇ ਖਾਣੇ ਤੋਂ ਬਾਅਦ ਮੈਨੂੰ ਹਲਕੀ ਸੁਸਤੀ ਮਹਿਸੂਸ ਹੋ ਰਹੀ ਸੀ ਅਤੇ ਮੈਂ ਦਾਦੀ ਕੋਲ਼ੋਂ ਬੀਤੇ ਦਿਨਾਂ ਦੇ ਕਿਸੇ ਸੁਣਨ ਲੱਗਾ।
''ਮੇਰਾ ਜਨਮ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਇੱਕ ਛੋਟੇ ਪਿੰਡ ਵਡਗਾਓਂ ਵਿਖੇ ਹੋਇਆ ਸੀ। ਉੱਥੇ ਜੈਰਾਮ ਸਵਾਮੀ ਦਾ ਬੜਾ ਪੁਰਾਣਾ ਮੰਦਰ ਸੀ, ਜਿਸ ਬਾਰੇ ਲੋਕ ਮੰਨਦੇ ਸਨ ਕਿ ਇੱਥੇ 33 ਕੋਟੀ (33 ਤਰ੍ਹਾਂ ਦੇ) ਦੇਵੀ-ਦੇਵਤਿਆਂ ਦਾ ਵਾਸ ਹੈ। ਮੈਂ ਜਿਸ ਸਕੂਲ ਵਿੱਚ ਪੜ੍ਹਦੀ ਸਾਂ, ਉਸ ਦੀਆਂ ਕਲਾਸਾਂ ਮੰਦਰ ਦੇ ਖੁੱਲ੍ਹੇ ਵਿਹੜੇ ਵਿੱਚ ਲੱਗਦੀਆਂ ਸਨ। ਉੱਥੇ ਖੇਡਣ ਲਈ ਬਹੁਤ ਥਾਂ ਸੀ। ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਅਸੀਂ ਹੁਤੁਤੂ, ਕਬੱਡੀ ਅਤੇ ਲੰਗੜੀ ਖੇਡਦੇ। ਨਾਗ ਪੰਚਮੀ ਦੇ ਦਿਨ ਕੁਝ ਕੁ ਲੜਕੀਆਂ ਫੁਗੜੀ ਨੱਚਦੀਆਂ ਅਤੇ ਗੀਤ ਗਾਉਂਦੀਆਂ। ਮੈਂ ਅਤੇ ਮੇਰੀਆਂ ਚਾਰੋ ਛੋਟੀਆਂ ਭੈਣਾਂ ਖੂਬ ਮਜ਼ਾ ਕਰਦੇ।''
''ਸਾਡਾ ਸਕੂਲ ਸਿਰਫ਼ ਸੱਤਵੀ ਤੱਕ ਸੀ। ਉਸ ਤੋਂ ਬਾਅਦ ਮੈਂ ਬੁਣਾਈ ਅਤੇ ਸਿਲਾਈ ਸਿੱਖੀ। ਮੈਂ ਖੇਤਾਂ ਵਿੱਚ ਵੀ ਹੱਥ ਵੰਡਾਉਂਦੀ। ਛੇਤੀ ਹੋਤੀ, ਪਾਨ ਮੁੰਬਈ ਲਾ ਕਾਮਾਲਾ ਹੋਤੇ। ਆਫਿਸ ਮਾਢੇ ਕਾਮ ਕਰਾਯਚੇ, ਪਿਓਨ ਮਹਾਨੁਨ (ਉਨ੍ਹਾਂਕੋਲ਼ ਆਪਣੀ ਭੋਇੰ ਸੀ। ਪਰ ਉਹ ਮੁੰਬਈ ਨੌਕਰੀ ਕਰਿਆ ਕਰਦੇ। ਉਹ ਇੱਕ ਦਫ਼ਤਰ ਵਿੱਚ ਚਪੜਾਸੀ ਸਨ।] ਸਾਡਾ ਪਰਿਵਾਰ ਪਿੰਡ ਵਿੱਚ ਹੀ ਰਹਿੰਦਾ ਸੀ। ਜ਼ਮੀਨ ਸਾਡੀ ਆਪਣੀ ਸੀ ਅਤੇ ਅੱਜ ਵੀ ਹੈ। ਹੁਣ ਉਸ ਦਾ ਖ਼ਿਆਲ ਮੇਰਾ ਭਰਾ ਰੱਖਦਾ ਹੈ। ਕਰੀਬ ਤਿੰਨ ਏਕੜ ਜ਼ਮੀਨ ਬਚੀ ਹੈ। ਉਸ ਸਮੇਂ ਇਹ ਜ਼ਮੀਨ ਅੱਠ ਲੋਕਾਂ ਦੀ ਸਾਂਝੀ ਸੀ, ਜਿਨ੍ਹਾਂ ਵਿੱਚ ਮੇਰੇ ਪਿਤਾ, ਉਹਨਾਂ ਦੇ ਭਰਾ ਅਤੇ ਰਿਸ਼ਤੇਦਾਰ ਸ਼ਾਮਲ ਸਨ। ਉਦੋਂ ਕੁੱਲ ਮਿਲ਼ਾ ਕੇ 23-24 ਏਕੜ ਜ਼ਮੀਨ ਸੀ।
''ਬਿਜਾਈ ਲਈ ਇਨ੍ਹਾਂ ਅੱਠਮਾਲਕਾਂ ਨੇ ਦੋ ਮਰਾਠਾ ਮਜ਼ਦੂਰ ਰੱਖੇ ਹੋਏ ਸਨ। ਖੇਤਾਂ ਵਿੱਚ ਬਾਜਰਾ, ਮੂੰਗਫਲੀ ਅਤੇ ਮੂੰਗੀ ਬੀਜੀ ਜਾਂਦੀ ਸੀ। ਫ਼ਸਲ ਤਿਆਰ ਹੋਣ 'ਤੇ ਸਾਨੂੰ ਮੂੰਗਫਲੀ, ਕਾਬਲ਼ੀ ਛੋਲੇ ਮਿਲ਼ਦੇ। ਅਸੀਂ ਸਬਜ਼ੀਆਂ ਜਿਵੇਂ, ਵੰਗੀ ਮਹਾਨਾ (ਬੈਂਗਣ), ਪਵਾਚਯਾ ਸ਼ੇਂਗਾ (ਸਹਿਜਨ) ਅਤੇ ਬਰਭਾਰਾਚੀ ਭਾਜੀ (ਛੋਲੇ) ਵੀ ਉਗਾਉਂਦੇ ਸਾਂ। ਇੰਨ੍ਹਾਂ ਕੰਮਾਂ ਵਿੱਚ ਰੁੱਝੀ ਨੂੰ ਮੈਨੂੰ ਪਤਾ ਹੀ ਨਾ ਚੱਲਿਆ ਕਦੋਂ ਮੈਂ 20 ਸਾਲਾਂ ਦੀ ਹੋ ਗਈ।''
