''ਮੈਨੂੰ ਓਵੀ (ਗੀਤਾਂ) ਦਾ ਅਨੁਵਾਦ ਕਰਦੇ ਰਹਿਣ ਬੜਾ ਚੰਗਾ ਲੱਗਦਾ।''
ਆਸ਼ਾਤਾਈ ਦੀ ਉਮਰ 85 ਸਾਲਾਂ ਨੂੰ ਟੱਪ ਗਈ ਸੀ ਜਦੋਂ ਉਨ੍ਹਾਂ ਨੇ ਇਹ ਗੱਲ ਕਹੀ। ਡਿੱਗਣ ਕਾਰਨ ਉਨ੍ਹਾਂ ਨੂੰ ਜੋ ਸੱਟ ਲੱਗੀ ਸੀ ਉਸ ਤੋਂ ਉਹ ਹਾਲੇ ਰਾਜ਼ੀ ਹੋ ਰਹੇ ਸਨ ਤੇ ਫਿਲਹਾਲ ਲੈਪਟਾਪ ਇਸਤੇਮਾਲ ਕਰਨ ਵਿੱਚ ਦਿੱਕਤ ਮਹਿਸੂਸ ਕਰਦੇ ਸਨ। ਇਸਲਈ, ਅਸੀਂ ਹੱਥੀਂ ਲਿਖ ਕੇ ਅਨੁਵਾਦ ਦਾ ਕੰਮ ਕਰਨ ਲੱਗੇ। ਉਹ 80 ਤੋਂ 100 ਤੁਕਬੰਦੀਆਂ (ਗੀਤਾਂ) ਦੇ ਅਨੁਵਾਦ ਲਿਖ ਕੇ ਹੀ ਕਰਨ ਲੱਗੇ। ਜਦੋਂ ਇੱਕ ਖੇਪ ਅਨੁਵਾਦ ਹੋ ਜਾਂਦੀ, ਉਹ ਅਗਲੇ ਕੰਮ ਵੱਲ ਵੱਧ ਜਾਂਦੇ।
ਜਿਤੇਂਦਰ ਮੈਡ ਨੇ ਨਾ ਸਿਰਫ਼ ਆਸ਼ਾ ਤਾਈ ਨਾਲ਼ ਨੇੜਿਓਂ ਜੁੜ ਕੇ ਅਨੁਵਾਦ ਦਾ ਕੰਮ ਕੀਤਾ ਬਲਕਿ ਉਨ੍ਹਾਂ ਨੂੰ ਡਾਟਾਬੇਸ 'ਤੇ ਅਪਲੋਡ ਵੀ ਕਰਦੇ।
ਇੱਕ ਲਾਈਬ੍ਰੇਰੀਅਨ ਇੱਕ ਬੇਹੱਦ ਸੰਜੀਦਾ ਵਿਅਕਤੀ ਹੁੰਦਾ ਹੈ ਜੋ ਕਿਤਾਬਾਂ ਨੂੰ ਬਹੁਤ ਸੰਜੋਅ ਕੇ ਰੱਖਦਾ ਹੈ- ਕਾਲਜ ਦਿਨੀਂ ਇਹੀ ਮੇਰੀ ਸਮਝ ਸੀ। ਪਰ ਫਿਰ ਜਦੋਂ 1996 ਵਿੱਚ ਹੇਮਾਤਾਈ ਰਾਇਰਕਰ ਦੇ ਘਰ ਮੇਰੀ ਆਸ਼ਾ ਓਗਲੇ ਨਾਲ਼ ਮੁਲਾਕਾਤ ਹੁੰਦੀ ਹੈ ਤਾਂ ਮੇਰੀ ਇਸ ਸੌੜੀ ਸਮਝ ਨੂੰ ਜਿਵੇਂ ਪਰ ਲੱਗ ਗਏ ਹੋਣ,'' ਜਿਤੇਂਦਰ ਮੈਡ ਕਹਿੰਦੇ ਹਨ। ਇਹ ਮੁਲਾਕਾਤ ਫਿਰ ਦੇਖਦੇ ਹੀ ਦੇਖਦੇ ਤਿੰਨ ਦਹਾਕਿਆਂ ਦੇ ਉਸ ਮਜ਼ਬੂਤ ਰਿਸ਼ਤੇ ਵਿੱਚ ਬਦਲ ਗਈ ਜਿਸ ਦੌਰਾਨ ਦੋਵਾਂ ਨੇ ਰਲ਼ ਕੇ ਕਈ ਗ੍ਰਾਇੰਡਮਿਲ ਗੀਤਾਂ ਦਾ ਅਨੁਵਾਦ ਕੀਤਾ। ਜਦੋਂ ਤੱਕ ਕਿ ਉਨ੍ਹਾਂ ਦੀ ਮੌਤ ਨਹੀਂ ਹੋ ਗਈ।






