"ਜੇ ਪਾਨ ਦੇ ਪੱਤਿਆਂ ਦੀ ਫ਼ਸਲ ਬਚ ਜਾਂਦੀ, ਤਾਂ ਇਸ ਨਾਲ਼ ਮੈਨੂੰ [2023 ਵਿੱਚ] ਘੱਟੋ-ਘੱਟ 2 ਲੱਖ ਰੁਪਏ ਦੀ ਕਮਾਈ ਹੁੰਦੀ," ਢੇਉਰੀ ਪਿੰਡ ਦੇ 29 ਸਾਲਾ ਕਿਸਾਨ ਕਹਿੰਦੀ ਹਨ ਉਨ੍ਹਾਂ ਦੀ ਆਵਾਜ਼ ਵਿੱਚ ਉਦਾਸੀ ਅਤੇ ਨਿਰਾਸ਼ਾ ਹੈ। ਕਦੇ ਉਨ੍ਹਾਂ ਦਾ ਬਰੇਜਾ (ਬਗ਼ੀਚੀ) ਪ੍ਰਸਿੱਧ ਮਗਹੀ ਸੁਪਰੀ ਦੇ ਪੱਤਿਆਂ ਨਾਲ਼ ਲਿਸ਼-ਲਿਸ਼ ਕਰਦਾ ਹੁੰਦਾ, ਜੋ ਅੱਜ ਕੰਕਾਲ ਬਣ ਗਿਆ ਹੈ। ਇਸ ਮਾਰ ਨੇ ਉਨ੍ਹਾਂ ਨੂੰ ਦੂਜਿਆਂ ਦੇ ਬਰੇਜਾ ਵਿੱਚ ਮਜ਼ਦੂਰੀ ਕਰਨ ਲਈ ਮਜ਼ਬੂ਼ਰ ਕਰ ਦਿੱਤਾ ਹੈ।
ਨਵਾਦਾ ਉਨ੍ਹਾਂ ਦਰਜਨ ਜ਼ਿਲ੍ਹਿਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਕਈ ਦਿਨਾਂ ਤੱਕ ਤੀਬਰ ਗਰਮੀ ਦਾ ਸਾਹਮਣਾ ਕੀਤਾ। ਉਸ ਸਾਲ ਦੀ ਗਰਮੀ ਦਾ ਵਰਣਨ ਕਰਦੇ ਹੋਏ, ਉਹ ਅੱਗੇ ਕਹਿੰਦੀ ਹਨ, "ਲਗਤਾ ਥਾ ਕੀ ਆਸਮਾਨ ਸੇ ਆਗ ਬਾਰਸ ਰਹਾ ਹੋ ਔਰ ਹਮਲੋਂਗ ਜਲ ਜਾਏਂਗੇ। ਦੋਪਹਰ ਕੋ ਤੋ ਗਾਓਂ ਏਕਦਮ ਸੁਨਸਾਨ ਹੋ ਜਾਤਾ ਥਾ ਜੈਸੇ ਕੀ ਕਰਫੂ ਲਗ ਗਯਾ ਹੋ। ਜ਼ਿਲ੍ਹੇ ਦੇ ਵਾਰਿਸਾਲੀਗੰਜ ਮੌਸਮ ਵਿਭਾਗ ਨੇ ਵੱਧ ਤੋਂ ਵੱਧ ਤਾਪਮਾਨ 45.9 ਡਿਗਰੀ ਸੈਲਸੀਅਸ ਦਰਜ ਕੀਤਾ ਸੀ। 18 ਜੂਨ, 2023 ਨੂੰ ਦਿ ਹਿੰਦੂ ਵਿੱਚ ਪ੍ਰਕਾਸ਼ਤ ਇੱਕ ਰਿਪੋਰਟ ਅਨੁਸਾਰ ਇਸ ਘਟਨਾ ਤੋਂ ਬਾਅਦ ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।
ਲੂੰਹਦੀ ਗਰਮੀ ਦੇ ਬਾਵਜੂਦ ਵੀ "ਅਸੀਂ ਬਰੇਜਾ ਜਾਇਆ ਕਰਦੇ," ਕਰੁਣਾ ਦੇਵੀ ਕਹਿੰਦੀ ਹਨ। ਉਨ੍ਹਾਂ ਦਾ ਪਰਿਵਾਰ ਕੋਈ ਖ਼ਤਰਾ ਨਹੀਂ ਚੁੱਕ ਰਿਹਾ ਸੀ ਭਾਵੇਂਕਿ ਉਨ੍ਹਾਂ ਨੇ ਬਰੇਜਾ ਵਿੱਚ ਖੇਤੀ ਕਰਨ ਲਈ 1 ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜੋ ਛੇ ਕੋਟਾ [ਲਗਭਗ 8,000 ਵਰਗ ਫੁੱਟ] ਦੇ ਖੇਤਰ ਵਿੱਚ ਫੈਲਿਆ ਹੋਇਆ ਹੈ।





