ਫਿਰ ਹੌਲ਼ੀ-ਹੌਲ਼ੀ ਮੇਰੇ ਵਿਆਹ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਮੁੰਬਈ ਤੋਂ ਰਿਸ਼ਤਾ ਆਇਆ ਅਤੇ ਵਿਆਹ ਤੈਅ ਹੋ ਗਿਆ। 1965 ਵਿੱਚ ਅਸੀਂ ਸਾਰੇ ਮੁੰਬਈ ਲਈ ਰਵਾਨਾ ਹੋਏ। ਮੈਂ, ਮੇਰੇ ਮਾਪੇ, ਭਰਾ-ਭੈਣ, ਚਾਚਾ-ਚਾਚੀ, ਸਾਰੇ ਜਣੇ ਨਾਲ਼ ਗਏ। ਵਡਗਾਂਓਂ ਤੋਂ ਬੱਸ ਰਾਹੀਂ ਰਹਿਮਤਪੁਰ ਪੁੱਜੇ ਅਤੇ ਉੱਥੋਂ ਰਾਤ ਦੀ ਟਰੇਨ ਫੜ੍ਹ ਕੇ ਮੁੰਬਈ ਆਏ।''
''ਪਿੰਡ ਦੇ ਬਾਹਰ ਇਹ ਮੇਰੀ ਪਹਿਲੀ ਯਾਤਰਾ ਸੀ ਅਤੇ ਮੁੰਬਈ ਆਉਣ ਦਾ ਵੀ ਪਹਿਲਾ ਮੌਕਾ। ਮੁੰਬਈ ਦੀ ਭੀੜ ਦੇਖ ਕੇ ਮੈਂ ਘਬਰਾ ਜਿਹੇ ਗਈ ਸਾਂ।ਦੂਜੇ ਹੀ ਦਿਨ ਮੇਰਾ ਵਿਆਹ ਹੋ ਗਿਆ ਅਤੇ ਮੈਂ ਅੰਧੇਰੀ ਵਿਖੇ ਆਪਣੇ ਸਹੁਰੇ ਘਰ ਆ ਗਈ। ਮੇਰੇ ਪਤੀ ਕਰਨਾਟਕ ਦੇ ਸਨ। ਉਹ ਕਿਸੇ ਆਟੋ-ਮੋਬਾਇਲ ਕੰਪਨੀ ਵਿੱਚ ਲਾਈਨਮੈਨ ਸਨ। ਮੈਂ ਮੰਗਲਸੂਤਰ ਪਰੋਣ ਦਾ ਕੰਮ ਸ਼ੁਰੂ ਕੀਤਾ। ਇਸੇ ਤਰ੍ਹਾਂ ਸਾਡੇ ਵਿਆਹੁਤਾ ਜੀਵਨ ਦੀ ਸ਼ੁਰੂਆਤ ਹੋਈ। ਸਾਡੇ ਘਰ ਦੋ ਪੁੱਤਾਂ ਤੇ ਇੱਕ ਧੀ ਨੇ ਜਨਮ ਲਿਆ ਅਤੇ ਹੁਣ ਪੋਤੇ-ਪੋਤੀਆਂ ਅਤੇ ਦੋਹਤੇ-ਦੋਹਤੀਆਂ ਹਨ।''
ਮੈਂ ਦਾਦੀ ਤੋਂ ਪੁੱਛਿਆ,''ਤੁਸੀਂ ਮੁੰਬਈ ਤੋਂ ਬਾਹਰ ਵੀ ਘੁੰਮਣ ਗਏ ਹੋ ਨਾ?''
''ਕੰਨਿਆਕੁਮਾਰੀ, ਕਲਕੱਤਾ, ਜੈਪੁਰ, ਕਾਸ਼ੀ, ਕਸ਼ਮੀਰ ਤੇ ਤੇਰੇ ਦਾਦਾ ਜੀ ਦੇ ਨਾਲ਼ ਸਿੰਘਾਪੁਰ ਤੇ ਨੇਪਾਲ ਵੀ ਗਈ ਹਾਂ।''
''ਪਰ ਆਜੀ, ਤੁਹਾਡੀ ਸਭ ਤੋਂ ਪਸੰਦੀਦਾ ਯਾਤਰਾ ਕਿਹੜੀ ਸੀ?''
