2023 ਪਾਰੀ ਦੇ ਫ਼ਿਲਮ ਸੈਗਮੈਂਟ ਦੀ ਨਜ਼ਰ ਤੋਂ ਸਭ ਤੋਂ ਲਾਭਦਾਇਕ ਸਾਲ ਰਿਹਾ। ਜਿਸ ਸੈਗਮੈਂਟ ਵਿੱਚ ਵੀਡੀਓ, ਦਸਤਾਵੇਜ਼ੀ ਫ਼ਿਲਮਾਂ, ਛੋਟੀਆਂ ਕਲਿੱਪਾਂ ਅਤੇ ਪੇਂਡੂ ਭਾਰਤ ਦੇ ਲੋਕਾਂ ਬਾਰੇ ਫ਼ਿਲਮਾਂ ਸ਼ਾਮਲ ਰਹੀਆਂ।
ਇੱਕ ਆਨਲਾਈਨ ਮੈਗਜ਼ੀਨ ਵਜੋਂ, ਅਸੀਂ ਉਨ੍ਹਾਂ ਫ਼ਿਲਮਾਂ ਨੂੰ ਉਤਸ਼ਾਹਤ ਕਰਦੇ ਹਾਂ ਜੋ ਸਾਡੇ ਆਲ਼ੇ-ਦੁਆਲ਼ੇ ਦੀਆਂ ਖ਼ਬਰਾਂ ਅਤੇ ਘਟਨਾਵਾਂ ਨੂੰ ਤੀਬਰਤਾ ਨਾਲ਼ ਵੇਖਦੀਆਂ ਤੇ ਆਪਣੇ ਅੰਦਰ ਸਮੋਦੀਆਂ ਹਨ। ਬਿਹਾਰ ਦੇ ਮਦਰਸਾ ਅਜ਼ੀਜ਼ੀਆ 'ਤੇ ਬਣੀ ਸਾਡੀ ਫ਼ਿਲਮ ਬਿਹਾਰ ਦੇ ਸ਼ਰੀਫ ਕਸਬੇ 'ਚ 113 ਸਾਲ ਪੁਰਾਣੀ ਲਾਈਬ੍ਰੇਰੀ ਨੂੰ ਫਿਰਕੂਵਾਦੀ ਤੱਤਾਂ ਵੱਲੋਂ ਅੱਗ ਹਵਾਲੇ ਕਰਨ ਤੋਂ ਬਾਅਦ ਦੀ ਜਾਂਚ ਕਰਦੀ ਹੈ। ਸਾਡੀ ਫ਼ਿਲਮ, ਜਿਸ ਵਿੱਚ ਨਵਿਆਉਣਯੋਗ ਊਰਜਾ ਉਤਪਾਦਨ ਲਈ ਜੈਸਲਮੇਰ ਜ਼ਿਲ੍ਹੇ ਵਿੱਚ ਪਵਿੱਤਰ ਬਾਗਾਂ ਨੂੰ ‘ਵੇਸਟਲੈਂਡ/ਬੰਜਰ ਜ਼ਮੀਨ’ ਕਰਾਰ ਦੇ ਕੇ ਸੂਰਜੀ ਤੇ ਹਵਾ ਊਰਜਾ ਪਲਾਂਟਾਂ ਨੂੰ ਸੌਂਪ ਦਿੱਤਾ ਗਿਆ, ਇਨ੍ਹਾਂ ਬਾਗ਼ਾਂ ਨੂੰ ਸ਼੍ਰੇਣੀਬੱਧ ਕੀਤੇ ਜਾਣ ਨੂੰ ਸਿੱਧਿਆਂ ਚੁਣੌਤੀ ਦਿੰਦੀ ਹੈ।