“ਕਾਸ਼ੀ ਦੀ ਯਾਤਰਾ। ਮੁੰਬਈ ਆਉਣ ਤੋਂ ਲਗਭਗ 30 ਸਾਲ ਬਾਅਦ ਮੈਂ ਆਪਣੀ ਮਾਂ ਅਤੇ ਭੈਣ ਦੇ ਨਾਲ਼ ਉੱਥੇ ਗਈ ਸਾਂ।ਇਹ ਸਿਰਫ਼ ਔਰਤਾਂ ਦੀ ਯਾਤਰਾ ਸੀ। ਮੇਰੀ ਨਨਾਣ ਅਕਸਰ ਅਜਿਹੀ ਯਾਤਰਾ 'ਤੇ ਜਾਇਆ ਕਰਦੀ।ਉਹਨੇ ਮੈਨੂੰ ਵੀ ਨਾਲ਼ ਚੱਲਣ ਨੂੰ ਕਿਹਾ ਅਤੇ ਮੈਂ ਤਿਆਰ ਹੋ ਗਈ।”
ਦਾਦਾ ਜੀ ਨੇ ਕੀ ਕਿਹਾ? ਕੀ ਤੁਹਾਨੂੰ ਡਰ ਨਹੀਂ ਲੱਗਿਆ? ਮੇਰੇ ਮਨ ਵਿੱਚ ਕਈ ਸਵਾਲ ਸਨ। ਦਾਦੀ ਦੀ ਕਹਾਣੀ ਅਚਾਨਕ ਬਹੁਤ ਰੋਮਾਂਚਕ ਲੱਗਣ ਲੱਗੀ। ਮੈਂ ਹਮੇਸ਼ਾ ਉਨ੍ਹਾਂ ਨੂੰ ਇੱਕ ਸ਼ਾਂਤ, ਪਿਆਰੀ ਅਤੇ ਘਰੇਲੂ ਔਰਤ ਵਜੋਂ ਹੀ ਦੇਖਿਆ ਸੀ, ਜੋ ਖਾਣਾ ਬਣਾਉਂਦੀ, ਬੁਣਾਈ ਕਰਦੀ, ਮੁਸਕੁਰਾਉਂਦੀ ਰਹਿੰਦੀਅਤੇ ਪਰਿਵਾਰ ਦੀ ਦੇਖਭਾਲ਼ ਕਰਦੀ। ਪਰ ਹੁਣ ਮੈਂ ਉਨ੍ਹਾਂ ਦੀ ਜ਼ਿੰਦਗੀ ਦੇ ਉਸ ਸਾਹਸੀ ਅਧਿਆਇ ਬਾਰੇ ਜਾਣ ਰਿਹਾ ਸਾਂ, ਜਦੋਂ ਉਹਨਾਂ ਨੇ ਲਗਭਗ ਸਾਢੇ ਤਿੰਨ ਦਹਾਕੇ ਪਹਿਲਾਂ ਆਪਣੀ ਮਾਂ ਅਤੇ ਭੈਣ ਨਾਲ਼ ਇੰਨੀ ਵੱਡੀ ਯਾਤਰਾ ਕੀਤੀ ਜਿਸ ਬਾਰੇ ਮੈਂ ਹੋਰ-ਹੋਰ ਸੁਣਨਾ ਚਾਹੁੰਦਾ ਸਾਂ।
“ਕਾਯ ਨਾਯ, ਜੋ ਮਹਣੂਨ ਸਾਂਗੀਤਲੰ। ਤਯਾਂਗੀ ਬਹਿਣਚ ਨਾ ਤੀ, ਬਹਿਣੀਬਰੋਬਰ ਜਾਤੇਸ ਤਰ ਜਾ। ਤਯਾ ਬਾਯਕਾੰਚੀ ਸਹਲ ਹੋਤੀ, ਤੇ ਯੇਊ ਸ਼ਕਤ ਨਵਹਤੇ। (ਕੁਝ ਨਹੀਂ। ਮੇਰੇ ਪਤੀ ਨੇ ਕਿਹਾ, ਚਲੀ ਜਾ। ਉਹਦੀ ਭੈਣ ਵੀ ਨਾਲ਼ ਹੀ ਤਾਂ ਜਾ ਰਹੀ ਹੈ ਸੋ ਤੂੰ ਜਾ। ਇਹ ਔਰਤਾਂ ਦੀ ਯਾਤਰਾ ਸੀ, ਇਸੇ ਲਈ ਉਹ ਨਾਲ਼ ਨਹੀਂ ਜਾ ਸਕਦੇ ਸਨ ਤੇ ਮੇਰਾ ਵੀ ਬੜਾ ਮਨ ਸੀ ਘੁੰਮਣ ਦਾ। ਡਰ ਜਾਂ ਘਬਰਾਹਟ ਜਿਹੀ ਕੋਈ ਗੱਲ ਨਹੀਂ ਸੀ।) ਫਿਰਾਯਲਾ ਜਾਯਚੰਯ ਮਗ ਭੀਤੀ ਕਸਲੀ ਵਾਟਣਾਰ? (ਘੁੰਮਣ ਜਾ ਰਹੇ ਓ ਤਾਂ ਡਰ ਕੇਹਾ?)''
“ਤਦ ਮੇਰੀ ਉਮਰ 50 ਸਾਲ ਸੀ। ਸ਼ਾਲਨ ਆਜੀ (ਉਨ੍ਹਾਂ ਦੀ ਭੈਣ) ਮੇਰੇ ਤੋਂ ਦੋ ਸਾਲ ਛੋਟੀ ਸੀ। ਮੇਰੀ ਮਾਂ ਕਰੀਬ 72 ਸਾਲ ਦੀ ਰਹੀ ਹੋਵੇਗੀ। ਪਹਿਲ਼ੇ ਲੋਕੰ ਕਟਕ ਹੋਤੀ ਨਾ ਰੇ। ਆਤਾ ਆਮਹੀ ਕਸੰ ਕਟਕ ਨਾਹੀ ਆਹੇ ਏਵਡੰ। ਆਮਚੀ ਆਈ ਕਟਕ ਹੋਤੀ, ਸ਼ੇਵਟਪਰਯਤ ਚਾਲਤ ਹੋਤੀ ਚਾਂਗਲੀ (ਪਹਿਲਾਂ ਦੇ ਲੋਕ ਬੜੇ ਮਜ਼ਬੂਤ ਹੁੰਦੇ ਸਨ। ਅੱਜ ਅਸੀਂ ਓਨੇ ਮਜ਼ਬੂਤ ਨਹੀਂ ਰਹੇ। ਸਾਡੀ ਮਾਂ ਅਖੀਰਲੇ ਸਮੇਂ ਤੱਕ ਵੀ ਚੰਗੀ ਤਰ੍ਹਾਂ ਤੁਰ-ਫਿਰ ਲੈਂਦੀ ਸੀ)। ਅਸੀਂ ਕੁੱਲ 45 ਔਰਤਾਂ ਸਾਂ ਅਤੇ ਆਪਣੀ 15 ਦਿਨਾਂ ਦੀ ਯਾਤਰਾ ਲਈ ਅਸੀਂ ਇੱਕ ਬੱਸ ਬੁੱਕ ਕੀਤੀ ਸੀ। ਮੇਰੇ ਦੋਵੇਂ ਪੁੱਤਾਂ ਨੇ ਮਿਲ਼ ਕੇ ਮੈਨੂੰ 4,000 ਰੁਪਏ ਦਿੱਤੇ ਤਾਂ ਕਿ ਮੈਂ ਯਾਤਰਾ ਕਰ ਸਕਾਂ। ਅਸੀਂ ਕਾਸ਼ੀ, ਉੱਜੈਨ, ਮਥੁਰਾ ਅਤੇ ਇਸੇ ਤਰ੍ਹਾਂ ਦੇ 27 ਤੀਰਥ ਸਥਲਾਂ ਦੇ ਦਰਸ਼ਨ ਕੀਤੇ…”
ਹੈਰਾਨੀ ਵਿੱਚ ਮੈਂ ਅੱਖਾਂ ਅੱਡੀ ਦਾਦੀ ਦੀ ਅਗਲੀ ਕਹਾਣੀ ਸੁਣਨ ਲਈ ਪੂਰੀ ਤਰ੍ਹਾਂ ਤਿਆਰ ਸਾਂ...