ਅਸੀਂ ਸਾਲ ਦੀ ਸ਼ੁਰੂਆਤ ਅਸਾਮ ਵਿੱਚ ਬ੍ਰਹਮਪੁੱਤਰ ਨਦੀ ਦੇ ਕੰਢੇ ਜ਼ਿੰਦਗੀ ਅਤੇ ਪਿਆਰ ਦੇ ਗੀਤ ਗਾਉਂਦੇ ਇੱਕ ਆਜੜੀ ਨਾਲ਼ ਕੀਤੀ। ਸਾਰਾ ਸਾਲ, ਅਸੀਂ ਪੱਛਮੀ ਬੰਗਾਲ, ਛੱਤੀਸਗੜ੍ਹ, ਕਰਨਾਟਕ, ਰਾਜਸਥਾਨ ਅਤੇ ਦੇਸ਼ ਦੇ ਹੋਰ ਹਿੱਸਿਆਂ ਦੇ ਗੀਤਾਂ ਅਤੇ ਨਾਚਾਂ ਨੂੰ ਆਪਣੇ ਸੰਗ੍ਰਹਿ ਵਿੱਚ ਸ਼ਾਮਲ ਕਰਦੇ ਰਹੇ।
ਅਤੇ ਅਸੀਂ ਸਾਲ ਦੀ ਸਮਾਪਤੀ ਪਾਰੀ ਦੇ ਗ੍ਰਾਇੰਡਮਿਲ ਸੋਂਗਪ੍ਰੋਜੈਕਟ 'ਤੇ ਬਣੀ ਇੱਕ ਫ਼ਿਲਮ ਨਾਲ਼ ਕਰ ਰਹੇ ਹਾਂ, ਜੋ ਦਹਾਕਿਆਂ ਦੇ ਇਸ ਸ਼ਾਨਦਾਰ ਕੰਮ ਦੇ ਸਫ਼ਰ ਨੂੰ ਦਸਤਾਵੇਜ਼ਬੱਧ ਕਰਦੀ ਹੈ।
ਇਸ ਸਾਲ ਅਸੀਂ ਵਰਥ ਨਾਮ ਦੀ ਇੱਕ ਮਹੱਤਵਪੂਰਣ ਫ਼ਿਲਮ ਸ਼ਾਮਲ ਕੀਤੀ ਹੈ, ਜੋ ਪੁਣੇ ਵਿੱਚ ਕੂੜਾ ਇਕੱਠਾ ਕਰਨ ਵਾਲ਼ੀਆਂ ਔਰਤਾਂ ਦੀ ਆਵਾਜ਼ ਨੂੰ ਸਾਹਮਣੇ ਲਿਆਉਂਦੀ ਹੈ, ਔਰਤਾਂ ਜੋ ਸਵਾਲ ਪੁੱਛਦੀਆਂ ਹਨ, "ਜਦੋਂ ਕੂੜਾ ਤੁਸੀਂ ਪੈਦਾ ਕਰਦੇ ਹੋ, ਤਾਂ ਅਸੀਂ 'ਕਚਰੇਵਾਲ਼ੀ' ('ਕੂੜੇ ਦੀਆਂ ਔਰਤਾਂ') ਕਿਵੇਂ ਬਣ ਸਕਦੀਆਂ ਹਾਂ?" ਅਤੇ ਇਸ ਵਾਰ ਅਸੀਂ ਬਦਲਦੇ ਮੌਸਮ ਦੇ ਪੈਟਰਨਾਂ ਦੇ ਪ੍ਰਭਾਵਾਂ ਬਾਰੇ ਆਪਣੀਆਂ ਫ਼ਿਲਮਾਂ ਦੀ ਸੂਚੀ ਵਿੱਚ ਅਲਫੋਂਸੋ ਅੰਬਾਂ 'ਤੇ ਇੱਕ ਫ਼ਿਲਮ ਸ਼ਾਮਲ ਕੀਤੀ ਹੈ। ਇਹਦੇ ਪੈਦਾਕਾਰ ਜਲਵਾਯੂ ਪਰਿਵਰਤਨ ਦੇ ਸ਼ਿਕਾਰ ਹਨ।
ਪੂਰੇ ਸਾਲ ਦੌਰਾਨ, ਅਸੀਂ ਭਾਈਚਾਰਿਆਂ 'ਤੇ ਫ਼ਿਲਮਾਂ ਦੇ ਆਪਣੇ ਸੰਗ੍ਰਹਿ ਵਿੱਚ ਕਈ ਫ਼ਿਲਮਾਂ ਸ਼ਾਮਲ ਕੀਤੀਆਂ ਹਨ: ਮੇਦਾਪੁਰਮ ਵਿੱਚ ਮਦੀਗਾ ਭਾਈਚਾਰੇ ਦੇ ਲੋਕਾਂ ਦੁਆਰਾ ਉਗਾੜੀ ਦੇ ਜਸ਼ਨਾਂ ਬਾਰੇ ਇਹ ਫ਼ਿਲਮ ਨਵੀਂ ਦਲਿਤ ਪਰੰਪਰਾ ਦੀ ਆਵਾਜ਼ ਅਤੇ ਰੰਗ ਨੂੰ ਜੀਵਿਤ ਕਰਦੀ ਹੈ। ਮਾਲਾਬਾਰ ਖੇਤਰ ਦੀਆਂ ਵੱਖ-ਵੱਖ ਜਾਤੀਆਂ ਅਤੇ ਭਾਈਚਾਰਿਆਂ ਨੂੰ ਸ਼ਾਮਲ ਕਰਨ ਵਾਲ਼ੀ ਤੋਲਪਾਵਕੂਤੁ ਕਲਾ ਦੇ ਸੰਘਰਸ਼ ਬਾਰੇ ਇਹ ਲੰਬੀ ਫ਼ਿਲਮ ਸ਼ੈਡੋ ਪਪੇਟ (ਕਠਪੁਤਲੀ ਦੇ ਪਰਛਾਵੇਂ) ਦੀ ਵਰਤੋਂ ਕਰਦਿਆਂ ਬਹੁ-ਸੱਭਿਆਚਾਰਕ ਕਹਾਣੀਆਂ ਦੱਸਦੀ ਹੈ ਅਤੇ ਗੁਆਂਢੀ ਰਾਜ ਕਰਨਾਟਕ ਦੀ ਇਸ ਫ਼ਿਲਮ ਵਿੱਚ, ਨਾਦਾਸਵਰਮ ਵਾਦਕਾਂ ਦੀ ਜ਼ਿੰਦਗੀ, ਜੋ ਤੁਲੁਨਾਡੂ ਦੀ ਭੂਤ ਪੂਜਾ ਦਾ ਇੱਕ ਮਹੱਤਵਪੂਰਣ ਹਿੱਸਾ ਹਨ, ਨੂੰ ਭਰਪੂਰ ਢੰਗ ਨਾਲ਼ ਬਿਆਨ ਕੀਤਾ ਗਿਆ ਹੈ। ਪੱਛਮੀ ਬੰਗਾਲ ਦੇ ਡੋਕਰਾ 'ਚ ਧਾਤੂ ਦੀਆਂ ਮੂਰਤੀਆਂ ਬਣਾਉਣ ਲਈ ਵਰਤੀ ਜਾਣ ਵਾਲ਼ੀ ਮੋਮ ਕਾਸਟਿੰਗ ਤਕਨੀਕ 'ਤੇ ਇੱਕ ਫ਼ਿਲਮ ਬਣਾਈ ਗਈ ਹੈ, ਜੋ ਕਲਾ ਹੁਣ ਲਗਭਗ ਗਾਇਬ ਹੋ ਗਈ ਹੈ।
ਇਨ੍ਹਾਂ ਫ਼ਿਲਮਾਂ ਨੂੰ ਜ਼ਰੂਰ ਦੇਖੋ!











